ਪਾਠ -9 ਸਜੀਵ ਅਤੇ ਉਹਨਾਂ ਦਾ ਚੌਗਿਰਦਾ
ਅਭਿਆਸ ਹੱਲ ਸਹਿਤ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਮੱਛੀ ਦਾ ਸਾਹ ਅੰਗ ਗਲਫ਼ੜੇ ਹੈ।
(ii) ਵਾਤਾਵਰਨ ਦੇ ਜੈਵਿਕ ਅਤੇ ਅਜੈਵਿਕ ਭਾਗ ਹਨ।
(iii) ਸੂਰਜ ਦੀ ਰੌਸ਼ਨੀ ਆਵਾਸ ਦਾ ਅਜੈਵਿਕ ਭਾਗ ਹੈ।
(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਸਥਲੀ ਜੀਵ ਕਹਿੰਦੇ ਹਨ।
(v) ਸਾਰੇ ਸਜੀਵ ਵਾਧਾ ਦਿਖਾਉਂਦੇ ਅਤੇ ਪ੍ਰਜਣਨ ਕਰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਕਰਦਾ ਹੈ। (ਸਹੀ)
(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ। (ਸਹੀ)
(iii) ਸਾਰੇ ਹਰੇ ਪੌਦੇ ਉਤਪਾਦਕ ਹਨ। (ਸਹੀ)
(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ। (ਗਲਤ)
ਪ੍ਰਸ਼ਨ 3- ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ ’ ਕਾਲਮ ‘ਅ’
(i) ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ (ਸ) ਸੂਰਜ
(ii) ਬ੍ਰਿਛਵਾਸੀ (ੲ) ਬਾਂਦਰ
(iii) ਕੈਕਟਸ (ਅ) ਸੂਲਾਂ (ਕੰਢੇ)
(iv) ਜੈਵਿਕ ਅੰਸ਼ (ੳ) ਪੌਦੇ ਜਾਂ ਜਾਨਵਰ
ਪ੍ਰਸ਼ਨ 4- ਸਹੀ ਉੱਤਰ ਦੀ ਚੁਣ ਕਰੋ
(i) ਅਜੈਵਿਕ ਅੰਸ਼ ਵਿੱਚ ਸ਼ਾਮਲ ਹਨ
(ੳ) ਹਵਾ, ਪਾਣੀ, ਪੌਦੇ (ਅ) ਹਵਾ, ਪਾਣੀ, ਮਿੱਟੀ ( )
(ੲ) ਪੌਦੇ ਅਤੇ ਜਾਨਵਰ (ਸ) ਮਿੱਟੀ, ਪੌਦੇ ਪਾਣੀ
(ii) ਕੈਕਟਸ ਇੱਕ
(ੳ) ਮਾਰੂਥਲੀ ਪੌਦਾ ( ) (ਅ) ਨਿਖੇੜਕ
(ੲ) ਜਲੀ ਪੌਦਾ (ਸ) ਜੜ੍ਹੀ-ਬੂਟੀ
(iii) ……………………….. ਦਾ ਸਰੀਰ ਧਾਰਾ ਰੇਖੀ ਹੁੰਦਾ ਹੈ।
(ੳ) ਗੰਡੋਏ (ਅ) ਚੀਤੇ
(ੲ) ਮੱਛੀਆਂ () (ਸ) ਪਹਾੜੀ ਰਿੱਛ
(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ………………….. ਜੀਵ ਕਹਿੰਦੇ ਹਨ।
(ੳ) ਜਲੀ () (ਅ) ਸਥਲੀ
(ੲ) ਸਥਲੀ ਪੌਦੇ (ਸ) ਹਵਾਈ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਆਵਾਸ ਦੀ ਪਰਿਭਾਸ਼ਾ ਦਿਉ।
ਉੱਤਰ- ਉਹ ਥਾਂ ਜਿੱਥੇ ਸਜੀਵ ਰਹਿੰਦਾ ਹੈ, ਨੂੰ ਆਵਾਸ ਕਿਹਾ ਜਾਂਦਾ ਹੈ।
(ii) ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ- ਸਥਲੀ ਜੀਵ- ਮਨੁੱਖ, ਸ਼ੇਰ, ਗਾਂ ਆਦਿ।
ਜਲੀ ਜੀਵ- ਮੱਛੀ, ਵੇਲ ਅਤੇ ਡਾਲਫਿਨ ਆਦਿ।
(iii) ਅਨੁਕੂਲਨਤਾ ਦੀ ਪਰਿਭਾਸ਼ਾ ਦਿਉ।
ਉੱਤਰ- ਜੀਵਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਢਾਲ ਲੈਣ ਦੀ ਯੋਗਤਾ ਨੂੰ ਅਨੁਕੂਲਤਾ ਕਹਿੰਦੇ ਹਨ। (iv) ਉਤਪਾਦਕ ਕੀ ਹਨ?
