1. ਐਬਟਾਬਾਦ (ਪ੍ਰੋਫੈਸਰ ਪੂਰਨ ਸਿੰਘ)

1. ਐਬਟਾਬਾਦ (ਪ੍ਰੋਫੈਸਰ ਪੂਰਨ ਸਿੰਘ)

(ੳ) ਵਸਤੂਨਿਸ਼ਠ ਪ੍ਰਸ਼ਨ:-

ਪ੍ਰਸ਼ਨ 1. ਆਪ-ਬੀਤੀਆਂ ਪੁਸਤਕ ਵਿੱਚ ਪ੍ਰੋ. ਪੂਰਨ ਸਿੰਘ ਰਚਿਤ ਕਿਹੜਾ ਸ੍ਵੈਜੀਵਨੀ ਅੰਸ਼ ਦਰਜ ਹੈ?

ਉੱਤਰ: ਐਬਟਾਬਾਦ।

ਪ੍ਰਸ਼ਨ 2. ਬਾਲ ਪੂਰਨ ਸਿੰਘ ਕੀ ਭੰਨਣ ਦੀ ਜ਼ਿਦ ਕਰ ਰਿਹਾ ਸੀ?

ਉੱਤਰ: ਚਿੱਟਾ ਕਹਿੰ ਦਾ ਕੌਲ।

ਪ੍ਰਸ਼ਨ 3. ਪੂਰਨ ਸਿੰਘ ਨੂੰ ਕਿਹੜੇ ਮਾਸਟਰ ਦੀ ਯਾਦ ਆਉਂਦੀ ਹੈ?

ਉੱਤਰ: ਮਾਸਟਰ ਬੇਲੀ ਰਾਮ ।

ਪ੍ਰਸ਼ਨ 4. ਪੂਰਨ ਸਿੰਘ ਦਾ ਜਨਮ ਐਬਟਾਬਾਦ ਨੇੜੇ ਸਲੱਹਡ ਪਿੰਡ ਦੇ ਇੱਕ ਮਹੱਲ ਵਿੱਚ ਹੋਇਆ। (ਸਹੀ/ਗ਼ਲਤ)

ਉੱਤਰ: ਗ਼ਲਤ ।

ਪ੍ਰਸ਼ਨ 5. ਲਾਲ ਜੱਤ ਵਾਲ਼ੀ ਬੱਕਰੀ ਨੂੰ ਪੂਰਨ ਸਿੰਘ ਕਦੇ ਭੁੱਲ ਨਾ ਸਕਿਆ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 6. ਪੂਰਨ ਸਿੰਘ ਦੀ ਮਾਂ ਅਟਕ ਨੂੰ ‘ਇੱਕ ਜਿਊੜਾ’ ਸਮਝਦੀ ਸੀ। (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 7. ਪੂਰਨ ਸਿੰਘ ਨੂੰ ਉਸਦੇ ਦੋਸਤ ਜੰਗਲੀ ਅਤੇ ਅੱਖੜ ਸਮਝਦੇ ਸਨ ।

ਪ੍ਰਸ਼ਨ 8. ਪੂਰਨ ਸਿੰਘ ਲਈ ਐਬਟਾਬਾਦ ਇੱਕ ਪੰਘੂੜਾ ਸੀ ।

ਪ੍ਰਸ਼ਨ 9. ਜਦੋਂ ਕਿਸੇ ਫ਼ਕੀਰ ਨੇ ਪੂਰਨ ਸਿੰਘ ਦੇ ਵਾਲਾਂ ਵਿੱਚ ਗੁੰਦੀ ਸੋਨੇ ਦੀ ਮੋਹਰ ਕੱਟ ਲਈ ਤਾਂ ਉਸ ਦੀ ਮਾਂ ਨੇ –

