ਪਾਠ 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ
ਕਿਰਿਆ 1- ਇੱਕ ਹਫ਼ਤੇ ਲਈ ਆਪਣੇ ਸਕੂਲ ਅਤੇ ਘਰ ਵਿੱਚੋਂ ਨਿਕਲੇ ਕੂੜੇ ਨੂੰ ਵੇਖੋ ਅਤੇ ਸੂਚੀਬੱਧ ਕਰੋ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰੋ। (ਪੰਨਾ ਨੰ: 163, 164)
ਪ੍ਰਸ਼ਨ 1- ਸਬਜ਼ੀਆਂ ਦੇ ਛਿਲਕੇ …………………… ਕੂੜਾ ਹਨ।
ਉੱਤਰ- ਜੈਵ-ਵਿਘਟਨਸ਼ੀਲ਼।
ਪ੍ਰਸ਼ਨ 2- ਕੱਚ ਇੱਕ …………………….. ਕੂੜਾ ਹੈ।
ਉੱਤਰ- ਜੈਵ-ਅਵਿਘਟਨਸ਼ੀਲ਼।
ਪ੍ਰਸ਼ਨ 3- ਪੌਦਿਆਂ ਦੇ ਪੱਤੇ……………………..ਕੂੜਾ ਹਨ।
ਉੱਤਰ- ਜੈਵ-ਵਿਘਟਨਸ਼ੀਲ਼।
ਕਿਰਿਆ 2- ਸਕੂਲ ਵਿੱਚ ਕੰਪੋਸਟ ਟੋਇਆ ਬਣਾਉਣਾ। (ਪੰਨਾ ਨੰ: 165)
ਪ੍ਰਸ਼ਨ 1- ਕੰਪੋਸਟ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। (ਸਹੀ/ਗਲਤ)
ਉੱਤਰ- ਸਹੀ।
ਪ੍ਰਸ਼ਨ 2- ਅਸੀਂ ਜੈਵ-ਅਵਿਘਟਨਸ਼ੀਲ ਪਦਾਰਥਾਂ ਦੀ ਵਰਤੋਂ ਕੰਪੋਸਟ ਖਾਦ ਬਣਾਉਣ ਵਿੱਚ ਕਰ ਸਕਦੇ ਹਾਂ।(ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 3- ਖਾਦ ਜੈਵ-ਵਿਘਟਨਸ਼ੀਲ ਹੁੰਦੀ ਹੈ।(ਸਹੀ/ਗਲਤ)
ਉੱਤਰ- ਸਹੀ।
ਕਿਰਿਆ 3- ਸਕੂਲ ਵਿੱਚ ਵਰਮੀਕੰਪੋਸਟਿੰਗ ਟੋਆ ਤਿਆਰ ਕਰਨਾ। (ਪੰਨਾ ਨੰ: 165)
ਪ੍ਰਸ਼ਨ 1- ਵਰਮੀਕੰਪੋਸਟਿੰਗ ………………………………. ਦੁਆਰਾ ਤਿਆਰ ਕੀਤੀ ਜਾਂਦੀ ਹੈ।
ਉੱਤਰ- ਗੰਡੋਇਆਂ।
ਪ੍ਰਸ਼ਨ 2- ਰਸੋਈ ਦੇ ਕੂੜੇ (ਜੈਵ-ਵਿਘਟਨਸ਼ੀਲ) ਦੀ ਵਰਤੋਂ ਵਰਮੀਕੰਪੋਸਟਿੰਗ ਲਈ ਕੀਤੀ ਜਾਂਦੀ ਹੈ।(ਸਹੀ/ਗਲਤ)
ਉੱਤਰ- ਸਹੀ।
ਕਿਰਿਆ 4- ਪੁਨਰ ਉਤਪਾਦਤ ਕਾਗਜ਼ ਬਣਾਉਣਾ। (ਪੰਨਾ ਨੰ: 167)
ਪ੍ਰਸ਼ਨ 1- ਅਸੀਂ ਸ਼ੀਸ਼ੇ ਅਤੇ ਧਾਤਾਂ ਦਾ ਵੀ ਪੁਨਰ-ਉਤਪਾਦਨ ਕਰ ਸਕਦੇ ਹਾਂ।(ਸਹੀ/ਗਲਤ)
ਉੱਤਰ- ਸਹੀ।
ਪ੍ਰਸ਼ਨ 2- ਕੂੜੇ ਅਤੇ ਗੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ। (ਸਹੀ/ਗਲਤ)
ਉੱਤਰ- ਸਹੀ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਠੋਸ ਕੂੜੇ ਨੂੰ ਆਮ ਤੌਰ ‘ਤੇ ਕੂੜਾ-ਕਰਕਟ ਕਹਿੰਦੇ ਹਨ।
(ii) ਪਲਾਸਟਿਕ ਇੱਕ ਜੈਵ-ਅਵਿਘਟਨਸ਼ੀਲ ਸਮੱਗਰੀ ਹੈ।
