PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 5. ਤਖ਼ਤ ਜਾਂ ਤਖ਼ਤਾ (ਡਾ. ਮਹਿੰਦਰ ਸਿੰਘ ਰੰਧਾਵਾ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

5. ਤਖ਼ਤ ਜਾਂ ਤਖ਼ਤਾ (ਡਾ. ਮਹਿੰਦਰ ਸਿੰਘ ਰੰਧਾਵਾ)

ajay
11 Min Read
Share
11 Min Read
SHARE

5. ਤਖ਼ਤ ਜਾਂ ਤਖ਼ਤਾ (ਡਾ. ਮਹਿੰਦਰ ਸਿੰਘ ਰੰਧਾਵਾ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ: –

ਪ੍ਰਸ਼ਨ 1. ਡਾ. ਮਹਿੰਦਰ ਸਿੰਘ ਰੰਧਾਵਾ ਰਚਿਤ ਸ੍ਵੈਜੀਵਨੀ ‘ਆਪ-ਬੀਤੀਆਂ‘ ਵਿੱਚੋਂ ਕਿਹੜਾ ਅੰਸ਼ ਤੁਹਾਡੀ ਪਾਠ-ਪੁਸਤਕ ਆਪ-ਬੀਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ?

ਉੱਤਰ: ਤਖ਼ਤ ਜਾਂ ਤਖ਼ਤਾ।

ਪ੍ਰਸ਼ਨ 2. ਡਾ. ਰੰਧਾਵਾ ਨੇ 1930 ਵਿੱਚ ਕਿਹੜੀ ਜਮਾਤ ਪਾਸ ਕੀਤੀ ਸੀ?

ਉੱਤਰ: ਐੱਮ.ਐੱਸ.ਸੀ. ਆਨਰਜ਼ (ਬੌਟਨੀ)।

ਪ੍ਰਸ਼ਨ 3. ਖ਼ਾਲਸਾ ਕਾਲਜ ਵਿੱਚ ਜਾ ਕੇ ਡਾ. ਰੰਧਾਵਾ ਕਿਸ ਪ੍ਰੋਫੈਸਰ ਨੂੰ ਮਿਲ਼ੇ?

ਉੱਤਰ: ਸ. ਚਰਨ ਸਿੰਘ।

ਪ੍ਰਸ਼ਨ 4. ਸਰ ਸੁੰਦਰ ਸਿੰਘ ਮਜੀਠੀਆ ਨੇ ਡਾ. ਰੰਧਾਵਾ ਨੂੰ ਬਹੁਤ ਪਸੰਦ ਕੀਤਾ। (ਸਹੀ/ਗ਼ਲਤ)

ਉੱਤਰ: ਗ਼ਲਤ।

ਪ੍ਰਸ਼ਨ 5. ਡਾ. ਰੰਧਾਵਾ ਦਾ ਦੋਸਤ ਨਰੰਜਣ ਸਿੰਘ ਦਿੱਲੀ ਨੌਕਰੀ ਕਰਦਾ ਸੀ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 6. 1946 ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਬਣੇ। (ਸਹੀ/ਗ਼ਲਤ)

ਉੱਤਰ: ਸਹੀ।

ਖ਼ਾਲੀ ਸਥਾਨ ਭਰੋ :

ਪ੍ਰਸ਼ਨ 7. ਡਾ. ਮਹਿੰਦਰ ਸਿੰਘ ਰੰਧਾਵਾ ਦਾ ਥੀਸਸ ਪੰਜਾਬ ਦੀਆਂ ਕਾਹੀਆਂ ’ਤੇ ਸੀ।

ਪ੍ਰਸ਼ਨ 8. ਡਾ.ਰੰਧਾਵਾ ਕਮਜ਼ੋਰ ਮੁੰਡਿਆਂ ਨੂੰ ਮੁਫ਼ਤ ਬੌਟਨੀ ਜੁਆਲੋਜੀ ਪੜ੍ਹਾਉਂਦੇ ਸਨ।

ਪ੍ਰਸ਼ਨ 9. ਡਾ. ਰੰਧਾਵਾ ਦੇ ਨਿਗਰਾਨ ਪ੍ਰੋ. ਐੱਮ. ਐੱਲ. ਘੋਸ਼ ਰੰਗ ਨਹੀਂ ਪਛਾਣ ਸਕਦੇ ਸਨ, ਕਿਉਂਕਿ:

