ਅੱਖੀਂ ਡਿੱਠਾ ਮੈਚ
ਕੱਲ੍ਹ ਸਾਡੇ ਸਕੂਲ ਸਰਕਾਰੀ ਮਿਡਲ ਸਕੂਲ……………………. ਦੀ ਟੀਮ ਅਤੇ ਪਬਲਿਕ ਸਕੂਲ, ਫ਼ਰੀਦਕੋਟ ਦੀ ਟੀਮ ਦਾ ਕ੍ਰਿਕਟ ਮੈਚ ਸੀ। ਸਾਡੀ ਜਮਾਤ ਮੁੱਖ ਅਧਿਆਪਕ ਤੋਂ ਆਗਿਆ ਲੈ ਕੇ ਮੈਚ ਵੇਖਣ ਫ਼ਰੀਦਕੋਟ ਗਈ। ਸਵੇਰੇ 11 ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਅੰਪਾਇਰ ਨੇ ਦੋਵੇਂ ਟੀਮਾਂ ਨੂੰ ਬੁਲਾ ਕੇ ਟਾਸ ਕਰਵਾਇਆ। ਸਾਡੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੈਚ ਵੇਖਣ ਵਾਲ਼ਿਆਂ ਦੀ ਬਹੁਤ ਭੀੜ ਸੀ। ਪਹਿਲੇ 5 ਓਵਰ ਸਾਡੀ ਟੀਮ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਅਤੇ 40 ਰਨ ਬਣਾ ਲਏ। ਪਰ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰਦਿਆ ਅਚਾਨਕ ਦੋ ਓਵਰਾਂ ਵਿਚ ਸਾਡੇ 3 ਬੱਲੇਬਾਜ਼ ਆਉਟ ਕਰ ਦਿੱਤੇ। ਉਸ ਤੋਂ ਬਾਅਦ ਸਾਡੀ ਟੀਮ ਵਧੀਆ ਖੇਡੀ ਅਤੇ 15 ਓਵਰ ਵਿਚ 120 ਰਨ ਬਣਾ ਲਏ। ਵਿਰੋਧੀ ਟੀਮ ਕੋਲ਼ ਚੰਗੇ ਬੱਲੇਬਾਜ ਸਨ। ਉਹਨਾਂ ਨੇ ਪਹਿਲੇ 5 ਓਵਰਾਂ ਵਿਚ 1 ਵਿਕਟ ਗੁਆ ਕੇ 50 ਰਨ ਬਣਾਏ। ਅਚਾਨਕ ਉਹਨਾਂ ਦਾ ਸਲਾਮੀ ਬੱਲੇਬਾਜ਼ ਰਨ ਆਊਟ ਹੋ ਗਿਆ। ਦਰਸ਼ਕ ਹਰ ਚੰਗੀ ਸ਼ਾਟ ਅਤੇ ਫੀਲਡਿੰਗ ’ਤੇ ਤਾੜੀਆਂ ਵਜਾ ਰਹੇ ਸਨ। ਇਕ ਵਿਕਟ ਡਿੱਗਣ ਤੋਂ ਬਾਅਦ ਉਹਨਾਂ ਦੀ ਟੀਮ ਸੰਭਲ ਕੇ ਖੇਡਦੀ ਹੋਈ 10 ਓਵਰਾਂ ਵਿਚ 2 ਵਿਕਟਾਂ ਗੁਆ ਕੇ 80 ਦੇ ਸਕੋਰ ‘ਤੇ ਪਹੁੰਚ ਗਈ। ਜਦੋਂ ਮੈਚ ਹੱਥ ਲਗਭਗ ਸਾਡੇ ਹੱਥਾਂ ਵਿਚੋਂ ਜਾ ਚੁੱਕਾ ਸੀ ਤਾਂ ਸਾਡੇ ਤੇਜ਼ ਗੇਂਦਬਾਜ਼ ਨੇ ਲਗਾਤਾਰ 3 ਗੇਂਦਾਂ ‘ਤੇ 3 ਵਿਕਟਾਂ ਲੈ ਕੇ ਮੈਚ ਵਿਚ ਟੀਮ ਦੀ ਵਾਪਸੀ ਕਰਵਾ ਦਿੱਤੀ। ਉਸ ਤੋਂ ਬਾਅਦ ਵਿਰੋਧੀ ਟੀਮ 15 ਓਵਰਾਂ ਵਿਚ 8 ਵਿਕਟਾਂ ਤੇ 110 ਰਨ ਹੀ ਬਣਾ ਸਕੀ ਅਤੇ ਅਸੀਂ ਮੈਚ ਜਿੱਤ ਗਏ।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਡੀ.ਐੱਮ. ਪੰਜਾਬੀ, ਫ਼ਰੀਦਕੋਟ)
9855800683, roopra.gurpreet@gmail.com
Nice but need more clarification.
I appreciate your Hard work.
Keep it on
…….