ਪਾਠ-14 ਕਰਤਾਰ ਸਿੰਘ ਸਰਾਭਾ (ਲੇਖਕ-ਸੰਤ ਸਿੰਘ ਸੇਖੋਂ)
1. ਦੱਸੋ
ਪ੍ਰਸ਼ਨ (ੳ) ਕਰਤਾਰ ਸਿੰਘ ਸਰਾਭੇ ਦੇ ਜਨਮ ਅਤੇ ਬਚਪਨ ਬਾਰੇ ਦੱਸੋ।
ਉੱਤਰ : ਉਹਨਾਂ ਦਾ ਜਨਮ 1896 ਈ. ਵਿੱਚ ਸ. ਮੰਗਲ ਸਿੰਘ ਦੇ ਘਰ ਪਿੰਡ ਸਰਾਭਾ ਵਿਖੇ ਹੋਇਆ। ਛੋਟੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋਣ ਕਰਕੇ ਉਹਨਾਂ ਦਾ ਪਾਲਣ-ਪੋਸ਼ਣ ਦਾਦੇ ਸ ਬਦਨ ਸਿੰਘ ਨੇ ਕੀਤਾ।
ਪ੍ਰਸਨ (ਅ) ਕਰਤਾਰ ਸਿੰਘ ਸਰਾਭੇ ਨੇ ਕਿੱਥੋਂ-ਕਿੱਥੋਂ ਵਿੱਦਿਆ ਹਾਸਲ ਕੀਤੀ?
ਉੱਤਰ : ਉਹਨਾਂ ਨੇ ਮੁਢਲੀ ਵਿੱਦਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਮਾਲਵਾ ਖਾਲਸਾ ਹਾਈ ਸਕੂਲ ਤੋਂ ਉਹਨਾਂ ਨੇ ਅੱਠਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਉਚੇਰੀ ਪੜ੍ਹਾਈ ਲਈ ਬਰਕਲੇ ਯੂਨੀਵਰਸਿਟੀ ਸਾਨਫ਼ਰਾਂਸਸਿਕੋ ਅਮਰੀਕਾ ਵਿੱਚ ਦਾਖਲਾ ਲਿਆ।
ਪ੍ਰਸ਼ਨ (ੲ) ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ?
ਉੱਤਰ : ਅਮਰੀਕਾ-ਕੈਨੇਡਾ ਦੀਆਂ ਸਰਕਾਰਾਂ ਇਨ੍ਹਾਂ ਨੂੰ ਆਪਣੇ ਨਾਗਰਿਕ ਨਹੀਂ ਬਣਾਉਣਾ ਚਾਹੁੰਦੀਆਂ ਸਨ, ਦੂਜੇ ਉੱਥੋਂ ਦੇ ਮਜ਼ਦੂਰ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ।
ਪ੍ਰਸਨ (ਸ) ਗ਼ਦਰ ਲਹਿਰ ਦੀ ਨੀਂਹ ਕਦੋਂ ਰੱਖੀ ਗਈ? ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਅਧਾਰ ‘ਤੇ ਦੱਸੋ ਕਿ ਇਸ ਦੇ ਪ੍ਰਚਾਰ ਲਈ ਕੀ-ਕੀ ਯਤਨ ਕੀਤੇ ਗਏ ?
ਉੱਤਰ : ਗ਼ਦਰ ਲਹਿਰ ਦੀ ਨੀਂਹ 1912 ਵਿੱਚ ਰੱਖੀ ਗਈ। ਇਸ ਪਾਰਟੀ ਦੇ ਪ੍ਰਚਾਰ ਲਈ ‘ਗਦਰ’ ਨਾਂ ਦਾ ਇੱਕ ਹਫਤਾਵਾਰੀ ਅਖਬਾਰ ਕੱਢਿਆ ਗਿਆ। ਇਸ ਲਹਿਰ ਲਈ ਬਹੁਤ ਸਾਰੇ ਹਿੰਦੁਸਤਾਨੀਆਂ ਨੇ ਆਪਣੀਆਂ ਜਾਇਦਾਦਾਂ ਦਾਅ ‘ਤੇ ਲਾ ਦਿੱਤੀਆਂ।
ਪ੍ਰਸ਼ਨ (ਹ) ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲੇ ਲਈ ਗ਼ਦਰ ਪਾਰਟੀ ਵੱਲੋਂ ਕਿਹੜੀ ਤਾਰੀਖ ਮਿੱਥੀ ਗਈ ਅਤੇ ਇਹ ਤਾਰੀਖ ਅੱਗੇ ਕਿਉਂ ਪਾ ਦਿੱਤੀ ਗਈ?
