PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 3. ਜੰਗਲ਼ਾਂ ਦੇ ਵਸਨੀਕ (ਪ੍ਰਿੰਸੀਪਲ ਸਰਮੁਖ ਸਿੰਘ ਅਮੋਲ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

3. ਜੰਗਲ਼ਾਂ ਦੇ ਵਸਨੀਕ (ਪ੍ਰਿੰਸੀਪਲ ਸਰਮੁਖ ਸਿੰਘ ਅਮੋਲ)

ajay
85 Views
19 Min Read
Share
19 Min Read
SHARE

ਪਾਠ 3. ਜੰਗਲ਼ਾਂ ਦੇ ਵਸਨੀਕ (ਪ੍ਰਿੰਸੀਪਲ ਸਰਮੁਖ ਸਿੰਘ ਅਮੋਲ)

ਪਾਠ ਅਭਿਆਸ

ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਲੇਖਕ ਨੂੰ ਪਹਾੜ ’ਤੇ ਲਿਜਾਣ ਲਈ ਮਾਤਾ ਜੀ ਨੇ ਕਿਸ ਨੂੰ ਕਿਹਾ?

ਉੱਤਰ: ਨਿਰੰਜਨ ਸਿੰਘ ਨੂੰ।

ਪ੍ਰਸ਼ਨ 2. ਮਲਾਇਆ ਦੇ ਜੰਗਲ਼ਾਂ ਵਿੱਚ ਕਿਹੜੇ ਮਹੀਨੇ ਸੋਕਾ ਰਹਿੰਦਾ ਹੈ?

ਉੱਤਰ: ਅਗਸਤ ਦੇ ਮਹੀਨੇ।

ਪ੍ਰਸ਼ਨ 3. ਮਲਾਇਆ ਦੇ ਜੰਗਲ਼ਾਂ ਵਿੱਚ ਕਿੰਨੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ?

ਉੱਤਰ: ਤਿੰਨ ਜਾਤੀਆਂ ਦੇ ਲੋਕ।

ਪ੍ਰਸ਼ਨ 4. ਲੇਖਕ ਅਤੇ ਉਸ ਦੇ ਸਾਥੀਆਂ ਨੂੰ ਵੇਖ ਕੇ ‘ਸਾਕਾਈ‘ ਲੋਕ ਕਿੱਥੇ ਲੁਕਣ ਲੱਗ ਪਏ?

ਉੱਤਰ: ਰੁੱਖਾਂ ‘ਤੇ ਝਾੜੀਆਂ ਦੇ ਓਹਲੇ।

ਪ੍ਰਸ਼ਨ 5. ਅੰਗਰੇਜ਼ ਅਫ਼ਸਰ ਅਨੁਸਾਰ ਸਾਕਾਈ ਲੋਕਾਂ ਲਈ ਕਿਹੜੀ ਚੀਜ਼ ਬੜੀ ਸੁਗਾਤ ਹੈ?

ਉੱਤਰ: ਚੌਲ਼ ਬੜੀ ਸੁਗਾਤ ਹੈ।

ਪ੍ਰਸ਼ਨ 6. ‘ਸੱਭਿਅਤਾ ਗੁੰਝਲ਼ਾਂ ਦਾ ਹੀ ਨਾਂ ਹੈ।’ ਇਹ ਸ਼ਬਦ ਕਿਸ ਨੇ ਆਖੇ?

ਉੱਤਰ: ਅੰਗਰੇਜ਼ ਮਿੱਤਰ ਨੇ।

ਪ੍ਰਸ਼ਨ 7. ‘ਨਗਰੀਟੋ‘ ਲੋਕ ਕਿਸ ਤੋਂ ਡਰਦੇ ਹਨ?

ਉੱਤਰ: ਬਿਜਲੀ ਦੇ ਬੱਦਲ਼ਾਂ ਦੀ ਕੜਕ ਤੋਂ।

ਪ੍ਰਸ਼ਨ 8. ਸਾਕਾਈ ਲੋਕਾਂ ਦੀ ਬੋਲੀ ਦਾ ਨਾਂ ਦੱਸੋ?

ਉੱਤਰ: ਮੋਨ ਅਨਾਮ।

ਪ੍ਰਸ਼ਨ 9. ਮਲਾਇਆ ਦੇ ਜੰਗਲ਼ਾਂ ਵਿੱਚ ਰਹਿਣ ਵਾਲ਼ੇ ਜਾਕੁੰਨਾਂ ਦੀ ਗਿਣਤੀ ਕਿੰਨੀ ਕੁ ਹੈ?

ਉੱਤਰ: ਸੱਤ ਕੁ ਹਜ਼ਾਰ ਦੇ ਲਗ-ਪਗ।

ਪ੍ਰਸ਼ਨ 10. ‘ਸ਼ਾਮਾਂ‘ ਨਾਂ ਦੇ ਦੇਵ’ਤੇ ਦੀ ਪੂਜਾ ਕਿਹੜੀ ਜਾਤੀ ਦੇ ਲੋਕ ਕਰਦੇ ਹਨ?