(ੳ) ਉਹਨਾਂ ਦੀ ਨਜ਼ਰ ਕਮਜ਼ੋਰ ਸੀ (ਅ) ਉਹ ਕਲਰ ਬਲਾਈਂਡ ਸਨ

(ੲ) ਉਹਨਾਂ ਨੂੰ ਰੰਗਾਂ ਦਾ ਗਿਆਨ ਨਹੀਂ ਸੀ (ਸ) ਤਿੰਨਾਂ ਵਿੱਚੋਂ ਕੋਈ ਨਹੀਂ

ਉੱਤਰ: ਉਹ ਕਲਰ ਬਲਾਈਂਡ ਸਨ

ਪ੍ਰਸ਼ਨ 10. ਹਜ਼ਰਤ ਮੂਸਾ ਨੇ ਠੀਕ ਹੀ ਕਿਹਾ ਸੀ ਕਿ, “ਯਾ ਖ਼ੁਦਾ ਮੁਝੇ……

(ੳ) ਗ਼ੁਲਾਮ ਨਾ ਬਣਾ (ਅ) ਸਜਾ ਨਾ ਦੇ

(ੲ) ਇਮਤਿਹਾਨ ਮੇਂ ਨਾ ਡਾਲ (ਸ) ਭੁੱਖਾ ਨਾ ਰੱਖ

ਉੱਤਰ: ਇਮਤਿਹਾਨ ਮੇਂ ਨਾ ਡਾਲ।

(ਅ) ਦੱਸੋ:-

ਪ੍ਰਸ਼ਨ 1. ਲੇਖਕ ਨੇ ਆਈ. ਸੀ. ਐੱਸ. ਪਾਸ ਕਰਨ ਤੋਂ ਪਹਿਲਾਂ ਆਪਣੀ ਅਤੇ ਆਲ਼ੇ-ਦੁਆਲ਼ੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਹੈ। ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ ਨੇ ਆਈ. ਸੀ. ਐੱਸ. ਪਾਸ ਕਰਨ ਤੋਂ ਪਹਿਲਾਂ ਆਪਣੀ ਅਤੇ ਆਲ਼ੇ-ਦੁਆਲ਼ੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਹੈ, ਬਹੁਤ ਨਿਰਾਸ਼ ਕਰਨ ਵਾਲ਼ਾ ਹੈ। ਸੰਨ 1930 ਵਿੱਚ ਉਸਨੇ ਐੱਮ.ਐੱਸ.ਸੀ. ਆਨਰਜ਼ (ਬੌਟਨੀ) ਅੱਵਲ ਦਰਜੇ ਵਿੱਚ ਪਾਸ ਕੀਤੀ।

