ਪਾਠ 4 ਮਹਾਂਸਾਗਰ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 1-15 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ- 1. ਸਾਗਰੀ ਪਾਣੀ ਖਾਰਾ ਕਿਉਂ ਹੁੰਦਾ ਹੈ?
ਉੱਤਰ- ਸਾਗਰੀ ਪਾਣੀ ਵਿੱਚ ਕਈ ਕਿਸਮ ਦੇ ਲੂਣ ਘੁਲੇ ਹੁੰਦੇ ਹਨ, ਇਸ ਲਈ ਸਾਗਰੀ ਪਾਣੀ ਖਾਰਾ ਹੁੰਦਾ ਹੈ। >
ਪ੍ਰਸ਼ਨ- 2. ਨਿਊਫ਼ਾਊਂਡਲੈਂਡ ਕੋਲ ਹਰ ਸਮੇਂ ਭਾਰੀ ਧੁੰਦ ਕਿਉਂ ਰਹਿੰਦੀ ਹੈ?
ਉੱਤਰ- ਨਿਊਫ਼ਾਊਂਡਲੈਂਡ ਦੇ ਟਾਪੂਆਂ ਕੋਲ ਖਾੜੀ ਦੀ ਗਰਮ ਧਾਰਾ ਅਤੇ ਲੈਬਰੇਡਾਰ ਦੀ ਠੰਢੀ ਧਾਰਾ ਮਿਲਣ ਕਾਰਨ ਹਰ ਸਮੇਂ ਭਾਰੀ ਧੁੰਦ ਰਹਿੰਦੀ ਹੈ।
ਪ੍ਰਸ਼ਨ-3. ਖਾੜੀ ਦੀ ਧਾਰਾ ਦੇ ਮਾਰਗ ਦਾ ਵਰਨਣ ਕਰੋ।
ਉੱਤਰ ਇਹ ਧਾਰਾ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊਫ਼ਾਊਂਡਲੈਂਡ ਦੇ ਟਾਪੂਆਂ ਤੱਕ ਪੁੱਜਦੀ ਹੈ।
ਪ੍ਰਸ਼ਨ-4. ਉੱਤਰੀ ਸ਼ਾਂਤ ਮਹਾਸਾਗਰ ਚੱਕਰ ਦੀਆਂ ਧਾਰਾਵਾਂ ਦੇ ਨਾਂ ਲਿਖੋ।
ਉੱਤਰ- 1. ਕਰੋਸ਼ੀਵੋ ਦੀ ਧਾਰਾ 2. ਕਾਮਚਟਕਾ ਦੀ ਧਾਰਾ 3. ਕੈਲੇਫੋਰਨੀਆਂ ਦੀ ਧਾਰਾ
ਪ੍ਰਸ਼ਨ-5. ਸੁਨਾਮੀਂ ਤੋਂ ਕੀ ਭਾਵ ਹੈ?
ਉੱਤਰ- ਸੁਨਾਮੀ ਦਾ ਅੰਗਰੇਜ਼ੀ ਸ਼ਬਦ Tsunami ਹੈ। ਇਹ ਸਮੁੰਦਰ ਦੇ ਕੰਢਿਆਂ ਤੇ ਟਕਰਾਉਣ ਵਾਲੀਆਂ ਲੰਮੀਆਂ ਉੱਚੀਆਂ ਛੱਲਾਂ ਹੁੰਦੀਆਂ ਹਨ।
ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿੱਚ ਦਿਓ:
ਪ੍ਰਸ਼ਨ- 1. ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿੱਚ ਕੀ ਅੰਤਰ ਹੈ?
ਉੱਤਰ- ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿੱਚ ਅੰਤਰ ਹੇਠ ਲਿਖੇ ਹਨ:
ਵੱਡਾ ਜਵਾਰਭਾਟਾ
1. ਵੱਡੇ ਜਵਾਰਭਾਟੇ ਵਿੱਚ ਸੂਰਜ ਚੰਨ ਅਤੇ ਧਰਤੀ ਇੱਕ ਸੇਧ ਵਿੱਚ ਆ ਜਾਂਦੇ ਹਨ। ਸੂਰਜ ਅਤੇ ਚੰਨ ਦੋਵੇਂ ਰਲ ਕੇ ਮਹਾਂਸਾਗਰੀ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ।
2. ਵੱਡੇ ਜਵਾਰਭਾਟੇ ਸਮੇਂ ਸਾਗਰੀ ਪਾਣੀ ਦਾ ਚੜ੍ਹਾਅ ਬਹੁਤ ਜ਼ਿਆਦਾ ਹੁੰਦਾ ਹੈ।
ਛੋਟਾ ਜਵਾਰਭਾਟਾ
