ਪਾਠ-16 ਤ੍ਰਿਲੋਚਣ ਦਾ ਕੱਦ (ਲੇਖਕ-ਕਰਤਾਰ ਸਿੰਘ ਦੁੱਗਲ)
1. ਦੱਸੋ: –
ਪ੍ਰਸ਼ਨ (ੳ) ਲੇਖਕ ਆਪਣੇ ਮਾਲੀ ਤ੍ਰਿਲੋਚਣ ਤੋਂ ਕਿਉਂ ਦੁਖੀ ਸੀ?
ਉੱਤਰ : ਮਾਲੀ ਵੱਲੋਂ ਲੇਖਕ ਦੇ ਬਗ਼ੀਚੇ ਦੀ ਸਹੀ ਦੇਖ-ਭਾਲ ਨਾ ਕਰਨ ਕਰਕੇ ਉਹ ਦੁਖੀ ਸੀ।
ਪ੍ਰਸ਼ਨ (ਅ) ਲੇਖਕ ਦੇ ਘਰ ਦਾ ਲਾਅਨ ਹਮੇਸ਼ਾਂ ਝੌਂਸਿਆ ਰਹਿਣ ਦੇ ਕੀ ਕਾਰਨ ਸਨ?
ਉੱਤਰ : ਲੇਖਕ ਦੇ ਘਰ ਦਾ ਲਾਅਨ ਹਮੇਸ਼ਾਂ ਝੌਂਸਿਆ ਰਹਿਣ ਦਾ ਕਾਰਨ ਮਾਲੀ ਵੱਲੋਂ ਬਗ਼ੀਚੇ ਦੀ ਮਿੱਟੀ, ਬੀਜ, ਖਾਦ ਅਤੇ ਪਾਣੀ ਬਾਰੇ ਧਿਆਨ ਨਾ ਦੇਣਾ ਸੀ।
ਪ੍ਰਸ਼ਨ (ੲ). ਲੇਖਕ ਦਾ ਬਗ਼ੀਚਾ ਕਿਉਂ ਟਹਿਕਣ ਲੱਗ ਪਿਆ ਸੀ?
ਉੱਤਰ : ਜਦੋਂ ਲੇਖਕ ਤੇ ਉਸ ਦੀ ਪਤਨੀ ਨੇ ਆਪ ਬਗ਼ੀਚੀ ਵੱਲ ਧਿਆਨ ਦਿੱਤਾ ਤਾਂ ਉਨ੍ਹਾਂ ਨੂੰ ਦੇਖ ਮਾਲੀ ਵੀ ਬਗ਼ੀਚੀ ਵਿੱਚ ਦਿਲਚਸਪੀ ਲੈਣ ਲੱਗਾ। ਸਾਰਿਆਂ ਵੱਲੋਂ ਦੇਖ-ਭਾਲ ਕਰਨ ਕਰਕੇ ਬਗ਼ੀਚਾ ਟਹਿਕਣ ਲੱਗ ਪਿਆ।
ਪ੍ਰਸ਼ਨ (ਸ) ਲੇਖਕ ਨੇ ਛੱਤ ਉੱਤੇ ਬਗ਼ੀਚਾ ਕਿਉਂ ਅਤੇ ਕਿਵੇਂ ਬਣਾਇਆ?
ਉੱਤਰ : ਲੇਖਕ ਦੇ ਘਰ ਥਾਂ ਘੱਟ ਹੋਣ ਕਾਰਨ ਉਸ ਨੇ ਕੋਠੇ ਦੀ ਫਰਸ਼ ਪੁੱਟ ਕੇ ਲੁੱਕ ਦੀ ਮੋਟੀ ਤਹਿ ਵਿਛਾਈ। ਉਸ ਉੱਤੇ ਫਰਸ਼ ਲਗਾ ਕੇ ਪਲਸਤਰ ਕੀਤਾ। ਉਸ ਉੱਤੇ ਬਾਹਰੋਂ ਚੰਗੀ ਮਿੱਟੀ ਮੰਗਵਾ ਕੇ ਅਤੇ ਖਾਦ ਪਾ ਕੇ ਬਗ਼ੀਚਾ ਤਿਆਰ ਕੀਤਾ।
ਪ੍ਰਸ਼ਨ (ਹ) ਲੇਖਕ ਨੇ ਛੱਤ ਉੱਤੇ ਬਣਾਈ ਬਗ਼ੀਚੀ ਵਿੱਚ ਕੀ-ਕੀ ਲਾਇਆ?
