ਪਾਠ-16 ਗੁਲਾਬ ਦੀ ਫ਼ਸਲ (ਲੇਖਕ-ਹਰਭਜਨ ਸਿੰਘ ਹੁੰਦਲ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
ਪ੍ਰਸ਼ਨ (ੳ) ਇਸ ਕਵਿਤਾ ਵਿਚ ਕੁਝ ਜ਼ਾਲਮਾਂ ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਨੂੰ ਆਖ਼ਰ ਵਿਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ, ਇਹਨਾਂ ਬਾਰੇ ਸੰਖੇਪ ਵਿਚ ਦੱਸੋ?
ਉੱਤਰ : 1. ਮੀਰ ਮੰਨੂੰ : ਮੀਰ ਮੰਨੂੰ ਨੂੰ ਬਾਦਸ਼ਾਹ ਵਲੋਂ ਸੂਬੇਦਾਰੀ ਤੋਂ ਹਟਾਉਣ ਮਗਰੋਂ 1808 ਵਿਚ ਉਸ ਨੇ ਸਿੱਖਾਂ ਤੋਂ ਮਦਦ ਲੈ ਕੇ ਲਾਹੌਰ ਦੇ ਸੂਬੇਦਾਰੀ ਮੁੜ ਪ੍ਰਾਪਤ ਕੀਤੀ। ਪਰ ਬਾਅਦ ਵਿਚ ਸਿੱਖਾਂ ਤੇ ਬੇਅੰਤ ਜੁਲਮ ਢਾਹੇ। ਅੰਤ 1818 ਵਿਚ ਸਿੱਖਾਂ ਵਿਰੁੱਧ ਇੱਕ ਮੁਹਿੰਮ ਦੌਰਾਨ ਘੋੜੇ ਤੋਂ ਡਿੱਗ ਕੇ ਮਰ ਗਿਆ।
2. ਮੁਗਲ ਬਾਦਸ਼ਾਹ : ਜਹਾਂਗੀਰ ਤੋਂ ਬਾਅਦ ਦੇ ਮੁਗਲ ਬਾਦਸ਼ਾਹ, ਜਿਨ੍ਹਾਂ ਦੇ ਇਸ਼ਾਰਿਆਂ ਤੇ ਪੰਜਾਬ ਦੇ ਹਾਕਮਾਂ ਨੇ ਸਿੱਖਾਂ ਤੇ ਬੇਅੰਤ ਜ਼ੁਲਮ ਢਾਹੇ, ਪਰ ਸਿੱਖਾਂ ਨੇ ਲਗਾਤਾਰ ਟੱਕਰ ਲੈ ਕੇ ਮੁਗਲ ਸਲਤਨਤ ਨੂੰ ਖੋਖਲਾ ਕਰ ਦਿੱਤਾ।
ਪ੍ਰਸਨ (ਅ) ਕਵਿਤਾ ਵਿਚ ਕਿਹੜੀਆਂ ਤੁਕਾਂ ਹਨ ਜਿਨ੍ਹਾਂ ਵਿਚ ਅਤਿ ਦੇ ਜ਼ੁਲਮ ਸਹਿੰਦੇ ਹੋਏ ਵੀ ਅਡੋਲ ਤੇ ਸ਼ਾਂਤ ਰਹਿਣ ਦੀ ਅਵਸਥਾ ਦਾ ਵਰਨਣ ਹੈ?
ਉੱਤਰ : ਕਵਿਤਾ ਦੀਆਂ ਤੁਕਾਂ ਹੇਠ ਲਿਖੇ ਅਨੁਸਾਰ ਹਨ।
1. ਤੱਤੀ ਤਵੀ ‘ਤੇ ਬੈਠ ਅਡੋਲ ਰਹੀਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।
2. ਜਾ ਪੁੱਛ ਲਓ ਕੰਧ ਸਰਹਿੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।
3. ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਂਸਲੇ ਸਾਡੇ ਅੰਗਿਆਰ ਵਾਂਗੂੰ ।
4. ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋ ਜ਼ਰਾ ਨਾ ਬੰਦ ਹੋਏ।
5. ਚਾੜ ਚਰਖੜੀ ਪਰਖਦੇ ਯੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ।
6. ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ।
7. ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ‘ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ।
ਪ੍ਰਸ਼ਨ (ੲ) ਲਕੀਰੇ ਸ਼ਬਦ ਕਿਹੜੇ-ਕਿਹੜੇ ਸ਼ਹੀਦਾਂ ਦੀ ਯਾਦ ਦਿਵਾਉਂਦੇ ਹਨ?
