ਪਾਠ-22 ਸ਼ਿਵ ਸਿੰਘ : ਬੁੱਤ ਘਾੜਾ
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਸ਼ਿਵ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ- ਸ਼ਿਵ ਸਿੰਘ ਦਾ ਜਨਮ 1938 ਈ. ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਬਸੀ ਗੁਲਾਮ ਹੁਸੈਨ ਵਿਖੇ ਹੋਇਆ। ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ।
(ਅ) ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ ?
ਉੱਤਰ- ਸ਼ਿਵ ਸਿੰਘ ਦਾ ਬਚਪਨ ਇੱਕ ਖੁੱਲ੍ਹੇ-ਡੁੱਲ੍ਹੇ ਮਹੌਲ ਵਿੱਚ ਬੀਤਿਆ। ਮਾਂ-ਬਾਪ ਨੇ ਉਸ ਨੂੰ ਗੁਰਬਾਣੀ, ਲੋਕ-ਕਥਾਵਾਂ ਅਤੇ ਲੋਕ-ਸਾਹਿਤ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ। ਬਚਪਨ ਤੋਂ ਹੀ ਉਸ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਉਹ ਪਿੰਡ ਕੋਲੋਂ ਲੰਘਦੇ ਇਕ ਚੋਅ ਵਿੱਚ ਖੇਡਣ ਚਲਾ ਜਾਂਦਾ। ਉਥੇ ਚੀਕਣੀ ਮਿੱਟੀ ਨਾਲ ਪੈਰਾਂ ਉੱਪਰ ਘਰ ਬਣਾਉਂਦਾ ਰਹਿੰਦਾ, ਰੇਤ ਨਾਲ ਘੁੱਗੂ-ਘੋੜੇ ਬਣਾਉਂਦਾ ਰਹਿੰਦਾ। ਚੋਅ ਦੇ ਸਰਕੰਡੇ ਦੀਆਂ ਤੀਲ੍ਹੀਆਂ ਨਾਲ ਉਹ ਊਠ, ਘੋੜੇ, ਛੁਣਛੁਣੇ ਤੇ ਹੋਰ ਕਈ ਤਰ੍ਹਾਂ ਦੇ ਪੰਛੀਆਂ ਦੇ ਰੂਪ ਬਣਾਉਂਦਾ ਰਹਿੰਦਾ। ਉਹ ਪਾਣੀ ਵਿੱਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਕੇ ਉਨ੍ਹਾਂ ‘ਤੇ ਪਸ਼ੂਆਂ ਤੇ ਜਾਨਵਰਾਂ ਦੇ ਰਹਿੰਦਾ।
(ੲ) ਬੁੱਤ-ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਕੀ ਮਹਿਸੂਸ ਕਰਦਾ ਹੈ ?
ਉੱਤਰ- ਬੁੱਤ ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਲੱਕੜਾਂ ਵਿਚੋਂ ਮਨੁੱਖੀ ਸੰਵੇਦਨਾ ਭਰੇ ਗੁਣ ਮਹਿਸੂਸ ਕਰਦਾ ਹੈ। ਜਦੋਂ ਉਹ ਲੱਕੜ ਨੂੰ ਤਰਾਸ਼ਦਾ ਤਾਂ ਇਸ ਵਿਚੋਂ ਉਸ ਨੂੰ ਉੱਭਰਦੇ ਅਕਾਰ ਤੇ ਰੂਪ ਰਹੱਸਮਈ ਵਿਖਾਈ ਦਿੰਦੇ ਹਨ। ਲੱਕੜ, ਲੋਹੇ, ਪਿੱਤਲ, ਤਾਂਬੇ ਜਾਂ ਕੋਈ ਹੋਰ ਵਸਤੂ ਨੂੰ ਘੜਨ ਨਾਲ ਉਸ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ। ਉਸ ਵੇਲੇ ਉਸ ਨੂੰ ਉਹ ਕਲਾਕ੍ਰਿਤ ਜਾਨਦਾਰ ਲੱਗਣ ਲੱਗ ਪੈਂਦੀ ਹੈ।
(ਸ) ਕਲਾ ਦੀ ਖੋਜ ਸੰਬੰਧੀ ਸ਼ਿਵ ਸਿੰਘ ਨੂੰ ਕਿਹੜੇ ਦੇਸ ਦੀ ਸਰਕਾਰ ਵੱਲੋਂ ਬੁਲਾਇਆ ਗਿਆ ਅਤੇ ਉੱਥੇ ਆਪ ਨੂੰ ਕਿਹੋ-ਜਿਹਾ ਤਜਰਬਾ ਹਾਸਲ ਹੋਇਆ ?