ਉੱਤਰ : ਘਾਹ ਦਾ ਲਾਅਨ, ਸਬਜ਼ੀਆਂ ਅਤੇ ਫੁੱਲਾਂ ਦੇ ਬੂਟੇ। -ਹਿਇ
ਪ੍ਰਸ਼ਨ (ਕ) ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਦੇ ਰਸਾਲੇ ਵਿੱਚ ਕੀ ਪੜ੍ਹਿਆ ਸੀ! ਰ ਛੇ ਸ਼
ਉੱਤਰ : ਬੱਚਿਆਂ ਨੇ ਰਸਾਲੇ ਪੜ੍ਹਿਆ ਕਿ ਬਨਸਪਤੀ ਵਿੱਚ ਵੀ ਇਨਸਾਨਾਂ ਵਾਗ ਜਾਨ ਅਤੇ ਅਹਿਸਾਸ ਹੁੰਦਾ ਹੈ।
ਪ੍ਰਸ਼ਨ (ਖ) ਤ੍ਰਿਲੋਚਣ ਮਾਲੀ ਹੁਣ ਕਿਉਂ ਖ਼ੁਸ਼ ਸੀ ਤੇ ਉਸ ਨੇ ਲੇਖਕ ਨੂੰ ਕੀ ਸਲਾਹ ਦਿੱਤੀ?
ਉੱਤਰ : ਚੰਗੀ ਦੇਖ-ਭਾਲ ਹੋਣ ਕਰਕੇ ਬਗ਼ੀਚੇ ਵਿੱਚ ਪੈਦਾ ਹੋਏ ਫੁੱਲਾਂ ਤੇ ਪੌਦਿਆਂ ਨੂੰ ਕੌਮੀ ਪੱਧਰ ਦੇ ਇਨਾਮ ਮਿਲ਼ਣ ਕਾਰਨ ਤ੍ਰਿਲੋਚਣ ਮਾਲੀ ਖ਼ੁਸ਼ ਸੀ। ਉਸ ਨੇ ਲੇਖਕ ਨੂੰ ਸਲਾਹ ਦਿੱਤੀ ਕਿ ਜੇ ਉਹ ਚਾਹੇ ਤਾਂ ਉਹ ਵਾਧੂ ਫੁੱਲ ਮੰਡੀ ਵਿੱਚ ਵੇਚ ਸਕਦਾ ਹੈ।
2. ਔਖੇ ਸ਼ਬਦਾਂ ਦੇ ਅਰਥ :
ਮਰੀਅਲ ਕਮਜ਼ੋਰ
ਅਵਾਜ਼ਾਰ ਦੁਖੀ
ਭੋਂਸਿਆ ਝੁਲ਼ਸਿਆ, ਸੁੱਕ-ਸੜ ਜਾਣਾ
ਤ੍ਰੀਮਤ ਪਤਨੀ
ਖ਼ਾਵੰਦ ਪਤੀ
ਸਿਰੋੜੀ ਸਿਰ ਕੱਢਣਾ, ਉੱਗਣਾ, ਪੁੰਗਰ ਪੈਣਾ
ਘੁਸਾਈਆਂ ਖਿਸਕ ਜਾਣ ਦਾ ਭਾਵ, ਮਨ ਨਾਲ਼ ਕੰਮ ਨਾ ਕਰਨਾ
ਨਮਦਾ ਗਲੀਚਾ, ਉੱਨ ਦਾ ਬਣਿਆ ਹੋਇਆ ਮੋਟਾ ਕੱਪੜਾ
ਤਸਦੀਕ ਪੁਸ਼ਟੀ
ਮੋਲਣਾ ਵਧਣਾ-ਫੁੱਲਣਾ
ਮੋਕਲਾ ਖੁੱਲ੍ਹਾ
ਰਸੂਖ਼ ਮੇਲ-ਜੋਲ਼
