PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: ਅਧਿਆਇ 1 ਪੰਜਾਬੀ ਭਾਸ਼ਾ
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

ਅਧਿਆਇ 1 ਪੰਜਾਬੀ ਭਾਸ਼ਾ

dkdrmn
31 Min Read
Share
31 Min Read
SHARE

ਪਾਠ-1 ਪੰਜਾਬੀ ਭਾਸ਼ਾ

ਅਭਿਆਸ

ਪ੍ਰਸ਼ਨ 1. ਪੰਜਾਬੀ ਭਾਸ਼ਾ ਦੇ ਮਹੱਤਵ ਤੇ ਇਸ ਦੇ ਇਤਿਹਾਸ ਸੰਬੰਧੀ ਸੰਖੇਪ ਜਾਣਕਾਰੀ ਦਿਓ।

ਉੱਤਰ: ਪੰਜਾਬੀ, ਪੰਜਾਬ ਦੇ ਲੋਕਾਂ ਦੀ ਭਾਸ਼ਾ ਹੈ। ਪੰਜਾਬ ਦੇ ਲੋਕ ਆਪਣੇ ਪਰਿਵਾਰਾਂ ਘਰਾਂ, ਗਲ਼ੀਆਂ-ਮੁਹੱਲਿਆਂ ਅਤੇ ਸੱਥਾਂ-ਪਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ। ਸਾਨੂੰ ਮਾਂ ਦੇ ਦੁੱਧ ਨਾਲ਼ ਹੀ ਪੰਜਾਬੀ ਦੀ ਗੁੜ੍ਹਤੀ ਮਿਲ਼ਦੀ ਹੈ ਅਤੇ ਅਸੀਂ ਛੋਟੀ ਉਮਰ ਵਿੱਚ ਹੀ ਮਾਪਿਆਂ, ਭੈਣਾਂ-ਭਰਾਵਾਂ ਅਤੇ ਸ਼ਰੀਕੇ-ਕਬੀਲੇ ਦੇ ਬੰਦਿਆਂ ਤੋਂ ਪੰਜਾਬੀ ਬੋਲਣਾ ਤੇ ਸਮਝਣਾ ਸਿੱਖ ਲੈਂਦੇ ਹਾਂ। ਬਚਪਨ ਤੋਂ ਹੀ ਅਸੀਂ ਪੰਜਾਬੀ ਵਿੱਚ ਸੋਚਦੇ, ਗੱਲ-ਬਾਤ ਕਰਦੇ ਅਤੇ ਰੋਜ਼ਾਨਾ ਦੇ ਕਾਰ-ਵਿਹਾਰ ਨੂੰ ਚਲਾਉਂਦੇ ਹਾਂ। ਹੋਰ ਤਾਂ ਹੋਰ, ਸਾਡੀਆਂ ਰੀਤਾਂ ਤੇ ਰਸਮਾਂ, ਮੇਲੇ ਤੇ ਤਿਉਹਾਰ, ਮੰਨਤਾਂ ਤੇ ਮਨੌਤਾਂ, ਸਾਡਾ ਗੀਤ-ਸੰਗੀਤ, ਸਾਡੇ ਕਿੱਸੇ-ਕਹਾਣੀਆਂ ਸਾਰਾ ਕੁਝ ਪੰਜਾਬੀ ਦੇ ਆਸਰੇ ਹੀ ਪੂਰਾ ਹੁੰਦਾ ਹੈ। ਇਸ ਤੋਂ ਵੀ ਅੱਗੇ ਸਾਡੇ ਆਲ਼ੇ-ਦੁਆਲ਼ੇ ਅਤੇ ਦੂਰ-ਦੂਰ ਤੱਕ ਜੋ ਵੀ ਸੰਸਾਰ ਪਸਰਿਆ ਹੋਇਆ ਹੈ, ਉਸ ਨਾਲ਼ ਸਾਡੀ ਸਾਂਝ ਤੇ ਜਾਣ-ਪਛਾਣ ਪੰਜਾਬੀ ਰਾਹੀਂ ਹੀ ਹੁੰਦੀ ਹੈ। ਗੱਲ ਕੀ ਗ਼ੁੱਸੇ ਤੇ ਪਿਆਰ ਵਿੱਚ, ਰੋਣੇ ਤੇ ਹਾਸੇ ਵਿੱਚ, ਖ਼ੁਸ਼ੀ ਤੇ ਗ਼ਮੀ ਵਿੱਚ ਪੰਜਾਬੀ ਬੋਲੀ ਹੀ ਸਾਡਾ ਸਹਾਰਾ ਹੁੰਦੀ ਹੈ।

ਪੰਜਾਬੀ ਭਾਸ਼ਾ ਦਾ ਇਤਿਹਾਸ ਕੋਈ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ। 10ਵੀਂ-11ਵੀਂ ਈਸਵੀ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੁੰਦਾ ਹੈ। ਪੁਰਾਤਨ ਅਤੇ ਮੱਧਕਾਲੀ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਸਾਨੂੰ ਗੋਰਖ ਨਾਥ, ਚਰਪਟ ਨਾਥ, ਬਾਬਾ ਫ਼ਰੀਦ, ਸ਼ਾਹ ਹੁਸੈਨ, ਗੁਰੂ ਨਾਨਕ, ਭਾਈ ਗੁਰਦਾਸ, ਵਾਰਿਸ ਅਤੇ ਬੁੱਲ੍ਹੇ ਦੀਆਂ ਰਚਨਾਵਾਂ ਮਿਲ਼ਦੀਆਂ ਹਨ। ਪੰਜਾਬ ਦਾ ਰਾਜਾ, ਮਹਾਰਾਜਾ ਰਣਜੀਤ ਸਿੰਘ ਜੇਕਰ ਉਸ ਦੇ ਕਾਲ ਦੀ ਗੱਲ ਕਰੀਏ ਤਾਂ ਇਸ ਪਿੱਛੋਂ ਆਧੁਨਿਕ ਪੰਜਾਬੀ ਭਾਸ਼ਾ ਦਾ ਰੂਪ ਨਿਖਰਿਆ ਹੈ ਜੋਕਿ ਮੌਜੂਦਾ ਦੌਰ ਵਿੱਚ ਟਕਸਾਲੀ ਪੰਜਾਬੀ ਭਾਸ਼ਾ ਵਜੋਂ ਪ੍ਰਵਾਨ ਹੋਇਆ।

ਪ੍ਰਸ਼ਨ 2. ਪੰਜਾਬੀ ਭਾਸ਼ਾ ਕਿਹੜੇ-ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ, ਸਪਸ਼ਟ ਕਰ ਕੇ ਲਿਖੋ।

ਉੱਤਰ: ਪੰਜਾਬੀ ਭਾਸ਼ਾ ਇੱਕ ਵੱਡੇ ਪੰਜਾਬੀ ਭਾਈਚਾਰੇ ਦੀ ਭਾਸ਼ਾ ਹੈ। ਅੱਜ-ਕੱਲ੍ਹ ਦੀ ਗਿਣਤੀ ਮੁਤਾਬਕ ਪੰਜਾਬੀ ਭਾਸ਼ਾ ਨੂੰ ਬੋਲਣ ਵਾਲ਼ੇ ਕੋਈ 11 ਕਰੋੜ ਵਿਅਕਤੀ ਹਨ। ਪੰਜਾਬੀ ਭਾਸ਼ਾਈ ਲੋਕ ਭਾਰਤੀ ਪੰਜਾਬ ਤੇ ਇਸ ਦੇ ਨਾਲ਼ ਲੱਗਦੇ ਹੋਰ ਰਾਜਾਂ ਦੇ ਇਲਾਕਿਆਂ ਅਤੇ ਪਾਕਿਸਤਾਨੀ ਪੰਜਾਬ ਦੇ ਨਾਲ਼ ਲੱਗਦੇ ਇਲਾਕਿਆਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਸਿੰਘਾਪੁਰ, ਮਲਾਇਆ, ਸਵੀਡਨ, ਥਾਈਲੈਂਡ, ਅਫ਼ਗਾਨਿਸਤਾਨ ਅਤੇ ਅਫ਼ਰੀਕਾ ਆਦਿ ਸੌ ਤੋਂ ਜ਼ਿਆਦਾ ਦੇਸਾਂ ਵਿੱਚ ਵੱਸਦੇ-ਰੱਸਦੇ ਹਨ ਪਰ ਮੁੱਖ ਤੌਰ ‘ਤੇ ਪੰਜਾਬ ਹੀ ਪੰਜਾਬੀ ਭਾਸ਼ਾ ਦਾ ਜੱਦੀ ਘਰ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਇੱਕ ਬਹੁਤ ਵੱਡਾ ਵਿਸ਼ਾਲ ਪ੍ਰਾਂਤ ਸੀ ਅਤੇ ਸਾਰੇ ਵਿਸ਼ਾਲ ਪੰਜਾਬ ਵਿੱਚ ਪੰਜਾਬੀ ਬੋਲੀ, ਬੋਲੀ ਜਾਂਦੀ ਸੀ। ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵੱਲ ਵਹਿੰਦੇ ਅਟਕ ਦਰਿਆ ਤੋਂ ਲੈ ਕੇ ਦਿੱਲੀ ਨਾਲ਼ ਘਸਰ ਕੇ ਲੰਘਦੀ ਜਮਨਾ ਨਦੀ ਤੱਕ ਵਿਸ਼ਾਲ ਪੰਜਾਬ ਦਾ ਪਸਾਰਾ ਸੀ। ਇਸ ਤਰ੍ਹਾਂ ਇਹ ਮਹਾਂ ਪੰਜਾਬ ਸੂਬੇ ਸਰਹੱਦ ਤੋਂ ਲੈ ਕੇ ਦਿੱਲੀ ਤੱਕ ਅਤੇ ਤਿੱਬਤ ਤੋਂ ਲੈ ਕੇ ਸਿੰਧ (ਪਾਕਿਸਤਾਨ) ਤੱਕ ਫੈਲਿਆ ਹੋਇਆ ਸੀ ਅਤੇ ਦੂਰ-ਦੂਰ ਤੱਕ ਪਿਸ਼ਾਵਰ, ਸ੍ਰੀ ਨਗਰ, ਸ਼ਿਮਲਾ, ਬੀਕਾਨੇਰ ਦੇ ਬਜ਼ਾਰ ਵਿੱਚ ਪੰਜਾਬੀ ਬੋਲੀ ਸੁਣੀ ਜਾਂਦੀ ਸੀ ਪਰ ਇਤਿਹਾਸ ਵਿੱਚ ਪੰਜਾਬ ਟੋਟੇ-ਟੋਟੇ ਹੋ ਕੇ ਵੰਡਿਆ ਜਾਂਦਾ ਰਿਹਾ ਹੈ। ਸਭ ਤੋਂ ਪਹਿਲਾਂ 1947 ਈ. ਦੀ ਭਾਰਤ-ਪਾਕ ਵੰਡ ਵੇਲ਼ੇ, ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ ਅਤੇ ਬਾਕੀ ਅੱਧਾ ਪੰਜਾਬ ਭਾਰਤ ਨੂੰ ਮਿਲ਼ਿਆ। ਭਾਰਤੀ ਪੰਜਾਬ ਵਿੱਚ ਵੀ ਕਈ ਬਦਲਾਅ ਹੋਏ ਹਨ। 1956 ਈ. ਵਿੱਚ ਦੇਸੀ ਰਿਆਸਤਾਂ ਦਾ ਪੈਪਸੂ ਇਲਾਕਾ ਪੰਜਾਬ ਨਾਲ਼ ਜੋੜ ਦਿੱਤਾ ਗਿਆ ਅਤੇ ਉਸ ਤੋਂ ਦਸ ਸਾਲ ਮਗਰੋਂ 1966 ਈ. ਵਿੱਚ ਪੰਜਾਬ ਦੀ ਫਿਰ ਵੰਡ ਹੋਈ। ਇਸ ਵਾਰ ਪੰਜਾਬ ਦੇ ਤਿੰਨ ਟੋਟੇ ਹੋਏ। ਇੱਕ ਟੋਟਾ ਪਹਾੜੀ ਇਲਾਕਿਆਂ ਦਾ ਤੋੜ ਕੇ ‘ਹਿਮਾਚਲ ਪ੍ਰਦੇਸ਼‘ ਕਾਇਮ ਕੀਤਾ ਗਿਆ ਅਤੇ ਦੂਜੇ ਟੋਟੇ ਦੀ ਹੱਦਬੰਦੀ ਕਰਕੇ ਹਰਿਆਣਾ ਬਣਾਇਆ ਗਿਆ। ਤੀਜੇ ਹਿੱਸੇ ਵਿੱਚ ਪੰਜਾਬੀ ਭਾਸ਼ੀ ਨਵਾਂ ਸੂਬਾ ਸਥਾਪਿਤ ਕੀਤਾ ਗਿਆ। ਇਸ ਨਵੇਂ ਪੰਜਾਬ ਦੇ 23 ਜ਼ਿਲ੍ਹੇ ਹਨ, ਜਿੱਥੇ ਪੰਜਾਬੀ ਭਾਸ਼ਾ ਨੂੰ ਰਾਜ-ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਇਸ ਤਰ੍ਹਾਂ ਪੰਜਾਬ ਦਾ ਭੂਗੋਲ ਬਦਲਦਾ ਰਿਹਾ ਹੈ ਅਤੇ ਪੰਜਾਬ ਵੰਡਿਆ ਜਾਂਦਾ ਰਿਹਾ ਹੈ ਪਰ ਪੰਜਾਬੀ ਭਾਸ਼ਾ ਕਦੇ ਵੀ ਵੰਡੀ ਨਹੀਂ ਗਈ।