ਖੇਤੀ-ਬਾੜੀ ਵਿੱਚ ਭਾਰੀ ਮੰਦੀ ਦਾ ਦੌਰ ਚਲ ਪਿਆ ਸੀ ਤੇ ਕਣਕ ਡੇਢ ਰੁਪਏ ਮਣ ਵਿਕ ਰਹੀ ਸੀ। ਸ਼ਹਿਰਾਂ ਵਾਲ਼ੇ ਤਾਂ ਭਾਵੇਂ ਖ਼ੁਸ਼ ਸਨ ਕਿ ਕਣਕ ਸਸਤੀ ਹੈ, ਪਰ ਕਿਸਾਨਾਂ-ਜ਼ਿਮੀਦਾਰਾਂ ਦਾ ਭੱਠਾ ਪੂਰੀ ਤਰ੍ਹਾਂ ਬੈਠਾ ਹੋਇਆ ਸੀ। ਅੱਧੀ ਫ਼ਸਲ ਦਾ ਮੁੱਲ ਵੀ ਮਾਮਲੇ ਦੇ ਬਰਾਬਰ ਨਹੀਂ ਸੀ। ਜ਼ਿਮੀਦਾਰਾਂ ਨੂੰ ਬੜੀ ਕਠਿਨਾਈ ਸੀ। ਉਹ ਤੰਗ ਆ ਕੇ ਖੇਤੀ ਵਿੱਚ ਦਿਲਚਸਪੀ ਲੈਣੀ ਛੱਡ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਸੀ। ਫ਼ਾਲਤੂ ਅੰਨ ਲੋਕ ਪਸ਼ੂਆਂ ਤੇ ਕੁੱਤਿਆਂ ਨੂੰ ਖਵਾ ਰਹੇ ਸਨ। ਪਿੰਡਾਂ ਦੇ ਕੁੱਤੇ ਰੋਟੀਆਂ ਖਾ ਕੇ ਬੜੇ ਮੱਲ ਬਣ ਗਏ ਤੇ ਓਪਰੇ ਲੋਕਾਂ ’ਤੇ ਦਿਨ ਦਿਹਾੜੇ ਹਮਲਾ ਕਰਦੇ। ਇਸ ਮੰਦੀ ਕਾਰਨ ਸਨਅਤਾਂ ਅਤੇ ਕਿੱਤਿਆਂ ’ਤੇ ਵੀ ਹਾਨੀਕਾਰਕ ਅਸਰ ਪੈਣਾ ਸ਼ੁਰੂ ਹੋ ਗਿਆ ਸੀ ਤੇ ਕਿਤੇ ਕੋਈ ਨੌਕਰੀ ਨਜ਼ਰ ਨਹੀਂ ਸੀ ਆਉਂਦੀ। ਸਨਅਤਾਂ ’ਚੋਂ ਮਜਦੂਰਾਂ ਦੀ ਛਾਂਟੀ ਹੋਣ ਲੱਗੀ ਸੀ।

