ਪਾਠ-8 ਨਸ਼ੇ ਇੱਕ ਲਾਹਨਤ

ਪ੍ਰਸ਼ਨ 1. ਕਿਹੜਾ ਨਸ਼ਾ ਇਨਸਾਨ ਦੀ ਸੋਚਣ-ਸ਼ਕਤੀ ਅਤੇ ਪਾਚਣ ਸ਼ਕਤੀ ਨੂੰ ਖ਼ਤਮ ਕਰਦਾ ਹੈ?

ਉੱਤਰ: ਸ਼ਰਾਬ ਇਨਸਾਨ ਦੀ ਸੋਚਣ-ਸ਼ਕਤੀ, ਪਾਚਣ ਸ਼ਕਤੀ ਅਤੇ ਯਾਦ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ ।

ਪ੍ਰਸ਼ਨ 2.ਸਿਗਰਟ ਵਿੱਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ?

ਉੱਤਰ: ਸਿਗਰਟ ਵਿੱਚ ਨਿਕੋਟੀਨ ਨਾਂ ਦਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ।

ਪ੍ਰਸ਼ਨ 3.ਸ਼ਰਾਬ ਦੇ ਸਰੀਰ ਤੇ ਕੀ ਪ੍ਰਭਾਵ ਹਨ?

  1. ਸ਼ਰਾਬ ਪੀਣ ਨਾਲ ਵਿਅਕਤੀ ਦੀ ਪਾਚਣ ਸ਼ਕਤੀ, ਸੋਚਣ ਸ਼ਕਤੀ ਅਤੇ ਯਾਦ ਸ਼ਕਤੀ ਖ਼ਤਮ ਹੋ ਜਾਂਦੀ ਹੈ ।
  2. ਵਿਅਕਤੀ ਆਪਣੀ ਸੁਰਤ (ਹੋਸ਼) ਗੁਆ ਬੈਠਦਾ ਹੈ ।
  3. ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  4. ਇਹ ਘਰ ਵਿੱਚ ਲੜਾਈ-ਝਗੜੇ ਦਾ ਕਾਰਨ ਬਣਦੀ ਹੈ ।

ਪ੍ਰਸ਼ਨ 4.ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ?

  1. ਸਿਗਰਟ: ਫੇਫੜਿਆਂ, ਗਲੇ ਅਤੇ ਮੂੰਹ ਦਾ ਕੈਂਸਰ ਹੁੰਦਾ ਹੈ ।
  2. ਤੰਬਾਕੂ: ਗਲੇ, ਸਾਹ ਨਾਲੀ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ ।
  3. ਜਰਦਾ: ਗਲੇ, ਮੂੰਹ, ਜੀਭ ਅਤੇ ਦੰਦਾਂ ਦਾ ਕੈਂਸਰ ਹੁੰਦਾ ਹੈ ।

ਪ੍ਰਸ਼ਨ 5.ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਿਹੋ ਜਿਹੀ ਪਛਾਣ ਹੁੰਦੀ ਹੈ?

  1. ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ ਅਤੇ ਸਮਾਜ ਵਿੱਚ ਆਪਣੀ ਪਹਿਚਾਣ ਗੁਆ ਲੈਂਦਾ ਹੈ ।
  2. ਸਾਰੇ ਲੋਕ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ਅਤੇ ਕੋਈ ਵੀ ਉਸ ਨਾਲ ਨੇੜਤਾ ਨਹੀਂ ਰੱਖਦਾ ।
Share This Article
Leave a Comment

Leave a Reply

Your email address will not be published. Required fields are marked *