ਉੱਤਰ: ਸਾਕਾਈ ਜਾਤੀ।

ਦੱਸੋ:

ਪ੍ਰਸ਼ਨ 1. ਲੇਖਕ ਨੇ ਮਲਾਇਆ ਦੇ ਜੰਗਲ਼ਾਂ ਬਾਰੇ ਜਾਣਨਾ ਕਿਉਂ ਜ਼ਰੂਰੀ ਸਮਝਿਆ?

ਉੱਤਰ: ਲੇਖਕ ਇਸ ਗੱਲ ਦਾ ਚਾਹਵਾਨ ਸੀ ਕਿ ਜਿੰਨੀਆਂ ਵੱਧ ਤੋਂ ਵੱਧ ਥਾਂਵਾਂ ਦੇਖੀਆਂ ਜਾ ਸਕਣ, ਦੇਖੀਆਂ ਜਾਣ। ਦੂਜਾ ਇਹ ਕਿ ਲੇਖਕ ਜੰਗਲ਼ ਬਾਬਤ ਕੁਝ ਵਧੇਰੇ ਜਾਣਨ ਦਾ ਚਾਹਵਾਨ ਸੀ। ਉਸ ਨੇ ਕਈ ਥਾਂਵਾਂ ’ਤੇ ਇਉਂ ਲਿਖਿਆ ਪੜ੍ਹਿਆ ਸੀ ਕਿ ਜੰਗਲ਼ਾਂ ਨੂੰ ਜਾਣੇ ਬਗ਼ੈਰ ਤੁਸੀਂ ਮਲਾਇਆ ਦਾ ਬਹੁਤ ਥੋੜ੍ਹਾ ਹਿੱਸਾ ਜਾਣ ਸਕਦੇ ਹੋ।

ਪ੍ਰਸ਼ਨ 2. ਮਲਾਇਆ ਵਿੱਚ ਸੰਘਣੇ-ਸੰਘਣੇ ਜੰਗਲ਼ ਹੋਣ ਦੇ ਕੀ ਕਾਰਨ ਹਨ?

ਉੱਤਰ: ਮਲਾਇਆ ਦੇ ਜੰਗਲ਼ ਇੰਨੇ ਸੰਘਣੇ ਹਨ ਕਿ ਉਹਨਾਂ ਵਿੱਚੋਂ ਲੰਘਣਾ ਔਖਾ ਹੈ ਅਤੇ ਉਹਨਾਂ ਵਿੱਚ ਏਨੀਆਂ ਭਾਂਤਾਂ ਦੇ ਰੁੱਖ ਉੱਗਦੇ ਹਨ ਕਿ ਬਿਰਖ-ਵਿਗਿਆਨੀ ਵੀ ਅੱਜੇ ਤੱਕ ਉਹਨਾਂ ਸਭਨਾਂ ਦਾ ਬਿਓਰਾ ਨਹੀਂ ਬਣਾ ਸਕੇ। ਮਲਾਇਆ ਵਿੱਚ ਸੰਘਣੇ-ਸੰਘਣੇ ਜੰਗਲ਼ ਹੋਣ ਦੇ ਕੀ ਕਾਰਨ ਹੈ ਕਿ ਉੱਥੇ ਮੀਂਹ ਬਹੁਤ ਪੈਂਦਾ ਹੈ ਰੁੱਖਾਂ ਦੇ ਫਲ਼ ਪੱਕ ਕੇ ਮੁੜ ਉਸ ਦਾ ਬੀਜ ਉੱਥੇ ਹੀ ਉੱਗ ਪੈਂਦਾ ਹੈ ’ਤੇ ਇਉਂ ਉਹ ਜੰਗਲ਼ ਦਿਨੋ-ਦਿਨ ਸੰਘਣੇ ਹੁੰਦੇ ਜਾਂਦੇ ਹਨ। ਪਾਣੀ ’ਤੇ ਧੁੱਪ ਪ੍ਰਕਿਰਤੀ ਵੱਲੋਂ ਮਿਲ਼ਦੀ ਹੈ। ਧਰਤੀ ਅਣਵਾਹੀ ਹੋਣ ਕਰਕੇ ਹੋਰ ਵੀ ਤਾਕਤ ਵਾਲ਼ੀ ਹੈ। ਇਉਂ ਇਹਨਾਂ ਜੰਗਲ਼ਾਂ ਵਿੱਚ ਘੱਟ-ਵੱਧ ਹੀ ਕਿੱਧਰੇ ਕੋਈ ਥਾਂ ਖ਼ਾਲੀ ਰਹਿੰਦੀ ਹੈ। ਨਿਰੇ ਰੁੱਖ ਹੀ ਨਹੀਂ, ਇਹਨਾਂ ਉੱਤੇ ਚੜ੍ਹੀਆਂ ਵੇਲਾਂ ‘ਤੇ ਧਰਤੀ ਉੱ’ਤੇ ਪਸਰੀਆਂ ਬੂਟੀਆਂ ਇਹਨਾਂ ਜੰਗਲ਼ਾਂ ਨੂੰ ਨਿਰੋਲ ਹਰਿਆਵਲਾ ਸੰਸਾਰ ਬਣਾ ਦੇਂਦੀਆਂ ਹਨ।

ਪ੍ਰਸ਼ਨ 3. ਜੰਗਲ਼-ਨਿਵਾਸੀ ਵਿਆਹ ਕਿਵੇਂ ਕਰਦੇ ਹਨ?

