ਪਾਠ-18 ਸੜਕੀ ਦੁਰਘਟਨਾਵਾਂ ਤੋਂ ਬਚਾਅ (ਲੇਖਕ- ਡਾ. ਕਰਨੈਲ ਸਿੰਘ ਸੋਮਲ)
1.ਪ੍ਰਸ਼ਨ/ਉੱਤਰ
ਪ੍ਰਸ਼ਨ ੳ. ਦਿਨੋ-ਦਿਨ ਆਵਾਜਾਈ ਕਿਉਂ ਵਧ ਰਹੀ ਹੈ?
ਉੱਤਰ : ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲ਼ੀਆਂ ਸੜਕਾਂ ਦਾ ਜਾਲ਼ ਵਿਛਣ ਕਾਰਨ ਤੇ ਆਵਾਜਾਈ ਸਾਧਨਾਂ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਕਾਰਨ ਆਵਾਜਾਈ ਵਧ ਰਹੀ ਹੈ ।
ਪ੍ਰਸ਼ਨ ਅ. ਸੜਕੀ ਦੁਰਘਟਨਾਵਾਂ ਹੋਣ ਦੇ ਕਿਹੜੇ ਮੁੱਖ ਕਾਰਨ ਹਨ?
ਉੱਤਰ : ਤੇਜ਼ ਗਤੀ, ਕਾਹਲੀ, ਨਸ਼ਾ ਕਰ ਕੇ ਗੱਡੀ ਚਲਾਉਣਾ, ਖੱਬੇ ਹੱਥ ਨਾ ਚੱਲਣਾ, ਡਿੱਪਰ ਦੀ ਵਰਤੋਂ ਕਰਨਾ, ਹਾਰਨ ਦੀ ਪਰਵਾਹ ਨਾ ਕਰਨਾ, ਮੌਸਮ ਦੀ ਖਰਾਬੀ ਆਦਿ ਸੜਕੀ ਦੁਰਘਟਨਾਵਾਂ ਦੇ ਮੁੱਖ ਕਾਰਨ ਹਨ।
ਪ੍ਰਸਨ ੲ. ਸੜਕੀ ਦੁਰਘਟਨਾਵਾਂ ਦੇ ਕਿਸ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲ਼ਦੇ ਹਨ?
ਉੱਤਰ : ਸੜਕੀ ਦੁਰਘਟਨਾਵਾਂ ਕਰਕੇ ਲੋਕ ਅਣਆਈ ਮੌਤ ਮਰਦੇ ਹਨ। ਕਈ ਬਚ ਤਾਂ ਜਾਂਦੇ ਹਨ ਪਰ ਅੰਗਹੀਣ ਹੋ ਜਾਂਦੇ ਹਨ। ਇਸ ਨਾਲ਼ ਕੀਮਤੀ ਮਸ਼ੀਨਰੀ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।
ਪ੍ਰਸਨ ਸ. ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?
ਉੱਤਰ : ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ :
ਹਮੇਸ਼ਾਂ ਖੱਬੇ ਹੱਥ ਚੱਲੋ।
ਸੱਜੇ-ਖੱਬੇ ਦੇਖ ਕੇ ਸੜਕ ਪਾਰ ਕਰੋ।
ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ।
ਨਸ਼ਾ ਕਰ ਕੇ ਗੱਡੀ ਨਾ ਚਲਾਓ।
ਸੜਕਾਂ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ।
ਸੜਕਾਂ ‘ਤੇ ਸੰਕੇਤਕ ਬੋਰਡ ਹੋਣੇ ਜ਼ਰੂਰੀ ਹਨ।
2.ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