ਉੱਤਰ : ਗ਼ਦਰ ਪਾਰਟੀ ਵੱਲੋਂ ਛਾਉਣੀਆਂ ’ਤੇ ਹਮਲੇ ਕਰਨ ਲਈ 21 ਫਰਵਰੀ, 1915 ਦੀ ਤਾਰੀਖ ਮਿੱਥੀ ਗਈ, ਪ੍ਰੰਤੂ ਮਗਰੋਂ ਇੱਕ ਮੁਖਬਰ ਵੱਲੋਂ ਇਸ ਸੰਬੰਧੀ ਸਾਰੀ ਸੂਹ ਪੁਲਿਸ ਨੂੰ ਦੇਣ ਦਾ ਪਤਾ ਲੱਗਣ ਤੇ ਇਹ ਤਾਰੀਖ ਬਦਲ ਦਿੱਤੀ ਗਈ।
ਪ੍ਰਸ਼ਨ (ਕ) ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਕਿਉਂ ਸੁਣਾਈ ਗਈ?
ਉੱਤਰ : ਕਰਤਾਰ ਸਿੰਘ ਸਰਾਭਾ ਵਿਰੁੱਧ ਗਦਰ ਲਹਿਰ ਵਿੱਚ ਹਿੱਸਾ ਲੈਣ ਕਰਕੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਮੁਕੱਦਮਾ ਚੱਲਿਆ ਤੇ ਉਸ ਨੂੰ ਹੋਰ ਗ਼ਦਰੀਆਂ ਨਾਲ਼ ਫਾਂਸੀ ਦੀ ਸਜ਼ਾ ਸੁਣਾਈ ਗਈ।
ਪ੍ਰਸ਼ਨ (ਹ) ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦੀ ਸਜ਼ਾ ਸੁਣ ਕੇ ਜੱਜ ਨੂੰ ਕੀ ਕਿਹਾ?
ਉੱਤਰ : ਕਰਤਾਰ ਸਿੰਘ ਸਰਾਭੇ ਨੇ ਫਾਂਸੀ ਦੀ ਸਜ਼ਾ ਸੁਣ ਕੇ ਜੱਜ ਦਾ ਧੰਨਵਾਦ ਕਰਦਿਆਂ ਕਿਹਾ,“ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।”
2. ਔਖੇ ਸ਼ਬਦਾਂ ਦੇ ਅਰਥ ਦੱਸੋ :
ਦਿਹਾਂਤ ਮੌਤ, ਸੁਰਗਵਾਸ
ਪਾਲਣ-ਪੋਸ਼ਣ ਪਰਵਰਸ਼, ਪਾਲਣਾ ਕਰਨੀ
ਵਿਦਰੋਹ ਬਗ਼ਾਵਤ
ਪ੍ਰੇਰਨਾ ਕਿਸੇ ਨੂੰ ਕੋਈ ਕੰਮ ਕਰਨ ਲਈ ਕਹਿਣਾ ਜਾਂ ਮਨਾਉਣਾ
ਉਤਾਵਲਾ ਕਾਹਲ਼ਾ, ਫੁਰਤੀਲਾ, ਛੇਤੀ ਕਰਨ ਵਾਲ਼ਾ
ਹਕੂਮਤ ਰਾਜ, ਸਲਤਨਤ, ਸ਼ਾਸਨ
ਮੁਖ਼ਬਰ ਖ਼ਬਰ ਦੇਣ ਵਾਲ਼ਾ, ਸੂਹੀਆ, ਜਸੂਸ
ਸੂਹ ਉੱਘ-ਸੁੱਘ, ਸੁਰਾਗ, ਖੋਜ
ਖ਼ੁਫੀਆ ਗੁੱਝਾ, ਗੁਪਤ
ਭਗੌੜਾ ਭੱਜਿਆ ਹੋਇਆ, ਡਰਾਕਲ, ਫ਼ਰਾਰ
ਸੰਪਰਕ ਮੇਲ, ਸੰਪਰਕ, ਵਾਸਤਾ
3. ਹੇਠ ਲਿਖਿਆਂ ਨੁੰ ਵਾਕਾਂ ਵਿੱਚ ਵਰਤੋ:
1. ਮਜ਼ਦੂਰੀ (ਕਿਰਤ)- ਉਸ ਦਾ ਪਰਿਵਾਰ ਮਜਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ।
2. ਨਾਗਰਿਕ (ਕਿਸੇ ਦੇਸ ਦਾ ਵਸਨੀਕ)- ਮੈਂ ਭਾਰਤੀ ਨਾਗਰਿਕ ਹਾਂ।
3. ਸ਼ਕਤੀ (ਤਾਕਤ)- ਵਿਗਿਆਨ ਨੇ ਮਨੁੱਖੀ ਸ਼ਕਤੀ ਦੀ ਵਰਤੋਂ ਘਟਾ ਦਿੱਤੀ ਹੈ।
4. ਵਿਦਰੋਹ (ਬਗਾਵਤ)- ਗ਼ਦਰ ਪਾਰਟੀ ਨੇ ਔਗਰੇਜ਼ਾਂ ਵਿਰੁੱਧ ਵਿਦਰੋਹ ਦੀ ਤਿਆਰੀ ਕੀਤੀ।
5. ਪਲਟਣ (ਇੱਕ ਫੌਜੀ ਟੁਕੜੀ)- ਪਲਟਣਾਂ ਬਾਰਡਰ `ਤੇ ਹਮੇਸ਼ਾਂ ਜੰਗ ਲਈ ਤਿਆਰ ਰਹਿੰਦੀਆਂ ਹਨ।
