ਪਾਠ 6 – ਬਾਬਾ ਬੁੱਢਾ ਜੀ (ਲੇਖਕ: ਪ੍ਰੋ. ਜਗਦੀਸ਼ ਪਾਲ)
ਪ੍ਰਸ਼ਨ/ ਉੱਤਰ :
ਪ੍ਰਸ਼ਨ 1. ਬੂੜ੍ਹੇ ਨਾਂ ਦਾ ਬਾਲਕ ਕੀ ਕਰਦਾ ਹੁੰਦਾ ਸੀ ?
ਉੱਤਰ : ਬੂੜਾ ਸਾਰਾ ਦਿਨ ਗਊਆਂ ਦਾ ਵੱਗ ਚਾਰਦਾ ਹੁੰਦਾ ਸੀ।
ਪ੍ਰਸ਼ਨ 2. ਬੂੜਾ ਉਦਾਸ ਕਿਉਂ ਰਹਿੰਦਾ ਸੀ ?
ਉੱਤਰ : ਬੂੜਾ ਇਸ ਕਰਕੇ ਉਦਾਸ ਰਹਿੰਦਾ ਸੀ ਕਿਉਂਕਿ ਉਸ ਨੂੰ ਹਰ ਵੇਲੇ ਮੌਤ ਦਾ ਡਰ ਰਹਿੰਦਾ ਸੀ।
ਪ੍ਰਸ਼ਨ 3. ਗੁਰੂ ਸਾਹਿਬ ਨੇ ਬੁੜ੍ਹੇ ਨੂੰ ਕਿਸ ਚੀਜ਼ ਦੀ ਦਾਤ ਬਖਸ਼ੀ ਅਤੇ ਉਸ ਦਾ ਕੀ ਨਾਂ ਰੱਖਿਆ ?
ਉੱਤਰ : ਗੁਰੂ ਸਾਹਿਬ ਨੇ ਬੁੜੇ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਅਤੇ ਉਸ ਦਾ ਨਾਂ ਬਾਬਾ ਬੁੱਢਾ ਰੱਖ ਦਿੱਤਾ।
ਪ੍ਰਸ਼ਨ 4. ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ‘ਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸ ਪ੍ਰਕਾਰ ਦੀ ਸਿੱਖਿਆ ਦਿੱਤੀ ਸੀ ?
ਉੱਤਰ : ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਜੀ ‘ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਨਾਲ਼-ਨਾਲ਼ ਸ਼ਸਤਰ-ਵਿੱਦਿਆ ਦੀ ਵੀ ਸਿੱਖਿਆ ਦਿੱਤੀ।
ਪ੍ਰਸ਼ਨ 5. ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕੀ ਅਸੀਸ ਦਿੱਤੀ ?
ਉੱਤਰ : ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਨੂੰ ਅਸੀਸ ਦਿੱਤੀ ਕਿ ਉਨ੍ਹਾਂ ਦੇ ਘਰ ਅਜਿਹਾ ਪੁੱਤਰ ਜਨਮ ਲਵੇਗਾ, ਜਿਹੜਾ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ, ਜਿਸ ਤਰ੍ਹਾਂ ਉਨ੍ਹਾਂ ਨੇ ਗੰਢੇ ਨੂੰ ਭੰਨਿਆ ਹੈ।
ਪ੍ਰਸ਼ਨ 6. ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਕਿਸ ਪ੍ਰਕਾਰ ਦੀ ਸੇਵਾ ਕੀਤੀ ?
ਉੱਤਰ : ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲੇ ਗ੍ਰੰਥੀ ਵਜੋਂ ਸੇਵਾ ਕੀਤੀ ।
ਔਖੇ ਸ਼ਬਦਾਂ ਦੇ ਅਰਥ :
ਦੂਸ਼ਿਤ ਮੈਲਾ, ਮਲੀਨ
ਸ਼ਕਤੀ ਤਾਕਤ
ਹਾਨੀਕਾਰਕ ਨੁਕਸਾਨਦੇਹ, ਨੁਕਸਾਨਦਾਇਕ
ਉਪਜਾਊ ਜਿਸ ਥਾਂ ਪੈਦਾਵਾਰ ਬਹੁਤ ਹੋਵੇ ਤ
ਵਾਕਾਂ ਵਿੱਚ ਵਰਤੋ :
1. ਵੱਗ (ਪਸ਼ੂਆਂ ਦਾ ਇਕੱਠ) ਵਾਗੀ ਗਊਆਂ ਦਾ ਵੱਗ ਚਾਰ ਰਿਹਾ ਹੈ।
2. ਅਡੋਲ (ਜੋ ਨਾ ਡੋਲੇ) ਗੁਰੂ ਜੀ ਅਡੋਲ ਸਮਾਧੀ ਲਾਈ ਬੈਠੇ ਸਨ।
3. ਅਨੋਖਾ (ਜੋ ਵੱਖਰਾ ਹੋਵੇ) ਸਾਹਮਣੇ ਅਨੋਖਾ ਕੁਦਰਤੀ ਨਜ਼ਾਰਾ ਦਿਖਾਈ ਦੇ ਰਿਹਾ ਹੈ।
4. ਆਦਰ (ਸਤਿਕਾਰ) ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ।
5. ਤਰਕਾਲਾਂ (ਸ਼ਾਮ ਦਾ ਵੇਲਾ) ਤਰਕਾਲਾਂ ਪੈ ਗਈਆਂ ਅਤੇ ਸੂਰਜ ਛਿਪ ਗਿਆ।
6. ਸੁਲਝਿਆ (ਸਮਝਦਾਰ, ਗਿਆਨਵਾਨ) ਬੂੜਾ ਇੱਕ ਸੁਲਝਿਆ ਹੋਇਆ ਬਾਲਕ ਸੀ।
7. ਮਸ਼ਹੂਰ (ਪ੍ਰਸਿੱਧ) ਸਾਡੇ ਪਿੰਡ ਦਾ ਨਾਮ ਖੇਡਾਂ ਵਿੱਚ ਬਹੁਤ ਮਸ਼ਹੂਰ ਹੈ।
ਹੇਠਾਂ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
1. “ਗੁਰੂ ਜੀ, ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ। ਮੈਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ।”
ਉੱਤਰ: ਬੂੜੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਹੇ।
2. ਹੇ ਬਾਲਕ! ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ। ਤੂੰ ਤਾਂ ਅਜੇ ਬਾਲ ਏ। ਤੇਰਾ ਨਾਂ ਕੀ ਹੈ ?”
ਉੱਤਰ : ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ।
3. “ਤੂੰ ਬੂੜਾ ਨਹੀਂ, ਬੁੱਢਾ ਹੈ। ਹੇ ਬੁੱਢੇ ਬਾਲਕ! ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ।”
ਉੱਤਰ : ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ।
4. “ਜੇ ਕਿਸੇ ਕੋਲ ਅਸੀਸ ਲੈਣ ਜਾਣਾ ਹੋਵੇ, ਤਾਂ ਇਸ ਤਰ੍ਹਾਂ ਰਥਾਂ ਵਿੱਚ ਚੜ੍ਹ ਕੇ ਨਹੀਂ ਜਾਈਦਾ ।”
ਉੱਤਰ: – ਗੁਰੂ ਅਰਜਨ ਦੇਵ ਜੀ ਨੇ ਆਪਣੀ ਪਤਨੀ ਗੰਗਾ ਨੂੰ ਕਹੇ।
5. “ਤੇਰੇ ਘਰ ਇਹੋ ਜਿਹਾ ਪੁੱਤਰ ਜਨਮ ਲਵੇਗਾ, ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ।”
ਉੱਤਰ: ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਨੂੰ ਕਹੇ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com