ਸਾਰਾ ਭਾਰਤੀ ਪੰਜਾਬ, ਪੰਜਾਬੀ ਭਾਸ਼ਾ ਦਾ ਖੇਤਰ ਹੈ ਜਿਸ ਵਿੱਚ ਇਸ ਵੇਲ਼ੇ 23 ਜ਼ਿਲ੍ਹੇ ਹਨ। ਹਰਿਆਣੇ ਵਿੱਚ ਤਹਿਸੀਲ ਸਰਸਾ ਦਾ ਚੋਖਾ ਭਾਗ, ਤਹਿਸੀਲ ਫ਼ਤਿਹਾਬਾਦ ਦਾ ਅੱਧਾ ਹਿੱਸਾ, ਟੋਹਾਣਾ ਬਲਾਕ, ਸਦਰ ਥਾਣਾ ਅੰਬਾਲਾ, ਤਹਿਸੀਲ ਗੂਹਲਾ, ਅੱਧ ਕੈਥਲ ਤਹਿਸੀਲ, ਥਨੇਸਰ ਦਾ ਕੁਝ ਭਾਗ ਅਤੇ ਕਰਨਾਲ ਦੇ ਕਈ ਪਿੰਡ ਪੰਜਾਬੀ ਬੋਲਦੇ ਇਲਾਕੇ ਹਨ। ਰਾਜਸਥਾਨ ਦੀ ਗੰਗਾਨਗਰ ਤਹਿਸੀਲ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਚੰਬਾ ਆਦਿ ਕਈ ਹੋਰ ਖੇਤਰ ਪੰਜਾਬੀ ਵਾਲ਼ੇ ਹਨ। ਜੰਮੂ-ਕਸ਼ਮੀਰ ਸਟੇਟ ਦੇ ਜੰਮੂ, ਪੁਣਛ, ਬਾਰਾਮੂਲਾ ਇਲਾਕਿਆਂ ਵਿੱਚ ਵੀ ਕਾਫ਼ੀ ਅਬਾਦੀ ਪੰਜਾਬੀ ਬੋਲਣ ਵਾਲ਼ੀ ਹੈ।

ਪਾਕਿਸਤਾਨ ਵਿੱਚ ਸਾਰਾ ਪਾਕਿਸਤਾਨੀ ਪੰਜਾਬ, ਬਹਾਵਲਪੁਰ ਰਿਆਸਤ, ਜੰਮੂ ਤੇ ਪੁਣਛ ਦਾ ਪਾਕਿਸਤਾਨ ਅਧੀਨ ਇਲਾਕਾ, ਸਰਹੱਦੀ ਸੂਬੇ ਅਤੇ ਸੂਬੇ ਸਿੰਧ ਦਾ ਪੰਜਾਬ ਨਾਲ਼ ਜੁੜਵਾਂ ਇਲਾਕਾ ਪੰਜਾਬੀ ਬੋਲਦਾ ਖੇਤਰ ਹੈ। ਦਿੱਲੀ ਮਹਾਂਨਗਰ ਵਿੱਚ ਵੀ ਪੰਜਾਬੀ ਬੋਲਦੇ ਲੋਕਾਂ ਦੀ ਕਾਫ਼ੀ ਵੱਡੀ ਗਿਣਤੀ ਅਬਾਦ ਹੈ। ਦਿੱਲੀ, ਕਲਕੱਤਾ, ਮੁੰਬਈ, ਚੇਨਈ ਵਰਗੇ ਮਹਾਂਨਗਰਾਂ ਤੋਂ ਇਲਾਵਾ ਬਕਾਰੋ, ਕਾਨਪੁਰ, ਧਨਬਾਦ, ਟਾਟਾ ਨਗਰ, ਅਹਿਮਦਾਬਾਦ, ਭੋਪਾਲ, ਜਬਲਪੁਰ ਆਦਿ ਸਨਅਤੀ ਸ਼ਹਿਰਾਂ ਅਤੇ ਤਰਾਈ ਦੇ ਇਲਾਕੇ ਵਿੱਚ ਵੀ ਪੰਜਾਬੀ ਲੋਕ ਵੱਸਦੇ ਹਨ।

ਪ੍ਰਸ਼ਨ 3. ਪੰਜਾਬੀ ਭਾਸ਼ਾ ਦੀਆਂ ਧੁਨੀਆਂ ਬਾਰੇ ਚਾਨਣਾ ਪਾਓ।

ਉੱਤਰ: ਪੰਜਾਬੀ ਭਾਸ਼ਾ ਦੀਆਂ 41 ਧੁਨੀਆਂ ਹਨ, ਜੋ ਹੇਠਾਂ ਦਿੱਤੇ ਅਨੁਸਾਰ ਹਨ:

ਅ ਆ ਇ ਈ ਉ ਊ ਏ ਐ ਓ ਔ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼ ਲ਼

ਇਹ ਧੁਨੀਆਂ ਪੰਜਾਬੀ ਭਾਸ਼ਾ ਦੀ ਸਾਰੀ ਬਣਤਰ ਲਈ ਮੁਢਲੀਆਂ ਨਿਖੇੜੂ ਇਕਾਈਆਂ ਹਨ। ਇਹਨਾਂ ਵਿੱਚ ਅਰਥ-ਨਿਖੇੜਨ ਦੀ ਵੀ ਸ਼ਕਤੀ ਹੈ। ਕਮਾਲ ਦੀ ਗੱਲ ਇਹ ਹੈ ਕਿ ਕਿਸੇ ਇੱਕੋ ਧੁਨੀ ਦੀ ਅਦਲਾ-ਬਦਲੀ ਨਾਲ਼ ਜਾਂ ਅੱਗੇ-ਪਿੱਛੇ ਕਰਨ ਨਾਲ਼ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ ਜਿਵੇਂ ਜਗ ਤੇ ਜੰਗ ਦੋ ਸ਼ਬਦ ਹਨ, ਇਹਨਾਂ ਦੇ ਵੱਖਰੇ-ਵੱਖਰੇ ਅਰਥ ਹਨ। ਇਹਨਾਂ ਦੋਹਾਂ ਵਿੱਚ ਟਿੱਪੀ ਦਾ ਹੀ ਫ਼ਰਕ ਹੈ। ਇਸ ਤਰ੍ਹਾਂ ਪਤਾ (ਸਿਰਨਾਵਾਂ) ਤੇ ਪੱਤਾ (ਬਿਰਛ ਦਾ ਪੱਤਾ) ਵਿੱਚ ਸਿਰਫ਼ ਅਧਕ ਲਾਉਣ ਨਾਲ਼ ਹੀ ਅਰਥ ਬਦਲ ਗਿਆ ਹੈ। ਇਸ ਪ੍ਰਕਾਰ ਪੰਜਾਬੀ ਦੀ ਹਰ ਇੱਕ ਧੁਨੀ ਵਿੱਚ ਅਰਥ-ਭੇਦ ਪੈਦਾ ਕਰਨ ਦੀ ਸ਼ਕਤੀ ਹੈ।

ਇਹਨਾਂ ਪੰਜਾਬੀ ਧੁਨੀਆਂ ਦੇ ਜੋੜ-ਮੇਲ਼ ਨਾਲ਼ ਪਹਿਲਾਂ, ਉਚਾਰ-ਖੰਡ, ਰੂਪੀਮ, ਸ਼ਬਦ ਬਣਦੇ ਹਨ ਅਤੇ ਫਿਰ ਸ਼ਬਦਾਂ ਦੇ ਸੰਜੋਗ ਨਾਲ਼ ਵਾਕਾਂਸ਼, ਉਪਵਾਕ ਤੇ ਵਾਕ ਰਚੇ ਜਾਂਦੇ ਹਨ ਜੋ ਮਨੁੱਖੀ ਭਾਈਚਾਰੇ ਦੇ ਸਮਾਜਿਕ ਵਰਤਾਰੇ ਲਈ ਅਰਥ ਸਿਰਜਦੇ ਹਨ। ਇਸ ਵਿਓਂਤ ਨਾਲ਼ ਪੰਜਾਬੀ ਭਾਸ਼ਾ ਦਾ ਸਮੁੱਚਾ ਪ੍ਰਪੰਚ ਉਸਾਰਿਆ ਜਾਂਦਾ ਹੈ।

ਇਸ ਪ੍ਰਕਾਰ ਪੰਜਾਬੀ ਭਾਸ਼ਾ ਦੀ ਬਣਤਰ ਵਿੱਚ ਚਾਰ ਪੌੜੀਆਂ ਕੰਮ ਕਰਦੀਆਂ ਹਨ। ਪਹਿਲੀ ਪੌੜੀ ਧੁਨੀਆਂ ਦੀ ਹੈ, ਦੂਜੀ ਪੌੜੀ ਸ਼ਬਦ-ਰੂਪਾਂ ਦੀ ਹੈ, ਤੀਜੀ ਪੌੜੀ ਵਾਕਾਂ ਦੀ ਹੈ ਅਤੇ ਚੌਥੀ ਪੌੜੀ ਅਰਥਾਂ ਦੀ ਹੈ। ਇਹਨਾਂ ਚਾਰਾਂ ਦੇ ਉਚਿਤ ਸੰਜੋਗ ਨਾਲ਼ ਪੰਜਾਬੀ ਭਾਸ਼ਾ ਬਣਦੀ ਹੈ।

ਪ੍ਰਸ਼ਨ 4. ਪੰਜਾਬੀ ਭਾਸ਼ਾ ਦੇ ਪਛਾਣ–ਚਿੰਨ੍ਹ (ਵਿਸ਼ੇਸ਼ਤਾਵਾਂ) ਕਿਹੜੇ-ਕਿਹੜੇ ਹਨ?