ਉੱਤਰ- ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ।ਜਿਵੇਂ- ਹਰੇ ਪੌਦੇ।
(v) ਜੈਵਿਕ ਅੰਸ਼ ਕੀ ਹਨ?
ਉੱਤਰ- ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਜਿਵੇਂ ਪੌਦੇ, ਜੰਤੂ ਅਤੇ ਸੂਖਮਜੀਵ ਵਾਤਾਵਰਨ ਦੇ ਜੈਵਿਕ ਅੰਸ਼ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ
(i) ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਉ।
ਉੱਤਰ- ਮ੍ਰਿਤਆਹਾਰੀ- ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ, ਉਹਨਾਂ ਨੂੰ ਮ੍ਰਿਤਆਹਾਰੀ ਕਹਿੰਦੇ ਹਨ। ਨਿਖੇੜਕ- ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਉਹਨਾਂ ਨੂੰ ਨਿਖੇੜਕ ਕਹਿੰਦੇ ਹਨ।ਜਿਵੇਂ- ਜੀਵਾਣੂ
(ii) ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
ਉੱਤਰ- (1) ਪਾਣੀ ਦੀ ਪ੍ਰਤੀਰੋਧਤਾ ਨੂੰ ਘਟਾਉਣ ਲਈ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ।
(2) ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਗਲਫੜੇ ਹੁੰਦੇ ਹਨ।
(iii) ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
ਉੱਤਰ- ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ। ਊਠ ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ। ਮਾਰੂਥਲ ਦੀ ਰੇਤ ‘ਤੇ ਤੁਰਨ ਲਈ ਊਠ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ।
(iv) ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ।
ਉੱਤਰ- ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਮਿਲਣ ਵਾਲੇ ਪੌਦਿਆਂ ਨੂੰ ਡੁੱਬੇ ਹੋਏ ਪੌਦੇ ਕਹਿੰਦੇ ਹਨ, ਪਾਣੀ ਦੀ ਸਤ੍ਹਾ ‘ਤੇ ਤੈਰਨ ਵਾਲੇ ਪੌਦਿਆਂ ਨੂੰ ਤੈਰਨ ਵਾਲੇ ਪੌਦੇ ਕਹਿੰਦੇ ਹਨ, ਜਿਵੇਂ- ਕਮਲ।
ਜਿਵੇਂ-ਹਾਈਡਰਿੱਲਾ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ
(i) ਟਿੱਪਣੀ ਲਿਖੋ
(ੳ) ਉਤਪਾਦਕ (ਅ) ਖਪਤਕਾਰ (ੲ) ਨਿਖੇੜਕ
ਉੱਤਰ- (ੳ) ਉਤਪਾਦਕ– ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ।ਜਿਵੇਂ- ਹਰੇ ਪੌਦੇ।
(ਅ) ਖਪਤਕਾਰ– ਉਹ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਭੋਜਨ ਖਾਂਦੇ ਹਨ, ਨੂੰ ਖਪਤਕਾਰ ਕਹਿੰਦੇ ਹਨ। ਜਿਵੇਂ- ਮਨੁੱਖ, ਗਾਂ ਆਦਿ।