ਪ੍ਰਸ਼ਨ 2. ਸਰ ਸੁੰਦਰ ਸਿੰਘ ਮਜੀਠੀਆ ਨਾਲ਼ ਡਾ. ਰੰਧਾਵਾ ਦੀ ਜੋ ਵਾਰਤਾਲਾਪ ਹੋਈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਸ. ਚਰਨ ਸਿੰਘ ਬੌਟਨੀ ਦੇ ਪ੍ਰੋਫ਼ੈਸਰ ਸਨ ਤੇ ਅੰਮ੍ਰਿਤਸਰ ਜਾ ਕੇ ਡਾ. ਰੰਧਾਵਾ ਉਹਨਾਂ ਨੂੰ ਮਿਲ਼ਿਆ। ਉਹਨਾਂ ਕਿਹਾ ਕਿ ਕਾਲਜ ਵਿੱਚ ਬੌਟਨੀ ਦੇ ਪ੍ਰੋਫੈਸਰ ਦੀ ਅਸਾਮੀ ਖਾਲੀ ਹੈ। ਇਸ ਅਸਾਮੀ ਲਈ ਉਹਨਾਂ ਨੇ ਸਲਾਹ ਦਿੱਤੀ ਕਿ ਇਸ ਕਾਲਜ ਦੇ ਕਰਤਾ-ਧਰਤਾ ਸਰ ਸੁੰਦਰ ਸਿੰਘ ਮਜੀਠੀਆ ਹਨ ਲੇਖਕ ਉਹਨਾਂ ਨੂੰ ਮਿਲੇ। ਡਾ. ਰੰਧਾਵਾ ਨੇ ਆਪਣਾ ਵਧੀਆ ਸੂਟ ਪਾ ਕੇ, ਨਵੀਂ ਟਾਈ ਲਾ ਕੇ ਬੂਟ ਪਾਲਿਸ਼ ਕਰਕੇ ਉਹਨਾਂ ਨੂੰ ਮਿਲ਼ਨ ਦਾ ਮਨ ਬਣਾਇਆ। ਉਹ ਮਧਰੇ ਕੱਦ ਦੇ ਵਿਅਕਤੀ ਸਨ। ਉਹਨਾਂ ਨੇ ਲੇਖਕ ਵੱਲ ਨੀਝ ਲਾ ਕੇ ਦੇਖਿਆ ਤੇ ਲੇਖਕ ਨੇ ਵੀ ਉਹਨਾਂ ਵੱਲ ਦੇਖਿਆ। ਲੇਖਕ ਦੇ ਵਿਰਲੀ ਜਿਹੀ ਦਾੜ੍ਹੀ ਸੀ ਤੇ ਉਸਨੇ ਕੜਾ ਵੀ ਨਹੀਂ ਸੀ ਪਾਇਆ। ‘ਕੀ ਤੁਸੀਂ ਜਪੁਜੀ ਸਾਹਿਬ ਦਾ ਪਾਠ ਕਰਦੇ ਹੋ? ਮਜੀਠੀਆ ਜੀ ਨੇ ਪੁੱਛਿਆ। ਲੇਖਕ ਨੇ ਉੱਤਰ ਦਿੱਤਾ ਕਿ ਜਾਣਦਾ ਹਾਂ, ਪਰ ਕਰਦਾ ਨਹੀਂ, ਤੇ ਫੇਰ ਕਿਹਾ, “ਮੇਰਾ ਖ਼ਿਆਲ ਸੀ ਕਿ ਬੌਟਨੀ ਪੜ੍ਹਾਉਣ ਦੀ ਅਸਾਮੀ ਹੈ, ਨਾ ਕਿ ਗਿਆਨੀ ਦੀ।” ਇਸ ਤਰ੍ਹਾਂ ਦੇ ਸੁਆਲ ਸੁਣ ਕੇ ਲੇਖਕ ਦੇ ਮਨ ਵਿੱਚ ਬੜੀ ਘਿਰਨਾ ਹੋਈ ਕਿ ਇਹਨਾਂ ਮਜ਼੍ਹਬੀ ਸੰਸਥਾਵਾਂ ਵਿੱਚ ਅਕਲ ਤੇ ਇਲਮ ਦੀ ਕੋਈ ਕਦਰ ਨਹੀਂ। ਲੇਖਕ ਨੇ ਅਨੁਭਵ ਕਰ ਲਿਆ ਕਿ ਸਰਦਾਰ ਜੀ ਨੇ ਉਸਨੂੰ ਪਸੰਦ ਨਹੀਂ ਕੀਤਾ ਤੇ ਨਾ ਹੀ ਉਸਨੇ ਸਰਦਾਰ ਜੀ ਨੂੰ ਪਸੰਦ ਕੀਤਾ।

ਪ੍ਰਸ਼ਨ 3. ਮੁਕਾਬਲੇ ਦੀ ਪਰੀਖਿਆ ਵਿੱਚ ਲੇਖਕ ਦੀ ਸਫ਼ਲਤਾ ਦਾ ਭੇਦ ਕੀ ਸੀ ਇਸ ਪਾਠ ਦੇ ਆਧਾਰ ’ਤੇ ਦੱਸੋ।

ਉੱਤਰ: ਜਿਸ ਨੂੰ ਆਈ.ਸੀ.ਐੱਸ. ਦੇ ਮੁਕਾਬਲੇ ਦਾ ਇਮਤਿਹਾਨ ਕਿਹਾ ਜਾਂਦਾ ਹੈ, ਇਸ ਮੁਕਾਬਲੇ ਦੀ ਪਰੀਖਿਆ ਵਿੱਚ ਲੇਖਕ ਦੀ ਸਫ਼ਲਤਾ ਦਾ ਭੇਦ ਕੀ ਸੀਕਿ ਉਹ ਜਾਣਦਾ ਸੀ ਕਿ ਸਾਡੇ ਦੇਸ ਵਿੱਚ ਬਹੁਤ ਸਾਰੇ ਕਿੱਤੇ ਜੱਦੀ ਬਣ ਗਏ ਹਨ। ਸਕੂਲ-ਮਾਸਟਰਾਂ ਦੇ ਮੁੰਡੇ ਪ੍ਰੋਫ਼ੈਸਰ ਬਣਦੇ ਹਨ ਤੇ ਸੂਬੇਦਾਰਾਂ ਦੇ ਲਫ਼ਟੈਨ। ਉਸਦਾ ਪਿਤਾ ਤਹਿਸੀਲਦਾਰ ਸੀ ਤਾਂ ਤਹਿਸੀਲਦਾਰ ਦੇ ਮੁੰਡੇ ਨੂੰ ਡਿਪਟੀ ਕਮਿਸ਼ਨਰ ਤਾਂ ਜ਼ਰੂਰ ਬਣਨਾ ਚਾਹੀਦਾ ਹੈ। ਇਸ ਚੈਲਿੰਜ ਨੇ ਉਸ ਵਿੱਚ ਅਣਥੱਕ ਮਿਹਨਤ ਦਾ ਜ਼ਜ਼ਬਾ ਪੈਦਾ ਕੀਤਾ।