ਉੱਤਰ : ਸ਼ਬਦ ਸ਼ਹੀਦਾਂ ਦਾ ਨਾਂ
1. ਸੀਸ ਤਲੀ ‘ਤੇ ਰੱਖਣਾ ਜਾਣਦੇ ਹਾਂ। ਬਾਬਾ ਦੀਪ ਸਿੰਘ ਜੀ।
2. ਤੱਤੀ ਤਵੀ ‘ਤੇ ਬੈਠ ਅਡੋਲ ਰਹੀਏ। ਸ੍ਰੀ ਗੁਰੂ ਅਰਜਨ ਦੇਵ ਜੀ।
3. ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਭਾਈ ਮਤੀ ਦਾਸ ਜੀ।
4.ਜਾ ਕੇ ਪੁੱਛ ਲਓ ਕੰਧ ਸਰਹਿੰਦ ਦੀ ਨੂੰ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ।
5. ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ। ਭਾਈ ਮਨੀ ਸਿੰਘ ਜੀ।
ਪ੍ਰਸ਼ਨ (ਸ) ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :
ੳ. ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ,
ਉੱਥੇ ਫ਼ਸਲ ਗੁਲਾਬ ਦੀ ਮਹਿਕਦੀ ਹੈ।
ਭਾਵ : ਜਿੱਥੇ-ਜਿੱਥੇ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ। ਉੱਥੇ ਅਣਖੀ ਯੋਧੇ ਪੈਦਾ ਹੁੰਦੇ ਹਨ।
ਅ. ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ, ਸੋਹਣੇ ਦੇਸ ਦੀ ਇੱਕ ਵੀ ਮੰਗ ਉੱਤੇ।
ਭਾਵ : ਸਿੱਖਾਂ ਦਾ ਇਤਿਹਾਸ ਅਣਖ, ਸਿਦਕ, ਸੂਰਬੀਰਤਾ ਤੇ ਧਰਮ ‘ਤੇ ਦ੍ਰਿੜ ਰਹਿ ਕੇ ਕੁਰਬਾਨ ਹੋਣ ਵਾਲਾ ਹੈ। ਸਿੱਖ ਧਰਮ ਦਸਦਾ ਹੈ ਕਿ ਜਦੋਂ ਦੇਸ ਨੂੰ ਲੋੜ ਪਵੇ ਤਾਂ ਕਿੰਝ ਕੁਰਬਾਨੀ ਦੇਣੀ ਹੈ।
3. ਔਖੇ ਸ਼ਬਦਾਂ ਦੇ ਅਰਥ:
ਥਾਪਨਾ : ਥਾਪੀ, ਹੱਲਾਸ਼ੇਰੀ, ਆਸਰਾ
ਡੱਕਰੇ : ਟੋਟੇ, ਟੁਕੜੇ
ਅਡੋਲ : ਜੋ ਡੋਲੇ ਨਾ, ਸਥਿਰ, ਪੱਕਾ
ਮੋਹ : ਪਿਆਰ, ਲਗਾਅ
ਚਹਿਕਦੀ : ਪੰਛੀਆਂ ਦਾ ਖੁਸ਼ੀ ਨਾਲ ਬੋਲਣਾ ਜਾਂ ਗਾਉਣਾ
ਰੱਤ : ਖੂਨ, ਲਹੂ
4. ਵਾਕਾਂ ਵਿਚ ਵਰਤੋਂ:
1. ਜੂਝਣਾ (ਲੜਨਾ)- ਸਿੱਖ ਰਾਜ ਸਥਾਪਿਤ ਹੋਣ ਤੱਕ ਸਿੱਖ ਜੂਝਦੇ ਰਹੇ।
2. ਗੁਲਜ਼ਾਰ ਵਾਂਗ ਖਿੜਨਾ (ਵਧੀਆ ਹਾਲਤ ਵਿਚ ਉੱਭਰਨਾ)- ਬੇਅੰਤ ਤਸੀਹਿਆਂ ਦੇ ਬਾਵਜੂਦ ਸਿੱਖ ਗੁਲਜ਼ਾਰ ਵਾਂਗ ਖਿੜੇ ਰਹੇ।
3. ਸਿਰਾਂ ਦੇ ਮੁੱਲ ਪੈਣਾ (ਬਹੁਤ ਜ਼ੁਲਮ ਹੋਣਾ)- ਮੀਰ ਮੰਨੂੰ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ।
4. ਬੁਲੰਦ ਹੋਣਾ (ਉੱਚਾ ਹੋਣਾ)- ਅਨੇਕਾਂ ਜੁਲਮ ਸਹਿਣ ਤੋਂ ਬਾਅਦ ਵੀ ਸਿੱਖਾਂ ਦੇ ਹੌਸਲੇ ਬੁਲੰਦ ਰਹੇ।
5. ਜਿਗਰ ਦੇ ਟੋਟੇ (ਪੁੱਤਰ)- ਮੁਗਲਾਂ ਸਮੇਂ ਸਿੱਖ ਮਾਵਾਂ ਦੇ ਜਿਗਰ ਦੇ ਟੋਟੇ ਉਹਨਾਂ ਦੇ ਸਾਹਮਣੇ ਸ਼ਹੀਦ ਕਰ ਦਿੱਤੇ ਜਾਂਦੇ ਸਨ।
6. ਰੱਤ ਡੁੱਲੂਣਾ (ਕੁਰਬਾਨੀ ਹੋਣੀ)- ਜਿੱਥੇ ਸ਼ਹੀਦਾਂ ਦੀ ਰੱਤ ਡੁੱਲਦੀ ਹੈ ਉੱਥੇ ਅਣਕੀ ਯੋਧੇ ਪੈਦਾ ਹੁੰਦੇ ਹਨ।
7. ਕੁਰਬਾਨ ਹੋਣਾ (ਜਾਨ ਦੇਣਾ)- ਦੇਸ਼ ਦੀ ਅਜ਼ਾਦੀ ਲਈ ਅਨੇਕਾਂ ਦੇਸ ਭਗਤ ਕੁਰਬਾਨ ਹੋਏ।
8. ਭਾਜੀਆਂ ਮੋੜਨਾ (ਵਧਾ-ਚੜ੍ਹਾ ਕੇ ਬਦਲਾ ਲੈਣਾ)- ਬੰਦਾ ਬਹਾਦਰ ਨੇ ਸਰਹਿੰਦ ਦੇ ਨਵਾਬ ਨੂੰ ਭਾਜੀ ਮੋੜ ਦਿੱਤੀ।