(iii) ਗੰਡੋਇਆਂ ਦੁਆਰਾ ਖਾਦ ਬਣਾਉਣ ਨੂੰ ਵਰਮੀਕੰਪੋਸਟਿੰਗ ਕਹਿੰਦੇ ਹਨ।
(iv) ਨੀਲੇ ਕੂੜੇਦਾਨ ਦੀ ਵਰਤੋਂ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਹਰੇ ਕੂੜੇਦਾਨ ਦੀ ਵਰਤੋਂ ਜੈਵ-ਵਿਘਟਨਸ਼ੀਲ (ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ। (ਸਹੀ)
(ii) ਜੈਵਿਕ ਕੂੜਾ ਖਤਰਨਾਕ ਅਤੇ ਛੂਤਕਾਰੀ ਹੈ। (ਸਹੀ)
(iii) ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਣ ਵਾਲਾ ਇੱਕ ਵੱਡਾ, ਨੀਵਾਂ ਇਲਾਕਾ, ਟੋਏ ਵਜੋਂ ਜਾਣਿਆ ਜਾਂਦਾ ਹੈ। (ਗਲਤ)
(iv) ਭਰਾਵ ਖੇਤਰ ਵਾਲੀ ਜਗ੍ਹਾ ਪਾਰਕ ਅਤੇ ਖੇਡ ਦੇ ਮੈਦਾਨ ਬਣਾਉਣ ਲਈ ਆਦਰਸ਼ ਹੈ। (ਸਹੀ)
ਪ੍ਰਸ਼ਨ 3- ਕਾਲਮ ‘ਉ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
ਕਾਲਮ ‘ੳ ਕਾਲਮ ‘ਅ
(i) ਜੈਵਿਕ ਕੂੜਾ (ਅ) ਦਵਾਈਆਂ ਅਤੇ ਸਰਿੰਜਾਂ
(ii) ਉਦਯੋਗਿਕ ਕੂੜਾ (ੳ) ਰਾਖ
(iii) ਘਰੇਲੂ ਕੂੜਾ- (ਸ) ਸਬਜ਼ੀਆਂ ਦੇ ਛਿਲਕੇ
(iv) ਖੇਤੀਬਾੜੀ ਰਹਿੰਦ-ਖੂੰਹਦ- (ੲ) ਝੋਨੇ ਦੀ ਪਰਾਲੀ
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਹਸਪਤਾਲ ਦਾ ਕੂੜਾ ਆਮ ਤੌਰ ‘ਤੇ :
(ੳ) ਪੁਨਰ-ਉਤਪਾਦਨ ਲਈ ਵਰਤਿਆ ਜਾਂਦਾ ਹੈ। (ਅ) ਜਲਾਇਆ ਜਾਂਦਾ ਹੈ। ()
(ੲ) ਭਰਾਵ ਖੇਤਰ ਵਿੱਚ ਸੁੱਟਿਆ ਜਾਂਦਾ ਹੈ। (ਸ) ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ।
(ii) ਖਾਦ ਬਣਾਉਣ ਵਾਲੇ ਗੰਡੋਇਆਂ ਨੂੰ ਕੀ ਕਹਿੰਦੇ ਹਨ?
(ੳ) ਲਾਲ ਗੰਡੋਏ () (ਅ) ਨੀਲੇ ਗੰਡੋਏ
(ੲ) ਹਰੇ ਗੰਡੋਏ (ਸ) ਚਿੱਟੇ ਗੰਡੋਏ
(iii) ਕਿਹੜਾ ਜੈਵ-ਅਵਿਘਟਨਸ਼ੀਲ (ਨਾ ਨਸ਼ਟ ਹੋਣ ਯੋਗ) ਕੂੜਾ ਹੈ।
(ੳ) ਪਲਾਸਟਿਕ () (ਅ) ਕਾਗਜ਼
(ੲ) ਸਬਜ਼ੀਆਂ ਦੇ ਛਿੱਲੜ (ਸ) ਪਸ਼ੂਆਂ ਦਾ ਗੋਬਰ
(iv) ਅਸੀਂ ਪੁਨਰ-ਉਤਪਾਦਨ ਕਰ ਸਕਦੇ ਹਾਂ:
(ੳ) ਕੱਚ (ਅ) ਧਾਤਾਂ
(ੲ) ਪਲਾਸਟਿਕ (ਸ) ਸਾਰੇ ()
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਢੇਰ ਤੋਂ ਕੀ ਭਾਵ ਹੈ?