ਉੱਤਰ: ਪੰਜਾਬੀ ਭਾਸ਼ਾ ਦੇ ਮੁਹਾਂਦਰੇ ਦੀ ਪਛਾਣ ਕਰਨ ਲਈ ਭਾਵੇਂ ਬਹੁਤ ਸਾਰੀਆਂ ਬਰੀਕ ਗੱਲਾਂ ਹਨ ਪਰ ਮੋਟੇ ਤੌਰ ‘ਤੇ ਪੰਜਾਬੀ ਭਾਸ਼ਾ ਦੇ ਪੰਜ ਪਛਾਣ-ਚਿੰਨ੍ਹ ਹਨ ਜੋ ਇਸ ਨੂੰ ਗੁਆਂਢੀ ਬੋਲੀਆਂ ਨਾਲ਼ੋਂ ਨਿਖੇੜਦੇ ਹਨ।

(1) ਪਹਿਲਾ ਇਹ ਕਿ ਪੰਜਾਬੀ ਸੁਰਾਤਮਿਕ ਭਾਸ਼ਾ ਹੈ । ਸਾਡੇ ਪਾਸੇ ਦੋ ਸ਼ਬਦ ਹਨ ‘ਚਾ’ ਯਾਨੀ ਚਾਉ ਅਤੇ ਦੂਜਾ ‘ਚਾ’ ਯਾਨੀ ਚਾਹ ਦੀ ਪੱਤੀ। ਚਾਹ ਦਾ ਹਾਹਾ ਅਸੀਂ ਪੂਰਾ ਨਹੀਂ ਬੋਲਦੇ। ਸਿਰਫ਼ ਸੁਰ ਜਾਂ ਟੋਨ ਹੀ ਬੋਲਦੇ ਹਾਂ। ਇਸ ਲਈ ਚ ਤੇ ਚਾ ਵਿੱਚ ਜੋ ਅਰਥ ਦਾ ਫ਼ਰਕ ਹੈ ਉਹ ਸੁਰ ਜਾਂ ਟੋਨ ਕਰਕੇ ਹੈ। ਇਹ ਵਿਸ਼ੇਸ਼ਤਾ ਹੋਰ ਕਿਸੇ ਭਾਰਤੀ ਭਾਸ਼ਾ ਵਿੱਚ ਨਹੀਂ। ਸੋ, ਟੋਨ ਜਾਂ ਸੁਰ ਪੰਜਾਬੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ।

(2) ਪੰਜਾਬੀ ਵਿੱਚ ਦੁੱਤੀਕਰਨ ਦੀ ਭਰਮਾਰ ਹੈ। ਅਕਸਰ ਅਸੀਂ ਲਿਖਤ ਵਿੱਚ ਅਧਕ ਪਾ ਕੇ ਦੁੱਤ ਧੁਨੀਆਂ ਹੀ ਉਚਾਰਦੇ ਹਾਂ (ਕਈ ਇਸ ਨੂੰ ਜੁੱਟ ਵਿਅੰਜਨ ਕਹਿੰਦੇ ਹਨ) ਜਿਵੇਂ ਦੁੱਧ, ਪੁੱਤ, ਵੱਗ, ਪੱਤਾ, ਮੱਥਾ, ਵੱਥ, ਨੱਕ, ਅੱਖ, ਆਦਿ। ਹਿੰਦੀ-ਉਰਦੂ ਵਿੱਚ ਇਹ ਸ਼ਬਦ ਦੂਧ, ਪੂਤ, ਪਤ੍ਰ, ਮਾਥਾ, ਵਸਤੂ, ਨਾਕ, ਆਂਖ ਆਦਿ ਬਣ ਜਾਂਦੇ ਹਨ।

(3) ਪੰਜਾਬੀ ਆਮ ਤੌਰ ‘ਤੇ ਵਿਜੋਗਾਤਮਿਕ ਭਾਸ਼ਾ ਹੈ। ਪੰਜਾਬੀ ਦਾ ਹਰ ਸ਼ਬਦ ਵੱਖਰਾ-ਵੱਖਰਾ ਪਿਆ ਰਹਿੰਦਾ ਹੈ, ਜਿਵੇਂ ਮੋਹਨ ਤੇ ਸੋਹਨ ਘਰ ਨੂੰ ਜਾਂਦੇ ਹਨ।

ਇਸ ਵਾਕ ਵਿੱਚ ਸੱਤ ਰੂਪ ਹਨ ਅਤੇ ਇਹ ਅੱਡੋ-ਅੱਡ ਪਏ ਹੋਣ ਕਰ ਕੇ ਵਿਜੋਗਾਤਮਿਕ ਹਨ ਪਰ ਕਿਤੇ-ਕਿਤੇ ਪੰਜਾਬੀ ਸੰਜੋਗਾਤਮਿਕ ਹੋ ਜਾਂਦੀ ਹੈ, ਜਿਵੇਂ ਮੋਹਨ ਤੇ ਸੋਹਨ ਘਰੋਂ ਆਏ ਹਨ।

ਏਥੇ ‘ਘਰੋਂ‘ ਵਿੱਚ ਦੋ ਰੂਪ ਹਨ ‘ਘਰ‘ ਤੇ ਓਂ। ਇਹ ਦੋਵੇਂ ਸੰਜੁਗਤ ਹਨ। ਇਹ ਸੰਜੋਗਾਤਮਿਕ ਬਣਤਰ ਹੈ।

(4) ਪੰਜਾਬੀ ਪਿਛੇਤਰਾਤਮਿਕ ਭਾਸ਼ਾ ਹੈ। ਉਂਞ ਪੰਜਾਬੀ ਵਿੱਚ ਅਗੇਤਰ ਵੀ ਹਨ ਜਿਵੇਂ ਬੇਅਕਲ, ਬੇਈਮਾਨ, ਬੇਕਿਰਕ ਵਿੱਚ ਅਗੇਤਰ ਬੇ ਹੈ ਪਰ ਪਿਛੇਤਰ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਦੀ ਇੱਕ ਕਿਰਿਆ ਦਾ ਰੂਪ ਹੈ ‘ਕਰਨਗੀਆਂ’। ਇਸ ਵਿੱਚ ਚਾਰ ਪਿਛੇਤਰ ਹਨ ਜੋ ‘ਕ’ ਨਾਲ਼ ਜੁੜੇ ਹਨ। ‘ਕਰ’ਮੂਲ ਹੈ।

(1) ਕਰ (ਮੂਲ ਧਾਤੂ)

(2) ਅਨ (ਕਿਰਿਆ ਦਾ ਬਹੁਵਚਨ)

(3) ਗ (ਭਵਿਖਤ ਕਾਲ)

(4) ਈ (ਇਸਤਰੀ ਲਿੰਗ)

(5) ਆਂ (ਨਾਂਵੀਂ ਬਹੁਵਚਨ)

ਪੰਜਾਬੀ ਦੀ ਬਹੁਤੀ ਸ਼ਬਦਾਵਲੀ ਤਦਭਵ ਹੈ। ਕਿਸੇ ਬੋਲੀ ਦੇ ਹੂ-ਬ–ਹੂ, ਅਨਵਿਗੜੇ, ਮੂਲ ਸ਼ਬਦ ਤਾਂ ਤਤਸਮ ਹੁੰਦੇ ਹਨ ਅਰਥਾਤ ਮੂਲ ਭਾਸ਼ਾ ਵਰਗੇ ਪਰ ਜਦੋਂ ਉਹਨਾਂ ਸ਼ਬਦਾਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਸ਼ਬਦ ਤਦਭਵ ਬਣ ਜਾਂਦੇ ਹਨ। ਪੰਜਾਬੀ ਬੋਲੀ ਦਾ ਇਹ ਆਮ ਸੁਭਾਅ ਹੈ ਕਿ ਉਹ ਮੂਲ ਭਾਸ਼ਾ ਦੇ ਸ਼ਬਦ ਨੂੰ ਆਪਣੇ ਅਨੁਕੂਲ ਬਦਲ ਕੇ ਵਰਤੋਂ ਵਿੱਚ ਲਿਆਉਂਦੀ ਹੈ। ਬਦਲੇ ਹੋਏ ਸ਼ਬਦ ਹੀ ਤਦਭਵ ਹੁੰਦੇ ਹਨ। ਪੰਜਾਬੀ ਵਿੱਚ ਅਜਿਹੇ ਤਦਭਵ ਸ਼ਬਦ ਢੇਰਾਂ ਦੇ ਢੇਰ ਹਨ।

ਪ੍ਰਸ਼ਨ 5. ਪੰਜਾਬੀ ਦੀਆਂ ਉਪਬੋਲੀਆਂ ਨਾਲ਼ ਜਾਣ-ਪਛਾਣ ਕਰਾਓ।

ਉੱਤਰ: ਪੰਜਾਬ ਦੇ ਵੱਖਰੇ-ਵੱਖਰੇ ਇਲਾਕਿਆਂ ਦੇ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਵੀ ਵੱਖਰੀਆਂ-ਵੱਖਰੀਆਂ ਵੰਨਗੀਆਂ ਹਨ, ਜਿਨ੍ਹਾਂ ਨੂੰ ਉਪਬੋਲੀਆਂ ਕਿਹਾ ਜਾਂਦਾ ਹੈ। “ਬੋਲੀ ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ।” ਇਸ ਕਹਾਵਤ ਅਨੁਸਾਰ ਪੰਜਾਬੀ ਬੋਲੀ ਪੜਾਅ-ਦਰ-ਪੜਾਅ ਬਦਲਦੀ ਜਾਂਦੀ ਹੈ। ਭਾਵੇਂ ਪੰਜਾਬੀ ਦਾ ਲਿਖਤੀ ਸਾਹਿਤਿਕ ਰੂਪ ਸਾਂਝਾ ਹੈ ਪਰ ਪੰਜਾਬੀ ਦੇ ਬੋਲ-ਚਾਲ ਦੇ ਰੂਪ ਇਲਾਕਿਆਂ ਮੁਤਾਬਕ ਵੱਖ-ਵੱਖ ਹਨ।