ਸਰਕੰਡਾ ਸਰਕੜਾ, ਕਾਨਾ ਅਤੇ ਕਾਨੇ ਦੇ ਪੱਤਰ ਆਦਿ
ਇਤਬਾਰ ਯਕੀਨ
ਕ੍ਰਿਝਦਾ ਖਿਝਦਾ
3. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ:
ਠਿਗਣਾ ਲੰਬੂ
ਦੋਸਤ ਦੁਸ਼ਮਣ
ਦਿਨ ਰਾਤ
ਸਵੇਰ ਸ਼ਾਮ
ਸਿਆਲ ਹੁਨਾਲ਼ (ਗਰਮੀ ਦੀ ਰੁੱਤ)
ਵੱਡਾ ਛੋਟਾ
4. ਵਾਕਾਂ ਵਿੱਚ ਵਰਤੋ:
1. ਕਿੱਲਤ (ਕਮੀ)- ਲਾਕਡਾਊਨ ਸਮੇਂ ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਕਮੀ ਮਹਿਸੂਸ ਹੋਈ। ।
2. ਬਾਗ਼ਬਾਨੀ (ਫੁੱਲ-ਫ਼ਲ ਪੈਦਾ ਕਰਨ ਦਾ ਕੰਮ)- ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਨਾਲ਼ੋਂ ਬਾਗਬਾਨੀ ਵਿੱਚ ਵੱਧ ਕਮਾਈ ਹੋ ਸਕਦੀ ਹੈ।
3, ਮਾਹਰ (ਨਿਪੁੰਨ)- ਸਾਡੇ ਸਕੂਲ ਵਿੱਚ ਸਾਰੇ ਮਾਹਰ ਅਧਿਆਪਕ ਹਨ।
4. ਵੰਨ-ਸੁਵੰਨੇ (ਭਾਂਤ-ਭਾਂਤ ਦੇ)- ਮੇਰੇ ਸਕੂਲ ਦੀ ਫੁਲਵਾੜੀ ਵਿੱਚ ਵੰਨ-ਸੁਵੰਨੇ ਫੁੱਲ ਲੱਗੇ ਹਨ।
5. ਕਾਰਗੁਜ਼ਾਰੀ (ਕੰਮ ਦਾ ਲੇਖਾ-ਜੋਖਾ)- ਮੇਰੀ ਕਾਰਗੁਜ਼ਾਰੀ ਦੇਖ ਅਧਿਆਪਕ ਨੇ ਮੈਨੂੰ ਜਮਾਤ ਦਾ ਮਨੀਟਰ ਬਣਾ ਦਿੱਤਾ।
6. ਤਾਜ਼ਾ-ਦਮ (ਥਕੇਵਾਂ ਲਾਹੁਣ ਤੋਂ ਮਗਰੋਂ ਸਰੀਰਕ ਹਾਲਤ)- ਤਜ਼-ਦਮ ਹੋ ਕੇ ਅਸੀਂ ਫਿਰ ਕੰਮ ਕਰਨ ਲੱਗ ਪਏ।
7. ਸਿਫ਼ਤਾਂ (ਵਡਿਆਈਆਂ)- ਚੰਗੇ ਬੰਦੇ ਦੀਆਂ ਹਰ ਕੋਈ ਸਿਫ਼ਤਾਂ ਕਰਦਾ ਹੈ।