ਪਾਠ 14 ਪਾਣੀ
ਕਿਰਿਆ 1- ਉਪਯੋਗ ਕੀਤੇ ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾਉਣਾ।
ਪ੍ਰਸ਼ਨ 1- ਕੀ ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇਕੋ ਜਿਹੀ ਹੁੰਦੀ ਹੈ? (ਪੰਨਾ ਨੰ: 145, 146)
ਉੱਤਰ- ਨਹੀਂ।
ਕਿਰਿਆ 2- ਪਾਣੀ ਦੀਆਂ ਤਿੰਨ ਅਵਸਥਾਵਾਂ ਵਿੱਚ ਅੰਤਰ ਪਰਿਵਰਤਨ। (ਪੰਨਾ ਨੰ: 147)
ਪ੍ਰਸ਼ਨ 1- ਜਦੋਂ ਅਸੀਂ ਫਰਿੱਜ ਵਿੱਚੋਂ ਆਇਸਕ੍ਰੀਮ ਬਾਹਰ ਕੱਢਦੇ ਹਾਂ ਤਾਂ ਕੀ ਹੁੰਦਾ ਹੈ?
ਉੱਤਰ- ਆਇਸਕ੍ਰੀਮ ਗਰਮ ਹੋ ਕੇ ਪਿਘਲ ਜਾਂਦੀ ਹੈ ਅਤੇ ਤਰਲ ਰੂਪ ਵਿੱਚ ਆ ਜਾਂਦੀ ਹੈ।
ਪ੍ਰਸ਼ਨ 2- ਆਇਸਕ੍ਰੀਮ ਕਿਸ ਅਵਸਥਾ ਵਿੱਚ ਹੁੰਦੀ ਹੈ?
ਉੱਤਰ- ਠੋਸ।
ਕਿਰਿਆ 3- ਕੱਪੜਿਆਂ ਵਿੱਚੋਂ ਪਾਣੀ ਦਾ ਵਾਸ਼ਪਨ। (ਪੰਨਾ ਨੰ: 148)
ਪ੍ਰਸ਼ਨ 1- ਗਰਮੀਆਂ ਦੇ ਦਿਨਾਂ ਵਿੱਚ ਪਾਣੀ ਫਰਸ਼ ‘ਤੇ ਫੈਲਾਉਣ ਨਾਲ ਕੀ ਹੁੰਦਾ ਹੈ?
ਉੱਤਰ- ਪਾਣੀ ਗਰਮੀ ਨਾਲ ਵਾਸ਼ਪ ਬਣ ਕੇ ਉੱਡ ਜਾਂਦਾ ਹੈ ਅਤੇ ਪਿੱਛੇ ਠੰਡਕ ਛੱਡ ਜਾਂਦਾ ਹੈ।
ਪ੍ਰਸ਼ਨ 2- ਉਪਲੇ (Cow Dung Cakes) ਧੁੱਪ ਵਿੱਚ ਕਿਉਂ ਰੱਖੇ ਜਾਂਦੇ ਹਨ?
ਉੱਤਰ- ਕਿਉਂਕਿ ਧੁੱਪ ਵਿੱਚ ਵਾਸ਼ਪੀਕਰਨ ਵੱਧ ਹੁੰਦਾ ਹੈ, ਇਸ ਲਈ ਧੁੱਪ ਵਿੱਚ ਰੱਖੇ ਉਪਲੇ ਜਲਦੀ ਸੁੱਕ ਜਾਂਦੇ ਹਨ।
ਕਿਰਿਆ 4- ਪਾਣੀ ਦੀ ਸੰਘਣਨ ਕਿਰਿਆ ਨੂੰ ਦਰਸਾਉਣਾ। (ਪੰਨਾ ਨੰ: 149)
ਪ੍ਰਸ਼ਨ 1-ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿੱਚੋਂ ਕੱਢਣ ਤੋਂ ਬਾਅਦ ਤੁਸੀਂ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ ‘ਤੇ ਕਿਉਂ ਵੇਖਦੇ ਹੋ?
