ਅਧਿਆਇ-14 ਬਿਜਲਈ ਧਾਰਾ ਅਤੇ ਇਸਦੇ ਪ੍ਰਭਾਵ
ਕਿਰਿਆ 14.1- ਇੱਕ ਬਿਜਲਈ ਸਰਕਟ -(ਪੰਨਾ ਨੰ: 169, 170)
ਪ੍ਰਸ਼ਨ 1- ਇੱਕ ਸੈੱਲ ਵਿੱਚ ਕਿੰਨੇ ਟਰਮੀਨਲ ਹੁੰਦੇ ਹਨ?
ਉੱਤਰ- ਦੋ।
ਪ੍ਰਸ਼ਨ 2- ਬਿਜਲਈ ਸਰਕਟ ਵਿੱਚ ਸਵਿੱਚ ਦਾ ਕੀ ਕੰਮ ਹੈ?
ਉੱਤਰ- ਸਵਿੱਚ ਬਿਜਲਈ ਸਰਕਟ ਨੂੰ ਬੰਦ (ON) ਜਾਂ ਖੁੱਲਾ (OFF) ਰੱਖਦੀ ਹੈ।
ਕਿਰਿਆ 14.2- ਬਿਜਲਈ ਧਾਰਾ ਦਾ ਬਲਬ ਵਿੱਚ ਤਾਪਨ ਪ੍ਰਭਾਵ। (ਪੰਨਾ ਨੰ: 170, 171)
ਪ੍ਰਸ਼ਨ 1- ਜਦੋਂ ਸਵਿੱਚ ਆੱਨ ਦੀ ਸਥਿਤੀ ਵਿੱਚ ਹੁੰਦੀ ਹੈ ਤਾਂ ਬਲਬ ………… ਹੈ ਅਤੇ ……….. ਮਹਿਸੂਸ ਹੁੰਦੀ ਹੈ।
ਉੱਤਰ- ਜਗਦਾ, ਗਰਮ।
ਕਿਰਿਆ 14.3- ਬਿਜਲਈ ਤਾਰ ਵਿੱਚ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ। (ਪੰਨਾ ਨੰ: 171)
ਪ੍ਰਸ਼ਨ 1 ਜਦੋਂ ਸਵਿੱਚ ‘Off’ ਅਵਸਥਾ ਵਿੱਚ ਹੈ ਤਾਰ ਗਰਮ ਮਹਿਸੂਸ ਹੁੰਦਾ ਹੈ। (ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 2- ਜਦੋਂ ਸਵਿੱਚ ‘On’ ਅਵਸਥਾ ਵਿੱਚ ਹੈ ਤਾਂ ਤਾਰ ਥੋੜੀ ਠੰਡੀ ਮਹਿਸੂਸ ਹੁੰਦੀ ਹੈ।(ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 3- ਕੋਈ ਹੋਰ ਤਾਰ ਲੈਣ ਤੇ ਵੀ ਤੁਹਾਨੂੰ ਇਹੀ ਪ੍ਰਭਾਵ ਮਹਿਸੂਸ ਹੋਵੇਗਾ?
ਉੱਤਰ- ਨਾਈਕ੍ਰੋਮ ਦੀ ਤਾਰ ਦੀ ਪ੍ਰਤੀਰੋਧਕਤਾ ਵੱਧ ਹੋਣ ਕਾਰਨ ਇਸ ਵਿੱਚ ਤਾਪਨ ਪ੍ਰਭਾਵ ਵੱਧ ਮਹਿਸੂਸ ਹੁੰਦਾ ਹੈ। ਕੋਈ ਹੋਰ ਤਾਰ ਨਾਲ ਇਹ ਪ੍ਰਭਾਵ ਕਾਫ਼ੀ ਘੱਟ ਮਹਿਸੂਸ ਹੋਵੇਗਾ।
ਕਿਰਿਆ 14.4- ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ। (ਪੰਨਾ ਨੰ: 172, 173)
ਪ੍ਰਸ਼ਨ 1- ਕੋਈ ਚੁੰਬਕ ਨਜ਼ਦੀਕ ਨਾ ਹੋਣ ਦੇ ਬਾਵਜੂਦ ਵੀ ਚੁੰਬਕੀ ਸੂਈ ਪਹਿਲਾਂ ਉੱਤਰ-ਦੱਖਣ (N-S) ਦਿਸ਼ਾ ਵੱਲ ਕਿਉਂ ਸੰਕੇਤ ਕਰਦੀ ਹੈ?