(1) ਭਾਰਤੀ ਪੰਜਾਬੀ (ਪੂਰਬੀ ਪੰਜਾਬੀ) ਦੀਆਂ ਉਪਬੋਲੀਆਂ : ਮਾਝੀ, ਮਲਵਈ, ਦੁਆਬੀ, ਪੁਆਧੀ

(2) ਪਾਕਿਸਤਾਨੀ ਪੰਜਾਬੀ (ਲਹਿੰਦੀ/ਪੱਛਮੀ ਪੰਜਾਬੀ) ਦੀਆਂ ਉਪਬੋਲੀਆਂ: ਮੁਲਤਾਨੀ, ਪੋਠੋਹਾਰੀ, ਹਿੰਦਕੋ। ਝਾਂਗੀ ਜਾਂ ਬਾਰ ਦੀ ਬੋਲੀ, ਧੰਨੀ, ਅਵਾਣਕਾਰੀ ਉਪਬੋਲੀਆਂ ਮੁਲਤਾਨੀ-ਪੋਠੋਹਾਰੀ ਦੇ ਅੰਤਰਗਤ ਹੀ ਹਨ। ਮੁਲਤਾਨੀ ਦੇ ਘੇਰੇ ਵਿੱਚ ਸਿਰਾਇਕੀ ਨਾਂ ਵੀ ਪ੍ਰਚਲਿਤ ਹੈ।

(3) ਪਹਾੜੀ ਪੰਜਾਬੀ ਦੀਆਂ ਉਪਬੋਲੀਆਂ: ਪੁਣਛੀ, ਕਾਂਗੜੀ, ਡੋਗਰੀ (ਜੰਮੂਆਲੀ)। ਹੁਣ ਡੋਗਰੀ ਨੂੰ ਪੰਜਾਬੀ ਦੀ ਉਪਭਾਸ਼ਾ ਨਾ ਮੰਨ ਕੇ ਵੱਖਰੀ ਭਾਸ਼ਾ ਮੰਨਿਆ ਗਿਆ ਹੈ।

ਮਾਝੀ

ਸੰਯੁਕਤ ਪੰਜਾਬ ਦੇ ਮੱਧ-ਵਿਚਕਾਰ ਹੋਣ ਕਰਕੇ ਮਾਝੀ ਨੂੰ ਕੇਂਦਰੀ ਪੰਜਾਬੀ ਬੋਲੀ ਮੰਨਿਆ ਜਾਂਦਾ ਹੈ। ਮਾਝੀ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਤੇ ਲਾਹੌਰ (ਪਾਕਿਸਤਾਨ), ਨਾਰੋਵਾਲ, ਸਿਆਲਕੋਟ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਦੇਸ-ਵੰਡ ਤੋਂ ਪਹਿਲਾਂ ਲਿਖਤੀ ਤੇ ਟਕਸਾਲੀ ਪੰਜਾਬੀ ਦਾ ਮਾਝੀ ਬੋਲੀ ਹੀ ਆਧਾਰ ਸੀ।

ਮਲਵਈ

ਮਲਵਈ ਮਾਲਵੇ ਦੇ ਇਲਾਕੇ ਦੀ ਬੋਲੀ ਹੈ। ਮਲਵਈ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਲੁਧਿਆਣਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਮੋਗਾ, ਬਰਨਾਲਾ, ਸੰਗਰੂਰ ਤੇ ਪਟਿਆਲ਼ੇ ਦੇ ਪੱਛਮੋਤਰੀ ਹਿੱਸੇ ਵਿੱਚ ਬੋਲੀ ਜਾਂਦੀ ਹੈ। ਪਹਿਲੇ-ਪਹਿਲ ਅੰਗਰੇਜ਼ਾਂ ਨੇ ਮਲਵਈ ਬੋਲੀ ਵਿੱਚ ਹੀ ਆਪਣੀਆਂ ਕਿਤਾਬਾਂ ਛਾਪੀਆਂ ਸਨ।

ਦੁਆਬੀ

ਦੁਆਬੀ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ। ਮਿਆਰੀ ਦੁਆਬੀ ਜਲੰਧਰ-ਹੁਸ਼ਿਆਰਪੁਰ ਦੇ ਆਲ਼ੇ-ਦੁਆਲ਼ੇ ਬੋਲੀ ਜਾਂਦੀ ਹੈ। ਬਾਹਰਲੇ ਘੇਰੇ ਦੀ ਦੁਆਬੀ ਉੱਤੇ, ਮਾਝੀ, ਮਲਵਈ, ਪੁਆਧੀ, ਕਾਂਗੜੀ ਦਾ ਰਲ਼ਾ ਹੈ।

ਪੁਆਧੀ ਦਾ ਖੇਤਰ

ਜ਼ਿਲ੍ਹਾ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹਾ ਪਟਿਆਲ਼ਾ ਦਾ ਪੂਰਬੀ ਪਾਸਾ, ਰਾਜਪੁਰਾ ਤਹਿਸੀਲ, ਜ਼ਿਲ੍ਹਾ ਲੁਧਿਆਣਾ ਦੀ ਸਤਲੁਜ ਨਾਲ਼ ਲੱਗਦੀ ਗੁੱਠ, ਤਹਿਸੀਲ ਨਾਰਾਇਣਗੜ੍ਹ ਤੇ ਜੀਂਦ ਦੇ ਕੁਝ ਪਿੰਡ ਹਨ। ਪੁਆਧੀ ਵਿੱਚ ਮਲਵਈ ਤੇ ਬਾਂਗਰੂ ਦਾ ਕਾਫ਼ੀ ਰਲ਼ਾ ਹੈ।

ਮੁਲਤਾਨੀ

ਮੁਲਤਾਨੀ ਨੂੰ ਪਾਕਿਸਤਾਨੀ ਪੰਜਾਬੀ ਦਾ ਮਿਆਰੀ ਰੂਪ ਮੰਨਿਆ ਜਾਂਦਾ ਹੈ। ਮੁਲਤਾਨੀ ਨੂੰ ਤੇ ਹੋਰ ਪਾਕਿਸਤਾਨੀ ਪੰਜਾਬੀ ਉਪਬੋਲੀਆਂ ਨੂੰ ਮਿਲ਼ਾ ਕੇ ਲਹਿੰਦੀ ਵੀ ਕਿਹਾ ਜਾਂਦਾ ਹੈ। ਜਟਕੀ, ਸਰਾਇਕੀ, ਝਾਂਗੀ, ਬਾਰ ਦੀ ਬੋਲੀ, ਸ਼ਾਹਪੁਰੀ, ਬਹਾਵਲਪੁਰੀ ਆਦਿ ਬੋਲੀਆਂ ਮੁਲਤਾਨੀ ਦੇ ਅੰਤਰਗਤ ਹੀ ਹਨ। ਮੁਲਤਾਨੀ ਉੱਤੇ ਸਿੰਧੀ ਦਾ ਅਸਰ ਹੈ। ਮੁਲਤਾਨੀ ਜ਼ਿਲ੍ਹਾ ਮੁਲਤਾਨ, ਮੁਜ਼ਫਰਗੜ੍ਹ, ਡੇਰਾ ਗਾਜ਼ੀ ਖਾਂ, ਝੰਗ, ਰਿਆਸਤ ਬਹਾਵਲਪੁਰ, ਸ਼ਾਹਪੁਰ ਵਿੱਚ ਬੋਲੀ ਜਾਂਦੀ ਹੈ।

ਪੋਠੋਹਾਰੀ

ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੀ ਬੋਲੀ ਹੈ। ਇਹ ਜਿਹਲਮ ਤੇ ਰਾਵਲਪਿੰਡੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਧੰਨੀ, ਅਵਾਣਕਾਰੀ, ਘੇਬੀ ਇਸ ਦੀਆਂ ਹੋਰ ਨਿਮਨ ਬੋਲੀਆਂ ਹਨ। ਭਾਸ਼ਾਈ ਖ਼ਾਸ ਵਿਸ਼ੇਸ਼ਤਾਵਾਂ ਕਾਫ਼ੀ ਹਨ: ਮਿੱਘੀ, ਤੁੱਘੀ (ਮੈਨੂੰ, ਤੈਨੂੰ) ਮਾੜਾ, ਸਾੜ੍ਹਾ (ਮੇਰਾ, ਸਾਡਾ ਵੱਖਰੇ ਪੜਨਾਂਵ ਹਨ। ਦਾ, ਦੀ, ਦੇ, ਦੀ ਥਾਂ ਨਾ, ਨੀ, ਨੇ ਸੰਬੰਧਕ ਹਨ। (ਮਹਿੰਦਰੇ ਨੀ ਰੋਟੀ), ਮੱਝੀ ਕੀ ਗੁਤਾਵਾ ਪਾ (ਮੱਝ ਨੂੰ ਗੁਤਾਵਾ ਪਾ) ਅਧਕ ਦਾ ਬਹੁਤ ਜ਼ੋਰ ਹੈ ਰੱਤਾ, ਪੱਤਾ, ਰਤਾ, ਪਤਾ, ਹਾਹਾ, ਜੋੜਨ ਦੀ ਰੁਚੀ-ਹਿੱਕ, ਹਿੱਥੇ, ਹਿੰਗ, ਹੱਸ, ਹਿੱਸ (ਇੱਕ, ਇੱਥੇ, ਇੰਜ, ਉਸ, ਇਸ)। ਕਨੌੜਾ ਦੀ ਥਾਂ ਹੋੜੇ ਦੀ ਵਰਤੋਂ ਹੈ: ਪੋੜੀ, ਕੋਲੀ, ਚੋਲ (ਪੌੜੀ, ਕੌਲੀ, ਚੌਲ)।

ਹਿੰਦਕੋ

ਪਾਕਿਸਤਾਨ ਪੰਜਾਬ ਦੇ ਪੱਛਮ-ਉੱਤਰੀ ਕਿਨਾਰੇ ’ਤੇ ਬੋਲੀ ਜਾਂਦੀ ਹੈ। ਇਸ ਵਿੱਚ ਪਸ਼ਤੋ ਦਾ ਰਲ਼ਾ ਹੈ। ਪਹਾੜੀ ਪੰਜਾਬੀ ਦੀ ਕਾਂਗੜੀ ਬੋਲੀ ਜ਼ਿਲ੍ਹਾ ਕਾਂਗੜਾ (ਹਿਮਾਚਲ) ਵਿੱਚ ਬੋਲੀ ਜਾਂਦੀ ਹੈ ਅਤੇ ਪੁਣਛੀ ਕਸ਼ਮੀਰ ਵਾਦੀ ਦੇ ਪੁਣਛ ਇਲਾਕੇ ਵਿੱਚ ਚਾਲੂ ਹੈ। ਜੰਮੂਆਲੀ (ਡੋਗਰੀ) ਜੰਮੂ ਦੀ ਬੋਲੀ ਹੈ, ਜਿਸ ਨੂੰ ਹੁਣ ਵੱਖਰੀ ਭਾਸ਼ਾ ਦੇ ਤੌਰ ’ਤੇ ਉੱਨਤ ਕੀਤਾ ਜਾ ਰਿਹਾ ਹੈ।

