ਅਧਿਆਇ 3: ਹਾਕੀ ਦਾ ਜਾਦੂਗਰ – ਮੇਜਰ ਧਿਆਨ ਚੰਦ
(ੳ) ਬਹੁ-ਵਿਕਲਪੀ ਪ੍ਰਸ਼ਨ (MCQs)
- ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ਸੀ?
A. 15 ਅਗਸਤ 1905
B. 26 ਜਨਵਰੀ 1905
C. 29 ਅਗਸਤ 1905
D. 2 ਅਕਤੂਬਰ 1905 - ਧਿਆਨ ਚੰਦ ਫ਼ੌਜ ਵਿੱਚ ਕਿਸ ਉਮਰ ਵਿੱਚ ਭਰਤੀ ਹੋਇਆ?
A. 16 ਸਾਲ |
B. 18 ਸਾਲ |
C. 20 ਸਾਲ |
D. 22 ਸਾਲ - 1932 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਅਮਰੀਕਾ ਨੂੰ ਕਿੰਨੇ ਗੋਲ ਕੀਤੇ?
A. 8-0 |
B. 10-2 |
C. 24-1 |
D. 6-0 - ਮੇਜਰ ਧਿਆਨ ਚੰਦ ਨੂੰ ਪਦਮ-ਭੂਸ਼ਣ ਨਾਲ ਕਦੋਂ ਸਨਮਾਨਿਤ ਕੀਤਾ ਗਿਆ?
A. 1947 |
B. 1950 |
C. 1956 |
D. 1979 - ਭਾਰਤ ਵਿੱਚ ਕਿਸ ਦੇ ਜਨਮ ਦਿਨ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ?A. ਮਿਲਖਾ ਸਿੰਘ | B. ਮੇਜਰ ਧਿਆਨ ਚੰਦ | C. ਸਚਿਨ ਤੇਂਦੁਲਕਰ | D. ਕਪਿਲ ਦੇਵ
(ਅ) ਠੀਕ / ਗ਼ਲਤ
- ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ ਸੀ। (ਠੀਕ)
- ਧਿਆਨ ਚੰਦ ਰਾਤ ਨੂੰ ਚੰਨ ਦੀ ਰੋਸ਼ਨੀ ਵਿੱਚ ਅਭਿਆਸ ਕਰਦਾ ਸੀ, ਇਸ ਲਈ ਉਸਦੇ ਨਾਂ ਨਾਲ ‘ਚੰਦ’ ਜੁੜ ਗਿਆ। (ਠੀਕ)
- ਜਰਮਨੀ ਦੇ ਤਾਨਾਸ਼ਾਹ ਹਿੱਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ। (ਠੀਕ)
- ਧਿਆਨ ਚੰਦ ਨੇ ਆਪਣੇ ਖੇਡ-ਜੀਵਨ ਵਿੱਚ 1000 ਤੋਂ ਵੱਧ ਗੋਲ ਕੀਤੇ। (ਠੀਕ)
- ਮੇਜਰ ਧਿਆਨ ਚੰਦ ਦਾ ਦਿਹਾਂਤ 15 ਅਗਸਤ 1979 ਨੂੰ ਹੋਇਆ। (ਗ਼ਲਤ)
(ੲ) ਖ਼ਾਲੀ ਥਾਂਵਾਂ ਭਰੋ
- ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ।
- ਅਮਰੀਕਾ ਦੇ ਅਖ਼ਬਾਰ ਨੇ ਭਾਰਤੀ ਟੀਮ ਨੂੰ ਪੂਰਬ ਤੋਂ ਆਇਆ ਤੂਫ਼ਾਨ ਕਿਹਾ ਸੀ।
- ਧਿਆਨ ਚੰਦ ਦੀ ਹਾਕੀ ਵਿੱਚ ਚੁੰਬਕ ਹੋਣ ਦੇ ਸ਼ੱਕ ਵਿੱਚ ਉਸਨੂੰ ਹਾਲੈਂਡ ਵਿੱਚ ਤੋੜ ਕੇ ਦੇਖਿਆ ਗਿਆ।
- ਆਸਟਰੇਲੀਆ ਦੇ ਸ਼ਹਿਰ ਵਿਆਨਾ ਵਿੱਚ ਧਿਆਨ ਚੰਦ ਦੇ ਚਾਰ ਹੱਥਾਂ ਵਿੱਚ ਚਾਰ ਹਾਕੀਆਂ ਵਾਲਾ ਬੁੱਤ ਲੱਗਿਆ ਹੈ।
- ਭਾਰਤੀ ਡਾਕ-ਵਿਭਾਗ ਨੇ ਧਿਆਨ ਚੰਦ ਦੀ ਯਾਦ ਵਿੱਚ ਇੱਕ ਡਾਕ-ਟਿਕਟ ਜਾਰੀ ਕੀਤੀ।
(ਸ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