ਉੱਤਰ- ਕਿਉਂਕਿ ਧਰਤੀ ਵੀ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ
ਪ੍ਰਸ਼ਨ 2- ਇੱਕ ਛੜ ਚੁੰਬਕ ਨੇੜੇ ਲਿਆਉਣ ਤੇ ਚੁੰਬਕੀ ਸੂਈ ਕਿਉਂ ਵਿਖੇਪਿਤ ਹੋ ਜਾਂਦੀ ਹੈ?
ਉੱਤਰ- ਕਿਉਂਕਿ ਛੜ ਚੁੰਬਕ ਦਾ ਚੁੰਬਕੀ ਖੇਤਰ ਚੁੰਬਕੀ ਸੂਈ ਉੱਤੇ ਬਲ ਲਗਾਉਂਦਾ ਹੈ।
ਪ੍ਰਸ਼ਨ 3- ਬਿਜਲਈ ਧਾਰਾ ‘ਆੱਨ’ ਕਰਨ ਤੇ ਚੁੰਬਕੀ ਸੂਈ ਕਿਉਂ ਵਿਖੇਪਿਤ ਹੋ ਜਾਂਦੀ ਹੈ?
ਉੱਤਰ- ਕਿਉਂਕਿ ਬਿਜਲਈ ਧਾਰਾ ‘ਆੱਨ’ ਕਰਨ ਤੇ ਤਾਰ ਦੁਆਲੇ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ।
ਕਿਰਿਆ 14.5- ਬਿਜਲਈ ਚੁੰਬਕ।(ਪੰਨਾ ਨੰ: 173, 174)
ਪ੍ਰਸ਼ਨ 1- ਪੇਪਰ ਪਿੰਨਾਂ ਬਿਜਲਈ ਧਾਰਾ ਪ੍ਰਵਾਹਿਤ ਕਰਨ ਤੇ ਲੋਹੇ ਦੀ ਮੇਖ ਨਾਲ ਕਿਉਂ ਚੁੰਬੜ ਜਾਂਦੀਆਂ ਹਨ?
ਉੱਤਰ- ਕਿਉਂਕਿ ਬਿਜਲਈ ਧਾਰਾ ਲੰਘਾਉਣ ਤੇ ਕੁੰਡਲੀ ਸਮੇਤ ਲੋਹੇ ਦੀ ਮੇਖ ਚੁੰਬਕ ਬਣ ਜਾਂਦੀ ਹੈ।
ਪ੍ਰਸ਼ਨ 2- ਬਿਜਲਈ ਧਾਰਾ ਦਾ ਪ੍ਰਵਾਹ ਬੰਦ ਕਰਨ ਤੇ ਕੀ ਇਹ ਪਿੰਨਾਂ ਮੁੜ ਥੱਲੇ ਵੱਲ ਡਿੱਗ ਪੈਣਗੀਆਂ?
