ਪਾਠ 11 ਮੁਗਲ ਸਾਮਰਾਜ
(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ-1. ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਕਿਉਂ ਭੇਜਿਆ ਸੀ ?
ਉੱਤਰ-ਦਿੱਲੀ ਦੇ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਵਿਵਹਾਰ ਕੀਤਾ ਸੀ। ਉਹ ਰਾਣਾ ਸਾਂਗਾ ਨਾਲ ਮਿਲ ਕੇ ਲੌਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਬਾਬਰ ਨੂੰ ਹਮਲਾ ਕਰਨ ਲਈ ਸੱਦਾ ਭੇਜਿਆ।
ਪ੍ਰਸ਼ਨ-2. ਬਾਬਰ ਦੀਆਂ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਬਾਬਰ ਨੇ 1526 ਈ: ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੌਧੀ ਨੂੰ ਹਰਾਇਆ। ਉਸ ਨੇ ਰਾਜਪੂਤ ਰਾਜੇ ਰਾਣਾ ਸਾਂਗਾ ਨੂੰ 1527 ਈ: ਵਿੱਚ ਕਨਵਾਹ ਦੀ ਲੜਾਈ ਵਿੱਚ ਹਰਾਇਆ । ਬਾਬਰ ਨੇ ਅਫਗਾਨਾਂ ਨੂੰ ਵੀ ਬੁਰੀ ਤਰਾਂ ਹਰਾਇਆ।
ਪ੍ਰਸ਼ਨ-3. ਅਕਬਰ ਦੀਆਂ ਜਿੱਤਾਂ ਬਾਰੇ ਲਿਖੋ ।
ਉੱਤਰ- ਅਕਬਰ ਨੇ ਰਾਜਗੱਦੀ ਤੇ ਬੈਠਣ ਮਗਰੋਂ 1556 ਈ: ਵਿੱਚ ਪਾਣੀਪਤ ਦੀ ਦੂਜੀ ਲੜਾਈ ਵਿੱਚ ਹੇਮੂ ਨੂੰ ਹਰਾਇਆ ਅਤੇ ਦਿੱਲੀ ਤੇ ਅਧਿਕਾਰ ਕਰ ਲਿਆ । ਉਸ ਨੇ ਰਾਜਪੂਤਾਂ ਦੇ ਪ੍ਰਦੇਸ਼, ਗੁਜਰਾਤ, ਬਿਹਾਰ-ਬੰਗਾਲ, ਬੀਜਾਪੁਰ, ਗੋਲਕੁੰਡਾ ਅਤੇ ਖਾਨਦੇਸ਼ ਆਦਿ ਦੇਸ਼ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ।
ਪ੍ਰਸ਼ਨ-4. ਮੁਗਲਾਂ ਦੀ ਭੂਮੀਂ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ- ਭੂਮੀਂ ਲਗਾਨ ਮੁਗਲਾਂ ਦੀ ਆਮਦਨ ਦਾ ਮੁੱਖ ਸਾਧਨ ਸੀ । ਟੋਡਰ ਮੱਲ ਅਕਬਰ ਦਾ ਲਗਾਨ ਮੰਤਰੀ ਸੀ। ਉਸ ਨੇ ਸਾਰੀ ਭੂਮੀਂ ਦਾ ਮਾਪ ਕਰਵਾ ਕੇ ਉਪਜ ਦੇ ਹਿਸਾਬ ਨਾਲ ਲਗਾਨ ਨਿਸ਼ਚਿਤ ਕੀਤਾ ।
(ਅ) ਖਾਲੀ ਥਾਵਾਂ ਭਰੋ:
1. ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ ਜੀਵਨੀ ਹੈ
2. ਕਨਵਾਹ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਲੜੀ ਗਈ ਸੀ।
3. ਅਕਬਰ ਨੇ ਹੇਮੂ ਨੂੰ 1556 ਈ: ਵਿੱਚ ਪਾਣੀਪਤ ਦੇ ਮੈਦਾਨ ਵਿੱਚ ਹਰਾਇਆ ਸੀ।
4. ਬਾਬਰ ਨੇ ਬਾਬਰਨਾਮਾ (ਤੁਜਕ-ਏ-ਬਾਬਰੀ) ਲਿਖਿਆ। –
5 .ਅਬੁਲ ਫਜ਼ਲ ਨੇ ਅਕਬਰਨਾਮਾ ਲਿਖਿਆ।
(ੲ) ਸਹੀ (ü) ਜਾਂ ਗਲਤ (X) ਦਾ ਨਿਸ਼ਾਨ ਲਗਾਓ:
1. ਮੁਗਲ ਭਾਰਤ ਵਿੱਚ 1525-26 ਈ: ਵਿੱਚ ਆਏ। (ü)
2. ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ। (ü)
3. ਸ਼ੇਰ ਸ਼ਾਹ ਸੂਰੀ ਮੁਗਲ ਸ਼ਾਸਕ ਸੀ। (X)
4. ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਜਾਂਦਾ ਸੀ। (X)
5. ਔਰੰਗਜ਼ੇਬ ਦੀ ਦੱਖਣ ਦੀ ਨੀਤੀ ਨੇ ਮੁਗਲ ਸਾਮਰਾਜ਼ ਨੂੰ ਮਜਬੂਤ ਬਣਾਇਆ। (X)