ਉੱਤਰ: ਲੇਖਕ ਨੇ ਅੰਗਰੇਜ਼ ਨੂੰ ਪੁੱਛਿਆ ਕਿ ਜੰਗਲ਼ ਵਾਸੀ ਵਿਆਹ ਕਿਵੇਂ ਕਰਦੇ ਹਨ। ਇਹ ਪੁੱਛਣ ’ਤੇ ਅੰਗਰੇਜ਼ ਨੇ ਦੱਸਿਆ ਕਿ ਵਿਆਹ ਕਰਾਉਣ ਵਾਲ਼ੇ ਕੁੜੀਆਂ ’ਤੇ ਮੁੰਡੇ ਇੱਕ ਰੁੱਖ ਥੱਲੇ ਇਕੱਠੇ ਹੋ ਜਾਂਦੇ ਹਨ ਅਤੇ ਝੁੰਡ ਦੇ ਬਾਕੀ ਮਨੁੱਖ ਵੀ ਉੱਥੇ ਆ ਜਾਂਦੇ ਹਨ। ਅੱਗੇ-ਅੱਗੇ ਕੁੜੀਆਂ ਭੱਜ ਪੈਂਦੀਆਂ ਹਨ ’ਤੇ ਪਿੱਛੇ ਮੁੰਡੇ। ਜਿਹੜਾ ਮੁੰਡਾ ਜਿਸ ਕੁੜੀ ਨੂੰ ਛੂਹ ਲਵੇ ਉਹ ਉਸ ਨਾਲ਼ ਵਿਆਹੀ ਜਾਂਦੀ ਹੈ। ਉਸ ਨੇ ਦੱਸਿਆ ਕਿ ਜੇਕਰ ਕੋਈ ਵੱਡੀ ਖ਼ੁਸ਼ੀ ਕਰਨੀ ਹੋਵੇ, ਤਾਂ ਉਸ ਦਿਨ ਸਾਰੇ ਇਕੱਠੇ ਬੈਠ ਕੇ ਆਪਣੀ-ਆਪਣੀ ਰੋਟੀ ਉਸੇ ਰੁੱਖ ਥੱਲੇ ਖਾਂਦੇ ਹਨ।

ਪ੍ਰਸ਼ਨ 4. ਜੰਗਲ਼-ਨਿਵਾਸੀਆਂ ਦਾ ਰਹਿਣ-ਸਹਿਣ ਕਿਸ ਪ੍ਰਕਾਰ ਦਾ ਹੈ?

