ਪਾਠ – 1 ਤਿਰੰਗਾ (ਲੇਖਕ – ਸ਼੍ਰੀ ਸ਼ਿਵ ਕੁਮਾਰ ਬਟਾਲਵੀ)
1. ਪ੍ਰਸ਼ਨ/ ਉੱਤਰ
ਪ੍ਰਸ਼ਨ ੳ. ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ।
ਉੱਤਰ : ਕੇਸਰੀ, ਚਿੱਟਾ ਅਤੇ ਹਰਾ।
ਪ੍ਰਸ਼ਨ ਅ. ਤਿਰੰਗੇ ਵਿਚ ਸ਼ਬਦ “ਸਾਵਾ” ਤੋਂ ਕੀ ਭਾਵ ਹੈ?
ਉੱਤਰ : ਤਿਰੰਗੇ ਵਿਚ ਸ਼ਬਦ ‘ਸਾਵਾ` ਤੋਂ ਭਾਵ ਖੁਸ਼ਹਾਲੀ ਹੈ।
ਪ੍ਰਸ਼ਨ ੲ. ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ?
ਉੱਤਰ : ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ।
ਪ੍ਰਸ਼ਨ ਸ. ਅਸ਼ੋਕ ਚੱਕਰ ਤੋਂ ਕੀ ਭਾਵ ਹੈ?
ਉੱਤਰ : ਅਸ਼ੋਕ ਚੱਕਰ ਤੋਂ ਭਾਵ ਵਿਕਾਸ ਤੋਂ ਹੈ।
2. ਹੇਠ ਲਿਖੀਆਂ ਸਤਰਾਂ ਨੂੰ ਪੂਰਾ ਕਰੋ-
ਸਾਵਾ ਰੰਗ ਤੇਰਾ ਦੱਸੇ,
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ,
ਸ਼ਹੀਦ ਜਾਣ ਜੰਗ ਨੂੰ ।
ਚਿੱਟਾ ਰੰਗ ਤੇਰਾ ਸਾਡਾ,
ਸ਼ਾਂਤੀ ਵਿਧਾਨ ਏ।
3. ਔਖੇ ਸ਼ਬਦਾਂ ਦੇ ਅਰਥ:
ਤਿਰੰਗਾ ਤਿਰੰਗੇ ਤੋਂ ਭਾਵ ਭਾਰਤ ਦਾ ਰਾਸ਼ਟਰੀ ਝੰਡਾ
ਅਜ਼ਾਦੀ ਖੁੱਲ੍ਹ, ਸੁਤੰਤਰਤਾ
ਨਿਰਾਲੀ ਵੱਖਰੀ, ਵਿਲੱਖਣ
ਸਾਵਾ ਹਰਾ, ਸਬਜ਼
ਬਾਣਾ ਲਿਬਾਸ, ਪਹਿਰਾਵਾ
4. ਹੇਠ ਲਿਖੇ ਸ਼ਬਦਾਂ ਨੂੰ ਸਮਾਨ ਅਰਥੀ ਸ਼ਬਦਾਂ ਨਾਲ਼ ਮਿਲਾਓ-
ਅਜ਼ਾਦੀ ਸੁਤੰਤਰਤਾ
ਅੰਬਰ ਅਸਮਾਨ
ਬਾਣਾ ਪਹਿਚਾਣ
ਵਿਕਾਸ ਤਰੱਕੀ
ਨਿਰਾਲੀ ਵੱਖਰੀ
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com