ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ?
ਉੱਤਰ: ਸ਼ਰਾਬ ਇਨਸਾਨ ਦੀ ਸੋਚਣ-ਸ਼ਕਤੀ, ਪਾਚਣ ਸ਼ਕਤੀ ਅਤੇ ਯਾਦ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ ।
ਪ੍ਰਸ਼ਨ 2.ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ?
ਉੱਤਰ: ਸਿਗਰਟ ਵਿੱਚ ਨਿਕੋਟੀਨ ਨਾਂ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ।
ਪ੍ਰਸ਼ਨ 3.ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ?
- ਸ਼ਰਾਬ ਪੀਣ ਨਾਲ ਵਿਅਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ ਅਤੇ ਯਾਦ ਸ਼ਕਤੀ ਖ਼ਤਮ ਹੋ ਜਾਂਦੀ ਹੈ ।
- ਵਿਅਕਤੀ ਆਪਣੀ ਸੁਰਤ (ਹੋਸ਼) ਗੁਆ ਬੈਠਦਾ ਹੈ ।
- ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
- ਇਹ ਘਰ ਵਿੱਚ ਲੜਾਈ-ਝਗੜੇ ਦਾ ਕਾਰਨ ਬਣਦੀ ਹੈ ।
ਪ੍ਰਸ਼ਨ 4.ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ?
- ਸਿਗਰਟ: ਫੇਫੜਿਆਂ, ਗਲੇ ਅਤੇ ਮੂੰਹ ਦਾ ਕੈਂਸਰ ਹੁੰਦਾ ਹੈ ।
- ਤੰਬਾਕੂ: ਗਲੇ, ਸਾਹ ਨਾਲੀ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ ।
- ਜਰਦਾ: ਗਲੇ, ਮੂੰਹ, ਜੀਭ ਅਤੇ ਦੰਦਾਂ ਦਾ ਕੈਂਸਰ ਹੁੰਦਾ ਹੈ ।
ਪ੍ਰਸ਼ਨ 5.ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ?
- ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ ਅਤੇ ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ ।
- ਸਾਰੇ ਲੋਕ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ਅਤੇ ਕੋਈ ਵੀ ਉਸ ਨਾਲ ਨੇੜਤਾ ਨਹੀਂ ਰੱਖਦਾ ।