ਅਣਥੱਕ ਮਿਹਨਤ ਦੇ ਜ਼ਜ਼ਬੇ ਦੇ ਬਾਵਜੂਦ ਲੇਖਕ ਦਾ ਪਹਿਲੀ ਨਾਕਾਮਯਾਬੀ ‘ਤੇ ਬੜਾ ਤੰਗ ਸੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਸੀ ਤੇ ਇਹ ਸੁੱਝਦਾ ਹੀ ਨਹੀਂ ਸੀ ਕਿ ਕੀ ਬਣੇਗਾ?

ਛੇਤੀ ਹੀ ਉਸਨੂੰ ਪਤਾ ਲੱਗ ਗਿਆ ਕਿ ਇਹਨਾਂ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਮਜ਼ਮੂਨਾਂ ਦਾ ਵੀ ਮੁਕਾਬਲਾ ਹੁੰਦਾ ਹੈ। ਜਿਨ੍ਹਾਂ ਅੰਗਰੇਜ਼ੀ ਸਾਹਿਤ, ਪੌਲਿਟਿਕਸ, ਤਵਾਰੀਖ਼ ਤੇ ਉਰਦੂ ਸਾਹਿਤ ਲਿਆ ਹੋਵੇ, ਉਹ ਸਾਇੰਸ ਦੇ ਮਜ਼ਮੂਨਾਂ ਦੇ ਮੁਕਾਬਲੇ ਘੱਟ ਮਿਹਨਤ ਨਾਲ਼ ਜ਼ਿਆਦਾ ਨੰਬਰ ਲੈ ਸਕਦੇ ਹਨ। ਦੂਸਰੇ ਉਸਨੇ ਇਹ ਵੀ ਅਨੁਭਵ ਕੀਤਾ ਕਿ ਉਸਦੀ ਤਿਆਰੀ ਵੀ ਕੁਝ ਘੱਟ ਸੀ। ਇਸ ਤਰ੍ਹਾਂ ਲੇਖਕ ਨੇ ਆਪਣੇ ਸੰਕਲਪ, ਆਤਮ-ਵਿਸ਼ਵਾਸ ਅਤੇ ਸਖ਼ਤ ਮਿਹਨਤ ਕਰਕੇ ਆਈ.ਸੀ.ਐੱਸ. ਦੇ ਮੁਕਾਬਲੇ ਦਾ ਇਮਤਿਹਾਨ ਨੂੰ ਪਾਸ ਕੀਤਾ।

ਪ੍ਰਸ਼ਨ 4. ਦਿੱਲੀ ਦੇ ਡਿਪਟੀ ਕਮਿਸ਼ਨਰ ਲੱਗਣ ਉਪਰੰਤ ਡਾ. ਰੰਧਾਵਾ ਨੇ ਪੇਸ਼ਗੀ ਕਿਰਾਇਆ ਦੱਬਣ ਵਾਲੇ ਲਾਲਾ ਜੀ ਨੂੰ ਕਿਵੇਂ ਸਬਕ ਸਿਖਾਇਆ?

