2. ਹਾਫ਼ਿਜ਼ ਬਰਖ਼ੁਰਦਾਰ (12th ਕਿੱਸਾ ਕਾਵਿ)

2. ਹਾਫ਼ਿਜ਼ ਬਰਖ਼ੁਰਦਾਰ

ਅਭਿਆਸ

1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

(ੳ) ਸੂਰਤ ਏਸ ਹਿਸਾਬੋਂ ਬਾਹਰ ਕਿਆ ਕਿਆ ਸਿਫ਼ਤ ਕਰੀਵੇ।

ਮੂੰਹ ਮਹਿਤਾਬ, ਸਨੋਬਰ ਕਾਮਤ, ਅੱਖੀਂ ਰੋਸ਼ਨ ਦੀਵੇ।

ਪਲਕਾਂ ਤੀਰ, ਕਮਾਨਾਂ, ਅਬਰੂ, ਦੰਦ ਚੰਬੇ ਦੀਆਂ ਕਲੀਆਂ।

ਨਾਜ਼ਕ ਬਦਨ, ਸੁਰਾਹੀ ਗਰਦਨ, ਉਂਗਲੀਆਂ ਜਿਉ ਫਲੀਆਂ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਹਾਫ਼ਿਜ਼ ਬਰਖ਼ੁਰਦਾਰ’ ਦੀ ਰਚਨਾ ਕਿੱਸਾ ‘ਯੂਸਫ਼ ਜ਼ੁਲੈਖਾਂ’ ਅਧੀਨ ‘ਜ਼ੁਲੈਖਾਂ ਦੇ ਹੁਸਨ ਦੀ ਪ੍ਰਸੰਸਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਜ਼ੁਲੈਖਾਂ ਦੇ ਜਨਮ ਸਮੇਂ ਦੀ ਖ਼ੂਬਸੂਰਤੀ ਦਾ ਬਿਆਨ ਕੀਤਾ ਹੈ।

ਵਿਆਖਿਆ: ਤੈਮੂਸ ਦੇ ਘਰ ਜ਼ੁਲੈਖਾਂ ਨੇ ਜਦ ਜਨਮ ਲਿਆ ਤਾਂ ਲੇਖਕ ਦੱਸਦਾ ਹੈ ਕਿ ਉਸਦੀ ਸੁੰਦਰਤਾ ਹਿਸਾਬ ਤੋਂ ਬਾਹਰ ਭਾਵ ਉਹ ਬਹੁਤ ਖ਼ੂਬਸੂਰਤ ਸੀ ਇੰਨੀ ਕਿ ਇਸਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਘੱਟ ਸੀ। ਉਸਦਾ ਮੂੰਹ ਚੰਦਰਮਾ ਦੀ ਚਾਨਣੀ ਵਰਗਾ,ਸਨੋਬਰ ਦੇ ਰੁੱਖਾਂ ਵਾਂਗ ਲੰਮਾ ਕੱਦ ਅਤੇ ਉਸਦੀਆਂ ਅੱਖਾਂ ਦੀਵੇ ਦੀ ਰੋਸ਼ਨੀ ਵਾਂਗ ਚਮਕਦੀਆਂ ਸਨ। ਜ਼ੁਲੈਖਾਂ ਦੀਆਂ ਪਲਕਾਂ ਨਿਰੇ ਤੀਰ ਸਨ ਅਤੇ ਭਰਵੱਟੇ ਕਮਾਨਾਂ ਜਾਪਦੇ ਸਨ ਅਤੇ ਉਸਦੇ ਦੰਦ ਚੰਬੇ ਦੀਆਂ ਕਲੀਆਂ ਵਾਂਗ ਸਨ। ਸਰੀਰ ਉਸਦਾ ਬਹੁਤ ਨਾਜ਼ੁਕ, ਗਰਦਨ ਸੁਰਾਹੀ ਵਾਂਗ ਅਤੇ ਉਸਦੀਆਂ ਉਂਗਲਾਂ ਫਲੀਆਂ ਵਰਗੀਆਂ ਪਤਲੀਆਂ ਸਨ।