ਉੱਤਰ: ਜੰਗਲ਼ ਦੇ ਨਿਵਾਸੀ ਕੱਪੜੇ ਘੱਟ-ਵੱਧ ਹੀ ਪਾਉਂਦੇ ਸਨ ਜੋ ਸਾਕਾਈ ਲੇਖਕ ਅਤੇ ਉਸ ਦੇ ਦੋਸਤ ਨੂੰ ਮਿਲ਼ੇ, ਉਹਨਾਂ ਦੇ ਤੇੜ ਲੰਗੋਟੇ ਹੈ ਸਨ। ਉਹ ਝੁੰਡ ਦਾ ਝੁੰਡ ਇਕੱਠੇ ਹੀ ਰਹਿੰਦੇ ਹਨ ਅਤੇ ਇੱਕੋ ਜੰਗਲ਼ ਵਿੱਚ ਇੱਕੋ ਥਾਂ ’ਤੇ ਬਹੁਤਾ ਚਿਰ ਨਹੀਂ ਰਹਿੰਦੇ। ਇਹਨਾਂ ਕੋਲ਼ ਨਾ ਕੋਈ ਸਮਾਨ ਹੁੰਦਾ ਹੈ, ਨਾ ਮੰਜੇ, ਨਾ ਸੌਣ ਲਈ ਬਿਸਤਰੇ ਜਾਂ ਕੱਪੜੇ। ਉਹ ਘਰ ਵੀ ਨਹੀਂ ਬਣਾਉਂਦੇ। ਹੁਣ ਉਹਨਾਂ ਵਿੱਚੋਂ ਕਈਆਂ ਨੇ ਥੋੜ੍ਹਾ-ਬਹੁਤਾ ਸ਼ਹਿਰੀ ਜਾਂ ਪੇਂਡੂ ਜੀਵਨ ਸਿੱਖ ਲਿਆ ਹੈ ਪਰ ਅਜੇ ਵੀ ਬਹੁਤੇ ਖ਼ਾਲੀ ਹੱਥੀਂ ਹੀ ਤੁਰੇ ਫਿਰਦੇ ਹਨ। ਖਾਣ ਲਈ ਜੰਗਲ਼ ਦੀਆਂ ਔਰਤਾਂ ਧਰਤੀ ਪੁੱਟ-ਪੁੱਟ ਕੇ ਜੜ੍ਹਾਂ ਕੱਢ ਲੈਂਦੀਆਂ, ਸਾਗ ਲੈ ਆਉਂਦੀਆਂ, ਫਲ਼, ਪੀਲੂ ਆਦਿ ਇਕੱਠੇ ਕਰ ਲੈਂਦੀਆਂ, ਮਰਦ-ਸ਼ਿਕਾਰੀ ਕੋਈ ਪੰਛੀ ਫੜ ਲਿਆਉਂਦਾ ਏ, ਕੋਈ ਕੱਛੂਕੰਮੇ ’ਤੇ ਕੋਈ ਬਾਂਦਰ। ਇਹਨਾਂ ਨੂੰ ਕੱਚੇ-ਭੁੰਨੇ ਕਰਕੇ ਜਾਂ ਕੱਚਿਆਂ ਨੂੰ ਹੀ ਖਾ ਜਾਂਦੇ ਹਨ। ਕਈ ਮੱਛੀਆਂ ਫੜ ਲੈਂਦੇ ਨੇ। ਬਹੁਤ ਕਰਕੇ ਹੱਥਾਂ ਉੱਤੇ ਹੀ ਖਾ-ਪੀ ਲੈਂਦੇ ਨੇ। ਕੋਈ ਵਿਆਹ-ਸ਼ਾਦੀ ਜਾਂ ਵਿਸ਼ੇਸ਼ ਸਮਾਂ ਹੋਵੇ ਤਾਂ ਪੱਤਿਆਂ ਉੱਤੇ ਰੱਖ ਕੇ ਖਾ ਲੈਂਦੇ ਨੇ। ਚੌਲ਼ ਇਹਨਾਂ ਲਈ ਬੜੀ ਸੁਗਾਤ ਹੁੰਦੀ ਹੈ। ਇਹ ਸਬਜ਼ੀਆਂ ਵੇਚ ਕੇ ਚਾਵਲ ਲੈ ਆਉਂਦੇ ਜਾਂ ਕਈ ਵਾਰੀ ਲੂਣ ’ਤੇ ਮਿਰਚਾਂ ਖ਼ਰੀਦ ਲਿਆਉਂਦੇ। ਇਹ ਰੁਪਇਆ ਨਾ ਤਾਂ ਰੱਖਦੇ ਹਨ, ਨਾ ਕਮਾਉਂਦੇ ਹਨ, ਨਾ ਇਹਨਾਂ ਨੂੰ ਲੋੜ ਹੈ। ਇਹ ਰੁੱਖ ਦੇ ਹੇਠਾਂ ਧਰਤੀ ’ਤੇ ਥੜ੍ਹਾ ਜਿਹਾ ਬਣਾ ਕੇ ਟਾਹਣੀਆਂ ’ਤੇ ਪੱਤੇ ਵਿਛਾ ਲੈਂਦੇ ਹਨ। ਇਹ ਸੀ ਉਹਨਾਂ ਦਾ ਸਾਦਾ ਜਿਹਾ ਸੌਣ ਦਾ ਕਮਰਾ, ਜਿੱਥੇ ਉਹ ਮਰਦ ’ਤੇ ਇਸਤਰੀਆਂ, ਬੁੱਢੇ ’ਤੇ ਜਵਾਨ ਸਭ ਇੱਕੋ ਪੱਧਰ ਉੱਤੇ ਬਿਨਾਂ ਬਿਸਤਰਿਆਂ, ਬਿਨਾਂ ਸਿਰ੍ਹਾਣਿਓਂ ਸੌਂਦੇ ਹਨ।

ਪ੍ਰਸ਼ਨ 5. ਲੇਖਕ ਨੇ ਜੰਗਲ਼-ਨਿਵਾਸੀਆਂ ਦੇ ਰਾਜਸੀ ‘ਤੇ ਧਾਰਮਿਕ ਵਿਸ਼ਵਾਸਾਂ ਬਾਰੇ ਕੀ ਦੱਸਿਆ ਹੈ?