- ਮੇਜਰ ਧਿਆਨ ਚੰਦ ਦਾ ਜਨਮ ਕਿੱਥੇ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਕੀ ਨਾਂ ਸੀ?ਉੱਤਰ: ਮੇਜਰ ਧਿਆਨ ਚੰਦ ਦਾ ਜਨਮ ਅਲਾਹਾਬਾਦ ਵਿਖੇ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਨਾਂ ਸ੍ਰੀ ਸਮੇਸਵਰ ਦੱਤ ਸੀ।
- ਧਿਆਨ ਚੰਦ ਨੂੰ ਹਾਕੀ ਖੇਡਣ ਲਈ ਕਿਸਨੇ ਪ੍ਰੇਰਿਆ?ਉੱਤਰ: ਧਿਆਨ ਚੰਦ ਨੂੰ ਹਾਕੀ ਖੇਡਣ ਲਈ ਫ਼ੌਜ ਦੇ ਸੂਬੇਦਾਰ ਮੇਜਰ ਬੋਲੇ ਤਿਵਾੜੀ ਨੇ ਪ੍ਰੇਰਿਆ ਅਤੇ ਉਹਨਾਂ ਨੂੰ ਖੇਡ ਦੇ ਗੁਰ ਸਿਖਾਏ।
- ਹਿੱਟਲਰ ਦੁਆਰਾ ਦਿੱਤੀ ਗਈ ਪੇਸ਼ਕਸ਼ ਦਾ ਧਿਆਨ ਚੰਦ ਨੇ ਕੀ ਜਵਾਬ ਦਿੱਤਾ?ਉੱਤਰ: ਧਿਆਨ ਚੰਦ ਨੇ ਬੜੀ ਨਿਮਰਤਾ ਨਾਲ ਹਿੱਟਲਰ ਦੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਕਿਹਾ ਕਿ ਉਹ ਕੇਵਲ ਆਪਣੇ ਦੇਸ਼ ਭਾਰਤ ਲਈ ਹੀ ਖੇਡਣਾ ਚਾਹੁੰਦੇ ਹਨ।
- ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੇ ਧਿਆਨ ਚੰਦ ਦੀ ਖੇਡ ਬਾਰੇ ਕੀ ਕਿਹਾ ਸੀ?ਉੱਤਰ: ਡਾਨ ਬਰੈਡਮੈਨ ਨੇ ਕਿਹਾ ਸੀ ਕਿ ਧਿਆਨ ਚੰਦ ਹਾਕੀ ਵਿੱਚ ਗੋਲ ਇਸ ਤਰ੍ਹਾਂ ਕਰਦਾ ਹੈ ਜਿਵੇਂ ਕ੍ਰਿਕਟ ਵਿੱਚ ਦੌੜਾਂ ਬਣਾਈਆਂ ਜਾਂਦੀਆਂ ਹਨ।
- ਭਾਰਤ ਸਰਕਾਰ ਨੇ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਕਿਹੜੇ ਮੁੱਖ ਕੰਮ ਕੀਤੇ ਹਨ?ਉੱਤਰ: ਭਾਰਤ ਸਰਕਾਰ ਨੇ ਉਹਨਾਂ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ, ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਉਹਨਾਂ ਦੇ ਨਾਂ ‘ਤੇ ਰੱਖਿਆ ਅਤੇ ਉਹਨਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਐਲਾਨਿਆ।
ਅਧਿਆਇ 3 ਦੇ ਉੱਤਰ (ਇੱਕ ਨਜ਼ਰ ਵਿੱਚ):
(ੳ) 1-C, 2-A, 3-C, 4-C, 5-B | (ਅ) 1-ਠੀਕ, 2-ਠੀਕ, 3-ਠੀਕ, 4-ਠੀਕ, 5-ਗ਼ਲਤ | (ੲ) 1-ਜਾਦੂਗਰ, 2-ਤੂਫ਼ਾਨ, 3-ਚੁੰਬਕ, 4-ਹਾਕੀਆਂ, 5-ਡਾਕ-ਟਿਕਟ
(ੳ) 1-C, 2-A, 3-C, 4-C, 5-B | (ਅ) 1-ਠੀਕ, 2-ਠੀਕ, 3-ਠੀਕ, 4-ਠੀਕ, 5-ਗ਼ਲਤ | (ੲ) 1-ਜਾਦੂਗਰ, 2-ਤੂਫ਼ਾਨ, 3-ਚੁੰਬਕ, 4-ਹਾਕੀਆਂ, 5-ਡਾਕ-ਟਿਕਟ
ਉਪਯੋਗੀ ਲਿੰਕ:
- Full Book PDF: Download Book PDF
- ਸਰੀਰਿਕ ਸਿੱਖਿਆ ਨੋਟਸ: ਇੱਥੇ ਕਲਿੱਕ ਕਰੋ