ਪ੍ਰਸ਼ਨ 6. ਪੰਜਾਬੀ ਭਾਸ਼ਾ ਉੱਤੇ ਹੋਰਨਾਂ ਭਾਸ਼ਾਵਾਂ ਦਾ ਕੀ ਪ੍ਰਭਾਵ ਹੈ? ਸੰਖੇਪ ਕਰਕੇ ਲਿਖੋ।

ਉੱਤਰ: ਭਾਵੇਂ ਪੰਜਾਬੀ ਭਾਸ਼ਾ ਦਾ ਆਪਣਾ ਨਿੱਜੀ ਸੰਗਠਨ ਹੈ ਪਰ ਇਸ ਉੱਤੇ ਹੋਰਨਾਂ ਬੋਲੀਆਂ ਦੇ ਕਾਫ਼ੀ ਪ੍ਰਭਾਵ ਪੈਂਦੇ ਰਹੇ ਹਨ। ਭਾਰਤ-ਪਾਕ ਦਾ ਸਾਂਝਾ ਪੰਜਾਬ ਇੱਕ ਅਜੇਹੀ ਗੁੱਠ ਵਿੱਚ ਵੱਸਦਾ ਹੈ, ਜਿਥੇ ਇੱਕ ਤਾਂ ਬਹੁਤ ਪੁਰਾਣੇ ਜ਼ਮਾਨੇ ਵਿੱਚ ਆਦਿ-ਵਾਸੀ ਕਬੀਲੇ ਰਹਿੰਦੇ ਸਨ। ਆਦਿ-ਵਾਸੀਆਂ ਦੇ ਮੁੰਡਾ ਕਬੀਲੇ ਤੇ ਦ੍ਰਾਵਿੜੀ ਜਾਤੀਆਂ ਖ਼ਾਸ ਵਰਣਨਯੋਗ ਹਨ। ਮੁੰਡਾ ਬੋਲੀਆਂ ’ਤੇ ਦ੍ਰਾਵਿੜੀ ਬੋਲੀਆਂ ਦੇ ਪ੍ਰਭਾਵ ਅੱਜ ਵੀ ਲੱਭੇ ਜਾ ਸਕਦੇ ਹਨ ਅਤੇ ਦੂਜਾ ਬਾਹਰੋਂ ਆਏ ਜਰਵਾਣੇ ਹਮਲਾਵਰ ਪੰਜਾਬ ਨੂੰ ਸਮੇਂ-ਸਮੇਂ ਬੁਰੀ ਤਰ੍ਹਾਂ ਲਿਤਾੜਦੇ ਰਹੇ। ਇਹਨਾਂ ਹਮਲਾਵਰਾਂ ਦੀਆਂ ਬੋਲੀਆਂ ਜਿਵੇਂ ਈਰਾਨੀ, ਯੂਨਾਨੀ, ਤੁਰਕੀ, ਅਰਬੀ, ਫ਼ਾਰਸੀ, ਪੁਰਤਗਾਲੀ ਤੇ ਅੰਗਰੇਜ਼ੀ ਆਦਿ ਨੇ ਪੰਜਾਬੀ ਉੱਤੇ ਢੇਰ ਅਸਰ ਪਾਇਆ ਹੈ। ਮੁਸਲਮਾਨਾਂ ਦੀ ਹਕੂਮਤ ਵੇਲ਼ੇ ਪੰਜਾਬੀ ਭਾਸ਼ਾ ਦਾ ਅਰਬੀ, ਫ਼ਾਰਸੀ ਬੋਲੀਆਂ ਨਾਲ਼ ਲਗਪਗ 800 ਸਾਲ ਵਾਸਤਾ ਪੈਂਦਾ ਰਿਹਾ। ਇਸ ਕਰਕੇ ਰਾਜ-ਪ੍ਰਬੰਧ ਤੇ ਸੈਨਾ ਸੰਬੰਧੀ ਅਰਬੀ-ਫ਼ਾਰਸੀ ਦੇ ਹਜ਼ਾਰਾਂ ਸ਼ਬਦ ਪੰਜਾਬੀ ਭਾਸ਼ਾ ਵਿੱਚ ਰਚ-ਮਿਚ ਗਏ ਜਿਵੇਂ ਬਾਦਸ਼ਾਹ, ਵਜ਼ੀਰ, ਵਕੀਲ, ਅਰਦਲੀ, ਸਿਪਾਹੀ, ਥਾਣੇਦਾਰ, ਤੀਰ-ਕਮਾਨ, ਨੇਜ਼ਾ, ਬੰਦੂਕ, ਤੋਪ ਆਦਿ। ਇਸ ਤੋਂ ਬਿਨ੍ਹਾਂ ਧਰਮ, ਖਾਣ-ਪੀਣ, ਪਹਿਨ-ਪਹਿਰਾਵਾ, ਗਹਿਣੇ- ਟੁੰਬਾਂ, ਇਮਾਰਤ, ਹਿਕਮਤ ਤੇ ਸਾਹਿਤ ਵਿੱਚ ਵੀ ਅਰਬੀ-ਫ਼ਾਰਸੀ ਦਾ ਬਹੁਤ ਪ੍ਰਭਾਵ ਹੈ ਪਰ ਜਦੋਂ ਅੰਗਰੇਜ਼ੀ ਭਾਸ਼ਾ ਆਈ ਤਾਂ ਅਰਬੀ-ਫ਼ਾਰਸੀ ਦੇ ਪ੍ਰਭਾਵ ਨੂੰ ਠੱਲ੍ਹ ਪੈ ਗਈ। ਉਦੋਂ ਪੰਜਾਬ ਵਿੱਚ ਇਹ ਕਹਾਵਤ ਮਸ਼ਹੂਰ ਹੋ ਗਈ- “ਪੜ੍ਹੇ ਫ਼ਾਰਸੀ ਵੇਚੇ ਤੇਲ। ਵੇਖੋ ਇਹ ਕਿਸਮਤ ਦਾ ਖੇਲ੍ਹ।”

ਫੇਰ ਅੰਗਰੇਜ਼ਾਂ ਦੇ ਰਾਜ-ਭਾਗ ਵੇਲ਼ੇ ਅੰਗਰੇਜ਼ੀ ਬੋਲੀ ਆਈ ਜੋ ਪੰਜਾਬ ਨਾਲ਼ ਸੌ ਸਾਲਾਂ ਤੱਕ ਸੰਬੰਧਿਤ ਰਹੀ ਅਤੇ ਹੁਣ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਅੰਗਰੇਜ਼ੀ ਬੋਲੀ ਦਾ ਪ੍ਰਭਾਵ ਬਦਸਤੂਰ ਜਾਰੀ ਹੈ। ਕੀ ਪੜ੍ਹੇ, ਕੀ ਅਨਪੜ੍ਹੇ ਸਾਰਿਆਂ ਦੀ ਜ਼ਬਾਨ ਵਿੱਚ ਅੰਗਰੇਜ਼ੀ ਦਾ ਅਸਰ ਹੈ ਪਰ ਇਸ ਦੇ ਨਾਲ਼-ਨਾਲ਼ ਅੱਜ-ਕੱਲ੍ਹ ਹੋਰ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਭਾਰਤੀ ਪੰਜਾਬੀ ਵਿੱਚ ਹਿੰਦੀ-ਸੰਸਕ੍ਰਿਤ ਬੋਲੀਆਂ ਦਾ ਰਸੂਖ਼ ਵੱਧ ਰਿਹਾ ਹੈ ਅਤੇ ਉੱਧਰ ਅਰਬੀ-ਫ਼ਾਰਸੀ-ਉਰਦੂ, ਪਾਕਿਸਤਾਨੀ ਪੰਜਾਬੀ ਉੱਤੇ ਅਸਰ ਪਾ ਰਹੀਆਂ ਹਨ।

ਪ੍ਰਸ਼ਨ 7. ‘ਪੰਜਾਬੀ ਬੋਲੀ ਵਿੱਚ ਪੰਜਾਬੀ ਸੱਭਿਆਚਾਰ ਸਮਾਇਆ ਹੋਇਆ ਹੈ‘ ਚਰਚਾ ਕਰੋ।

ਉੱਤਰ: ਜੇਕਰ ਗਹੁ ਨਾਲ਼ ਵੇਖੀਏ ਤਾਂ ਸਾਰੀਆਂ ਵਿਦੇਸ਼ੀ ਨਸਲਾਂ ਅਤੇ ਵਿਦੇਸ਼ੀ ਬੋਲੀਆਂ ਦੇ ਨਿਸ਼ਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਅੱਜ ਵੀ ਉਪਲਬਧ ਹਨ। ਪੰਜਾਬੀ ਵਿੱਚ ਅਜੇਹੇ ਸ਼ਬਦਾਂ ਦੀਆਂ ਲੜੀਆਂ ਮਿਲ਼ਦੀਆਂ ਹਨ ਜੋ ਅੱਡ-ਅੱਡ ਸੱਭਿਆਚਾਰਾਂ ਦੇ ਨਿਸ਼ਾਨ ਪੇਸ਼ ਕਰ ਰਹੀਆਂ ਹਨ। ਮਿਸਾਲ ਦੇ ਤੌਰ ‘ਤੇ ਪੰਜਾਬੀ ਬੋਲੀ ਵਿੱਚ: ਛਿੱਤਰ, ਲਿੱਤਰ, ਜੌਂਸੜੇ, ਜੁੱਤ-ਪਤਾਣ, ਮੌਜੇ, ਬੂਟ, ਜੋੜੇ।

ਇਹ ਕਈ ਸ਼ਬਦ ਹਨ, ਜੋ ਇੱਕੋ ਸ਼ੈ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਅੱਡੋ-ਅੱਡ ਮੁੰਡਾ ਭਾਸ਼ਾ, ਦ੍ਰਾਵਿੜੀ ਭਾਸ਼ਾ, ਆਰੀਆ ਭਾਸ਼ਾ, ਫ਼ਾਰਸੀ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਆਏ ਹਨ ਜਿਹੜੇ ਪੰਜਾਬੀ ਨੇ ਹਜ਼ਮ ਕਰ ਲਏ ਹਨ। ਇਸੇ ਤਰ੍ਹਾਂ ‘ਲੜਕੇ’ ਵਾਸਤੇ ਪ੍ਰਚਲਿਤ ਪੰਜਾਬੀ ਸ਼ਬਦਾਂ ਦੀ ਇੱਕ ਹੋਰ ਲੜੀ ਹੈ ਗੀਗਾ, ਮੁੰਡਾ, ਜਾਤਕ, ਨਿਆਣਾ, ਬੱਚਾ, ਬਾਲ, ਛੋਹਰਾ, ਬੂਜਾ, ਨੱਢਾ, ਛੋਕਰਾ, ਲੜਕਾ, ਕਾਕਾ ਆਦਿ। ਇਹ ਗਿਆਰਾਂ ਸਮਾਨਾਰਥਕ ਸ਼ਬਦ ਹਨ ਪਰ ਸਾਰੇ ਵੱਖ-ਵੱਖ ਬੋਲੀਆਂ ਤੇ ਸੱਭਿਆਚਾਰ ਤੋਂ ਆਏ ਹਨ। ਇਹ ਸ਼ਬਦ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਪੰਜਾਬ ਨਾਲ਼ ਇਹਨਾਂ ਵਿਦੇਸ਼ੀ ਸੱਭਿਆਚਾਰਾਂ ਦਾ ਕਿਸੇ ਨਾ ਕਿਸੇ ਵੇਲ਼ੇ ਮੇਲ਼-ਜੋਲ਼ ਜ਼ਰੂਰ ਹੋਇਆ ਹੈ ਜਿਸ ਕਰਕੇ ਵਿਦੇਸ਼ੀ ਸ਼ਬਦ ਪੰਜਾਬੀ ਬੋਲੀ ਵਿੱਚ ਦਾਖ਼ਲ ਹੋਏ ਹਨ। ਦੂਸਰੇ ਸੱਭਿਆਚਾਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕੀਤਾ ਹੈ । ਪੰਜਾਬੀ ਸੱਭਿਆਚਾਰ ਇੱਕ ਸਾਂਝਾ ਸੱਭਿਆਚਾਰ ਹੈ, ਜਿਸ ਦੀ ਮੂੰਹ ਬੋਲਦੀ ਤਸਵੀਰ ਸਾਡੀ ਪੰਜਾਬੀ ਬੋਲੀ ਪੇਸ਼ ਕਰਦੀ ਹੈ। ਨਿਸਚੇ ਹੀ ਪੰਜਾਬੀ ਬੋਲੀ ਵਿੱਚ ਪੰਜਾਬੀ ਸੱਭਿਆਚਾਰ ਸਮਾਇਆ ਹੋਇਆ ਹੈ।