(1) ਉਸ ਨੂੰ ਬਹੁਤ ਮਾਰਿਆ। (2) ਉਸ ਦੀਆਂ ਖ਼ਾਲੀ ਤਲੀਆਂ ਚੁੰਮ ਲਈਆਂ

(3) ਉਸਦੀ ਰੋਟੀ ਬੰਦ ਕਰ ਦਿੱਤੀ (4) ਉਸ ਨੂੰ ਮੋਹਰ ਲੱਭ ਕੇ ਲਿਆਉਣ ਲਈ ਕਿਹਾ

ਉੱਤਰ: ਉਸ ਦੀਆਂ ਖ਼ਾਲੀ ਤਲੀਆਂ ਚੁੰਮ ਲਈਆਂ।

ਪ੍ਰਸ਼ਨ 10. ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਅਟਕ ਦਰਿਆ ਵਿੱਚ ਖੜ੍ਹਾ ਰਿਹਾ, ਸਾਰੀ ਫ਼ੌਜ–

(1) ਸਹੀ ਸਲਾਮਤ ਪਾਰ ਹੋ ਗਈ (2) ਪਾਣੀ ਵਿੱਚ ਖੜ੍ਹੀ ਰਹੀ

(3) ਪਾਣੀ ਵਿੱਚ ਡੁੱਬ ਗਈ (4) ਤਿੰਨਾਂ ਵਿੱਚੋਂ ਕੋਈ ਨਹੀਂ

ਉੱਤਰ: ਸਹੀ ਸਲਾਮਤ ਪਾਰ ਹੋ ਗਈ।

(ਅ) ਦੱਸੋ: –

ਪ੍ਰਸ਼ਨ 1. ‘ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਗ਼ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ, ਪ੍ਰੋ. ਪੂਰਨ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਹੈ?

ਉੱਤਰ: ਪ੍ਰੋ. ਪੂਰਨ ਸਿੰਘ ਨੇ ਇਹ ਟਿੱਪਣੀ ਆਪਣੇ ਪੈਰ ’ਤੇ ਨਲਕਾ ਡਿੱਗਣ ਕਾਰਨ ਲੱਗੀ ਸੱਟ ਦੇ ਪ੍ਰਸੰਗ ਵਿੱਚ ਕੀਤੀ। ਲੇਖਕ ‘ਐਬਟਾਬਾਦ’ ਸਵੈਜੀਵਨੀ ਅੰਸ਼ ਵਿੱਚ ਆਪਣੇ ਬਾਲਪਣ ਨੂੰ ਪਿੰਡ ਵਿੱਚ ਬਿਤਾਏ ਦਿਨੋ-ਦਿਨ ਅਜ਼ਾਦੀ ਤੇ ਉੱਚਤਾ ਦੇ ਆਪ-ਮੁਹਾਰੇ ਜਜ਼ਬੇ ਨੂੰ ਪ੍ਰਗਟ ਕਰਦਾ ਹੈ। ਉਸਦੀ ਮਾਂ ਉਸਨੂੰ ਝਾਲਾਂ ਦੇ ਹੇਠਾਂ ਬਿਠਾ ਦੇਂਦੀ, ਤੇ ਠੰਢਾ ਪਾਣੀ ਕੰਡ ਉੱਤੇ ਪਾਉਂਦੀ ਰਹਿੰਦੀ। ਇੱਕ ਵਾਰੀ ਲੇਖਕ ਲੋਹੇ ਦੇ ਨਲ ਨਾਲ, ਜਿਹੜਾ ਗਿੱਲੀ ਮਿੱਟੀ ਵਿੱਚ ਗੱਡਿਆ ਹੋਇਆ ਸੀ ਤੇ ਜਿਦ੍ਹੇ ਵਿੱਚੋਂ ਪਾਣੀ ਹੇਠਾਂ ਵਗਦਾ ਸੀ, ਖੇਡ ਰਿਹਾ ਸਾਂ ਕਿ ਉਹ ਉੱਖੜ ਕੇ ਉਸਦੇ ਪੈਰ ਉੱਤੇ ਆ ਡਿੱਗਾ, ਬੜਾ ਲਹੂ ਵਗਿਆ ਤੇ ਅੱਜ ਤੱਕ ਉਹਦਾ ਦਾਗ਼ ਪਿਆ ਹੈ। ਇਸੇ ਕਰਕੇ ਲੇਖਕ ਟਿੱਪਣੀ ਕਰਦਾ ਹੈ ਕਿ ਕੁਝ ਵੀ ਅਸੀਂ ਕਰੀਏ, ਆਪਣੇ ਹਰ ਕੰਮ ਦਾ ਦਾਗ਼ ਜਾਂ ਚੰਗਿਆੜਾ ਸਾਰੀ ਉਮਰ ਸਾਡੇ ਨਾਲ ਰਹਿੰਦਾ ਹੈ।