ਉੱਤਰ: ਜਦ ਡਾ. ਰੰਧਾਵਾ ਸੰਨ 1932 ਦੇ ਆਈ.ਸੀ.ਐੱਸ. ਦੇ ਮੁਕਾਬਲੇ ਦੇ ਇਮਤਿਹਾਨ ਲਈ ਦਿੱਲੀ ਆਏ ਤਾਂ ਸੋਚਿਆ ਕਿ ਖ਼ੈਬਰ ਪਾਸ ਕੋਠੀ ਮਨਹੂਸ ਹੈ ਤੇ ਆਪਣੀ ਠਾਹਰ ਦਾ ਇੰਤਜ਼ਾਮ ਮੈਟਕਾਫ਼ ਹਾਊਸ ਦੇ ਕੋਲ ਹੀ ਕੀਤਾ ਜਾਵੇ, ਜਿੱਥੇ ਇਹ ਇਮਤਿਹਾਨ ਹੁੰਦਾ ਸੀ। ਜਦੋਂ ਉਹ ਅੰਦਰ ਗਿਆ ਤੇ ਇੱਕ ਗੋਰੇ ਰੰਗ ਦਾ ਨੌਜਵਾਨ ਲਾਲ ਜੀ ਮਿਲ਼ਿਆ। ਉਸ ਨੇ ਡਾ.ਰੰਧਾਵਾ ਨੂੰ ਇੱਕ ਛੋਟਾ ਜਿਹਾ ਕਮਰਾ ਦਿਖਾਇਆ ਤੇ 50 ਰੁਪਏ ਮਹੀਨਾ ਕਿਰਾਇਆ ਮੰਗਿਆ। ਇਹ ਮੰਨ ਕੇ ਡਾ. ਰੰਧਾਵਾ ਨੇ 10 ਰੁਪਏ ਪੇਸ਼ਗੀ ਦੇ ਦਿੱਤੀ। ਅਗਲੇ ਦਿਨ ਜਦ ਉਹ ਆਪਣਾ ਬਿਸਤਰਾ ਤੇ ਕਿਤਾਬਾਂ ਚੁੱਕ ਕੇ ਓਥੇ ਗਿਆ ਤਾਂ ਲਾਲਾ ਜੀ ਸਾਫ਼ ਮੁੱਕਰ ਗਏ ਤੇ ਉਸ ਨੇ ਡਾ. ਰੰਧਾਵਾ ਦੇ ਪੇਸ਼ਗੀ ਦੇ 10 ਰੁਪਏ ਵੀ ਮਾਰ ਲਏ।