ਉੱਤਰ- ਕਿਉਂਕਿ ਹਵਾ ਵਿਚਲੇ ਪਾਣੀ ਦੇ ਵਾਸ਼ਪ ਬੋਤਲ ਨਾਲ ਲੱਗ ਕੇ ਠੰਡੇ ਹੋ ਜਾਂਦੇ ਹਨ ਅਤੇ ਸੰਘਣਨ ਕਿਰਿਆ ਕਰਕੇ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੇ ਹਨ।
ਅਭਿਆਸ
ਪ੍ਰਸਨ 1- ਖਾਲੀ ਥਾਵਾਂ ਭਰੋ।
(i) ਪਾਣੀ ਤੋਂ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ।
(ii) ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ ਸੰਘਣਨ ਕਹਾਉਂਦੀ ਹੈ।
(iii) ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ ਸੋਕਾ ਕਿਹਾ ਜਾਂਦਾ ਹੈ।
(iv) ਹੜ੍ਹ ਬਹੁਤ ਜਿਆਦਾ ਵਰਖਾ ਕਾਰਨ ਆਉਂਦੇ ਹਨ।
(v) ਪਾਣੀ ਦੀਆਂ ਤਿੰਨ ਅਵਸਥਾਵਾਂ ਠੋਸ, ਦ੍ਰਵ ਅਤੇ ਗੈਸ ਹਨ।
(vi) ਪੌਦਿਆਂ ਵਿੱਚ ਵਾਸ਼ਪ ਉਤਸਰਜਨ ਸਟੋਮੈਟਾ ਦੁਆਰਾ ਹੁੰਦਾ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਬਰਫ਼ ਠੰਡੀ ਹੋਣ ‘ਤੇ ਭਾਫ਼ ਵਿੱਚ ਬਦਲਦੀ ਹੈ (ਗਲਤ)
(ii) ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ। (ਸਹੀ)
(iii) ਪਾਣੀ ਦੀ ਪਾਈਪ ਵਿੱਚ ਲੀਕੇਜ਼ ਹੋਣ ‘ਤੇ ਮੁਰੰਮਤ ਨਾ ਕਰੋ। (ਗਲਤ)
(iv) ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਹੁੰਦਾ ਹੈ (ਗਲਤ)
(v) ਖੇਤੀਬਾੜੀ ਲਈ ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਲਾਹੇਵੰਦ ਹੈ। (ਸਹੀ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ’ ਕਾਲਮ ‘ਅ’
(i) ਪਾਣੀ ਦੀ ਸਾਂਭ-ਸੰਭਾਲ (ੲ) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ
(ii) ਬਰਫ਼ (ੳ) ਪਾਣੀ ਦੀ ਠੋਸ ਅਵਸਥਾ
(iii) ਵਰਖਾ/ਜਲ ਕਣ (ਹ) ਬੱਦਲਾਂ ਤੋਂ ਮੀਂਹ
(iv) ਵਾਸ਼ਪੀਕਰਨ (ਅ) ਧੁੱਪ ਵਾਲਾ ਦਿਨ
(v) ਤਾਜ਼ਾ ਪਾਣੀ (ਸ) ਭੂਮੀਗਤ ਪਾਣੀ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ?
(ੳ) ਦੋ-ਤਿਹਾਈ () (ਅ) ਅੱਧਾ (ੲ) ਇੱਕ ਤਿਹਾਈ (ਸ) ਤਿੰਨ-ਚੌਥਾਈ
(ii) ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ?
(ੳ) ਸੰਘਣਨ () (ਅ) ਵਾਸ਼ਪਨ (ੲ) ਵਰਖਾ (ਸ) ਕੋਈ ਨਹੀਂ
(iii) ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ?
(ੳ) ਨਦੀ (ਅ) ਮਹਾਂਸਾਗਰਾਂ () (ੲ) ਡੈਮਾਂ (ਸ) ਝੀਲਾਂ
(iv) ਤਰਲ ਤੋਂ ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?
(ੳ) ਵਾਸ਼ਪਨ () (ਅ) ਪਿਘਲਣਾ (ੲ) ਸੰਘਣਨ (ਸ) ਉਬਾਲ
(v) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ?
(ੳ) 60% (ਅ) 70% () (ੲ) 80% (ਸ) 90%
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਪਾਣੀ ਦੇ ਦੋ ਮੁੱਖ ਸੋਮੇ ਕਿਹੜੇ ਹਨ?