ਪ੍ਰਸ਼ਨ 2. ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੇ ਕੀਤੀ ਹੈ?

ਉੱਤਰ: . ਪੂਰਨ ਸਿੰਘ ਨੇ ‘ਐਬਟਾਬਾਦ’ ਸਵੈਜੀਵਨੀ ਅੰਸ਼ ਵਿੱਚ ਵੱਖ-ਵੱਖ ਘਟਨਾਵਾ ਦਾ ਬਿਆਨ ਕਰਕੇ ਆਪਣੀ ਮਾਂ ਦੀ ਸਿਫ਼ਤ ਕੀਤੀ ਹੈ। ਉਸ ਨੂੰ ਯਾਦ ਹੈ ਕਿ ਮਾਂ ਉਸਨੂੰ ਝਾਲਾਂ ਦੇ ਹੇਠਾਂ ਬਿਠਾ ਦੇਂਦੀ ਤੇ ਠੰਢਾ ਪਾਣੀ ਉਹਦੀ ਕੰਡ ਉੱਤੇ ਪਾਉਂਦੀ ਰਹਿੰਦੀ। ਲੇਖਕ ਦੱਸਦਾ ਹੈ ਇੱਕ ਦਿਨ ਮੈਂ ਚਿੱਟਾ ਕਹਿੰ ਦਾ ਕੌਲ ਭੰਨ ਸੁੱਟਣ ਲਈ ਜ਼ਿਦ ਕਰ ਰਿਹਾ ਸਾਂ, ਤੇ ਮਾਂ ਨੇ ਮੇਰੀ ਜ਼ਿਦ ਮੰਨ ਲਈ ਸੀ।

ਇੱਕ ਵਾਰ ਪੂਰਨ ਸਿੰਘ ਦੀ ਮਾਂ ਨੇ ਇੱਕ ਵਾਰੀ ਸੋਨੇ ਦੀ ਮੋਹਰ ਮੇਰੇ ਮੱਥੇ ਉੱਪਰਲੀ ਮੀਢੀ ਨਾਲ ਗੁੰਦ ਦਿੱਤੀ ਤੇ ਪਹਿਲੀ ਵਾਰੀ ਕੁੜੀਆਂ ਵਾਂਗ ਮੇਰੇ ਵਾਲ ਉਸ ਬਣਾ ਦਿੱਤੇ ਸਨ । ਜਦੋਂ ਸਿੱਖ ਬੱਚਿਆਂ ਦੇ ਵਾਲ ਲੰਮੇ ਹੋ ਜਾਂਦੇ ਤਾਂ ਸਭਨਾਂ ਦੇ ਗੁੰਦ ਦਿੱਤੇ ਜਾਂਦੇ ਸਨ, ਤੇ ਏਸ ਤਰ੍ਹਾਂ ਪਿੰਡ ਦੀ ਗਲੀ ਪੂਰਨ ਤੁਰਿਆ ਗਿਆ। ਉਸਨੇ ਇੱਕ ਫ਼ਕੀਰ ਵੇਖਿਆ, ਝੋਲਾ ਉਹਦੀ ਪਿੱਠ ਪਿੱਛੇ, ਖੱਪਰ ਹੱਥ ਵਿੱਚ, ਤੇ ਅਨੇਕਾਂ ਮਣਕਿਆਂ ਦੀ ਮਾਲਾ ਉਹਦੇ ਗਲ ਵਿੱਚ ਸੀ। ਉਹ ਪੂਰਨ ਕੋਲ਼ ਆ ਕੇ ਮੇਰੇ ਨਾਲ਼ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਿਆ, ਪੂਰਨ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸਦੀ ਮੀਢੀ ਸਮੇਤ ਸੋਨੇ ਦੀ ਮੋਹਰ ਕੱਟ ਕੇ ਅਹੁ ਗਿਆ। ਮਾਂ ਨੇ ਪੁੱਛਿਆ ਕਿ ਮੋਹਰ ਕਿੱਥੇ ਗਈ ਤਾਂ ਪੂਰਨ ਨੇ ‘ਬਾਵਾ’ ਦੱਸਦੇ ਨੇ ਕਿ ਉਸ ਪਾਸੇ ਉਂਗਲ ਕਰ ਦਿੱਤੀ ਅਤੇ ਪਿੱਪਲ ਦੇ ਦੋ ਪੱਤਿਆਂ ਵਾਂਗ ਆਪਣੀਆਂ ਦੋਵੇਂ ਹੱਥ-ਤਲੀਆਂ ਖੋਲ੍ਹ ਕੇ ਪੁੱਠੀਆਂ ਕਰ ਲਈਆਂ । ਉਸਦੀ ਮਾਂ ਨੇ ਮੇਰੀਆਂ ਖ਼ਾਲੀ ਤਲੀਆਂ ਚੁੰਮ ਲਈਆਂ ਅਤੇ ਉਸਨੂੰ ਆਪਣੇ ਕੁੱਛੜ ਚੁੱਕ ਲਿਆ ਤੇ ਰੱਬ ਦਾ ਸ਼ੁਕਰ ਕੀਤਾ ਕਿ ਸੋਨੇ ਦੀ ਚੰਦਰੀ ਮੋਹਰ ਨਾਲ਼ ਪੂਰਨ ਨਹੀਂ ਸਾਂ ਚੁੱਕਿਆ ਗਿਆ।