ਉੱਤਰ- ਵੱਡਾ ਨੀਵਾਂ ਇਲਾਕਾ ਜਿਸ ਵਿੱਚ ਕੂੜਾ-ਕਰਕਟ ਸੁੱਟਿਆ ਜਾਂਦਾ ਹੈ, ਢੇਰ ਕਹਾਉਂਦਾ ਹੈ।
(ii) ਨੀਲੋ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ?
ਉੱਤਰ- ਨੀਲੇ ਕੂੜੇਦਾਨ ਵਿੱਚ ਜੈਵ-ਅਵਿਘਟਨਸ਼ੀਲ ਅਤੇ ਹਰੇ ਕੂੜੇਦਾਨ ਵਿੱਚ ਜੈਵ-ਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ।
(iii) ਪੁਨਰ-ਉਤਪਾਦਨ ਤੋਂ ਕੀ ਭਾਵ ਹੈ?
ਉੱਤਰ- ਵਿਅਰਥ ਅਤੇ ਗੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ। ਜਿਵੇਂ ਰੱਦੀ ਕਾਗਜ਼ਾਂ ਅਤੇ ਪੁਰਾਣੇ ਅਖਬਾਰਾਂ ਤੋਂ ਗੱਤੇ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ਼ ਕੂੜੇ ਵਿੱਚ ਅੰਤਰ ਦੱਸੋ।
ਉੱਤਰ- ਜੈਵ-ਵਿਘਟਨਸ਼ੀਲ਼ ਕੂੜਾ
1. ਉਹ ਕੂੜਾ ਜਿਸ ਨੂੰ ਸੂਖਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨ ਰਹਿਤ ਪਦਾਰਥਾਂ ਵਿੱਚ ਅਪਘਟਿਤ ਕੀਤਾ ਜਾ ਸਕਦਾ ਹੈ।
2. ਜਿਵੇਂ ਕਿ ਕਾਗਜ਼ ਅਤੇ ਸਬਜ਼ੀਆਂ ਦੇ ਛਿਲਕੇ ਆਦਿ।
ਜੈਵ-ਅਵਿਘਟਨਸ਼ੀਲ ਕੂੜਾ
1. ਉਹ ਕੂੜਾ ਜਿਸ ਨੂੰ ਸੂਖਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨ ਰਹਿਤ ਪਦਾਰਥਾਂ ਵਿੱਚ ਅਪਘਟਿਤ ਨਹੀਂ ਕੀਤਾ ਜਾ ਸਕਦਾ।
2. ਜਿਵੇਂ ਕਿ ਪਲਾਸਟਿਕ ਅਤੇ ਕੱਚ ਆਦਿ।
(ii) ਵਰਮੀ ਕੰਪੋਸਟਿੰਗ ਕੀ ਹੈ? ਇਹ ਕਿਵੇਂ ਕੀਤੀ ਜਾਂਦੀ ਹੈ?
ਉੱਤਰ- ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕਰਨ ਨੂੰ ਵਰਮੀਕੰਪੋਸਟਿੰਗ ਕਹਿੰਦੇ ਹਨ।ਕਿਸੇ ਛਾਂ ਵਾਲੀ ਥਾਂ ਤੇ ਪੁੱਟੇ ਟੋਏ ਵਿੱਚ ਪਾਏ ਜੈਵ-ਵਿਘਟਨਸ਼ੀਲ ਕੂੜੇ ਨੂੰ ਲਾਲ ਗੰਡੋਏ ਮਿੱਟੀ ਸਮੇਤ ਖਾ ਕੇ ਕੰਪੋਸਟ ਵਿੱਚ ਬਦਲ ਦਿੰਦੇ ਹਨ।
(iii) 4R’s ਦੀ ਵਿਆਖਿਆ ਕਰੋ।
ਉੱਤਰ- (1) ਮੁੜ ਵਰਤੋਂ (Reuse)— ਮੁੜ ਵਰਤੋਂ ਦਾ ਅਰਥ ਕਿਸੇ ਵਿਅਰਥ ਵਸਤੂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਹੈ। ਜਿਵੇਂ ਅਸੀਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਪੈੱਨ ਸਟੈਂਡ, ਫੁੱਲਦਾਨ ਅਤੇ ਗਮਲੇ ਆਦਿ ਦੇ ਤੌਰ ‘ਤੇ ਕਰ ਸਕਦੇ ਹਾਂ।
(2) ਘਟਾਉਣਾ (Reduce)- ਸਾਨੂੰ ਕੂੜਾ ਪੈਦਾ ਕਰਨ ਵਾਲੀਆਂ ਵਸਤੂਆਂ ਦੀ ਵਰਤੋਂ ਘਟਾ ਦੇਣੀ ਚਾਹੀਦੀ ਹੈ।
(3) ਪੁਨਰ-ਉਤਪਾਦਨ (Recycle)-ਵਿਅਰਥ ਅਤੇ ਗੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ।ਜਿਵੇਂ ਰੱਦੀ ਕਾਗਜ਼ਾਂ ਅਤੇ ਪੁਰਾਣੇ ਅਖਬਾਰਾਂ ਤੋਂ ਗੱਤੇ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
(4) ਇਨਕਾਰ (Refuse)— ਸਾਨੂੰ ਖਰੀਦਦਾਰੀ ਕਰਦੇ ਸਮੇਂ ਹੀ ਪਲਾਸਟਿਕ ਅਤੇ ਪੋਲੀਥੀਨ ਬੈਗ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ
ਹੈ। ਇਸ ਦੀ ਜਗ੍ਹਾ ਅਸੀਂ ਕੱਪੜੇ ਦਾ ਥੈਲਾ ਵਰਤ ਸਕਦੇ ਹਾਂ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ?