ਉੱਤਰ- ਹਾਂ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਬਿਜਲਈ ਸੈੱਲ ਦੇ ਸੰਕੇਤ ਵਿੱਚ ਛੋਟੀ ਰੇਖਾ ਰਿਣ ਟਰਮੀਨਲ ਦਰਸਾਉਂਦੀ ਹੈ।
(ii) ਦੋ ਜਾਂ ਦੋ ਤੋਂ ਵੱਧ ਸੈੱਲਾਂ ਦੇ ਜੋੜ ਨੰ ਬੈਟਰੀ ਕਿਹਾ ਜਾਂਦਾ ਹੈ 1
(iii) ਕਿਸੇ ਸਵਿੱਚ ਦੀ ‘ਆੱਨ’ ਅਵਸਥਾ ਵਿੱਚ ਸਰਕਟ ਵਿੱਚ ਬਿਜਲਈ ਧਾਰਾ ਪ੍ਰਵਾਹ ਕਰਦੀ ਹੈ।
(iv) ਇੱਕ ਬੈਟਰੀ ਵਿੱਚ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ ਰਿਣ ਟਰਮੀਨਲ ਨਾਲ ਜੁੜਿਆ ਹੁੰਦਾ ਹੈ।
(v) ਹੀਟਰ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਕਰਦਾ ਹੈ।
ਪ੍ਰਸ਼ਨ 2- ਹੇਠ ਲਿਖਿਆਂ ਵਿੱਚ ਠੀਕ ਜਾਂ ਗਲਤ ਦੱਸੋ।
(i) ਦੋ ਸੈੱਲਾਂ ਦੀ ਬੈਟਰੀ ਬਣਾਉਣ ਲਈ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ ਰਿਣ ਟਰਮੀਨਲ ਨਾਲ ਜੋੜਦੇ ਹਾਂ। (ਠੀਕ)
(ii) ਬਿਜਲਈ ਪ੍ਰੈਸ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਕਰਦੀ ਹੈ। (ਠੀਕ)
(iii) ਚੁੰਬਕੀ-ਕ੍ਰੇਨ, ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਤੇ ਅਧਾਰਿਤ ਹੈ। (ਠੀਕ)
(iv) ਜਿਸ ਸਰਕਟ ਵਿੱਚ ਬਿਜਲਈ ਧਾਰਾ ਵਗਦੀ ਹੋਵੇ ਉਸਨੂੰ ਖੁੱਲਾ (Open) ਸਰਕਟ ਕਿਹਾ ਜਾਂਦਾ ਹੈ। (ਗਲਤ)
(v) ਇੱਕ ਬਿਜਲਈ ਘੰਟੀ ਇੱਕ ਬਿਜਲਈ ਚੁੰਬਕ ਦੇ ਸਿਧਾਂਤ ਤੇ ਅਧਾਰਿਤ ਹੈ। (ਠੀਕ)
ਪ੍ਰਸ਼ਨ 3- ਢੁਕਵੇਂ/ਉੱਚਿਤ ਵਿਕਲਪਾਂ ਦਾ ਮਿਲਾਨ ਕਰੋ
ਕਾਲਮ (ੳ) ਕਾਲਮ ‘ਅ’
(i) ਬਿਜਲਈ ਸੈੱਲ (ਸ) ਬਿਜਲਈ ਘਟਕ
(ii) ਬਿਜਲਈ ਪ੍ਰੈਸ (ਅ) ਬਿਜਲਈ ਧਾਰਾ ਦਾ ਤਾਪਨ ਪ੍ਰਭਾਵ
(iii) ਬਿਜਲਈ-ਫਿਊਜ਼ (ੳ) ਸੁਰੱਖਿਆ ਉਪਕਰਣ
(iv) ਚੁੰਬਕੀ ਕ੍ਰੇਨ (ੲ) ਬਿਜਲਈ ਚੁੰਬਕ
ਪ੍ਰਸ਼ਨ 4- ਸਹੀ ਵਿਕਲਪ ਚੁਣੋ
(i) ਕਿਹੜਾ ਉਪਕਰਣ ਬਿਜਲੀ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ?