ਉੱਤਰ: ਲੇਖਕ ਦੱਸਦਾ ਹੈ ਕਿ ਮਲਾਇਆ ਦੇ ਜੰਗਲ਼ਾਂ ਵਿੱਚ ਤਿੰਨ ਜਾਤੀਆਂ ਦੇ ਲੋਕ ਰਹਿੰਦੇ ਹਨ: ਸਾਕਾਈ, ਨਗਰੀਟੋ ਅਤੇ ਜਾਕੂੰਨ। ਸਾਕਾਈ ਲੋਕ ਝੁੰਡਾਂ ਵਿੱਚ ਇਕੱਠੇ ਹੀ ਰਹਿੰਦੇ ਹਨ ਅਤੇ ਇੱਕੋ ਜੰਗਲ਼ ਵਿੱਚ ਇੱਕੋ ਥਾਂ ’ਤੇ ਬਹੁਤਾ ਚਿਰ ਨਹੀਂ ਰਹਿੰਦੇ। ਉਹਨਾਂ ਦੇ ਵਿੱਚ ਜੋ ਵੱਡਾ ਆਗੂ ਹੁੰਦਾ ਹੈ ਉਸ ਦਾ ਹੁਕਮ ਸਾਰੇ ਮੰਨਦੇ ਹਨ। ਇਹ ਬਿਮਾਰੀਆਂ ਦਾ ਕਾਰਨ ਰੂਹਾਂ ਨੂੰ ਮੰਨਦੇ ਹਨ ਅਤੇ ‘ਸ਼ਾਮਾਂ‘ ਨਾਂ ਦੇ ਕਿਸੇ ਦੇਵਤੇ ਦੀ ਪੂਜਾ ਕਰਦੇ ਹਨ ਜਿਸ ਨੂੰ ਪ੍ਰਸੰਨ ਕਰਨ ਲਈ ਇਹ ਕਈ ਇੱਕ ਸਾਦੀਆਂ ਰੀਤਾਂ ਕਰਦੇ ਹਨ, ਜਿਵੇਂ ਕਿ ਸ਼ੇਰ ਨੂੰ ਮਾਰ ਕੇ ਦੱਬਣਾ ਆਦਿ।

ਵਿਦਵਾਨ ਦੱਸਦੇ ਹਨ ਕਿ ਉਹ ਕਾਲ-ਕਲ਼ੀਚੇ, ਗਾਂਢੇ ਜਿਹੇ ਮਨੁੱਖ ਜਿਨ੍ਹਾਂ ਨੂੰ ਨਗਰੀਟੋ ਆਖਦੇ ਹਨ। ਅਸਲ ਵਿੱਚ ਫਿਲੇਪਾਈਨਜ਼ ’ਤੇ ਕਾਲ਼ੇ-ਪਾਣੀਆਂ ਦੇ ਟਾਪੂਆਂ ਦੇ ਰਹਿਣ ਵਾਲ਼ੇ ਸਨ ਅਤੇ ਅੱਜ-ਕੱਲ੍ਹ ਕੇਵਲ ਤਿੰਨ-ਚਾਰ ਹਜ਼ਾਰ ਮਲਾਇਆ ਵਿੱਚ ਹਨ। ਇਹਨਾਂ ਵਿੱਚ ਕੋਈ ਹਾਕਮ ਨਹੀਂ ਹੁੰਦਾ ’ਤੇ ਨਾ ਹੀ ਇਹਨਾਂ ਦੀ ਕੋਈ ਸੰਸਥਾ ਹੈ। ਬੱਸ ਇਹ ਬਿਜਲੀ ਦੇ ਬੱਦਲ਼ਾਂ ਦੀ ਕੜਕ ਤੋਂ ਡਰਦੇ ਹਨ ਅਤੇ ਆਪਣੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਆਪਣੀਆਂ ਲੱਤਾਂ ਦੀਆਂ ਪਿੰਨੀਆਂ ਵਿੱਚੋਂ ਲਹੂ ਕੱਢ ਕੇ ਭੇਟਾ ਕਰਦੇ ਹਨ। ਇਹੀ ਉਹਨਾਂ ਦਾ ਸਾਦਾ ਜਿਹਾ ਧਰਮ ਹੈ।

ਇਹਨਾਂ ਦੀ ਨਸਲ ਇੰਡੋਨੇਸ਼ੀਆ ਦੇ ਵਸਨੀਕਾਂ ’ਤੇ ਮੰਗੋਲਾਂ ਨਾਲ਼ ਰਲਦੀ ਹੈ। ਇਹਨਾਂ ਵਿੱਚੋਂ ਕਈ ਬੜੇ ਕੱਦਾਵਰ ਹੁੰਦੇ ਹਨ ਅਤੇ ਲੰਮੀਆਂ ਦਾਹੜੀਆਂ ਰੱਖਦੇ ਹਨ। ਇਹਨਾਂ ਦਾ ਰੰਗ ਵੀ ਕਾਲ਼ਾ ਹੁੰਦਾ ਹੈ। ਇਹ ਵੀ ਫਲ਼, ਸ਼ਿਕਾਰ ’ਤੇ ਮੱਛੀ ਦੇ ਸਹਾਰੇ ਜਿਊਂਦੇ ਹਨ, ਬੇੜੀਆਂ ’ਤੇ ਝੌਂਪੜੀਆਂ ਵਿੱਚ ਰਹਿੰਦੇ। ਇਹ ਇਉਂ ਮੰਨਦੇ ਹਨ ਕਿ ਕੁਝ ਅਜਿਹੀਆਂ ਰੂਹਾਂ ਹੁੰਦੀਆਂ ਹਨ ਜੋ ਪੱਥਰਾਂ ’ਤੇ ਹੋਰ ਚੀਜ਼ਾਂ ਵਿੱਚ ਜਾਨ ਭਰ ਦੇਂਦੀਆਂ ਹਨ। ਇਹ ਕਈ ਇੱਕ ਹਿੰਦੂ ਦੇਵਤਿਆਂ ਦੀ ਪੂਜਾ ਵੀ ਕਰਨ ਲੱਗ ਪਏ ਹਨ।

ਪ੍ਰਸ਼ਨ 6. ਜਾਂਗਲ਼ੀਆਂ ਦੀ ਬਾਂਸ ਦੀ ਨਾਲ਼ੀ ਉਹਨਾਂ ਦੇ ਕਿਹੜੇ-ਕਿਹੜੇ ਕੰਮ ਆਉਂਦੀ ਹੈ?