ਉੱਤਰ- ਪਲਾਸਟਿਕ ਹਲਕਾ, ਲਚਕਦਾਰ, ਸਸਤਾ ਅਤੇ ਜਲ ਪ੍ਰਤੀਰੋਧਕ ਹੁੰਦਾ ਹੈ। ਇਸ ਲਈ ਪਲਾਸਟਿਕ ਦੀ ਵਰਤੋਂ ਹਲਕੇ ਫਰਨੀਚਰ, ਖਿਡੌਣੇ, ਬਕਸੇ ਅਤੇ ਹੋਰ ਕਈ ਘਰੇਲੂ ਉਪਕਰਣ ਬਣਾਉਣ ਲਈ ਕੀਤੀ ਜਾਂਦੀ ਹੈ। ਪਲਾਸਟਿਕ ਦੇ ਡੱਬਿਆਂ ਨੇ ਸਾਡੀ ਰਸੋਈ ਵਿੱਚ ਵੀ ਜਗ੍ਹਾ ਲੈ ਲਈ ਹੈ, ਕਿਉਂਕਿ ਉਹਨਾਂ ਨੂੰ ਧੋਣਾ ਅਤੇ ਸੰਭਾਲਣਾ ਸੌਖਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਲਾਸਟਿਕ ਇੱਕ ਵਰਦਾਨ ਹੈ।
(ii) ਕੂੜੇ-ਕਰਕਟ ਦੇ ਨਿਪਟਾਰੇ ਲਈ ਵਰਤੇ ਜਾਂਦੇ ਵੱਖੋ-ਵੱਖਰੇ ਤਰੀਕਿਆਂ ਦੀ ਸੂਚੀ ਬਣਾਓ। ਕਿਸੇ ਇੱਕ ਦੀ ਵਿਆਖਿਆ ਕਰੋ।
ਉੱਤਰ- ਕੂੜੇ-ਕਰਕਟ ਦੇ ਨਿਪਟਾਰੇ ਲਈ ਤਿੰਨ ਮਹੱਤਵਪੂਰਨ ਢੰਗ ਹਨ- ਕੰਪੋਸਟਿੰਗ, ਭਰਾਵ ਖੇਤਰ ਅਤੇ ਜਲਾਉਣਾ। ਜਲਾਉਣਾ— ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਭੱਠੀਆਂ ਵਿੱਚ ਕੂੜੇ ਨੂੰ ਸਾੜਨ ਦੀ ਕਿਰਿਆ ਨੂੰ ਜਲਾਉਣਾ (ਇਨਸਿਨਰੇਸ਼ਨ) ਕਿਹਾ ਜਾਂਦਾ ਹੈ। ਹਸਪਤਾਲਾਂ ਦੇ ਕੂੜੇ ਦਾ ਆਮ ਤੌਰ ‘ਤੇ ਇਸ ਤਰੀਕੇ ਨਾਲ ਹੀ ਨਿਪਟਾਰਾ ਕੀਤਾ ਜਾਂਦਾ ਹੈ। ਇਸ ਦੇ ਕੁਝ ਨੁਕਸਾਨ ਵੀ ਹਨ, ਕਿਉਂਕਿ ਇਸ ਕਿਰਿਆ ਵਿੱਚ ਕੁੱਝ ਹਾਨੀਕਾਰਕ ਗੈਸਾਂ ਵੀ ਪੈਦਾ ਹੁੰਦੀਆਂ ਹਨ।