ਸੰਨ 1946 ਵਿੱਚ ਜਦ ਡਾ. ਰੰਧਾਵਾ ਦਿੱਲੀ ਦਾ ਡਿਪਟੀ ਕਮਿਸ਼ਨਰ ਬਣਿਆ ਤਾਂ ਉਸ ਦੇ ਦਿਲ ਵਿੱਚ ਖ਼ਿਆਲ ਆਇਆ ਕਿ ਉਸ ਮਕਾਨ ਦੀ ਭਾਲ ਕੀਤੀ ਜਾਵੇ। ਆਖ਼ਰਕਾਰ ਉਹ ਕੋਠੀ ਅਤੇ ਲਾਲਾ ਜੀ ਦੋਵੇਂ ਲੱਭ ਲਏ। ਡਾ. ਰੰਧਾਵਾ ਡੀ.ਸੀ. ਦੀ ਕੋਠੀ ਨੰਬਰ 17, ਰਾਜਪੁਰ ਰੋਡ ਵਿੱਚ ਆਪਣੇ ਦਫ਼ਤਰ ਵਿੱਚ ਬੈਠਾ ਸੀ ਤੇ ਲਾਲਾ ਜੀ ਅੰਦਰ ਆਏ। ਡਾ. ਰੰਧਾਵਾ ਨੇ ਪੁੱਛਿਆ, “ਲਾਲਾ ਜੀ ਤੁਹਾਨੂੰ ਯਾਦ ਹੈ ਕਿ ਜਨਵਰੀ, 1932 ਵਿੱਚ ਇੱਕ ਸਿੱਖ ਨੌਜਵਾਨ ਤੁਹਾਡੀ ਕੋਠੀ ਦੇਖਣ ਆਇਆ ਸੀ।” ਉਸ ਨੇ ਤੁਹਾਨੂੰ 10 ਰੁਪਏ ਪੇਸ਼ਗੀ ਦਿੱਤੇ ਸਨ, ਜੋ ਤੁਸੀਂ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸੁਣ ਕੇ ਲਾਲਾ ਜੀ ਦਾ ਮੂੰਹ ਫੱਕ ਹੋ ਗਿਆ ਤੇ ਇੱਕ ਰੰਗ ਆਏ ਤੇ ਦੂਸਰਾ ਜਾਏ। ਉਸ ਸਮੇਂ ਡਾ. ਰੰਧਾਵਾ ਨੇ ਦੱਸਿਆ ਕਿ ਉਹ ਓਹੀ ਸਿੱਖ ਨੌਜਵਾਨ ਹੈ ਤਾਂ ਇਹ ਸੁਣ ਲਾਲਾ ਜੀ ਦੇ ਤੋਤੇ ਉੱਡ ਗਏ ਤੇ ਘਬਰਾ ਗਏ। ਡਾ. ਰੰਧਾਵਾ ਨੇ ਕਿਹਾ ਕਿ ਤੁਸੀਂ 200 ਰੁਪਏ ਮਹਿਰੌਲੀ ਦੀ ਲਾਇਬ੍ਰੇਰੀ ਲਈ ਚੰਦਾ ਦੇ ਦਿਉ ਤੇ ਪੁਰਾਣਾ ਸੰਨ 1932 ਦਾ ਪੁਰਾਣਾ ਕਰਜ਼ਾ ਮੁਆਫ਼ ਕੀਤਾ ਜਾਂਦਾ ਹੈ। ਲਾਲਾ ਜੀ ਨੇ ਤੁਰੰਤ ਹੀ ਚੰਦਾ ਦੇ ਦਿੱਤਾ ਤੇ ਆਪਣੀ ਜਾਨ ਦੀ ਖ਼ਲਾਸੀ ਕਰਾਈ।