(ੳ) ਬਿਜਲਈ ਟੋਸਟਰ (ਅ) ਲਾਊਡ ਸਪੀਕਰ (ü ) (ੲ) ਹੀਟਰ (ਸ) ਬਿਜਲਈ ਪ੍ਰੈਸ
(ii) ਕਿਹੜਾ ਉਪਕਰਣ ਬਿਜਲੀ ਦੇ ਚੁੰਬਕੀ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ।
(ੳ) ਰੂਮ ਹੀਟਰ (ü ) (ਅ) ਚੁੰਬਕੀ ਕ੍ਰੇਨ (ੲ) ਬਿਜਲਈ ਘੰਟੀ (ਸ) ਲਾਊਡ ਸਪੀਕਰ
(iii) ਬਿਜਲਈ ਤਾਰ ਵਿੱਚ ਪੈਦਾ ਹੋਏ ਤਾਪ ਦੀ ਮਾਤਰਾ ਨਿਰਭਰ ਕਰਦੀ ਹੈ
(ੳ) ਤਾਰ ਦੇ ਪਦਾਰਥ ਦੀ ਕਿਸਮ (ਅ) ਤਾਰ ਦੀ ਲੰਬਾਈ (ੲ) ਤਾਰ ਦੀ ਮੋਟਾਈ (ਸ) ਉਪਰੋਕਤ ਸਾਰਿਆਂ ਤੇ (ü )
(iv) ਬਲਬ ਵਿੱਚ ਵਰਤੀ ਜਾਣ ਵਾਲੀ ਤਾਰ ਨੂੰ ਕਹਿੰਦੇ ਹਨ–
(ੳ) ਐਲੀਮੈਂਟ (ਅ) ਸਪਰਿੰਗ (ੲ) ਫਿਲਾਮੈਂਟ (ü) (ਸ) ਘਟਕ
(v) ਇੱਕ ਬਿਜਲਈ ਘੰਟੀ ਦੇ ਮੁੱਖ ਭਾਗ ਹਨ-
(ੳ) ਗੋਂਗ (ਘੰਟੀ) (ਅ) ਹਥੌੜਾ (ੲ) ਬਿਜਲਈ ਚੁੰਬਕ (ਸ) ਉਪਰੋਕਤ ਸਾਰੇ ( ü )
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪਰਿਭਾਸ਼ਿਤ ਕਰੋ- 1. ਬਿਜਲਈ ਸੈੱਲ; 2. ਬੈਟਰੀ; 3. ਬਿਜਲਈ-ਸਰਕਟ; 4. ਖੁੱਲ੍ਹਾ ਸਰਕਟ; 5.ਬੰਦ ਸਰਕਟ
ਉੱਤਰ- 1. ਬਿਜਲਈ ਸੈੱਲ- ਕਿਸੇ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦਾ ਸ੍ਰੋਤ ਬਿਜਲਈ ਸੈੱਲ ਹੁੰਦਾ ਹੈ।
2.ਬੈਟਰੀ- ਦੋ ਜਾਂ ਦੋ ਤੋਂ ਵੱਧ ਸੈੱਲਾਂ ਦੇ ਜੋੜ ਨੂੰ ਬੈਟਰੀ ਕਿਹਾ ਜਾਂਦਾ ਹੈ।
3.ਬਿਜਲਈ ਸਰਕਟ- ਬਿਜਲੀ ਯੰਤਰਾਂ ਨਾਲ ਬਣਿਆ ਬੰਦ ਰਾਸਤਾ ਜਿਸ ਰਾਹੀਂ ਬਿਜਲਈ ਧਾਰਾ (ਕਰੰਟ) ਲੰਘਦੀ ਹੈ, ਉਸ ਨੂੰ ਬਿਜਲੀ ਸਰਕਟ ਕਹਿੰਦੇ ਹਨ।
4.ਖੁੱਲ੍ਹਾ ਸਰਕਟ- ਉਹ ਸਰਕਟ ਜਿਸ ਵਿੱਚੋਂ ਬਿਜਲਈ ਧਾਰਾ ਨਹੀਂ ਲੰਘਦੀ, ਉਸਨੂੰ ਖੁੱਲ੍ਹਾ ਸਰਕਟ ਕਹਿੰਦੇ ਹਨ।
5 ਬੰਦ ਸਰਕਟ- ਉਹ ਸਰਕਟ ਜਿਸ ਵਿੱਚੋਂ ਬਿਜਲਈ ਧਾਰਾ ਲੰਘਦੀ ਹੈ, ਉਸਨੂੰ ਬੰਦ ਸਰਕਟ ਕਹਿੰਦੇ ਹਨ।
(ii) ਬਿਜਲ ਚੁੰਬਕ ਕੀ ਹੁੰਦਾ ਹੈ? ਇਹ ਕਿਵੇਂ ਕੰਮ ਕਰਦਾ ਹੈ?
