ਪਾਠ- 11 ਪੰਜਾਬੀ ਲੋਕ-ਨਾਚ ਗਿੱਧਾ (ਲੇਖਕ- ਸੁਖਦੇਵ ਮਾਦਪੁਰੀ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਲੋਕ-ਨਾਚ ਕਿਸ ਨੂੰ ਆਖਦੇ ਹਨ?
ਉੱਤਰ: ਜਦੋਂ ਮਨੁੱਖ ਆਪਣੇ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਵਜਦ ਵਿੱਚ ਆ ਕੇ ਸਰੀਰਕ ਹਰਕਤਾਂ ਰਾਹੀਂ ਕਰਦਾ ਹੈ ਅਤੇ ਰਾਗ ਤੇ ਤਾਲ ਦੇ ਸੁਮੇਲ ਨਾਲ ਨੱਚ ਉੱਠਦਾ ਹੈ। ਇੱਕ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਦੂਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ, ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨੂੰ ਲੋਕ-ਨਾਚ ਕਹਿੰਦੇ ਹਨ।
(ਅ) ਪੰਜਾਬ ਦੇ ਲੋਕ-ਨਾਚ ਕਿਹੜੇ-ਕਿਹੜੇ ਹਨ?
ਉੱਤਰ: ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ ਆਦਿ ਪੰਜਾਬ ਦੇ ਲੋਕ-ਨਾਚ ਹਨ।
(ਬ) ਗਿੱਧਾ ਕਦੋਂ ਪਾਇਆ ਜਾਂਦਾ ਹੈ?
ਉੱਤਰ: ਗਿੱਧਾ ਕਿਸੇ ਵੀ ਖੁਸ਼ੀ ਦੇ ਮੌਕੇ ਉੱਤੇ ਪਾਇਆ ਜਾ ਸਕਦਾ ਹੈ। ਵਿਆਹ-ਸ਼ਾਦੀ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਤੇ ਵੀ ਪੰਜਾਬ ਦੀਆਂ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ।
(ਸ) ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ?
ਉੱਤਰ: ਇੱਕ ਗੋਲ-ਦਾਇਰਾ ਬਣਾ ਕੇ ਇੱਕ ਮੁਟਿਆਰ ਵਿੱਚ ਢੋਲਕੀ ਲੈ ਕੇ ਬੈਠ ਜਾਂਦੀ ਹੈ। ਢੋਲਕੀ ਵੱਜਦੀ ਹੈ ਅਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ-ਪਾਸੇ ਘੁੰਮਦੀ ਹੈ। ਬੋਲੀ ਦੇ ਆਖਰੀ ਟੱਪੇ ਨੂੰ ਸਾਰੀਆਂ ਕੁੜੀਆਂ ਚੁੱਕ ਲੈਂਦੀਆਂ ਹਨ ਅਤੇ ਤਾੜੀ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਹਨ। ਇਸ ਤਰ੍ਹਾਂ ਗਿੱਧਾ ਲਗਾਤਾਰ ਮਗਦਾ ਰਹਿੰਦਾ ਹੈ।
(ਹ) ਮੁਟਿਆਰਾਂ ਦੇ ਗਿੱਧੇ ਅਤੇ ਮਰਦਾਂ ਦੇ ਗਿੱਧੇ ਵਿੱਚ ਕੀ ਅੰਤਰ ਹੈ?
ਉੱਤਰ: ਮਰਦਾਂ ਦੇ ਗਿੱਧੇ ਵਿੱਚ ਮੁਟਿਆਰਾਂ ਦੇ ਗਿੱਧੇ ਵਾਲਾ ਰੰਗ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਹੈ ਤਾਂ ਮੁਟਿਆਰਾਂ ਵਾਲਾ ਹੀ ਹੈ ਪਰ ਮਰਦਾਂ ਦੇ ਗਿੱਧੇ ਵਿੱਚ ਮੁਟਿਆਰਾਂ ਦੇ ਨਾਚ ਵਾਲੀ ਲਚਕ ਨਹੀਂ ਹੁੰਦੀ। ਇਸ ਵਿੱਚ ਬਹੁਤਾ ਜ਼ੋਰ ਬੋਲੀਆਂ ਉੱਤੇ ਹੁੰਦਾ ਹੈ
2. ਔਖੇ ਸ਼ਬਦ ਦੇ ਅਰਥ:
ਅਵਸਰ : ਮੌਕਾ, ਸਮਾਂ
ਗੋਲ਼ ਦਾਇਰਾ : ਗੋਲ਼ ਚੱਕਰ, ਘੇਰਾ
ਅਨੂਠਾ : ਅਨੋਖਾ, ਅਸਚਰਜ
ਅੰਤਰਾ : ਕਿਸੇ ਗੀਤ ਵਿੱਚ ਟੇਕ ਜਾਂ ਸਥਾਈ ਤੋਂ ਛੁੱਟ ਬਾਕੀ ਤੁਕਾਂ
ਜੇਡ : ਜਿੱਡਾ, ਜਿੰਨਾ ਵੱਡਾ
ਬਰੋਟੇ : ਬੋਹੜ ਦਾ ਦਰਖ਼ਤ
ਢਾਬ : ਕੱਚਾ ਤਲਾਅ, ਟੋਭਾ, ਪਾਣੀ ਦਾ ਭਰਿਆ ਡੂੰਘਾ ਟੋਆ
ਬਰੰਗ : ਬਿਨਾਂ ਟਿਕਟ ਜਾਂ ਘੱਟ ਟਿਕਟਾਂ ਲੱਗੀ ਚਿੱਠੀ
ਬਲਾ : ਬਹੁਤ, ਗਜ਼ਬ ਦਾ
ਪ੍ਰਤਿਭਾ : ਕੁਦਰਤੀ ਯੋਗਤਾ, ਸੂਖਮ ਬੁੱਧੀ
ਸੁਰਜੀਤ : ਜਿਊਂਦਾ, ਜ਼ਿੰਦਾ, ਹਰਿਆ-ਭਰਿਆ, ਤਾਜ਼ਾ-ਦਮ
3. ਵਾਕਾਂ ਵਿੱਚ ਵਰਤੋ:
1. ਪ੍ਰਗਟਾਵਾ (ਵਰਣਨ)- ਬੋਲੀਆਂ ਵਿੱਚ ਪਰਿਵਾਰਿਕ ਰਿਸ਼ਤਿਆਂ ਦਾ ਪ੍ਰਗਟਾਵਾ ਆਉਂਦਾ ਹੈ।
2. ਮਨਮੋਹਕ (ਮਨ ਨੂੰ ਮੋਹਣ ਵਾਲ਼ਾ)- ਗਿੱਧੇ ਦ ੇ ਪਿੜ ਦਾ ਨਜ਼ਾਰਾ ਮਨਮੋਹਕ ਹੁੰਦਾ ਹੈ।
3. ਹਾਵ-ਭਾਵ (ਜਜ਼ਬੇ)- ਗਿੱਧੇ ਵਿੱਚ ਕੁੜੀਆਂ ਦੇ ਹਾਵ-ਭਾਵ ਦੇਖਣਯੋਗ ਹੁੰਦੇ ਹਨ।
4. ਹਰਕਤ (ਹਿਲਜੁਲ)- ਗਿੱਧੇ ਵਿੱਚ ਬੋਲੀ ਦ ੇ ਅੰਤ ’ਤੇ ਸਾਰੀਆਂ ਕੁੜੀਆਂ ਹਰਕਤ ਵਿੱਚ ਆ ਜਾਂਦੀਆਂ ਹਨ।
5. ਸਾਂਗ (ਨਕਲ)- ਜਾਗੋ ਮੌਕੇ ਕਈ ਤਰ੍ਹਾਂ ਦੇ ਸਾਂਗ ਗਿੱਧੇ ਦਾ ਸ਼ਿੰਗਾਰ ਬਣਦ ੇ ਹਨ।
6. ਵੰਨਗੀ (ਕਿਸਮ)- ਪੰਜਾਬ ਵਿੱਚ ਲੋਕ-ਨਾਚ ਦੀਆਂ ਬਹੁਤ ਵੰਨਗੀਆਂ ਹਨ।
7. ਰੰਗ ਬੰਨ੍ਹਣਾ (ਰੋਣਕ ਲਾਉਣੀ)- ਵਿਆਹ ਵਿੱਚ ਗਿੱਧੇ ਵਾਲ਼ੀਆਂ ਕੁੜੀਆ ਨੇ ਰੰਗ ਬੰਨ੍ਹ ਦਿੱਤਾ।