ਪਾਠ-20 ਧਰਤੀ ਦਾ ਗੀਤ (ਲੇਖਕ- ਸ੍ਰੀ ਕੁਲਦੀਪ ਸਿੰਘ)
1.ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਸੂਰਜ ‘ ਧਰਤੀ ਦਾ ਮੁਖੜਾ ਕਿਵੇਂ ਰੁਸਨਾਉਂਦਾ ਹੈ?
ਉੱਤਰ : ਸੂਰਜ ਆਪਣੀਆਂ ਕਿਰਨਾਂ ਨਾਲ਼ ਧਰਤੀ ਦਾ ਮੁਖੜਾ ਰੁਸਨਾਉਂਦਾ ਹੈ।
ਪ੍ਰਸਨ ਅ. ਚੰਨ ਦੀ ਚਾਨਣੀ ਪੈਣ ਨਾਲ਼ ਧਰਤੀ ਕਿਸ ਤਰ੍ਹਾਂ ਲੱਗਦੀ ਹੈ?
ਉੱਤਰ : ਚੰਨ ਦੀ ਚਾਨਣੀ ਪੈਣ ਨਾਲ਼ ਧਰਤੀ ਸ਼ਿੰਗਾਰੀ ਹੋਈ ਲੱਗਦੀ ਹੈ ।
ਪ੍ਰਸ਼ਨ ੲ. ਧਰਤੀ ਦੀ ਸ਼ਾਨ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਧਾ ਕਰਦੀਆਂ ਹਨ?
ਉੱਤਰ : ਸੂਰਜ ਦੀਆਂ ਰਿਸ਼ਮਾਂ, ਚੰਨ ਦੀ ਚਾਨਣੀ, ਬੱਦਲ਼ਾਂ ਵਿੱਚੋਂ ਛਮ-ਛਮ ਵਰਦੀ ਵਰਖਾ, ਰੁੱਖ, ਬੂਟੇ ਤੇ ਫੁੱਲ, ਬਰਫ਼ਾਂ ਲੱਦੇ ਉੱਚੇ ਪਹਾੜ, ਦਰਿਆਵਾਂ ਵਿਚ ਕਲ-ਕਲ ਕਰਦਾ ਪਾਣੀ ਤੇ ਵਾਦੀਆਂ ਵਿੱਚੋਂ ਰੁਮਕਦੀ ਪੌਣ ਸਭ ਚੀਜ਼ਾਂ ਧਰਤੀ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ।
ਪ੍ਰਸਨ ਸ. ਧਰਤੀ ਦੀ ਕੁੱਖ ਵਿੱਚੋਂ ਕੀ-ਕੀ ਮਿਲ਼ਦਾ ਹੈ?
ਉੱਤਰ : ਧਰਤੀ ਦੀ ਕੁੱਖ ਵਿੱਚੋਂ ਸੋਨਾ, ਚਾਂਦੀ ਆਦਿ ਧਾਤਾਂ ਰੂਪ ਸੁਗਾਤਾਂ ਮਿਲ਼ਦੀਆਂ ਹਨ ।
2.ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ:
ੳ. ਸੂਰਜ ਕਿਰਨਾਂ ਦੇ ਸੰਗ ਤੇਰੇ,
ਮੁੱਖੜੇ ਨੂੰ ਰੁਸ਼ਨਾਵੇ।
ਅ. ਉੱਚੇ ਪਰਬਤ ਬਰਫ਼ਾਂ ਕੱਜੇ,
ਤੇਰੀ ਸ਼ਾਨ ਵਧਾਉਂਦੇ।
ੲ. ਦਰਿਆਵਾਂ ਦਾ ਕਲ-ਕਲ ਕਰਦਾ,
ਪਾਣੀ ਗੀਤ ਸੁਣਾਵੇ।
3. ਔਖੇ ਸ਼ਬਦਾਂ ਦੇ ਅਰਥ:
ਬਲਿਹਾਰ ਸਦਕੇ, ਕੁਰਬਾਨ,
ਪਰਬਤ ਪਹਾੜ
ਰਿਸ਼ਮਾਂ ਕਿਰਨਾਂ
ਬ੍ਰਹਿਮੰਡ ਸਾਰੀ ਦੁਨੀਆ, ਆਲਮ
ਮਹਿਮਾਂ ਸ਼ੋਭਾ, ਉਸਤਤ, ਵਡਿਆਈ
ਖ਼ਲਕਤ ਦੁਨੀਆ, ਸੰਸਾਰ ਦੇ ਲੋਕ
ਭੰਡਾਰ ਖ਼ਜ਼ਾਨਾ, ਸੰਗ੍ਰਹਿ
ਕਲ-ਕਲ ਸ਼ੋਰ, ਰੌਲ਼ਾ
ਅਪਰ-ਅਪਾਰ ਅਪਾਰ, ਜਿਸਦੀ ਕੋਈ ਹੱਦ ਨਹੀਂ
ਵਿਆਕਰਨ :
ਹੇਠ ਦਿੱਤੇ ਸ਼ਬਦਾਂ ਵਿੱਚੋਂ ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਨੂੰ ਵੱਖ-ਵੱਖ ਕਰ ਕੇ ਲਿਖੋ : ਜੈ-ਜੈਕਾਰ, ਰੁਸ਼ਨਾਵੇ, ਛਮ-ਛਮ, ਦੇਣ ਸ਼ਿੰਗਾਰ, ਵਧਾਉਂਦੇ, ਸਜਾਉਂਦੇ, ਕਲ-ਕਲ, ਰੁਮਕਦੀ, ਬਹਿਲਾਵੇ, ਮਹਿਮਾ, ਮਿਲ਼ਦੀਆਂ, ਸੁੱਖਾਂ, ਅੱਡ-ਅੱਡ, ਵੰਨ-ਸੁਵੰਨੇ, ਰੱਜ-ਰੱਜ, ਲਾਇਆ।
ਨਾਂਵ – ਜੈ-ਜੈਕਾਰ, ਮਹਿਮਾ, ਸੁੱਖਾਂ।
ਵਿਸ਼ੇਸ਼ਣ – ਅੱਡ-ਅੱਡ, ਵੰਨ-ਸੁਵੰਨੇ।
ਕਿਰਿਆ – ਰੁਸ਼ਨਾਵੇ, ਦੇਣ ਸ਼ਿੰਗਾਰ, ਵਧਾਉਂਦੇ, ਸਜਾਉਂਦੇ, ਰੁਮਕਦੀ, ਬਹਿਲਾਵੇ, ਮਿਲ਼ਦੀਆਂ, ਲਾਇਆ।
ਦੁਹਰਾਅ ਸੂਚਕ ਸ਼ਬਦ -ਛਮ-ਛਮ, ਕਲ-ਕਲ, ਰੱਜ-ਰੱਜ