ਉੱਤਰ- ਵਰਖਾ ਅਤੇ ਭੂਮੀਗਤ ਪਾਣੀ।
(ii) ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸੋ?
ਉੱਤਰ- ਤੁਪਕਾ ਪ੍ਰਣਾਲੀ ਵਿਧੀ ਨਾਲ ਪਾਣੀ ਅਤੇ ਪੌਸ਼ਟਿਕ ਤੱਤ ਪੌਦਿਆਂ ਨੂੰ ਸਿੱਧੇ ਹੀ ਮਿਲਦੇ ਹਨ, ਅਤੇ ਪਾਣੀ ਦੀ ਬੱਚਤ ਹੁੰਦੀ ਹੈ।
(iii) ਤਾਪਮਾਨ ਦਾ ਵਾਸ਼ਪੀਕਰਨ ‘ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ- ਤਾਪਮਾਨ ਵਧਣ ਨਾਲ ਵਾਸ਼ਪੀਕਰਨ ਦੀ ਦਰ ਵਧ ਜਾਂਦੀ ਹੈ।
(iv) ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ- ਸਤਹੀ ਜਲ ਝੀਲਾਂ, ਨਦੀਆਂ ਅਤੇ ਹੋਰ ਜਲ ਭੰਡਾਰਾਂ ਵਿੱਚ ਪਾਇਆ ਜਾਂਦਾ ਹੈ, ਪਰ ਧਰਤੀ ਹੇਠਲਾ ਜਲ ਧਰਤੀ ਦੇ ਤਲ ਤੋਂ ਹੇਠਾਂ ਮਿਲਦਾ ਹੈ।
(v) ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ।
ਉੱਤਰ- ਪੌਦਿਆਂ ਦੁਆਰਾ ਜਲ ਵਾਸ਼ਪਾਂ ਦਾ ਬਾਹਰ ਕੱਢਣਾ ਵਾਸ਼ਪ ਉਤਸਰਜਨ ਕਹਾਉਂਦਾ ਹੈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਹੜ੍ਹ ਕਿਸਨੂੰ ਆਖਦੇ ਹਨ? ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ।
ਉੱਤਰ- ਆਮ ਨਾਲੋਂ ਕਾਫ਼ੀ ਜਿਆਦਾ ਵਰਖਾ ਦਾ ਹੋਣਾ ਹੜ੍ਹ ਅਖਵਾਉਂਦਾ ਹੈ। ਹੜ੍ਹਾਂ ਕਾਰਨ ਕੁੱਝ ਖੇਤਰਾਂ ਵਿੱਚ ਪਾਣੀ ਕਾਫ਼ੀ ਮਾਤਰਾ ਵਿੱਚ ਇਕੱਠਾ ਹੋ ਜਾਂਦਾ ਹੈ।
ਹੜ੍ਹਾਂ ਦੇ ਪ੍ਰਭਾਵ-
(1) ਕਈ ਲੋਕ ਅਤੇ ਜਾਨਵਰ ਮਰ ਜਾਂਦੇ ਹਨ।
(2) ਸਾਫ਼ ਪਾਣੀ ਅਤੇ ਬਿਜਲੀ ਦੀ ਸਪਲਾਈ ਰੁਕ ਜਾਂਦੀ ਹੈ।
(3) ਛੂਤ ਦੇ ਰੋਗ ਫੈਲਣ ਲੱਗਦੇ ਹਨ।
(4) ਸੜਕਾਂ, ਪੁਲਾਂ ਅਤੇ ਹੋਰ ਬਿਲਡਿੰਗਾਂ ਦਾ ਵੀ ਕਾਫ਼ੀ ਨੁਕਸਾਨ ਹੁੰਦਾ ਹੈ।
(ii) ਸੰਘਣਨ ਦੀ ਪਰਿਭਾਸ਼ਾ ਲਿਖੋ। ਦੋ ਉਦਾਹਰਨਾਂ ਵੀ ਦੱਸੋ।
ਉੱਤਰ- ਜਲ ਵਾਸ਼ਪਾਂ ਤੋਂ ਦ੍ਰਵ ਪਾਣੀ ਦਾ ਬਣਨਾ ਸੰਘਣਨ ਅਖਵਾਉਂਦਾ ਹੈ। ਬੱਦਲਾਂ ਦਾ ਬਣਨਾ, ਠੰਡੇ ਪਾਣੀ ਦੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦਾ ਬਣਨਾ ਸੰਘਣਨ ਦੀਆਂ ਉਦਾਹਰਨਾਂ ਹਨ।
(iii) ਬੱਦਲ ਕਿਸ ਤਰ੍ਹਾਂ ਬਣਦੇ ਹਨ?