1) ਆਵਾਜਾਈ (ਆਉਣਾ-ਜਾਣਾ)- ਸੜਕ ’ਤੇ ਆਵਾਜਾਈ ਵਧਣ ਕਾਰਨ ਦੁਰਘਟਨਾਵਾਂ ਵਧ ਰਹੀਆਂ ਹਨ।
2) ਭਿਆਨਕ (ਖ਼ਤਰਨਾਕ)— ਲਾਪਰਵਾਹੀ ਭਿਆਨਕ ਹਾਦਸੇ ਦਾ ਕਾਰਨ ਬਣ ਜਾਂਦੀ ਹੈ।
3) ਲਾਪਰਵਾਹੀ (ਜ਼ਿੰਮੇਵਾਰੀ ਨਾ ਸਮਝਣਾ)- ਲਾਪਰਵਾਹੀ ਹੀ ਸੜਕਾਂ ਉੱਤੇ ਦੁਰਘਟਨਾਵਾਂ ਦਾ ਮੁੱਖ ਕਾਰਨ ਹੈ।
4) ਸਾਵਧਾਨੀ (ਹੁਸ਼ਿਆਰੀ)- ਸੜਕ ਉੱਤੇ ਹਮੇਸ਼ਾਂ ਸਾਵਧਾਨੀ ਵਰਤੋ।
5) ਸਹੂਲਤ (ਸੁੱਖ)- ਕਈ ਪਿੰਡਾਂ ਵਿਚ ਹੁਣ ਵੀ ਬੱਸ ਦੀ ਸਹੂਲਤ ਨਹੀਂ ਹੈ।
6) ਕੋਸ਼ਸ਼ (ਯਤਨ)- ਕੋਸ਼ਸ਼ ਕਰਨ ਵਾਲ਼ਿਆਂ ਦੀ ਕਦੇ ਹਾਰ ਨਹੀਂ ਹੁੰਦੀ।
3.ਔਖੇ ਸ਼ਬਦਾਂ ਦੇ ਅਰਥ :
ਤਾਂਤਾ ਲਾਮ-ਡੋਰੀ, ਭੀੜ
ਠਰੰਮਾ ਹਲੀਮੀ, ਸਹਿਜ
ਬੇਚੈਨ ਘਬਰਾਇਆ ਹੋਇਆ, ਫ਼ਿਕਰਮੰਦ, ਚਿੰਤਾਵਾਨ
ਸਮਾਚਾਰ ਖਬਰ, ਖਬਰਸਾਰ, ਹਾਲ-ਚਾਲ
ਹਾਦਸਾ ਦੁਰਘਟਨਾ, ਵਿਸ਼ੇਸ਼ ਘਟਨਾ
ਘਰਾਲ਼ਾਂ ਪਾਣੀ ਵਗਣ ਨਾਲ਼ ਧਰਤੀ ਵਿੱਚ ਡੂੰਘੀ ਹੋਈ ਥਾਂ
ਉਪਾਅ ਇਲਾਜ
ਹਿਦਾਇਤ ਨਸੀਹਤ, ਰਹਿਨੁਮਾਈ ਵਜੋਂ ਹੁਕਮ
ਸਹਿਯੋਗ ਮਿਲਵਰਤਣ
ਵਿਆਕਰਨ :
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਅਤੇ ਵਿਸ਼ੇਸ਼ਣ ਸ਼ਬਦ ਚੁਣ ਕੇ ਵੱਖ-ਵੱਖ ਕਰ ਕੇ ਲਿਖੋ :
ਵਾਕ ਨਾਂਵ ਵਿਸ਼ੇਸ਼ਣ
ਘੱਡੀਆਂ ਦੀਆਂ ਸਹੂਲਤਾਂ। ਗੱਡੀਆਂ, ਸਹੂਲਤਾਂ –
ਤੇਜ਼ ਚੱਲਣ ਵਾਲ਼ੇ ਮਸ਼ੀਨੀ ਸਾਧਨ। ਸਾਧਨ ਤੇਜ਼, ਮਸ਼ੀਨੀ
ਬੇਵਕਤ ਦੀ ਮੌਤ ਮਰਦੇ ਹਨ। ਮੌਤ ਬੇਵਕਤ
ਸਵਾਰੀਆਂ ਨਾਲ਼ ਭਰੀ ਬੱਸ। ਸਵਾਰੀਆਂ, ਬੱਸ ਭਰੀ
ਦੁਰਘਟਨਾਵਾਂ ਦੇ ਖਤਰੇ ਨੂੰ ਵਧਾਉਣਾ ਹੈ। ਦੁਰਘਟਨਾਵਾਂ, ਖ਼ਤਰੇ –
ਛੋਟੇ ਬੱਚੇ ਭੋਲ਼ੇਪਣ ਵਿੱਚ ਸੜਕ ’ਤੇ ਖੇਡਦੇ ਹਨ। ਬੱਚੇ, ਭੋਲ਼ੇਪਣ, ਸੜਕ ਛੋਟੇ
ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ। ਸੜਕਾਂ, ਹਾਲਤ ਚੰਗੀ
ਚੰਗੀਆਂ ਆਦਤਾਂ ਵਾਲ਼ੇ ਮਨੁੱਖ ਮਿਲ਼ ਜਾਂਦੇ ਹਨ। ਆਦਤਾਂ, ਮਨੁੱਖ ਚੰਗੀਆਂ