ਪ੍ਰਸ਼ਨ 5. ‘ਤਖ਼ਤ ਜਾਂ ਤਖ਼ਤਾ‘ ਸ੍ਵੈਜੀਵਨੀ-ਅੰਸ਼ ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸ਼ਖ਼ਸੀਅਤ ਦੇ ਕਿਹੜੇ ਗੁਣ ਉਜਾਗਰ ਹੁੰਦੇ ਹਨ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ‘ਤਖ਼ਤ ਜਾਂ ਤਖ਼ਤਾ’ ਸ੍ਵੈ-ਜੀਵਨੀ ਅੰਸ਼ ਡਾ: ਮਹਿੰਦਰ ਸਿੰਘ ਰੰਧਾਵਾ ਦੀ ਸ੍ਵੈ-ਜੀਵਨੀ ‘ਆਪ-ਬੀਤੀ’ ਵਿਚਲਾ ਅੰਸ਼ ਹੈ । ਇਸ ਵਿਚੋਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੀ ਮਹਾਨ ਸ਼ਖ਼ਸੀਅਤ ਦੇ ਮਹੱਤਵਪੂਰਨ ਗੁਣ ਸਾਡੇ ਸਾਮ੍ਹਣੇ ਉਜਾਗਰ ਹੁੰਦੇ ਹਨ। ਡਾ. ਰੰਧਾਵਾ ਚੰਗੇ ਪਰਿਵਾਰ ਵਿੱਚ ਜਨਮੇ। ਉਹਨਾਂ ਦੇ ਪਿਤਾ ਜੀ ਤਹਿਸੀਲਦਾਰ ਸਨ। ਜਦੋਂ ਉਸ ਨੇ ਐੱਮ. ਐੱਸ. ਸੀ.(ਬੌਟਨੀ) ਕੀਤੀ ਸੀ, ਤਾਂ ਉਸ ਦੇ ਵਿਰਲੀ ਦਾੜ੍ਹੀ ਹੀ ਆਈ ਸੀ। ਉਹ ਜਪੁਜੀ ਸਾਹਿਬ ਦਾ ਪਾਠ ਜਾਣਦਾ ਸੀ। ਵਿਦਿਆਰਥੀ ਦੇ ਤੌਰ ’ਤੇ ਉਹ ਬਹੁਤ ਹੁਸ਼ਿਆਰ ਸੀ। ਉਸ ਨੇ ਐੱਮ. ਐੱਸ. ਸੀ. ਆਨਰਜ਼ ਯੂਨੀਵਰਸਿਟੀ ਵਿਚ ਫ਼ਸਟ ਰਹਿ ਕੇ ਪਾਸ ਕੀਤੀ ਸੀ। ਸ਼ਿਵ ਰਾਮ ਕੇਸ਼ਪ. ਜੇ. ਬੀ. ਸੇਨ, ਐੱਮ.ਐੱਲ. ਘੋਸ਼ ਤੇ ਜੌਰਜ ਮਥਾਈ ਨੇ ਇੱਕ-ਇੱਕ ਸਫ਼ੇ ਦੇ ਸਰਟੀਫ਼ਿਕੇਟ ਬੜੀ ਮਿਹਨਤ ਨਾਲ਼ ਲਿਖ ਕੇ ਦਿੱਤੇ। ਪ੍ਰਿੰਸੀਪਲ ਨੇ ਉਸ ਦਾ ਨਾਂ ਰੋਲ ਆਫ਼ ਆਨਰ ਵਿਚ ਸ਼ਾਮਲ ਕੀਤਾ। ਜੋ ਮਾਸਟਰ ਡਿਗਰੀ ਵਿੱਚ ਉਸਦੀ ਮਿਹਨਤ ਨੂੰ ਦਰਸਾਉਂਦੇ ਹਨ। ਉਹ ਮਹਾਰਾਜੇ ਨਾਲ਼ ਗੱਲਬਾਤ ਸਮੇਂ ਚੇਤੰਨ ਤੇ ਗੱਲਕਾਰ ਨੌਜਵਾਨ ਦੇ ਰੂਪ ਵਿਚ ਉੱਭਰਦਾ ਹੈ। ਉਹ ਮਜ਼ਹਬੀ ਕੱਟੜਵਾਦ ਤੋਂ ਮੁਕਤ ਸੀ ਤੇ ਇਸ ਨੂੰ ਪਸੰਦ ਵੀ ਨਹੀਂ ਸੀ ਕਰਦਾ। ਆਈ.ਸੀ.ਐੱਸ. ਦੀ ਪ੍ਰੀਖਿਆ ਪਾਸ ਕਰਨ ਲਈ ਕੀਤੀ ਮਿਹਨਤ ਤੋਂ ਉਸ ਦੇ ਦ੍ਰਿੜ੍ਹ-ਸੰਕਲਪੀ ਅਤੇ ਆਤਮ-ਵਿਸ਼ਵਾਸੀ ਹੋਣ ਦਾ ਪਤਾ ਲਗਦਾ ਹੈ। ਇਸ ਤੋਂ ਇਲਾਵਾ ਬੁਰੇ ਨੂੰ ਸਬਕ ਸਿਖਾਉਣ ਵਾਲ਼ਾ, ਤੇ ਉੱਚੇ ਕਿਰਦਾਰ ਦਾ ਮਾਲਕ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (9) Ajay Khatkar (Punjabi Master) (48) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (312) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ ਲਿਖੋ।

April 14, 2024

9th ਕਹਾਣੀ-ਭਾਗ 1. ਕੱਲੋ (ਨਾਨਕ ਸਿੰਘ)

April 28, 2026

ਕਿਰਿਆ ਦੀ ਪਰਿਭਾਸ਼ਾ ਅਤੇ ਕਿਸਮਾਂ

April 28, 2026

ਛੋਟੇ ਭੈਣ/ਭਰਾ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਹਿੱਸਾ ਲੈਣ ਲਈ ਪੱਤਰ ਲਿਖੋ।

September 21, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?