ਉੱਤਰ- ਉਹ ਪਦਾਰਥ ਜੋ ਬਿਜਲਈ ਧਾਰਾ ਲੰਘਾਉਣ ਤੇ ਚੁੰਬਕ ਬਣ ਜਾਂਦੇ ਹਨ ਅਤੇ ਬੰਦ ਕਰਨ ਤੇ ਆਪਣਾ ਚੁੰਬਕੀ ਪ੍ਰਭਾਵ ਖੋ ਦਿੰਦੇ ਹਨ, ਬਿਜਲਈ ਚੁੰਬਕ ਕਹਾਉਂਦੇ ਹਨ। ਇਹ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਤੇ ਅਧਾਰਿਤ ਹੈ।
(iii) ਚੁੰਬਕੀ ਕ੍ਰੇਨ ਕੀ ਹੁੰਦੀ ਹੈ? ਇਹ ਕਿਵੇਂ ਕੰਮ ਕਰਦੀ ਹੈ?
ਉੱਤਰ- ਚੁੰਬਕੀ ਕ੍ਰੇਨ ਬਿਜਲੀ ਦੇ ਚੁੰਬਕੀ ਪ੍ਰਭਾਵ ਤੇ ਅਧਾਰਿਤ ਹੈ। ਚੁੰਬਕੀ ਕ੍ਰੇਨ ਵਿੱਚ ਇੱਕ ਬਿਜਲਈ ਚੁੰਬਕ ਹੁੰਦਾ ਹੈ, ਜਿਸ ਦੀ ਮਦਦ ਨਾਲ ਲੋਹੇ ਦੇ ਭਾਰੇ ਕੰਟੇਨਰ ਚੁੱਕੇ ਜਾਂਦੇ ਹਨ, ਕਬਾੜ ਵਿੱਚੋਂ ਚੁੰਬਕੀ ਪਦਾਰਥ ਵੱਖ ਕੀਤੇ ਜਾਂਦੇ ਹਨ।ਬਿਜਲਈ ਧਾਰਾ ‘ਆੱਨ’ ਕਰਨ ਤੇ ਬਿਜਲਈ ਚੁੰਬਕ, ਚੁੰਬਕ ਬਣ ਜਾਂਦਾ ਹੈ ਅਤੇ ਚੁੰਬਕੀ ਪਦਾਰਥ ਨੂੰ ਖਿੱਚਦਾ ਹੈ, ਜੋ ਬਿਜਲਈ ਧਾਰਾ ‘ਆੱਫ’ ਕਰਨ ਤੇ ਚੁੰਬਕੀ ਪਦਾਰਥ ਨੂੰ ਛੱਡ ਦਿੰਦਾ ਹੈ।
(iv) ਇੱਕ ਬਿਜਲਈ ਸਰਕਟ ਬਣਾਓ ਜਿਸ ਵਿੱਚ ਇੱਕ ਬੈਟਰੀ, ਇੱਕ ਬਲਬ ਅਤੇ ਇੱਕ ਸਵਿੱਚ ਖੁੱਲ੍ਹੀ ਅਵਸਥਾ ਵਿੱਚ ਹੋਵੇ।
ਉੱਤਰ
ਪ੍ਰਸ਼ਨ 6- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਇੱਕ ਚਿੱਤਰ ਦੀ ਸਹਾਇਤਾ ਨਾਲ ਇੱਕ ਬਿਜਲੀ ਘੰਟੀ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਬਿਆਨ ਕਰੋ।
ਉੱਤਰ- ਬਿਜਲੀ ਘੰਟੀ ਦਾ ਸਿਧਾਂਤ- ਬਿਜਲੀ ਘੰਟੀ ਬਿਜਲੀ ਚੁੰਬਕ ਦੇ ਸਿਧਾਂਤ ਤੇ ਕੰਮ ਕਰਦੀ ਹੈ।