ਪ੍ਰਸ਼ਨ 8. ਪੰਜਾਬੀ ਭਾਸ਼ਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ: ਪੰਜਾਬੀ ਭਾਸ਼ਾ ਦਾ ਮਹੱਤਵ: ਪੰਜਾਬੀ, ਪੰਜਾਬ ਦੇ ਲੋਕਾਂ ਦੀ ਭਾਸ਼ਾ ਹੈ। ਪੰਜਾਬ ਦੇ ਲੋਕ ਆਪਣੇ ਪਰਿਵਾਰਾਂ ਘਰਾਂ, ਗਲ਼ੀਆਂ-ਮੁਹੱਲਿਆਂ ਅਤੇ ਸੱਥਾਂ-ਪਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਹੀ ਬੋਲਦੇ ਹਨ। ਸਾਨੂੰ ਮਾਂ ਦੇ ਦੁੱਧ ਨਾਲ਼ ਹੀ ਪੰਜਾਬੀ ਦੀ ਗੁੜ੍ਹਤੀ ਮਿਲ਼ਦੀ ਹੈ ਅਤੇ ਅਸੀਂ ਛੋਟੀ ਉਮਰ ਵਿੱਚ ਹੀ ਮਾਪਿਆਂ, ਭੈਣਾਂ-ਭਰਾਵਾਂ ਅਤੇ ਸ਼ਰੀਕੇ-ਕਬੀਲੇ ਦੇ ਬੰਦਿਆਂ ਤੋਂ ਪੰਜਾਬੀ ਬੋਲਣਾ ਤੇ ਸਮਝਣਾ ਸਿੱਖ ਲੈਂਦੇ ਹਾਂ।

ਪੰਜਾਬੀ ਭਾਸ਼ਾ ਦਾ ਖੇਤਰ: ਪੰਜਾਬੀ ਭਾਸ਼ਾ ਨੂੰ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਬੋਲਦੇ ਖੇਤਰਾਂ, ਇਸ ਦੇ ਗੁਆਂਢੀ ਇਲਾਕਿਆਂ, ਇਸ ਦੀ ਭਾਸ਼ਾਈ ਬਣਤਰ ਤੇ ਵਰਤੋਂ-ਵਿਹਾਰ, ਇਸ ਦੀਆਂ ਉਪਬੋਲੀਆਂ, ਇਸ ਦੇ ਇਤਿਹਾਸ ਅਤੇ ਇਸ ਦੀ ਵਰਤਮਾਨ ਸਥਿਤੀ ਆਦਿ ਗੱਲਾਂ ਬਾਰੇ ਗਿਆਨ ਪ੍ਰਾਪਤ ਕਰੀਏ ਤਾਂ ਹੀ ਪੰਜਾਬੀ ਦੀ ਮਹਿਮਾ ਤੇ ਮਹੱਤਵ ਨੂੰ ਪਛਾਣਿਆ ਜਾ ਸਕਦਾ ਹੈ।

ਪੰਜਾਬੀ ਭਾਸ਼ਾ ਇੱਕ ਵੱਡੇ ਪੰਜਾਬੀ ਭਾਈਚਾਰੇ ਦੀ ਭਾਸ਼ਾ ਹੈ। ਅੱਜ-ਕੱਲ੍ਹ ਦੀ ਗਿਣਤੀ ਮੁਤਾਬਕ ਪੰਜਾਬੀ ਭਾਸ਼ਾ ਨੂੰ ਬੋਲਣ ਵਾਲ਼ੇ ਕੋਈ 11 ਕਰੋੜ ਵਿਅਕਤੀ ਹਨ। ਪੰਜਾਬੀ ਭਾਸ਼ਾਈ ਲੋਕ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ ਦੇ ਨਾਲ਼ ਲੱਗਦੇ ਇਲਾਕਿਆਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਸਿੰਘਾਪੁਰ, ਮਲਾਇਆ, ਸਵੀਡਨ, ਥਾਈਲੈਂਡ, ਅਫ਼ਗਾਨਿਸਤਾਨ ਅਤੇ ਅਫ਼ਰੀਕਾ ਆਦਿ ਸੌ ਤੋਂ ਜ਼ਿਆਦਾ ਦੇਸਾਂ ਵਿੱਚ ਵੱਸਦੇ-ਰੱਸਦੇ ਹਨ।

ਸਭ ਤੋਂ ਪਹਿਲਾਂ 1947 ਈ. ਦੀ ਭਾਰਤ-ਪਾਕ ਵੰਡ ਵੇਲ਼ੇ, ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। 1956 ਈ. ਵਿੱਚ ਦੇਸੀ ਰਿਆਸਤਾਂ ਦਾ ਪੈਪਸੂ ਇਲਾਕਾ ਪੰਜਾਬ ਨਾਲ਼ ਜੋੜ ਦਿੱਤਾ ਗਿਆ ਅਤੇ ਉਸ ਤੋਂ ਦਸ ਸਾਲ ਮਗਰੋਂ 1966 ਈ. ਵਿੱਚ ਪੰਜਾਬ ਦੀ ਫਿਰ ਵੰਡ ਹੋਈ। ਇਸ ਵਾਰ ਪੰਜਾਬ ਦੇ ਤਿੰਨ ਟੋਟੇ ਹੋਏ। ਇੱਕ ਟੋਟਾ ਪਹਾੜੀ ਇਲਾਕਿਆਂ ਦਾ ਤੋੜ ਕੇ ‘ਹਿਮਾਚਲ ਪ੍ਰਦੇਸ਼‘ ਕਾਇਮ ਕੀਤਾ ਗਿਆ ਅਤੇ ਦੂਜੇ ਟੋਟੇ ਦੀ ਹੱਦਬੰਦੀ ਕਰਕੇ ਹਰਿਆਣਾ ਬਣਾਇਆ ਗਿਆ।

ਪੰਜਾਬੀ ਭਾਸ਼ਾ ਦਾ ਇਤਿਹਾਸ: ਇਸ ਤਰ੍ਹਾਂ ਪੰਜਾਬੀ ਭਾਸ਼ਾ ਭਾਰਤ-ਪਾਕ ਉਪ-ਮਹਾਂਦੀਪ ਦੇ ਬਹੁਤ ਵੱਡੇ ਭੂ-ਖੰਡ ਦੀ ਲੋਕ-ਪ੍ਰਵਾਨ ਤੇ ਬਲਵਾਨ ਭਾਸ਼ਾ ਹੈ। ਇਹ ਕੋਈ ਇੱਕ ਹਜ਼ਾਰ ਸਾਲ ਪੁਰਾਣੀ ਹੈ। ਉਸ ਤੋਂ ਪਹਿਲਾਂ ਪ੍ਰਾਚੀਨ ਪੰਜਾਬ ਵਿੱਚ ਵੈਦਿਕ ਸੰਸਕ੍ਰਿਤ, ਉਸ ਤੋਂ ਬਾਅਦ ਪ੍ਰਾਕ੍ਰਿਤ ਭਾਸ਼ਾਵਾਂ ਅਤੇ ਫਿਰ ਅਪਭ੍ਰੰਸ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਹਨਾਂ ਪੁਰਾਣੀਆਂ ਭਾਸ਼ਾਵਾਂ ਤੋਂ ਹੀ ਹੌਲ਼ੀ-ਹੌਲ਼ੀ ਬਦਲ ਕੇ ਦਸਵੀਂ-ਗਿਆਰ੍ਹਵੀਂ (ਈਸਵੀ) ਸਦੀ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੋਇਆ। ਪੁਰਾਣੀ ਤੇ ਮੱਧ-ਕਾਲੀ ਪੰਜਾਬੀ ਭਾਸ਼ਾ ਦੀਆਂ ਵੰਨਗੀਆਂ ਸਾਨੂੰ ਗੋਰਖਨਾਥ, ਚਰਪਟ ਨਾਥ, ਅੱਦਹਮਾਣ, ਬਾਬਾ ਫ਼ਰੀਦ, ਸ਼ਾਹ ਹੁਸੈਨ, ਦਮੋਦਰ, ਗੁਰੂ ਨਾਨਕ, ਭਾਈ ਗੁਰਦਾਸ, ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਆਦਿ ਪੰਜਾਬੀ ਸਾਹਿਤਕਾਰਾਂ ਦੀਆਂ ਕਿਰਤਾਂ ਵਿੱਚ ਮਿਲ਼ ਜਾਂਦੀਆਂ ਹਨ।

ਪੰਜਾਬੀ ਭਾਸ਼ਾ ਤੇ ਗੁਆਂਢੀ ਬੋਲੀਆਂ: ਭਾਸ਼ਾ ਪਰਿਵਾਰ ਦੇ ਪੱਖੋਂ ਪੰਜਾਬੀ ਇੱਕ ਆਰੀਆ ਭਾਸ਼ਾ ਹੈ। ਆਰੀਆ ਭਾਸ਼ਾ-ਪਰਿਵਾਰ ਵਿੱਚ ਭਾਰਤ ਦੀਆਂ ਹਿੰਦੀ, ਸਿੰਧੀ, ਗੁਜਰਾਤੀ, ਮਰਾਠੀ, ਬਿਹਾਰੀ, ਉੜੀਆ, ਬੰਗਾਲੀ, ਅਸਾਮੀ, ਨੇਪਾਲੀ ਆਦਿ ਪ੍ਰਾਂਤਿਕ ਭਾਸ਼ਾਵਾਂ ਗਿਣੀਆਂ ਜਾਂਦੀਆਂ ਹਨ। ਦੱਖਣੀ ਭਾਰਤ ਦੀਆਂ ਤਾਮਿਲ, ਕੰਨੜ, ਮਲਿਆਲਮ ਤੇ ਤੇਲਗੂ ਭਾਸ਼ਾਵਾਂ ਦ੍ਰਾਵਿੜ ਭਾਸ਼ਾਵਾਂ ਹਨ, ਆਰੀਆ ਭਾਸ਼ਾਵਾਂ ਨਹੀਂ। ਭਾਰਤੀ ਆਰੀਆ ਭਾਸ਼ਾਵਾਂ ਦੀ ਕਤਾਰ ਵਿੱਚ ਪੰਜਾਬੀ ਸਭ ਤੋਂ ਪਹਿਲੀ ਤੇ ਮੂਹਰਲੀ ਭਾਸ਼ਾ ਹੈ ਜੋ ਭਾਰਤ-ਪਾਕਿਸਤਾਨ ਦੇ ਧੁਰ ਉੱਤਰ-ਪੱਛਮੀ ਸਿਰੇ ‘ਤੇ ਬੋਲੀ ਜਾਂਦੀ ਹੈ ਅਤੇ ਬੰਗਾਲੀ ਇਸੇ ਕਤਾਰ ਦੀ ਅਖ਼ੀਰਲੀ ਭਾਸ਼ਾ ਹੈ ਜੋ ਭਾਰਤ ਦੇ ਉੱਤਰ–ਪੂਰਬੀ ਸਿਰੇ ’ਤੇ ਪ੍ਰਚਲਿਤ ਹੈ।