ਉੱਤਰ- ਕਲਾ ਦੀ ਖੋਜ ਸੰਬੰਧੀ ਸ਼ਿਵ ਸਿੰਘ ਨੂੰ 1968 ਈ. ਵਿੱਚ ਜਰਮਨ ਸਰਕਾਰ ਵਲੋਂ ਬੁਲਾਇਆ ਗਿਆ। ਉਥੇ ਰਹਿੰਦਿਆਂ ਉਸ ਨੂੰ ਪਿੱਤਲ, ਤਾਂਬੇ, ਸਟੀਲ, ਜਿਸਤੀ-ਪਾਈਪ ਅਤੇ ਹੋਰ ਨਵੀਂ ਕਿਸਮ ਦੀ ਸਮਗੱਰੀ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਤਜਰਬੇ ਹਾਸਲ ਹੋਏ।
(ਹ) ਸ਼ਿਵ ਸਿੰਘ ਦੀਆਂ ਕਲਾ-ਪ੍ਰਦਰਸ਼ਨੀਆਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲੱਗ ਚੁੱਕੀਆਂ ਹਨ ?
ਉੱਤਰ- ਸ਼ਿਵ ਸਿੰਘ ਦੀਆਂ ਕਲਾ ਪ੍ਰਦਰਸ਼ਨੀਆਂ ਅਮਰੀਕਾ, ਜਰਮਨੀ, ਫਾਂਸ, ਸਵਿਟਜ਼ਰਲੈਂਡ, ਡੈਨਮਾਰਕ, ਸਵੀਡਨ, ਕਨੇਡਾ, ਸ੍ਰੀ ਲੰਕਾ, ਸਿੰਗਾਪੁਰ, ਸਕਾਟਲੈਂਡ, ਇੰਗਲੈਂਡ ਤੇ ਹਾਲੈਂਡ ਜਿਹੇ ਦੋਸ਼ਾਂ ਵਿੱਚ ਲੱਗ ਚੁਕੀਆਂ ਹਨ।
(ਕ) ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਿਵ ਸਿੰਘ ਦੀ ਕਲਾ ਕਿੱਥੇ ਅਤੇ ਕਿਸ ਰੂਪ ਵਿੱਚ ਦੇਖੀ ਜਾ ਲਕਦੀ ਹੈ ?
ਉੱਤਰ- ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸ਼ਿਵ ਸਿੰਘ ਦੀ ਕਲਾ ਦਾ ਅਦਭੁੱਤ ਨਮੂਨਾ ਵੇਖਿਆ ਜਾ ਸਕਦਾ ਹੈ। ਇਥੇ 15 ਫੁੱਟ ਉਚੇ ਸੀਮਿੰਟ, ਕੰਕਰੀਟ ਤੇ ਲੋਹੇ ਦੇ ਬਣੇ ਵੱਡ-ਅਕਾਰੀ ਵਾਯੂਮੰਡਲ-ਬੁੱਤ ਕੁਦਰਤ ਦੇ ਅਨੰਤ ਰੂਪਾਂ ਨੂੰ ਪੇਸ਼ ਕਰਦੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪੰਜਾਬ ਕਲਾ-ਭਵਨ ਸੈਕਟਰ-16 ਵਿਖੇ ਸ਼ਿਵ ਸਿੰਘ ਦੀ ਲੋਹੇ ਦੇ ਪਾਈਪਾਂ ਦੀ ਕਲਾ-ਕ੍ਰਿਤ ‘ਪੰਜਾਬ ਦੇ ਭੰਗੜਾ ਪਾਉਂਦੇ ਜੁਆਨ ਆਪਣੀ ਵੱਖਰੀ ਪਛਾਣ ਰੱਖਦੀ ਹੈ।
(ਖ) ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਕਿਹੜੇ-ਕਿਹੜੇ ਇਨਾਮ-ਸਨਮਾਨ ਪ੍ਰਾਪਤ ਹੋ ਚੁੱਕੇ ਹਨ ?
ਉੱਤਰ- ਸ਼ਿਵ ਸਿੰਘ ਨੂੰ ਇਕ ਕਲਾਕਾਰ ਵਜੋਂ ਕਈ ਇਨਾਮ-ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਉਸ ਨੂੰ ਇਕ ਉੱਤਮ ਕਲਾਕਾਰ ਵਜੋਂ 1979 ਈ. ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਗਿਆ। ਉਸੇ ਸਾਲ ਉਸ ਨੂੰ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਵਲੋਂ ਸਿਰਮੌਰ
ਕਲਾਕਾਰ ਦਾ ਸਨਮਾਨ ਪ੍ਰਾਪਤ ਹੋਇਆ। 1991 ਈ. ਵਿੱਚ ਹਰਿਆਣਾ ਸਰਕਾਰ ਨੇ ਸੂਰਜ ਕੁੰਡ ਕਰਾਫ਼ਟ ਮੇਲੇ ਵਿੱਚ ਉਸਨੂੰ ਸਨਮਾਨਿਤ ਕੀਤਾ। ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਨੇ ਉਸ ਦੀਆਂ ਵਿਲੱਖਣ ਕਲਾ-ਕ੍ਰਿਤਾਂ ਕਰਕੇ ਉਸ ਨੂੰ ਪੁਰਸਕਾਰ ਦਿੱਤਾ ।
ਪ੍ਰਸ਼ਨ 2. ਔਖੇ ਸ਼ਬਦਾਂ ਦੇ ਅਰਥ
ਵਿਦਮਾਨ : ਮੋਜੂਦ
ਰੂਪਮਾਨ ਕਰਨਾ : ਰੂਪ ਦੇਣਾ, ਤਸਵੀਰ ਪੇਸ਼ ਕਰਨਾ
ਆਰਟ-ਟੀਚਰ : ਕਲਾ ਸਿਖਾਉਣ ਵਾਲਾ ਅਧਿਆਪਕ
ਸ਼ਿਰਜਣਾਤਮਿਕਤਾ : ਰਚਨਾ ਕਰਨ ਦੀ ਸਮਰੱਥਾ
ਅਨੁਭਵ : ਗਿਆਨ ਮਹਿਸੂਸ ਕਰਨ ਦਾ ਭਾਵ
ਸਿਰਮੌਰ : ਸਰਦਾਰ, ਮੋਹਰੀ, ਪ੍ਰਮੁੱਖ
ਪੁਰਸਕ੍ਰਿਤ ਕੀਤਾ : ਇਨਾਮ ਦਿੱਤਾ
ਗੁਰੇਜ਼ ਕਰਨਾ : ਪਰਹੇਜ਼ ਕਰਨਾ, ਟਲਨਾ, ਭੱਜਣਾ
ਵੇਸ : ਪਹਿਰਾਵਾ, ਲਿਬਾਸ, ਪੁਸ਼ਾਕ
ਪ੍ਰਸ਼ਨ 3. ਵਾਕਾਂ ਵਿੱਚ ਵਰਤੋ:
ਪ੍ਰੇਰਨਾ-ਸ੍ਰੋਤ (ਪ੍ਰੇਰਨਾ ਦੇਣ ਵਾਲਾ) : ਸਾਡੇ ਗੰਥ ਸਾਡੀਆਂ ਧਾਰਮਿਕ ਸਿੱਖਿਆਵਾਂ ਦਾ ਪ੍ਰੇਰਨਾ- ਸ੍ਰੋਤ ਹਨ।
ਪ੍ਰਤਿਭਾਸ਼ਾਲੀ (ਬੁੱਧੀਮਾਨ) : ਸ਼ਿਵ ਸਿੰਘ ਬਚਪਨ ਤੋਂ ਹੀ ਇਕ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗ ਪਿਆ ਸੀ।
ਨਮੂਨੇ (ਡਿਜ਼ਾਇਨ) : ਕਈ ਪਿੰਡਾਂ ਵਿੱਚ ਸ਼ਹਿਰੀ ਨਮੂਨੇ ਦੀਆਂ ਕੋਠੀਆਂ ਬਣੀਆਂ ਹੋਈਆਂ ਹਨ।
ਉਤਸ਼ਾਹਿਤ (ਹੌਸਲਾ ਦੇਣਾ) : ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਬੁੱਤ-ਤਰਾਸ਼ੀ ਵਿੱਚ ਬਹੁਤ ਉਤਸ਼ਾਹਿਤ ਕੀਤਾ।
ਪ੍ਰਗਟਾਵਾ (ਵਿਖਾਵਾ) : ਤੁਹਾਡੇ ਚਿਹਰੇ ਤੋਂ ਹੁਣ ਸਿਆਣੀ ਉਮਰ ਦੇ ਹੋਣ ਦਾ ਪ੍ਰਗਟਾਵਾ ਸਾਫ਼ ਵਿਖਾਈ ਦਿੰਦਾ ਹੈ।
ਰਹੱਸਮਈ (ਭੇਦਪੂਰਨ) : ਇਹ ਪੁਰਾਣਾ ਕਿਲ੍ਹਾ ਲੋਕਾਂ ਲਈ ਕਾਫ਼ੀ ਰਹੱਸਮਈ ਬਣਿਆ ਹੋਇਆ ਹੈ।
ਅੰਤਰਰਾਸ਼ਟਰੀ (ਕੌਮੀ ਪੱਧਰ) : ਜਲੰਧਰ ਦੇ ਬਲਟਨ ਪਾਰਕ ਵਿੱਚ ਹੁਣ ਕ੍ਰਿਕਟ ਦੇ ਅੰਤਰਰਾਸ਼ਟਰੀ ਮੈਚ ਹੋਇਆ ਕਰਨਗੇ।
ਸਿਰਜਣਾ (ਰਚਨਾ) : ਸ਼ਿਵ ਸਿੰਘ ਨੇ ਬਹੁਤ ਸਾਰੀਆਂ ਪੰਜਾਬੀ ਕਲਾ-ਕ੍ਰਿਤਾਂ ਦੀ ਸਿਰਜਣਾ ਕੀਤੀ।
ਪ੍ਰਥਾ (ਰਿਵਾਜ) : ਦਾਜ ਦੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ।
ਕਿਰਤੀ (ਕੁਦਰਤ) : ਬਚਪਨ ਤੋਂ ਹੀ ਸ਼ਿਵ ਸਿੰਘ ਨੂੰ ਪ੍ਰਕਿਰਤੀ ਨਾਲ ਬਹੁਤ ਪਿਆਰ ਸੀ।