ਉੱਤਰ: ਲੇਖਕ ਨੇ ਦੋ-ਤਿੰਨ ਸਾਕਾਈਆਂ ਦੇ ਹੱਥ ਵਿੱਚ ਇੱਕ ਲੰਮੀ ਜਿਹੀ ਬਾਂਸ ਦੀ ਨਾਲ਼ੀ ਵੇਖੀ। ਲੇਖਕ ਨੇ ਇੱਕ ਤੋਂ ਪੁੱਛਿਆ ਤਾਂ ਉਸ ਨੇ ਬਾਂਸ ਦੀ ਪੋਰੀ ਦੱਸਿਆ, ਦੂਜੇ ਨੇ ਤੌੜੀ। ਇਸ ਵਿੱਚ ਉਹ ਚਾਵਲ ਰਿੰਨ੍ਹਦੇ ਹਨ, ਤੀਰ ਕਮਾਨ ਵਜੋਂ ਵੀ ਵਰਤਦੇ ਹਨ। ਉਹਨਾਂ ਦਾ ਤੀਰ ਵੀ ਬਾਂਸ ਦੀ ਹੀ ਇੱਕ ਪਤਲੀ ਤੀਲ੍ਹ ਜਿਹੀ ਹੁੰਦੀ ਹੈ, ਜਿਸ ਨੂੰ ਉਸ ਲੰਮੀ ਨਾਲ਼ੀ ਵਿੱਚ ਰੱਖ ਕੇ ਉਹ ਫੂਕ ਮਾਰਦੇ ਹਨ ‘ਤੇ ਇਸ ਤਰ੍ਹਾਂ ਜਾਨਵਰ ਦਾ ਨਿਸ਼ਾਨਾ ਫੁੰਡ ਲੈਂਦੇ ਹਨ। ਉਹ ਇਸ ਫੂਕਨੀ ਨਾਲ਼ ਸ਼ਿਕਾਰ ਕਰਨ ਦੇ ਬੜੇ ਉਸਤਾਦ ਹੁੰਦੇ ਹਨ।

ਸਾਰ ਲਿਖੋ:

ਪ੍ਰਸ਼ਨ 1. ‘ਜੰਗਲ਼ਾਂ ਦੇ ਵਸਨੀਕ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ‘ਜੰਗਲ਼ਾਂ ਦੇ ਵਸਨੀਕ‘ ਸ. ਸ. ਅਮੋਲ ਦੇ ਪਹਿਲੇ ਸਫ਼ਰਨਾਮੇ ‘ਅਮੋਲ ਯਾਤਰਾ‘ ਵਿੱਚੋਂ ਲਿਆ ਗਿਆ ਹੈ । ਲੇਖਕ ਨੂੰ 1953 ਈ. ਵਿੱਚ ਆਪਣੀ 27 ਦਿਨ ਦੀ ਮਲਾਇਆ ਯਾਤਰਾ ਦੌਰਾਨ ਮਲਾਇਆ ਦੇ ਜੰਗਲ਼ਾਂ ਵਿੱਚ ਜਾਣ ਦਾ ਅਵਸਰ ਮਿਲਿਆ। ਇਹਨਾਂ ਜੰਗਲ਼ਾਂ ਵਿੱਚ ਰਹਿੰਦੇ ਲੋਕਾਂ ਦੇ ਜੀਵਨ ਦੀ ਇੱਕ ਝਾਤ ਇਸ ਪਾਠ ਵਿੱਚ ਦਿੱਤੀ ਗਈ ਹੈ।