ਪੰਜਾਬੀ ਭਾਸ਼ਾ ਦੀ ਬਣਤਰ: ਪੰਜਾਬੀ ਭਾਸ਼ਾ ਦੀ ਬਣਤਰ ਪੰਜਾਬੀ ਧੁਨੀਆਂ ’ਤੇ ਨਿਰਭਰ ਹੁੰਦੀ ਹੈ। ਇਹੋ ਧੁਨੀਆਂ ਪੰਜਾਬੀ ਭਾਸ਼ਾ ਦੀਆਂ ਨੀਹਾਂ ਹਨ, ਜਿਨ੍ਹਾਂ ਉੱਤੇ ਸਾਰੀ ਪੰਜਾਬੀ ਭਾਸ਼ਾ ਦੀ ਉਸਾਰੀ ਹੁੰਦੀ ਹੈ। ਪੰਜਾਬੀ ਵਿੱਚ ਕੁੱਲ 41 ਧੁਨੀਆਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਰੇਖਾ-ਚਿੱਤਰ ਵਿੱਚ ਵਿਖਾਇਆ ਜਾਂਦਾ ਹੈ।

ਅ ਆ ਇ ਈ ਉ ਊ ਏ ਐ ਓ ਔ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼ ਲ਼

ਪੰਜਾਬੀ ਭਾਸ਼ਾ ਦੇ ਪਛਾਣ-ਚਿੰਨ੍ਹ (ਵਿਸ਼ੇਸ਼ਤਾਵਾਂ)

ਪੰਜਾਬੀ ਭਾਸ਼ਾ ਦੇ ਮੁਹਾਂਦਰੇ ਦੀ ਪਛਾਣ ਕਰਨ ਲਈ ਭਾਵੇਂ ਬਹੁਤ ਸਾਰੀਆਂ ਬਰੀਕ ਗੱਲਾਂ ਹਨ ਪਰ ਮੋਟੇ ਤੌਰ ‘ਤੇ ਪੰਜਾਬੀ ਭਾਸ਼ਾ ਦੇ ਪੰਜ ਪਛਾਣ-ਚਿੰਨ੍ਹ ਹਨ ਜੋ ਇਸ ਨੂੰ ਗੁਆਂਢੀ ਬੋਲੀਆਂ ਨਾਲ਼ੋਂ ਨਿਖੇੜਦੇ ਹਨ।

(1) ਪਹਿਲਾ ਇਹ ਕਿ ਪੰਜਾਬੀ ਸੁਰਾਤਮਿਕ ਭਾਸ਼ਾ ਹੈ । ਸਾਡੇ ਪਾਸੇ ਦੋ ਸ਼ਬਦ ਹਨ ‘ਚਾ‘ ਯਾਨੀ ਚਾਉ ਅਤੇ ਦੂਜਾ ‘ਚਾ’ ਯਾਨੀ ਚਾਹ ਦੀ ਪੱਤੀ। ਚਾਹ ਦਾ ਹਾਹਾ ਅਸੀਂ ਪੂਰਾ ਨਹੀਂ ਬੋਲਦੇ। ਸਿਰਫ਼ ਸੁਰ ਜਾਂ ਟੋਨ ਹੀ ਬੋਲਦੇ ਹਾਂ। ਇਸ ਲਈ ਚ ਤੇ ਚਾ ਵਿੱਚ ਜੋ ਅਰਥ ਦਾ ਫ਼ਰਕ ਹੈ ਉਹ ਸੁਰ ਜਾਂ ਟੋਨ ਕਰਕੇ ਹੈ।

(2) ਪੰਜਾਬੀ ਵਿੱਚ ਦੁੱਤੀਕਰਨ ਦੀ ਭਰਮਾਰ ਹੈ। ਅਕਸਰ ਅਸੀਂ ਲਿਖਤ ਵਿੱਚ ਅਧਕ ਪਾ ਕੇ ਦੁੱਤ ਧੁਨੀਆਂ ਹੀ ਉਚਾਰਦੇ ਹਾਂ (ਕਈ ਇਸ ਨੂੰ ਜੁੱਟ ਵਿਅੰਜਨ ਕਹਿੰਦੇ ਹਨ) ਜਿਵੇਂ ਦੁੱਧ, ਪੁੱਤ, ਵੱਗ, ਪੱਤਾ, ਮੱਥਾ, ਵੱਥ, ਨੱਕ, ਅੱਖ, ਆਦਿ। ਹਿੰਦੀ-ਉਰਦੂ ਵਿੱਚ ਇਹ ਸ਼ਬਦ ਦੂਧ, ਪੂਤ, ਪਤ੍ਰ, ਮਾਥਾ, ਵਸਤੂ, ਨਾਕ, ਆਂਖ ਆਦਿ ਬਣ ਜਾਂਦੇ ਹਨ।

(3) ਪੰਜਾਬੀ ਆਮ ਤੌਰ ‘ਤੇ ਵਿਜੋਗਾਤਮਿਕ ਭਾਸ਼ਾ ਹੈ। ਪੰਜਾਬੀ ਦਾ ਹਰ ਸ਼ਬਦ ਵੱਖਰਾ-ਵੱਖਰਾ ਪਿਆ ਰਹਿੰਦਾ ਹੈ, ਜਿਵੇਂ ਮੋਹਨ ਤੇ ਸੋਹਨ ਘਰ ਨੂੰ ਜਾਂਦੇ ਹਨ।

(4) ਪੰਜਾਬੀ ਪਿਛੇਤਰਾਤਮਿਕ ਭਾਸ਼ਾ ਹੈ। ਉਂਞ ਪੰਜਾਬੀ ਵਿੱਚ ਅਗੇਤਰ ਵੀ ਹਨ ਜਿਵੇਂ ਬੇਅਕਲ, ਬੇਈਮਾਨ, ਬੇਕਿਰਕ ਵਿੱਚ ਅਗੇਤਰ ਬੇ ਹੈ ਪਰ ਪਿਛੇਤਰ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਦੀ ਇੱਕ ਕਿਰਿਆ ਦਾ ਰੂਪ ਹੈ ‘ਕਰਨਗੀਆਂ‘। ਇਸ ਵਿਚ ਚਾਰ ਪਿਛੇਤਰ ਹਨ ਜੋ ‘ਕਰ’ ਨਾਲ਼ ਜੁੜੇ ਹਨ।‘ਕਰ’ਮੂਲ ਹੈ।

(1) ਕਰ (ਮੂਲ ਧਾਤੂ)

(2) ਅਨ (ਕਿਰਿਆ ਦਾ ਬਹੁਵਚਨ)

(3) ਗ (ਭਵਿਖਤ ਕਾਲ)

(4) ਈ (ਇਸਤਰੀ ਲਿੰਗ)

(5) ਆਂ (ਨਾਂਵੀਂ ਬਹੁਵਚਨ)

ਪੰਜਾਬੀ ਦੀ ਬਹੁਤੀ ਸ਼ਬਦਾਵਲੀ ਤਦਭਵ ਹੈ। ਕਿਸੇ ਬੋਲੀ ਦੇ ਹੂ-ਬ–ਹੂ, ਅਨਵਿਗੜੇ, ਮੂਲ ਸ਼ਬਦ ਤਾਂ ਤਤਸਮ ਹੁੰਦੇ ਹਨ ਅਰਥਾਤ ਮੂਲ ਭਾਸ਼ਾ ਵਰਗੇ ਪਰ ਜਦੋਂ ਉਹਨਾਂ ਸ਼ਬਦਾਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਸ਼ਬਦ ਤਦਭਵ ਬਣ ਜਾਂਦੇ ਹਨ। ਪੰਜਾਬੀ ਬੋਲੀ ਦਾ ਇਹ ਆਮ ਸੁਭਾਅ ਹੈ ਕਿ ਉਹ ਮੂਲ ਭਾਸ਼ਾ ਦੇ ਸ਼ਬਦ ਨੂੰ ਆਪਣੇ ਅਨੁਕੂਲ ਬਦਲ ਕੇ ਵਰਤੋਂ ਵਿੱਚ ਲਿਆਉਂਦੀ ਹੈ।

 

ਪੰਜਾਬੀ ਦੀਆਂ ਉਪਬੋਲੀਆਂ

ਪੰਜਾਬ ਦੇ ਵੱਖਰੇ-ਵੱਖਰੇ ਇਲਾਕਿਆਂ ਦੇ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਵੀ ਵੱਖਰੀਆਂ-ਵੱਖਰੀਆਂ ਵੰਨਗੀਆਂ ਹਨ, ਜਿਨ੍ਹਾਂ ਨੂੰ ਉਪਬੋਲੀਆਂ ਕਿਹਾ ਜਾਂਦਾ ਹੈ। “ਬੋਲੀ ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ।”

(1) ਭਾਰਤੀ ਪੰਜਾਬੀ (ਪੂਰਬੀ ਪੰਜਾਬੀ) ਦੀਆਂ ਉਪਬੋਲੀਆਂ : ਮਾਝੀ, ਮਲਵਈ, ਦੁਆਬੀ, ਪੁਆਧੀ

(2) ਪਾਕਿਸਤਾਨੀ ਪੰਜਾਬੀ (ਲਹਿੰਦੀ/ਪੱਛਮੀ ਪੰਜਾਬੀ) ਦੀਆਂ ਉਪਬੋਲੀਆਂ: ਮੁਲਤਾਨੀ, ਪੋਠੋਹਾਰੀ, ਹਿੰਦਕੋ। ਝਾਂਗੀ ਜਾਂ ਬਾਰ ਦੀ ਬੋਲੀ, ਧੰਨੀ, ਅਵਾਣਕਾਰੀ ਉਪਬੋਲੀਆਂ ਮੁਲਤਾਨੀ-ਪੋਠੋਹਾਰੀ ਦੇ ਅੰਤਰਗਤ ਹੀ ਹਨ। ਮੁਲਤਾਨੀ ਦੇ ਘੇਰੇ ਵਿੱਚ ਸਿਰਾਇਕੀ ਨਾਂ ਵੀ ਪ੍ਰਚਲਿਤ ਹੈ।

(3) ਪਹਾੜੀ ਪੰਜਾਬੀ ਦੀਆਂ ਉਪਬੋਲੀਆਂ: ਪੁਣਛੀ, ਕਾਂਗੜੀ, ਡੋਗਰੀ (ਜੰਮੂਆਲੀ)। ਹੁਣ ਡੋਗਰੀ ਨੂੰ ਪੰਜਾਬੀ ਦੀ ਉਪਭਾਸ਼ਾ ਨਾ ਮੰਨ ਕੇ ਵੱਖਰੀ ਭਾਸ਼ਾ ਮੰਨਿਆ ਗਿਆ ਹੈ।