ਰਚਨਾ– ਇੱਕ ਸਧਾਰਨ ਬਿਜਲੀ ਘੰਟੀ ਦੇ ਮੁੱਖ ਤਿੰਨ ਭਾਗ ਹੁੰਦੇ ਹਨ- ਬਿਜਲਈ ਚੁੰਬਕ, ਘੰਟੀ (ਗੋਂਗ) ਅਤੇ ਹਥੌੜਾ (Hammer) | ਕਾਰਜ ਵਿਧੀ– ਜਦੋਂ ਅਸੀਂ ਘੰਟੀ ਦਾ ਸਵਿੱਚ ਆੱਨ ਕਰਦੇ ਹਾਂ ਤਾਂ ਸੰਪਰਕ ਪੇਚ ਰਾਹੀਂ ਬਿਜਲਈ ਚੁੰਬਕ ਵਿੱਚੋਂ ਕਰੰਟ ਲੰਘਣ ਕਾਰਨ ਚੁੰਬਕ ਬਣ ਜਾਂਦਾ ਹੈ, ਜੋ ਲੋਹੇ ਦੀ ਪੱਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਿਸ ਕਾਰਨ ਧਾਤੂ ਦਾ ਗੋਲਾ ਘੰਟੀ ਨਾਲ ਟਕਰਾਉਂਦਾ ਹੈ ਅਤੇ ਆਵਾਜ਼ ਪੈਦਾ ਕਰਦਾ ਹੈ, ਪ੍ਰੰਤੂ ਇਸ ਕਿਰਿਆ ਸਮੇਂ ਹਥੌੜੇ ਦਾ ਸੰਪਰਕ ਪੇਚ ਨਾਲੋਂ ਟੁੱਟ ਜਾਂਦਾ ਹੈ। ਜਿਸ ਕਾਰਨ ਬਿਜਲੀ ਚੁੰਬਕ, ਚੁੰਬਕ ਨਹੀਂ ਰਹਿੰਦਾ ਅਤੇ ਹਥੌੜਾ ਆਪਣੀ ਪਹਿਲੀ ਸਥਿਤੀ ਵਿੱਚ ਆ ਜਾਂਦਾ ਹੈ। ਇਹ ਕਿਰਿਆ ਵਾਰ-ਵਾਰ ਦੁਹਰਾਉਣ ਨਾਲ ਬਿਜਲੀ ਘੰਟੀ ਵੱਜਦੀ ਰਹਿੰਦੀ ਹੈ। ,
ਧਾਤ ਦੀ ਪੱਤੀ ਸੰਪਰਕ ਪੇਚ ਹਥੌੜਾ ਬੈਟਰੀ D ਬਿਜਲਈ ਚੁੰਬਕ ਘੰਟੀ
(ii) ਬਿਜਲਈ ਫਿਊਜ਼ ਕੀ ਹੁੰਦਾ ਹੈ? ਬਿਜਲੀ ਦੀ ਸਪਲਾਈ ਵਿੱਚ ਇਸਦੀ ਕੀ ਮਹੱਤਤਾ ਹੈ?
ਉੱਤਰ- ਬਿਜਲਈ ਫਿਊਜ਼ ਇੱਕ ਖਾਸ ਕਿਸਮ ਦੇ ਪਦਾਰਥ ਤੋਂ ਬਣੀ ਤਾਰ ਹੁੰਦੀ ਹੈ, ਜੋ ਸ਼ਾਰਟ ਸਰਕਟ ਜਾਂ ਓਵਰਲੋਡਿੰਗ ਦੀ ਸਥਿਤੀ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਵਧਣ ਤੇ ਪਿਘਲ ਜਾਂਦੀ ਹੈ। ਜਿਸ ਨਾਲ ਸਰਕਟ ਟੁੱਟ ਜਾਂਦਾ ਹੈ ਅਤੇ ਨੁਕਸਾਨ ਹੋਣੋ ਬਚ ਜਾਂਦਾ ਹੈ।ਇਸ ਤਰ੍ਹਾਂ ਬਿਜਲਈ ਫਿਊਜ਼ ਕਿਸੇ ਦੁਰਘਟਨਾ ਵੇਲੇ ਸਰਕਟ ਨੂੰ ਅੱਗ ਲੱਗਣ ਤੋਂ ਬਚਾ ਲੈਂਦਾ ਹੈ ਅਤੇ ਬਿਜਲਈ ਉਪਕਰਣਾਂ ਨੂੰ ਵੀ ਸੜ੍ਹਨ ਤੋਂ ਬਚਾ ਲੈਂਦਾ ਹੈ।