1. ਛੋਟੇ ਜਵਾਰਭਾਟੇ ਵਿੱਚ ਚੰਨ, ਪ੍ਰਿਥਵੀ ਤੇ ਸੂਰਜ ਇੱਕ ਦੂਜੇ ਨਾਲ 900 ਦਾ ਕੌਣ ਬਣਾਉਂਦੇ ਹਨ। ਸੂਰਜ ਪਾਣੀ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਚੰਨ ਆਪਣੇ ਵੱਲ। ਚੰਨ ਨੇੜੇ ਹੋਣ ਕਾਰਨ ਪਾਣੀ ਦਾ ਉਛਾਲਾ ਚੰਨ ਵੱਲ ਹੁੰਦਾ ਹੈ।
2. ਇਸ ਜਵਾਰਭਾਟੇ ਵਿੱਚ ਪਾਣੀ ਦਾ ਉਛਾਲ ਘੱਟ ਹੁੰਦਾ ਹੈ।
ਪ੍ਰਸ਼ਨ- 2. ਗਰਮ ਧਾਰਾ ਅਤੇ ਠੰਢੀ ਧਾਰਾ ਵਿੱਚ ਅੰਤਰ ਦੱਸੋ।
ਉੱਤਰ- ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਜਿਸ ਕਾਰਨ ਉੱਥੇ ਵਧੇਰੇ ਗਰਮੀਂ ਪੈਂਦੀ ਹੈ, ਜਦਕਿ ਧਰੁਵਾਂ ਤੇ ਤਾਪਮਾਨ ਘੱਟ ਰਹਿੰਦਾ ਹੈ। ਭੂ-ਮੱਧ ਰੇਖਾ ਵੱਲੋਂ ਆਉਣ ਵਾਲੀਆਂ ਧਾਰਾਵਾਂ ਦਾ ਜਲ ਗਰਮ ਹੁੰਦਾ ਹੈ ਇਸ ਲਈ ਇਹਨਾਂ ਨੂੰ ਗਰਮ ਜਲ ਧਾਰਾ ਕਿਹਾ ਜਾਂਦਾ ਹੈ। ਧਰੁਵਾਂ ਵੱਲੋਂ ਆਉਣ ਵਾਲੀਆਂ ਧਾਰਾਵਾਂ ਦਾ ਜਲ ਠੰਢਾ ਹੋਣ ਕਾਰਨ ਇਹਨਾਂ ਨੂੰ ਠੰਢੀਆਂ ਧਾਰਾਵਾਂ ਕਿਹਾ ਜਾਂਦਾ ਹੈ।
ਪ੍ਰਸ਼ਨ- 3. ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਇੰਨੀਆਂ ਨਿਸ਼ਚਿਤ ਅਤੇ ਨਿਯਮਤ ਕਿਉਂ ਨਹੀਂ ਹਨ?
ਉੱਤਰ- ਹਿੰਦ ਮਹਾਂਸਾਹਾਰ ਵਿੱਚ ਚੱਲਣ ਵਾਲੀਆਂ ਪੌਣਾਂ ਮੌਸਮੀਂ ਹੋਣ ਕਾਰਨ ਆਪਣੀ ਦਿਸ਼ਾ ਬਦਲਦੀਆਂ ਰਹਿੰਦੀਆਂ ਹਨ। ਪੌਣਾਂ ਦੇ ਦਿਸ਼ਾ ਬਦਲਣ ਨਾਲ ਹਿੰਦ ਮਹਾਂਸਾਗਰੀ ਧਾਰਾਵਾਂ ਵੀ ਆਪਣੀਆਂ ਦਿਸ਼ਾਵਾਂ ਬਦਲ ਲੈਂਦੀਆਂ ਹਨ। ਇਸ ਲਈ ਇਹ ਧਾਰਾਵਾਂ ਨਿਸ਼ਚਿਤ ਤੇ ਨਿਯਮਤ ਨਹੀਂ ਹਨ।
ਪ੍ਰਸ਼ਨ- 4. ਜਵਾਰਭਾਟਾ ਜਹਾਜਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਕਿਵੇਂ?
ਉੱਤਰ- ਜਵਾਰਭਾਟੇ ਸਮੇਂ ਪਾਣੀ ਚੜ੍ਹਣ ਨਾਲ ਵੱਡੇ ਅਤੇ ਭਾਰੇ ਜਹਾਜ ਬੰਦਰਗਾਹਾਂ ਤੱਕ ਪਹੁੰਚ ਜਾਂਦੇ ਹਨ। ਬੰਦਰਗਾਹਾਂ ਉੱਪਰ ਮਾਲ ਉਤਾਰ ਕੇ ਉਹ ਫਿਰ ਉਛਾਲੇ ਨੂੰ ਉਡੀਕਦੇ ਰਹਿੰਦੇ ਹਨ ਤਾਂ ਜੋ ਫਿਰ ਸਾਗਰਾਂ ਵੱਲ ਮੋੜਾ ਪਾ ਸਕਣ। ਇਸ ਤਰ੍ਹਾਂ ਜਵਾਰਭਾਟਾ ਜਹਾਜਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ।
ਪ੍ਰਸ਼ਨ- 5. ਵੱਡਾ ਜਵਾਰਭਾਟਾ ਮੱਸਿਆ ਅਤੇ ਪੁੰਨਿਆਂ ਨੂੰ ਕਿਉਂ ਆਉਂਦਾ ਹੈ?