ਲੇਖਕ ਨੇ ਬਾਤੂ ਗਾਜੇ ਤੋਂ ਨਿਰੰਜਣ ਸਿੰਘ ਨਾਲ਼ ਕੈਮਰਨ ਹਾਈਲੈਂਡ ਨਾਂ ਦਾ ਹੀ ਇਲਾਕੇ ਨੂੰ ਦੇਖਣ ਦਾ ਫੈਸਲਾ ਕੀਤਾ। ਇੱਥੇ ਇੱਕੋ ਦਿਨ ਵਿੱਚ ਹੀ ਪਹੁੰਚ ਸਕਦੇ ਸਨ। ਰਾਹ ਵਿੱਚ ਸੜਕ ਉੱ’ਤੇ ਇੱਕ ਜੰਗਲ਼ ਦੇ ਕਿਨਾਰੇ ਕੁੱਝ ਨੰਗੇ ਬੱਚੇ ’ਤੇ ਇੱਕ-ਦੋ ਸਿਆਣੇ ਆਦਮੀ ਫਲ਼-ਸਬਜ਼ੀ ਵੇਚ ਰਹੇ ਸਨ। ਲੇਖਕ ਜਾਣਦਾ ਸੀ ਕਿ ਅੱਜ ਜਿਨ੍ਹਾਂ ਥਾਂਵਾਂ ’ਤੇ ਚਾਵਲ ਜਾਂ ਰਬੜ ਬੀਜੀ ਜਾ ਰਹੀ ਹੈ ਜਾਂ ਜਿੱਥੋਂ ਕਲੀ ਵੀ ਕੱਢੀ ਜਾ ਰਹੀ ਹੈ, ਅਜੇ ਸੌ ਸਾਲ ਹੋਏ, ਉਹ ਸਭ ਥਾਂਵਾਂ ਜੰਗਲ਼ਾਂ ਨੇ ਹੀ ਮੱਲੀਆਂ ਹੋਈਆਂ ਸਨ ਅਤੇ ਮਨੁੱਖਾਂ ਨੇ ਆਪਣੇ ਹੱਥਾਂ ਨਾਲ਼ ਇਹ ਜੰਗਲ਼ ਵੱਢ-ਵੱਢ ਕੇ ਇਸ ਧਰਤੀ ਨੂੰ ਭਾਗ ਲਾਇਆ ਹੈ।

ਮਲਾਇਆ ਦੇ ਜੰਗਲ਼ ਇੰਨੇ ਸੰਘਣੇ ਹਨ ਕਿ ਉਹਨਾਂ ਵਿੱਚੋਂ ਲੰਘਣਾ ਔਖਾ ਹੈ ਅਤੇ ਉਹਨਾਂ ਵਿੱਚ ਏਨੀਆਂ ਭਾਂਤਾਂ ਦੇ ਰੁੱਖ ਉੱਗਦੇ ਹਨ ਕਿ ਬਿਰਖ-ਵਿਗਿਆਨੀ ਵੀ ਅੱਜੇ ਤੱਕ ਉਹਨਾਂ ਸਭਨਾਂ ਦਾ ਬਿਓਰਾ ਨਹੀਂ ਬਣਾ ਸਕੇ। ਮੀਂਹ ਏਥੇ ਬਹੁਤ ਪੈਂਦਾ ਹੈ। ਸਾਰੇ ਸਾਲ ਵਿੱਚੋਂ ਕੇਵਲ ਅਗਸਤ ਦੇ 21-22 ਦਿਨ ਸੋਕਾ ਰਹਿੰਦਾ ਹੈ। ਫੁੱਲ ਉੱਥੇ ਹੀ ਪੱਕਦੇ ਹਨ, ਉੱਥੇ ਹੀ ਸੁੱਕ ਕੇ ਮੁੜ ਉਹਨਾਂ ਦਾ ਬੀਜ ਉੱਥੇ ਹੀ ਉੱਗ ਪੈਂਦਾ ਹੈ ‘ਤੇ ਇਉਂ ਉਹ ਜੰਗਲ਼ ਦਿਨੋ-ਦਿਨ ਸੰਘਣੇ ਹੁੰਦੇ ਜਾਂਦੇ ਹਨ। ਪਾਣੀ ’ਤੇ ਧੁੱਪ ਪ੍ਰਕਿਰਤੀ ਵੱਲੋਂ ਮਿਲ਼ਦੀ ਹੈ। ਧਰਤੀ ਅਣਵਾਹੀ ਹੋਣ ਕਰਕੇ ਹੋਰ ਵੀ ਤਾਕਤ ਵਾਲ਼ੀ ਹੈ। ਇਉਂ ਇਹਨਾਂ ਜੰਗਲ਼ਾਂ ਵਿੱਚ ਘੱਟ-ਵੱਧ ਹੀ ਕਿੱਧਰੇ ਕੋਈ ਥਾਂ ਖ਼ਾਲੀ ਰਹਿੰਦੀ ਹੈ।