ਉੱਤਰ- ਵਾਯੂਮੰਡਲ ਵਿੱਚ ਉੱਪਰ ਵੱਲ ਜਾਂਦੇ ਸਮੇਂ ਤਾਪਮਾਨ ਘੱਟਦਾ ਜਾਂਦਾ ਹੈ।ਕੁੱਝ ਉਚਾਈ ਤੇ ਜਾ ਕੇ ਹਵਾ ਵਿਚਲੀਆਂ ਪਾਣੀ ਦੀਆਂ ਬੂੰਦਾਂ ਠੰਡੀਆਂ ਹੋ ਕੇ ਸੰਘਣਿਤ ਹੋ ਜਾਂਦੀਆਂ ਹਨ। ਇਹ ਪਾਣੀ ਦੀਆਂ ਹਵਾ ਵਿੱਚ ਤੈਰਦੀਆਂ ਬੂੰਦਾਂ ਹੀ ਬੱਦਲਾਂ ਦਾ ਨਿਰਮਾਣ ਕਰਦੀਆਂ ਹਨ।
(iv) ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ ਦੱਸੋ।
ਉੱਤਰ- (1) ਸਿੰਚਾਈ ਲਈ ਤੁਪਕਾ ਪ੍ਰਣਾਲੀ ਵਿਧੀ ਦੀ ਵਰਤੋਂ ਕਰਨੀ।
(2) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ ਜਾਂ ਸਿੱਧਾ ਧਰਤੀ ਹੇਠਾਂ ਪਹੁੰਚਾਉਣਾ
(3) ਪਾਣੀ ਵਾਲੀਆਂ ਪਾਈਪਾਂ ਜਾਂ ਟੂਟੀਆਂ ਦੀ ਲੀਕੇਜ਼ ਸਮੇਂ ਸਿਰ ਬੰਦ ਕਰਨਾ।
(v) ਸੋਕਾ ਕੀ ਹੈ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ?
ਉੱਤਰ- ਜਦੋਂ ਲੰਮੇ ਸਮੇਂ (ਦੋ ਜਾਂ ਵੱਧ ਸਾਲ) ਤੱਕ ਵਰਖਾ ਨਹੀਂ ਹੁੰਦੀ ਤਾਂ ਮਿੱਟੀ ਅਤੇ ਤਲਾਬ ਆਦਿ ਸੁੱਕ ਜਾਂਦੇ ਹਨ। ਇਸਨੂੰ ਸੋਕਾ ਕਹਿੰਦੇ ਹਨ।
ਸੋਕੇ ਦੇ ਪ੍ਰਭਾਵ- (1) ਸੋਕੇ ਨਾਲ ਧਰਤੀ ਸੁੱਕ ਜਾਂਦੀ ਹੈ ਅਤੇ ਕਈ ਜੀਵ-ਜੰਤੂ ਮਰ ਜਾਂਦੇ ਹਨ।
(2) ਸੋਕੇ ਨਾਲ ਬਨਸਪਤੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
(3) ਸੋਕੇ ਨਾਲ ਪੀਣ ਵਾਲੇ ਪਾਣੀ ਅਤੇ ਭੋਜਨ ਦੀ ਘਾਟ ਪੈ ਜਾਂਦੀ ਹੈ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ।
ਉੱਤਰ- ਪਾਣੀ ਦੇ ਉਪਯੋਗ- (1) ਮਨੁੱਖੀ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦਾ ਬਣਿਆ ਹੈ।
(2) ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਬਣਾਈ ਰੱਖਦਾ ਹੈ।
(3) ਪਾਣੀ ਸਾਡੇ ਸਰੀਰ ਵਿੱਚੋਂ ਕਈ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। (4) ਪੌਦਿਆਂ ਦੇ ਵਾਧੇ ਲਈ ਪਾਣੀ ਜਰੂਰੀ ਹੈ।