(ੲ) ਨਿਖੇੜਕ– ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਉਹਨਾਂ ਨੂੰ ਨਿਖੇੜਕ ਕਹਿੰਦੇ ਹਨ।ਜਿਵੇਂ- ਜੀਵਾਣੂ।
(ii) ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ।
ਉੱਤਰ- ਆਵਾਸ ਮੁੱਖ ਤੌਰ ‘ਤੇ ਤਿੰਨ ਕਿਸਮਾਂ ਦੇ ਹਨ
(1) ਸਥਲੀ ਆਵਾਸ (ਥਲ) – ਧਰਤੀ ‘ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ।ਜਿਵੇਂ- ਮਾਰੂਥਲ ਅਤੇ ਘਾਹ ਦੇ ਮੈਦਾਨ ਆਦਿ।
(2) ਜਲੀ ਆਵਾਸ (ਪਾਣੀ)- ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ।ਜਿਵੇਂ- ਸਮੁੰਦਰ ਅਤੇ ਛੱਪੜ ਆਦਿ।
(3) ਹਵਾਈ ਜਾਂ ਬ੍ਰਿਛਵਾਸੀ ਆਵਾਸ (ਹਵਾ ਜਾਂ ਦਰੱਖਤ)— ਹਵਾ ਵਿੱਚ ਉੱਡਣ ਵਾਲੇ ਜਾਂ ਦਰੱਖਤਾਂ ‘ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਸ ਕਹਿੰਦੇ ਹਨ।
(iii) ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ।
ਉੱਤਰ- ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਦੇ ਹਨ। ਜੈਵਿਕ ਭਾਗ ਜਿਵੇਂ ਸਜੀਵਾਂ ਨੂੰ ਜੀਵਤ ਰਹਿਣ ਲਈ ਅਜੈਵਿਕ ਭਾਗ ਜਿਵੇਂ ਹਵਾ, ਪਾਣੀ, ਮਿੱਟੀ, ਸੂਰਜੀ ਪ੍ਰਕਾਸ਼ ਆਦਿ ਦੀ ਜਰੂਰਤ ਹੁੰਦੀ ਹੈ। ਜੈਵਿਕ ਅੰਸ਼ ਵਾਤਾਵਰਨ ਵਿੱਚ ਅਜੈਵਿਕ ਅੰਸ਼ਾਂ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ।
(iv) ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ।
ਉੱਤਰ- ਸਜੀਵ ਵਸਤੂਆਂ 1. ਸਜੀਵ ਵਸਤੂਆਂ ਗਤੀ ਕਰ ਸਕਦੀਆਂ ਹਨ। 2. ਇਹਨਾਂ ਵਿੱਚ ਵਾਧਾ ਹੁੰਦਾ ਹੈ। 3. ਇਹ ਸਾਹ ਲੈਂਦੀਆਂ ਹਨ। 4. ਇਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ। 5. ਇਹ ਮਹਿਸੂਸ ਕਰ ਸਕਦੀਆਂ ਹਨ। 6. ਇਹ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਸਕਦੀਆਂ ਹਨ। 7. ਉਦਾਹਰਨ ਵਜੋਂ ਮਨੁੱਖ, ਗਾਂ, ਜੀਵਾਣੂ ਅਤੇ ਪੌਦੇ ਆਦਿ।
ਨਿਰਜੀਵ ਵਸਤੂਆਂ – 1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ। 2. ਇਹਨਾਂ ਵਿੱਚ ਵਾਧਾ ਨਹੀਂ ਹੁੰਦਾ। 3. ਇਹ ਸਾਹ ਨਹੀਂ ਲੈਂਦੀਆਂ। 4. ਇਹਨਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ। 5. ਇਹ ਮਹਿਸੂਸ ਨਹੀਂ ਕਰ ਸਕਦੀਆਂ। 6. ਇਹ ਆਪਣੇ ਵਰਗੀਆਂ ਹੋਰ ਵਸਤੂਆਂ ਆਪ ਪੈਦਾ ਨਹੀਂ ਸਕਦੀਆਂ। 7. ਉਦਾਹਰਨ ਵਜੋਂ ਕੁਰਸੀ, ਚਾਕ, ਮਿੱਟੀ ਅਤੇ ਪਿੰਨ ਆਦਿ।