ਮਾਝੀ

ਸੰਯੁਕਤ ਪੰਜਾਬ ਦੇ ਮੱਧ-ਵਿਚਕਾਰ ਹੋਣ ਕਰਕੇ ਮਾਝੀ ਨੂੰ ਕੇਂਦਰੀ ਪੰਜਾਬੀ ਬੋਲੀ ਮੰਨਿਆ ਜਾਂਦਾ ਹੈ। ਮਾਝੀ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਤੇ ਲਾਹੌਰ (ਪਾਕਿਸਤਾਨ), ਨਾਰੋਵਾਲ, ਸਿਆਲਕੋਟ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਦੇਸ-ਵੰਡ ਤੋਂ ਪਹਿਲਾਂ ਲਿਖਤੀ ਤੇ ਟਕਸਾਲੀ ਪੰਜਾਬੀ ਦਾ ਮਾਝੀ ਬੋਲੀ ਹੀ ਆਧਾਰ ਸੀ।

ਮਲਵਈ

ਮਲਵਈ ਮਾਲਵੇ ਦੇ ਇਲਾਕੇ ਦੀ ਬੋਲੀ ਹੈ। ਮਲਵਈ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਲੁਧਿਆਣਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਮੋਗਾ, ਬਰਨਾਲਾ, ਸੰਗਰੂਰ ਤੇ ਪਟਿਆਲੇ ਦੇ ਪੱਛਮੋਤਰੀ ਹਿੱਸੇ ਵਿੱਚ ਬੋਲੀ ਜਾਂਦੀ ਹੈ। ਪਹਿਲੇ-ਪਹਿਲ ਅੰਗਰੇਜ਼ਾਂ ਨੇ ਮਲਵਈ ਬੋਲੀ ਵਿੱਚ ਹੀ ਆਪਣੀਆਂ ਕਿਤਾਬਾਂ ਛਾਪੀਆਂ ਸਨ।

ਦੁਆਬੀ

ਦੁਆਬੀ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ। ਮਿਆਰੀ ਦੁਆਬੀ ਜਲੰਧਰ-ਹੁਸ਼ਿਆਰਪੁਰ ਦੇ ਆਲ਼ੇ-ਦੁਆਲ਼ੇ ਬੋਲੀ ਜਾਂਦੀ ਹੈ।

ਪੁਆਧੀ ਦਾ ਖੇਤਰ

ਜ਼ਿਲ੍ਹਾ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹਾ ਪਟਿਆਲਾ ਦਾ ਪੂਰਬੀ ਪਾਸਾ, ਰਾਜਪੁਰਾ ਤਹਿਸੀਲ, ਜ਼ਿਲ੍ਹਾ ਲੁਧਿਆਣਾ ਦੀ ਸਤਲੁਜ ਨਾਲ਼ ਲੱਗਦੀ ਗੁੱਠ, ਤਹਿਸੀਲ ਨਾਰਾਇਣਗੜ੍ਹ ਤੇ ਜੀਂਦ ਦੇ ਕੁਝ ਪਿੰਡ ਹਨ। ਪੁਆਧੀ ਵਿੱਚ ਮਲਵਈ ਤੇ ਬਾਂਗਰੂ ਦਾ ਕਾਫ਼ੀ ਰਲ਼ਾ ਹੈ।

ਮੁਲਤਾਨੀ

ਮੁਲਤਾਨੀ ਨੂੰ ਪਾਕਿਸਤਾਨੀ ਪੰਜਾਬੀ ਦਾ ਮਿਆਰੀ ਰੂਪ ਮੰਨਿਆ ਜਾਂਦਾ ਹੈ। ਮੁਲਤਾਨੀ ਨੂੰ ਤੇ ਹੋਰ ਪਾਕਿਸਤਾਨੀ ਪੰਜਾਬੀ ਉਪਬੋਲੀਆਂ ਨੂੰ ਮਿਲਾ ਕੇ ‘ਲਹਿੰਦੀ’ ਵੀ ਕਿਹਾ ਜਾਂਦਾ ਹੈ। ਮੁਲਤਾਨੀ ਜ਼ਿਲ੍ਹਾ ਮੁਲਤਾਨ, ਮੁਜ਼ਫਰਗੜ੍ਹ, ਡੇਰਾ ਗਾਜ਼ੀ ਖਾਂ, ਝੰਗ, ਰਿਆਸਤ ਬਹਾਵਲਪੁਰ, ਸ਼ਾਹਪੁਰ ਵਿੱਚ ਬੋਲੀ ਜਾਂਦੀ ਹੈ।

ਪੋਠੋਹਾਰੀ

ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੀ ਬੋਲੀ ਹੈ। ਇਹ ਜਿਹਲਮ ਤੇ ਰਾਵਲਪਿੰਡੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।

ਪੰਜਾਬੀ ਉੱਤੇ ਹੋਰਨਾਂ ਬੋਲੀਆਂ ਦਾ ਪ੍ਰਭਾਵ

ਭਾਵੇਂ ਪੰਜਾਬੀ ਭਾਸ਼ਾ ਦਾ ਆਪਣਾ ਨਿੱਜੀ ਸੰਗਠਨ ਹੈ ਪਰ ਇਸ ਉੱਤੇ ਹੋਰਨਾਂ ਬੋਲੀਆਂ ਦੇ ਕਾਫ਼ੀ ਪ੍ਰਭਾਵ ਪੈਂਦੇ ਰਹੇ ਹਨ। ਭਾਰਤ-ਪਾਕ ਦਾ ਸਾਂਝਾ ਪੰਜਾਬ ਇੱਕ ਅਜੇਹੀ ਗੁੱਠ ਵਿੱਚ ਵਸਦਾ ਹੈ, ਜਿਥੇ ਇੱਕ ਤਾਂ ਬਹੁਤ ਪੁਰਾਣੇ ਜ਼ਮਾਨੇ ਵਿੱਚ ਆਦਿ-ਵਾਸੀ ਕਬੀਲੇ ਰਹਿੰਦੇ ਸਨ। ਆਦਿ-ਵਾਸੀਆਂ ਦੇ ਮੁੰਡਾ ਕਬੀਲੇ ਤੇ ਦ੍ਰਾਵਿੜੀ ਜਾਤੀਆਂ ਖ਼ਾਸ ਵਰਨਣਯੋਗ ਹਨ। ਬਾਹਰੋਂ ਆਏ ਜਰਵਾਣੇ ਹਮਲਾਵਰ ਪੰਜਾਬ ਨੂੰ ਸਮੇਂ-ਸਮੇਂ ਬੁਰੀ ਤਰ੍ਹਾਂ ਲਿਤਾੜਦੇ ਰਹੇ। ਇਹਨਾਂ ਹਮਲਾਵਰਾਂ ਦੀਆਂ ਬੋਲੀਆਂ ਜਿਵੇਂ ਈਰਾਨੀ, ਯੂਨਾਨੀ, ਤੁਰਕੀ, ਅਰਬੀ, ਫ਼ਾਰਸੀ, ਪੁਰਤਗਾਲੀ ਤੇ ਅੰਗਰੇਜ਼ੀ ਆਦਿ ਨੇ ਪੰਜਾਬੀ ਉੱਤੇ ਢੇਰ ਅਸਰ ਪਾਇਆ ਹੈ। ਮੁਸਲਮਾਨਾਂ ਦੀ ਹਕੂਮਤ ਵੇਲ਼ੇ ਪੰਜਾਬੀ ਭਾਸ਼ਾ ਦਾ ਅਰਬੀ, ਫ਼ਾਰਸੀ ਬੋਲੀਆਂ ਨਾਲ਼ ਲਗ-ਪਗ 800 ਸਾਲ ਵਾਸਤਾ ਪੈਂਦਾ ਰਿਹਾ।

ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ

ਜੇਕਰ ਗਹੁ ਨਾਲ਼ ਵੇਖੀਏ ਤਾਂ ਸਾਰੀਆਂ ਵਿਦੇਸ਼ੀ ਨਸਲਾਂ ਅਤੇ ਵਿਦੇਸ਼ੀ ਬੋਲੀਆਂ ਦੇ ਨਿਸ਼ਾਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਅੱਜ ਵੀ ਉਪਲਬਧ ਹਨ।

ਇਹ ਕਈ ਸ਼ਬਦ ਹਨ, ਜੋ ਇਕੋ ਸ਼ੈ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਅੱਡੋ-ਅੱਡ ਮੁੰਡਾ ਭਾਸ਼ਾ, ਦ੍ਰਾਵਿੜੀ ਭਾਸ਼ਾ, ਆਰੀਆ ਭਾਸ਼ਾ, ਫ਼ਾਰਸੀ, ਅੰਗਰੇਜ਼ੀ ਤੋਂ ਪੰਜਾਬੀ ਵਿੱਚ ਆਏ ਹਨ ਜਿਹੜੇ ਪੰਜਾਬੀ ਨੇ ਹਜ਼ਮ ਕਰ ਲਏ ਹਨ। ਇਸੇ ਤਰ੍ਹਾਂ “ਲੜਕੇ” ਵਾਸਤੇ ਪ੍ਰਚਲਿਤ ਪੰਜਾਬੀ ਸ਼ਬਦਾਂ ਦੀ ਇੱਕ ਹੋਰ ਲੜੀ ਹੈ ਗੀਗਾ, ਮੁੰਡਾ, ਜਾਤਕ, ਨਿਆਣਾ, ਬੱਚਾ, ਬਾਲ, ਛੋਹਰਾ, ਬੂਜਾ, ਨੱਢਾ, ਛੋਕਰਾ, ਲੜਕਾ, ਕਾਕਾ ਆਦਿ। ਇਹ ਸ਼ਬਦ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਪੰਜਾਬ ਨਾਲ਼ ਇਹਨਾਂ ਵਿਦੇਸ਼ੀ ਸੱਭਿਆਚਾਰਾਂ ਦਾ ਕਿਸੇ ਨਾ ਕਿਸੇ ਵੇਲ਼ੇ ਮੇਲ਼-ਜੋਲ਼ ਜ਼ਰੂਰ ਹੋਇਆ ਹੈ ਜਿਸ ਕਰ ਕੇ ਵਿਦੇਸ਼ੀ ਸ਼ਬਦ ਪੰਜਾਬੀ ਬੋਲੀ ਵਿੱਚ ਦਾਖ਼ਲ ਹੋਏ ਹਨ। ਦੂਸਰੇ ਸੱਭਿਆਚਾਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਅਮੀਰ ਕੀਤਾ ਹੈ । ਪੰਜਾਬੀ ਸੱਭਿਆਚਾਰ ਇੱਕ ਸਾਂਝਾ ਸੱਭਿਆਚਾਰ ਹੈ, ਜਿਸ ਦੀ ਮੂੰਹ ਬੋਲਦੀ ਤਸਵੀਰ ਸਾਡੀ ਪੰਜਾਬੀ ਬੋਲੀ ਪੇਸ਼ ਕਰਦੀ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ ਜ਼ਿਲ੍ਹਾ (ਸ਼.ਭ.ਸ.ਨਗਰ) 9878583784

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) Ajay Khatkar (Punjabi Master) (39) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (303) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 25. ਰੱਬ ਦੀ ਪੌੜੀ (8th Punjabi)

September 29, 2024

ਲੇਖ – ਦੀਵਾਲ਼ੀ

April 21, 2024

ਬਾਂਦਰ ਤੇ ਮਗਰਮੱਛ Monkey and Crocodile

April 22, 2024

ਸਿਆਣਾ ਕਾਂ Story on The Wise Crow

April 15, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?