ਪ੍ਰਸ਼ਨ 3. ਐਬਟਾਬਾਦ ਦਾ ਜ਼ਿਕਰ ਕਰਦੇ ਹੋਏ ਲੇਖਕ ਨੇ ਨਾਂ ਰੱਖਣ ਦੀ ਮਹੱਤਤਾ ਬਾਰੇ ਜੋ ਟਿੱਪਣੀਆਂ ਕੀਤੀਆਂ ਹਨ, ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਇੱਕ ਚੰਗੇ ਅੰਗਰੇਜ਼ ਨੂੰ ਐਬਟਾਬਾਦ ਦਾ ਪੱਧਰਾ ਸਾਵਾਂ ਮੈਦਾਨ ਚੰਗਾ ਲੱਗਾ ਸੀ ਤੇ ਉਸ ਨੇ ਇਹਨੂੰ ਆਪਣਾ ਸਦਰ ਬਣਾ ਲਿਆ। ਸੀ। ਇਹ ਕਿੰਨੀ ਬੁਰੀ ਗੱਲ ਸੀ ਕਿ ਅੰਗਰੇਜ਼ ਦਾ ਨਾਂ ਇਹਨੂੰ ਦਿੱਤਾ ਗਿਆ। ਭਾਰਤ ਵਿੱਚ ਭਾਰਤ ਦੀਆਂ ਪੁਰਾਣੀਆਂ ਯਾਦਾਂ ਆਪਣੇ ਨਵੇਂ ਸ਼ਹਿਰਾਂ ਤੇ ਗਲੀਆਂ ਦੇ ਨਾਂਵਾਂ ਵਿੱਚ ਸੁਰਜੀਤ ਹੋਣੀਆਂ ਚਾਹੀਦੀਆਂ ਹਨ; ਨਹੀਂ ਤਾਂ ਲੋਕਾਂ ਦੀ ਯਾਦ ਨੂੰ ਸਦਾ ਸਫ਼ਲ ਰੱਖਣ ਦੇ ਮੌਕੇ ਜਾਂਦੇ ਰਹਿਣਗੇ। ਕਿਉਂ ਕੋਈ ਸ਼ਖ਼ਸ, ਭਾਵੇਂ ਉਹ ਕਿੰਨੇ ਹੀ ਚੰਗੇ ਤੇ ਸਾਊ ਹੋਣ, ਦੂਜੇ ਮੁਲਕ ਉੱਤੇ ਆਪਣੀ ਨਿਰਜੀਵ ਯਾਦ ਠੋਸਣ? ਸਾਡੀ ਸ਼ਾਨ ਤੇ ਸਾਡਾ ਵਿਰਸਾ, ਗੌਰੀ ਸ਼ੰਕਰ, ਸਾਡੀ ਅਤਿ ਉੱਚੀ ਸਿਖਰ ਨੂੰ ਮਾਊਂਟ-ਐਵਰੈਸਟ ਦਾ ਨਵਾਂ ਨਾਂ ਦੇ ਦੇਣਾ ਦਿਮਾਗੀ ਤਬਾਹਕਾਰੀ ਦੀ ਮਿਸਾਲ ਹੈ। ਲੇਖਕ ਹੈਰਾਨ ਹੈ ਕਿ ਅੰਗਰੇਜ਼ੀ ਜੁਗਰਾਫ਼ੀਆ-ਸੁਸਾਇਟੀ ਜ਼ਰਾ ਜਿੰਨੀ ਵੀ ਸੱਚੀ ਸਾਇੰਸੀ ਜ਼ਮੀਰ ਰੱਖਦਿਆਂ, ਕਿਵੇਂ ਇਸ ਵਹਿਸ਼ਤ ਨੂੰ ਪ੍ਰਵਾਨ ਕਰ ਲੈਂਦੀ ਹੈ । ਇਹਨਾਂ ਨੇ ਸਾਡੀਆਂ ਛਾਤੀਆਂ ਵਿੱਚੋਂ ਸਾਡੇ ਦੇਵਤਿਆਂ ਨੂੰ ਪੁੱਟ ਕੇ ਉਹਨਾਂ ਦੀ ਥਾਂ ਐਵਰੈਸਟਾਂ ਨੂੰ ਗੱਡ ਦੇਣਾ ਹੈ।