(5) ਪਾਣੀ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾਈ ਰੱਖਦਾ ਹੈ।
(6) ਸਾਡੀਆਂ ਹਰ ਰੋਜ਼ ਦੀਆਂ ਬਹੁਤ ਸਾਰੀਆਂ ਕਿਰਿਆਂਵਾਂ ਲਈ ਪਾਣੀ ਬਹੁਤ ਜਰੂਰੀ ਹੈ।
(ii) ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ।
ਉੱਤਰ- ਜਲ ਚੱਕਰ ਇੱਕ ਚੱਕਰਾਕਾਰ ਪ੍ਰਕਿਰਿਆ ਹੈ, ਜਿਸ ਨਾਲ ਧਰਤੀ ਉੱਤੇ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ। ਸੂਰਜ ਦੀ ਰੋਸ਼ਨੀ ਨਾਲ ਨਦੀਆਂ, ਝੀਲਾਂ, ਛੱਪੜਾਂ ਆਦਿ ਜਲ ਸਰੋਤਾਂ ਵਿੱਚੋਂ ਪਾਣੀ ਵਾਸ਼ਪਨ ਹੁੰਦਾ ਹੈ। ਵਾਸ਼ਪ ਉੱਪਰ ਜਾਂਦੇ ਹੋਏ ਠੰਡੇ ਹੁੰਦੇ ਜਾਂਦੇ ਹਨ ਅਤੇ ਸੰਘਣਨ ਕਿਰਿਆ ਨਾਲ ਬੱਦਲਾਂ ਦਾ ਨਿਰਮਾਣ ਕਰਦੇ ਹਨ। ਵਾਯੂਮੰਡਲ ਵਿੱਚੋਂ ਪਾਣੀ ਵਰਖਾ, ਗੜਿਆਂ ਜਾਂ ਸਨੋਅ-ਫਾਲ ਆਦਿ ਰਾਹੀਂ ਧਰਤੀ ਉੱਤੇ ਵਾਪਿਸ ਆ ਜਾਂਦਾ ਹੈ।
(iii) ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉਂ ਹੁੰਦੀ ਹੈ? ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧੀਆਂ ਦੀ ਵਿਆਖਿਆ ਕਰੋ।
ਉੱਤਰ- ਧਰਤੀ ਉੱਤੇ ਪੀਣਯੋਗ ਪਾਣੀ ਦੇ ਸਰੋਤ ਸੀਮਤ ਹਨ। ਵਧਦੀ ਹੋਈ ਜਨਸੰਖਿਆ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਕਾਫ਼ੀ ਜ਼ਿਆਦਾ ਵਰਤੋਂ ਹੋ ਰਹੀ ਹੈ। ਭੂਮੀਗਤ ਪਾਣੀ ਦਾ ਪੱਧਰ ਵੀ ਕਾਫ਼ੀ ਨੀਵਾਂ ਹੋ ਰਿਹਾ ਹੈ। ਇਸ ਲਈ ਪਾਣੀ ਦੀ ਸਾਂਭ-ਸੰਭਾਲ ਦੀ ਬਹੁਤ ਲੋੜ ਹੈ।
ਵਰਖਾ ਦਾ ਪਾਣੀ ਸੰਭਾਲਣ ਦੇ ਢੰਗ-
(1) ਛੱਤ ਉੱਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ, ਧਰਤੀ ਹੇਠਾਂ ਰੱਖੇ ਟੈਂਕ ਵਿੱਚ ਸਟੋਰ ਕਰ ਲਿਆ ਜਾਂਦਾ ਹੈ ਅਤੇ ਲੋੜ ਅਨੁਸਾਰ ਵਰਤ ਲਿਆ ਜਾਂਦਾ ਹੈ।
(2) ਵਾਧੂ ਵਰਖਾ ਦੇ ਪਾਣੀ ਨੂੰ ਬੋਰ ਰਾਹੀਂ ਸਿੱਧਾ ਧਰਤੀ ਹੇਠਾਂ ਪਹੁੰਚਾ ਦਿੱਤਾ ਜਾਂਦਾ ਹੈ।