6. ਅਜਾਦੀ (ਸੁਤੰਤਰਤਾ)- ਭਾਰਤ ਦੀ ਅਜ਼ਾਦੀ ਦੀ ਜੰਗ ਲੰਮੀ ਚੱਲੀ।
4. ਵਿਆਕਰਨ:
ਹੇਠ ਲਿਖਿਆਂ ਦੇ ਵਚਨ ਬਦਲੋ:
ਸੜਕ ਸੜਕਾਂ
ਦਾਦਾ ਦਾਦੇ
ਚਾਚਾ ਚਾਚੇ
ਪੜ੍ਹਾਈ ਪੜ੍ਹਾਈਆਂ
ਭਾਰਤੀ ਭਾਰਤੀਆਂ
ਸਰਕਾਰ ਸਰਕਾਰਾਂ
ਨੌਜਵਾਨ ਨੌਜਵਾਨ/ਨੌਜਵਾਨਾਂ
ਫ਼ੌਜੀ ਫ਼ੌਜੀ/ਫ਼ੌਜੀਆਂ
ਸਿਪਾਹੀ ਸਿਪਾਹੀ/ਸਿਪਾਹੀਆਂ
ਸਜ਼ਾ ਸਜ਼ਾਵਾਂ
ਕਿਰਿਆ ਵਿਸ਼ੇਸ਼ਣ
ਜਿਹੜਾ ਸਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੇਗ, ਤਰੀਕਾ ਆਦਿ ਦੱਸੇ, ਉਸ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
3. ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ
4. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ
5. ਪਰਿਮਾਣ-ਵਾਚਕ ਕਿਰਿਆ-ਵਿਸ਼ੇਸ਼ਣ
6. ਸੋਖਿਆ-ਵਾਚਕ ਕਿਰਿਆ-ਵਿਸ਼ੇਸ਼ਣ
7. ਨਿਰਣੇ-ਵਾਚਕ ਕਿਰਿਆ-ਵਿਸ਼ੇਸ਼ਣ
8. ਨਿਸੁਚੇ-ਵਾਚਕ ਕਿਰਿਆ-ਵਿਸ਼ੇਸ਼ਣ
ਪ੍ਰਸ਼ਨ : ਕਰਤਾਰ ਸਿੰਘ ਦੀਆਂ ਸਰਗਰਮੀਆਂ ਬਾਰੇ ਨੋਟ ਲਿਖੋ।
ਉੱਤਰ : ਕਰਤਾਰ ਸਿੰਘ ਸਰਾਭਾ 1910 ਵਿੱਚ ਦਸਵੀਂ ਪਾਸ ਕਰਨ ਮਗਰੋਂ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਤੇ ਉੱਥੇ ਬਰਕਲੇ ਯੂਨੀਵਰਸਿਟੀ ਵਿੱਚ ਦਾਖੁਲ ਹੋ ਗਿਆ। ਫਿਰ ਉਹ ਪੜ੍ਹਾਈ ਛੱਡ ਕੇ ਭਾਰਤ ਦੀ ਅਜ਼ਾਦੀ ਦਾ ਸੈਘਰਸ਼ ਲੜਨ ਲਈ ਬਣੀ ਗੁਦਰ ਪਾਰਟੀ ਵਿੱਚ ਸਾਮਲ ਹੋ ਗਿਆ। ਉਸਨੇ ਪਾਰਟੀ ਦੇ ਅਖਬਾਰ “ਗ਼ਦਰ” ਦੀ ਪ੍ਰਕਾਸ਼ਨਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਪਾਰਟੀ ਦੇ ਪ੍ਰੋਗਰਾਮ ਅਨੁਸਾਰ ਭਾਰਤ ਨੂੰ ਅਜ਼ਾਦ ਕਰਾਉਣ ਲਈ ਦੇਸ ਵਿੱਚ ਆ ਗਿਆ। ਉਸਨੇ ਫੌਜੀ ਛਾਉਣੀਆਂ ਵਿੱਚ ਕੈਮ ਕੀਤਾ।
ਕੁੱਝ ਮੁਖੁਬਰਾਂ ਦੀ ਗ਼ਦਾਰੀ ਕਾਰਨ ਗਦਰ ਪਾਰਟੀ ਦਾ ਇਨਕਲਾਬੀ ਪ੍ਰੋਗਰਾਮ ਸਿਰੇ ਨਾ ਚੜ੍ਹ ਸਕਿਆ। ਸਰਾਭੇ ਸਮੇਤ ਬਹੁਤ ਸਾਰੇ
ਗੁਦਰੀ ਫੜੇ ਗਏ। ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਚੱਲੇ ਮੁਕੱਦਮੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਹੋਈ।