ਪਾਠ 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਉਂ)
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦੇ ਉੱਤਰ ਦਿਓ:
ਪ੍ਰਸ਼ਨ-1. ਇਤਿਹਾਸ ਵਿੱਚ ਭਾਰਤੀ ਉਪ-ਮਹਾਂਦੀਪ ਦੇ ਕਿਹੜੇ-ਕਿਹੜੇ ਨਾਮ ਰੱਖੇ ਗਏ ?
ਉੱਤਰ- ਹਿੰਦੁਸਤਾਨ ਅਤੇ ਭਾਰਤਵਰਸ਼ ।
ਪ੍ਰਸ਼ਨ-2. ਇਤਿਹਾਸਕਾਰਾਂ ਨੇ ਭਾਰਤੀ ਉਪ-ਮਹਾਂਦੀਪ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ?
ਉੱਤਰ- ਤਿੰਨ ਯੁੱਗਾਂ ਵਿੱਚ:- ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ ਅਤੇ ਆਧੁਨਿਕ ਯੁੱਗ ।
ਪ੍ਰਸ਼ਨ-3. ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ?
ਉੱਤਰ- ਭਾਰਤੀ ਇਤਿਹਾਸ ਦੇ ਸੂਤ ਦੋ ਪ੍ਰਕਾਰ ਦੇ ਹਨ:
- ਪੁਰਾਤੱਤਵ ਸ੍ਰੋਤ-ਇਸ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸਿੱਕੇ, ਬਰਤਨ, ਹਥਿਆਰ, ਗਹਿਣੇ, ਚਿੱਤਰ ਆਦਿ ਸ਼ਾਮਿਲ ਹਨ।
- ਸਾਹਿਤਿਕ ਸ੍ਰੋਤ-ਇਸ ਵਿੱਚ ਰਾਜੇ, ਮਹਾਂਰਾਜਿਆਂ ਦੀਆਂ ਜੀਵਨੀਆਂ, ਵਿਦੇਸ਼ੀ ਯਾਤਰੀਆਂ ਦੇ ਲੇਖ ਅਤੇ ਦਸਤਾਵੇਜ਼ ਸ਼ਾਮਿਲ ਹਨ।
ਪ੍ਰਸ਼ਨ-4. ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸ੍ਰੋਤ ਹਨ?
ਉੱਤਰ-ਵਿਦੇਸ਼ੀ ਯਾਤਰੀਆਂ ਦੇ ਲੇਖਾਂ ਨਾਲ ਅਸੀਂ ਉਸ ਸਮੇਂ ਦੇ ਰਾਜਿਆਂ, ਆਮ ਲੋਕਾਂ ਅਤੇ ਵੱਖ-ਵੱਖ ਨਗਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । :
(ਅ) ਖਾਲੀ ਥਾਵਾਂ ਭਰੋ:
- ਭਾਰਤ ਵਿੱਚ ਅੱਠਵੀਂ ਸਦੀ ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ।
- ਚੀਨੀਆਂ ਨੇ ਭਾਰਤ ਨੂੰ ਤਾਇਨ ਚੂ ਦਾ ਨਾਂ ਦਿੱਤਾ।
- ਸਮਾਰਕ, ਸ਼ਿਲਾਲੇਖ ਅਤੇ ਸਿੱਕੇ ਆਦਿ ਭਾਰਤੀ ਇਤਿਹਾਸ ਦੇ ਪੁਰਾਤੱਤਵ ਸ੍ਰੋਤ ਹਨ, ਜਦਕਿ ਸਵੈਜੀਵਨੀਆਂ ਅਤੇ ਜੀਵਨੀਆਂ ਸਾਹਿਤਕ ਸ੍ਰੋਤ ਹਨ।
- ਤਾਨਸੇਨ ਇੱਕ ਪ੍ਰਸਿੱਧ ਸੰਗੀਤਕਾਰ ਸੀ।
(ੲ) ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
- ਮੱਧਕਾਲੀਨ ਯੁੱਗ ਮੁੱਢਲਾ-ਮੱਧਕਾਲੀਨ ਯੁੱਗ ਅਤੇ ਉੱਤਰ-ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਸੀ। (ü)
- ਮੱਧਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜ਼ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿੱਚ ਨਹੀਂ ਆਏ ਸਨ। (X)
- ਮੱਧਕਾਲੀਨ ਯੁੱਗ ਵਿੱਚ ਵਪਾਰ ਅਤੇ ਵਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ। (ü)
- ਮੱਧਕਾਲੀਨ ਯੁੱਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਸਬੰਧ ਸਥਾਪਤ ਨਹੀਂ ਸਨ। (X)