(ਅ) ਖੂਹੇ ਅੰਦਰ ਤ੍ਰੈ ਦਿਹੁੰ ਰਾਤੀਂ, ਯੂਸਫ਼ ਬੈਠ ਲੰਘਾਏ।

ਹੋਇਆ ਕਰਮ ਰੱਬੇ ਦਾ ਜ਼ਾਹਿਰ, ਸੈ ਕਰਵਾਨੀ ਆਏ।

ਉਨ੍ਹਾਂ ਆਇਆ ਨਜ਼ਰ ਊਠਾਂ ਦਾ ਚਾਰਾ, ਖੂਹ ਡਿਠੋ ਨੇ ਪਾਣੀ।

ਗਿਰਦ ਬਗਿਰਦੇ, ਖੂਹ ਕਿਨਾਰੇ, ਮੱਲ ਲੱਥੇ ਕਰਵਾਨੀ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਦਰਜ ‘ਹਾਫ਼ਿਜ਼ ਬਰਖ਼ੁਰਦਾਰ’ ਦੀ ਰਚਨਾ ਕਿੱਸਾ ‘ਯੂਸਫ਼ ਜ਼ੁਲੈਖਾਂ’ ਅਧੀਨ ‘ਕਾਫ਼ਲੇ ਵਾਲਿਆਂ ਦਾ ਆਉਣਾ ਤੇ ਯੂਸਫ਼ ਨੂੰ ਖੂਹ ਵਿੱਚੋਂ ਕੱਢਣਾ’ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਕਾਫ਼ਲੇ ਵਾਲਿਆਂ ਦਾ ਆਉਣ ਤੇ ਯੂਸਫ਼ ਨੂੰ ਖੂਹ ਵਿੱਚੋਂ ਕੱਢਣ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਯੂਸਫ਼ ਨੇ ਖੂਹ ਅੰਦਰ ਹੀ ਤਿੰਨ ਦਿਨ ਅਤੇ ਤਿੰਨ ਰਾਤਾਂ ਬਿਤਾਈਆਂ। ਰੱਬ ਦੇ ਕਰਮ ਦੇ ਨਾਲ਼ ਉੱਥੇ ਅਨੇਕਾਂ ਕਾਫ਼ਲੇ ਵਾਲ਼ੇ ਆ ਗਏ। ਕਾਫ਼ਲੇ ਨੇ ਦੇਖਿਆ ਕਿ ਉੱਥੇ ਊਠਾਂ ਦਾ ਚਾਰਾ ਪਿਆ ਹੈ ਅਤੇ ਪਾਣੀ ਪੀਣ ਲਈ ਇੱਕ ਖੂਹ ਵੀ ਹੈ। ਕਾਫ਼ਲੇ ਵਾਲ਼ਿਆਂ ਨੇ ਆਪਣੀ ਲੋੜ ਮੁਤਾਬਿਕ ਖੂਹ ਡੇਰਾ ਲਾ ਲਿਆ।

ਵਸਤੂਨਿਸ਼ਠ ਪ੍ਰਸ਼ਨ:

ਪ੍ਰਸਨ 1. ‘ਯੂਸਫ਼ ਜ਼ੁਲੈਖ਼ਾਂ’ ਕਿੱਸਾ ਕਿਸ ਕਿੱਸਾਕਾਰ ਦੀ ਰਚਨਾ ਹੈ?

ਉੱਤਰ: ਹਾਫ਼ਿਜ਼ ਬਰਖ਼ੁਰਦਾਰ।

ਪ੍ਰਸ਼ਨ 2. ਯੂਸਫ਼ ਘੋੜਾ ਲੈ ਕੇ ਕੀ ਕਰਨ ਲਈ ਲਈ ਜਾਂਦਾ ਹੈ?

ਉੱਤਰ: ਸ਼ਿਕਾਰ ਖੇਡਣ ਲਈ।

ਪ੍ਰਸ਼ਨ 3. ਕਦ ਦਾ ਅਲਫ਼ ਤੋਂ ਜੀਮ ਹੋਣ ਦਾ ਭਾਵ-

(i) ਕੱਦ ਲੰਮਾ ਹੋਣਾ (ii) ਕੱਦ ਮਧਰਾ ਹੋਣਾ (iii) ਕੱਦ ਦਰਮਿਆਨਾ ਹੋਣਾ (iv) ਕੱਦ ਦਾ ਝੁਕ ਜਾਣਾ।

ਉੱਤਰ: ਕੱਦ ਲੰਮਾ ਹੋਣਾ।

ਪ੍ਰਸ਼ਨ 4. ਕਿੱਸੇ ਅਨੁਸਾਰ ਯੂਸਫ਼ ਤਿੰਨ ਦਿਨ-ਰਾਤ ਕਿੱਥੇ ਬੈਠ ਕੇ ਲੰਘਾਉਂਦਾ ਹੈ?

ਉੱਤਰ: ਖ਼ੂਹ ਵਿੱਚ।

ਪ੍ਰਸ਼ਨ 5. ਯੂਸਫ਼ ਨੂੰ ਖੂਹ ਵਿੱਚੋਂ ਕੌਣ ਕੱਢਦਾ ਹੈ?

ਉੱਤਰ: ਕਾਫ਼ਲੇ ਵਾਲ਼ੇ।

ਪ੍ਰਸ਼ਨ 6. ਕਿੱਸਾ ‘ਯੂਸਫ਼ ਜ਼ੁਲੈਖ਼ਾਂ‘ ਕਿਸ ਦੇਸ ਨਾਲ਼ ਸੰਬੰਧਿਤ ਹੈ?

ਉੱਤਰ: ਮਿਸਰ ਨਾਲ਼।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

 

 

 

 

 

 

TAGGED:
Share This Article
Leave a Comment

Leave a Reply

Your email address will not be published. Required fields are marked *