ਪ੍ਰਸ਼ਨ 4. ‘ਐਬਟਾਬਾਦ‘ ਪਾਠ ਵਿਚਲੇ ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ?

ਉੱਤਰ: ਪ੍ਰੋ. ਪੂਰਨ ਸਿੰਘ ਦੱਸਦਾ ਹੈ ਕਿ ਐਬਟਾਬਾਦ ਇੱਕ ਨਵਾਂ ਪੰਘੂੜਾ ਸੀ ਜਿਹੜਾ ਆਪਣੇ ਦੁਆਲੇ ਵਗਦੀਆਂ ਨਦੀਆਂ ਦੀਆਂ ਚਾਂਦੀ-ਲੜੀਆਂ ਉੱਤੇ ਝੂਲ ਰਿਹਾ ਸੀ। ਇਹਦੇ ਮਰਕਵੇਂ ਠੰਢੇ ਪਾਣੀ, ਇਹਦੀਆਂ ਸੜਕਾਂ ਉੱਤੇ ਲੰਮੇ ਸਫ਼ੈਦੇ, ਨਿੱਕੀਆਂ ਚੀੜ੍ਹਾਂ ਨਾਲ ਕੱਜੀ, ਮੰਦਰ ਵਰਗੀ ਸੋਹਣੀ ਪਹਾੜੀ, ਤੇ ਪੌਣਾਂ ਜਿਹੜੀਆਂ ਚੀੜ੍ਹਾਂ ਦੀ ਭਰਪੂਰ ਸੁਗੰਧੀ ਤੇ ਉਹਨਾਂ ਦੀਆਂ ਸੁੱਕੀਆਂ ਸੂਈਆਂ ਨੂੰ ਪਹਾੜੀ ਦੇ ਹਰ ਪਾਸੇ ਖਲੇਰਦੀਆਂ ਸਨ ਅਤੇ ਉਹ ਉਹਨਾਂ ‘ਤੇ ਠੇਡਾ ਖਾ ਕੇ ਡਿਗਣ ਦੀ ਖ਼ੁਸ਼ੀ ਨਾਲ ਰਿੜ੍ਹਦਾ। ਸਵੇਰ ਦਾ ਇਸ਼ਨਾਨ ਮੈਂ ਆਪਣੇ ਪਿਤਾ ਦੇ ਨਾਲ ਵਗਦੀਆਂ ਨਦੀਆਂ ਦੇ ਕੰਢਿਆਂ ਉੱਤੇ ਆਪਣੇ ਹੱਥਾਂ ਨਾਲ ਰੇਤ ਖੁੰਦ-ਖੂੰਦ ਬਣਾਏ ਕੁੰਡਾਂ ਵਿੱਚ ਕਰਦਾ । ਸਕੂਲ ਪਾਸੇ ਨਾਲ ਪੈਲੀ ਕੁ ਦੀ ਵਾਟ ਉੱਤੇ ਕਮੇਟੀ ਦੇ ਬਾਗ਼ ਸਨ, ਜਿਨ੍ਹਾਂ ਵਿੱਚੋਂ ਪੂਦਨੇ ਤੇ ਵਰਬੀਨੇ ਦੀਆਂ ਲਪਟਾਂ ਸਾਡੇ ਜਮਾਤ-ਕਮਰਿਆਂ ਵਿੱਚ ਆਉਂਦੀਆਂ ਸਨ । ਉਹ ਇੰਨਾ ਭਾਵੁਕ ਸੀ ਕਿ ਉਹ ਆਪਣੀਆਂ ਨਾਸਾਂ ਹੁਣ ਵੀ ਖੋਲ੍ਹਦਾ ਸੀ ਤਾਂ ਉਸ ਵੇਲੇ ਦੀਆਂ ਖੁਸ਼ਬੋਈਆਂ ਉਸੇ ਤਰ੍ਹਾਂ ਲਪਟਾਂ ਮਾਰਨ ਲੱਗ ਪੈਂਦੀਆਂ ਹਨ, ਹਰਿਆਲੇ ਘਾਹ ਕਿਤੇ ਉਸਨੂੰ ਸਾਵੀ ਮਖ਼ਮਲ ਦੇ ਫ਼ਰਸ਼ ਜਾਪਦੇ

ਪ੍ਰਸ਼ਨ 5. ਲੇਖਕ ਅਨੁਸਾਰ ਇੱਕ ਚੰਗੇ ਅਧਿਆਪਕ ਅਤੇ ਮਾਪੇ ਵਿੱਚ ਕਿਹੜੇ ਗੁਣ ਵਿਸ਼ੇਸ਼ ਤੌਰ ’ਤੇ ਹੋਣੇ ਚਾਹੀਦੇ ਹਨ।

ਉੱਤਰ: ਪ੍ਰੋ. ਪੂਰਨ ਸਿੰਘ ਕਹਿੰਦਾ ਹੈ ਕਿ ਅਧਿਆਪਕ ਕੁਰਖਤ ਨਹੀਂ ਹੋਣਾ ਚਾਹੀਦਾ ਜੋ ਬੱਚਿਆਂ ਨੂੰ ਇੱਕ ਹਊਏ ਦੀ ਤਰ੍ਹਾਂ ਜਾਪੇ। ਸਰੀਰਕ ਪੱਖ ਤੋਂ ਅਧਿਆਪਕ ਨਾ ਤਕੜਾ ਅਤੇ ਨਾ ਹੀ ਬੇਢੱਬਾ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਦੇ ਅਧਿਆਪਕਾਂ ਤੋਂ ਆਮ ਤੌਰ ‘ਤੇ ਬੱਚੇ ਬਹੁਤ ਡਰ ਜਾਂਦੇ ਹਨ। ਇਸ ਕਰਕੇ ਅਧਿਆਪਕ ਚੁਣਨ ਵਾਲੇ ਇਸ ਗੱਲ ਦਾ ਵਿਚਾਰ ਕਰਨਾ ਚਾਹੀਦਾ ਹੈ।