ਉੱਤਰ- ਵੱਡਾ ਜਵਾਰਭਾਟਾ ਮੱਸਿਆ ਅਤੇ ਪੁੰਨਿਆ ਨੂੰ ਆਉਂਦਾ ਹੈ ਕਿਉਂਕਿ ਇਸ ਦਿਨ ਸੂਰਜ, ਚੰਨ ਅਤੇ ਧਰਤੀ ਇੱਕ ਸੇਧ ਵਿੱਚ ਆ ਜਾਂਦੇ ਹਨ।
ਪ੍ਰਸ਼ਨ-6. ਖਾੜੀ ਦੀ ਧਾਰਾ ਯੂਰਪ ਦੀ ਜਲਵਾਯੂ ਤੇ ਕੀ ਪ੍ਰਭਾਵ ਪਾਉਂਦੀ ਹੈ?
ਉੱਤਰ- ਖਾੜੀ ਦੀ ਧਾਰਾ ਦੇ ਗਰਮ ਜਲ ਕਾਰਨ ਧਰੁਵਾਂ ਵੱਲੋਂ ਆਉਂਦੇ ਬਰਫ਼ ਦੇ ਟਿੱਲੇ ਪਿਘਲ ਜਾਂਦੇ ਹਨ ਅਤੇ ਇਹ ਸਾਗਰਾਂ ਵਿੱਚ ਜਹਾਜਾਂ ਲਈ ਖਤਰਾ ਨਹੀਂ ਬਣਦੇ। ਖਾੜੀ ਦੀ ਧਾਰਾ ਦੇ ਜਲ ਦਾ ਲੈਬਰੇਡਾਰ ਦੀ ਠੰਢੇ ਜਲ ਦੀ ਧਾਰਾ ਨਾਲ ਮੇਲ ਹੋਣ ਕਰਕੇ ਇਹਨਾਂ ਟਾਪੂਆਂ ਤੇ ਸੰਘਣੀ ਧੁੰਦ ਪੈਦਾ ਹੋ ਜਾਂਦੀ ਹੈ। ਇਸਦੇ ਨਿੱਘੇ ਜਲ ਕਾਰਨ ਹੀ ਸਰਦ ਰੁੱਤ ਵਿੱਚ ਵੀ ਯੂਰਪ ਦੀਆਂ ਬੰਦਰਗਾਹਾਂ ਖੁੱਲ੍ਹੀਆਂ ਰਹਿੰਦੀਆਂ ਹਨ।
ਪ੍ਰਸ਼ਨ- 7. ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਵਿੱਚ ਕੀ ਅੰਤਰ ਹੈ?
ਉੱਤਰ- ਸਾਗਰ ਦੇ ਪਾਣੀ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਲਹਿਰਾਂ ਅਤੇ ਤਰੰਗਾ ਪੈਦਾ ਹੁੰਦੀਆਂ ਹਨ। ਪੌਣਾ ਦੀ ਗਤੀ ਕਾਰਨ ਸਾਗਰ ਦਾ ਜਲ ਉੱਚਾ ਨੀਵਾਂ ਹੁੰਦਾ ਰਹਿੰਦਾ ਹੈ, ਇਹਨਾਂ ਨੂੰ ਲਹਿਰਾਂ ਆਖਦੇ ਹਨ।
ਜਦੋਂ ਸਾਗਰੀ ਜਲ ਕਿਸੇ ਇੱਕ ਖਾਸ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਮਹਾਂਸਾਗਰੀ ਧਾਰਾ ਕਿਹਾ ਜਾਂਦਾ ਹੈ। ਇਸ ਵਿਚ ਪਾਣੀ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਵੱਲ ਚੱਲਦਾ ਰਹਿੰਦਾ ਹੈ।
ਪ੍ਰਸ਼ਨ- 8. ਸੁਨਾਮੀ ਨਾਲ ਸਬੰਧਤ ਕਿਸੇ ਸਥਾਨ ਦਾ ਬਿਰਤਾਂਤ ਲਿਖੋ।
ਉੱਤਰ- 26 ਦਸੰਬਰ 2004 ਨੂੰ ਹਿੰਦ ਮਹਾਂਸਾਗਰ ਵਿੱਚ ਭੂਚਾਲ ਆਉਣ ਕਾਰਨ ਜ਼ਬਰਦਸਤ ਸੁਨਾਮੀ ਲਹਿਰਾਂ ਉੱਠੀਆਂ। ਇਸ ਸੁਨਾਮੀ ਨਾਲ 11 ਦੇਸ਼ਾਂ ਵਿੱਚ ਤਬਾਹੀ ਹੋਈ।ਇਸ ਨਾਲ ਦੋ ਲੱਖ ਤੋਂ ਵੱਧ ਲੋਕ ਲਹਿਰਾਂ ਕਾਰਨ ਮਾਰੇ ਗਏ ਅਤੇ ਬਹੁਤ ਸਾਰੇ ਮਕਾਨ ਤੇ ਇਮਾਰਤਾਂ ਡੁੱਬ ਗਈਆਂ। ਭਾਰਤ ਵਿੱਚ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿੱਚ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ।
ਜਵਾਰਭਾਟਾ ਕਦੋਂ ਆਉਂਦਾ ਹੈ