ਵਧੀਆਂ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਅਤੇ ਕਿਸੇ ਕਿਸਮ ਦੀ ਅਣਗਹਿਲੀ ਆਪਣੇ ਬੱਚਿਆਂ ਲਈ ਨਹੀਂ ਵਰਤਦੇ। ਉਹ ਬੇ-ਰਹਿਮ ਨਹੀਂ ਹੁੰਦੇ। ਆਪਣੇ ਬੱਚਿਆਂ ਦੀਆਂ ਕਮੀਆਂ ਅਤੇ ਲੋੜਾਂ ਦਾ ਧਿਆਨ ਰੱਖਦੇ ਹਨ। ਉਹ ਆਪਣੀਆਂ ਇੱਛਾਵਾਂ ਦੀਆਂ ਪੂਰਤੀ ਲਈ ਭਟਕਦੇ ਨਹੀਂ ਅਤੇ ਨਾ ਹੀ ਉਹਨਾਂ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੰਦੇ।

ਪ੍ਰਸ਼ਨ 6. ਪੂਰਨ ਸਿੰਘ ਦੀ ਮਾਂ ਅਟਕ ਨੂੰ ‘ਜਿਊੜਾ‘ ਕਿਉਂ ਕਹਿੰਦੀ ਹੈ?

ਉੱਤਰ: ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਸੱਚੀ-ਮੁੱਚੀ ਇੱਕ ਜਿਊੜਾ ਆਖਦੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਜਵਾਨ ਸੀ, ਤਾਂ ਉਹ ਵੱਡੇ ਸਾਰੇ ਬਲੌਰੀ ਪੱਥਰ ਉੱਤੇ ਬੈਠੀ ਹੋਈ ਸੀ, ਤੇ ਬੁੱਕਾਂ ਨਾਲ ਪਿੰਡੇ ਉੱਤੇ ਦਰਿਆ ਦੀਆਂ ਲਹਿਰਾਂ ਪਾ ਕੇ ਉਹ ਪੂਰਨ ਨੂੰ ਨਹਾ ਰਹੀ ਸੀ, ਤੇ ਉਸਨੇ ਪੂਰਨ ਨੂੰ ਪਾਵਨ ਚੁੱਭੀ ਲੁਆਣ ਦਾ ਖ਼ਿਆਲ ਕੀਤਾ। ਉਸਨੇ ਲੇਖਕ ਦੀਆਂ ਨਿੱਕੀਆਂ-ਨਿੱਕੀਆਂ ਬਾਂਹਾਂ ਫੜ ਕੇ ਉਸਨੂੰ ਦਰਿਆ ਦੀ ਤਿੱਖੀ ਰੌਂ ਵਿੱਚ ਨੀਵਾਂ ਕੀਤਾ ਪਰ ਉਹ ਉਸਦੇ ਹੱਥੋਂ ਫੁੜਕ ਗਿਆ। ਮਾਂ ਨੂੰ ਲੱਗਾ ਕਿ ਉਹ ਪੂਰਨ ਨੂੰ ਗੁਆ ਬੈਠੀ ਹੈ। ਪਰ ਦਰਿਆ ਦੀ ਇੱਕ ਚੜ੍ਹਦੀ ਛੱਲ ਨੇ ਲੇਖਕ ਨੂੰ ਚੁੱਕ ਕੇ ਮਾਂ ਦੀਆਂ ਕੰਬਦੀਆਂ ਬਾਂਹਾਂ ਵਿੱਚ ਧਰ ਦਿੱਤਾ, ਜਿਹੜੀਆਂ ਅਜੇ ਤੱਕ ਉਸਨੇ ਪਾਣੀ ਦੇ ਰੌਂ ਦੇ ਰਹਿਮ ਲਈ ਓਸੇ ਤਰ੍ਹਾਂ ਅੱਡੀਆਂ ਹੋਈਆਂ ਸਨ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ.ਕਾਹਮਾ (ਸ਼.ਭ.ਸ.ਨਗਰ) 9878583784

TAGGED:
Share This Article
Leave a Comment

Leave a Reply

Your email address will not be published. Required fields are marked *