ਲੇਖਕ ਨੇ ਉਹਨਾਂ ਦੇ ਘਰ ਅਤੇ ਜੰਗਲ਼ ਵੇਖਣੇ ਚਾਹੁੰਦਾ ਹਾਂ। ਨਿਰੰਜਨ ਸਿੰਘ ਨੇ ਲੇਖਕ ਦਾ ਹੱਥ ਫੜ ਲਿਆ ’ਤੇ ਕਿਹਾ ਇਹਨਾਂ ਜੰਗਲ਼ਾਂ ਵਿੱਚ ਜਾਣ ਦੀ ਸਾਨੂੰ ਮਨਾਹੀ ਹੈ। ਇੰਨੀ ਦੇਰ ਨੂੰ ਜੰਗਲ਼ ਦਾ ਇੱਕ ਅਫ਼ਸਰ ਉੱਥੇ ਹੀ ਆ ਗਿਆ ਅਤੇ ਉਹ ਨਿਰੰਜਨ ਸਿੰਘ ਦਾ ਜਾਣੂ ਨਿਕਲ ਆਇਆ। ਉਹ ਅੰਗਰੇਜ਼ ਸੀ। ਉਸ ਦੇ ਨਾਲ਼ ਉਸੇ ਦੀ ਕਾਰ ਵਿੱਚ ਤਿੰਨ ਹੋਰ ਅੰਗਰੇਜ਼ ਸਨ ਅਤੇ ਇਹਨਾਂ ਚਹੁੰਆਂ ਕੋਲ ਹੀ ਵੱਖ-ਵੱਖ ਭਾਂਤਾਂ ਦੀਆਂ ਗੰਨਾਂ ਸਨ। ਉਹ ਜਾਂਗਲ਼ੀਆਂ ਨਾਲ਼ ਉਹਨਾਂ ਨੂੰ ਗੱਲ-ਬਾਤ ਕਰਦਿਆਂ ਵੇਖ ਕੇ ਸ਼ਾਇਦ ਕਿਸੇ ਸ਼ੱਕ ਨਾਲ਼ ਉੱਥੇ ਰੁਕ ਗਏ ਸਨ। ਜਦ ਨਿਰੰਜਨ ਸਿੰਘ ਨੇ ਅੰਗਟੇਜ਼ ਨੂੰ ਦੱਸਿਆ ਕਿ ਇਹ ਨਵਾਂ ਆਇਆ ਯਾਤਰੂ ਹੈ ਅਤੇ ਲੇਖਕ ਹੈ ਤਾਂ ਉਹ ਅੰਗਰੇਜ਼, ਨਾਲ਼ ਹੋ ਕੇ ਉਹਨਾਂ ਨੂੰ ਜੰਗਲ਼ ਵਿਖਾਉਣ ਲਈ ਤਿਆਰ ਹੋ ਪਿਆ। ਇੱਕ ਸਿਪਾਹੀ ਨੂੰ ਉਹਨਾਂ ਦੀ ਕਾਰ ਕੋਲ਼ ਛੱਡ ਕੇ ਉਹ ਇੱਕ ਖੇਤ ਦੇ ਲਾਗਿਓਂ ਜੰਗਲ਼ ਵਿੱਚ ਜਾਂਦੇ ਰਸਤੇ ਉੱਤੇ ਪੈ ਕੇ ਤੁਰ ਪਏ।

ਜੰਗਲ਼ ਵਿੱਚ, ਮੰਗਲ ਨਹੀਂ ਇਕਾਂਤ ਸੀ। ਹਵਾ ਨਾਲ਼ ਪੱ’ਤੇ ਹਿੱਲ ਕੇ ਵੀ ਖੜਾਕ ਨਹੀਂ ਸਨ ਕਰਦੇ ਕਿਉਂਕਿ ਉੱਚੇ ’ਤੇ ਸੰਘਣੇ ਰੁੱਖ ਉਹ ਹੌਲ਼ੀ-ਹੌਲ਼ੀ ਉਹਨਾਂ ਜਾਂਗਲ਼ੀਆਂ ਦੀ ਇੱਕ ਬਸਤੀ ਕੋਲ਼ ਜਾ ਪੁੱਜੇ। ਪੁੱਛ-ਗਿੱਛ ਤੋਂ ਮੈਨੂੰ ਲਗਾਇਆ ਕਿ ਮਲਾਇਆ ਦੇ ਜੰਗਲ਼ਾਂ ਵਿੱਚ ਤਿੰਨ ਜਾਤੀਆਂ ਦੇ ਲੋਕ ਰਹਿੰਦੇ ਸਨ । ਇੱਕ ਨੂੰ ਸਾਕਾਈ ਆਖੀਦੇ ਹਨ, ਦੂਜੇ ਜਾਨ ਕਹਾਉਂਦੇ ਹਨ ਅਤੇ ਤੀਜੀ ਨਸਲ ਨੂੰ ਨਗਰੀਟੋ ਆਖਦੇ ਹਨ।

ਉਹਨਾਂ ਗੰਨਾਂ ਵਾਲ਼ਿਆਂ ਨੂੰ ਆਉਂਦੇ ਵੇਖ ਕੇ, ਉਹ ਸਾਕਾਈ ਰੁੱਖਾਂ ’ਤੇ ਝਾੜੀਆਂ ਦੇ ਓਹਲੇ ਲੁਕਣ ਲੱਗ ਪਏ। ਲੇਖਕ ਨੂੰ ਇਵੇਂ ਲੱਗਾ ਜਿਵੇਂ ਉੱਥੇ ਰਹਿੰਦਾ ਹੀ ਕੋਈ ਨਹੀਂ, ਪਰ ਜੋ ਸਾਕਾਈ ਸਾਡੇ ਨਾਲ਼ ਸਨ, ਉਹ ਨਾਲ਼ ਦੀ ਝਾੜੀ ਵਿੱਚੋਂ ਹੀ ਇੱਕ-ਦੋ ਜਣਿਆਂ ਨੂੰ ਕੱਢ ਲਿਆ ਕਰਨ। ਲੇਖਕ ਨੇ ਦੇਖਿਆ ਕਿ ਉਹ ਇੰਨਾ ਡਰਦੇ ਨਹੀਂ ਸਨ ਜਿੰਨਾ ਸ਼ਰਮਾਉਂਦੇ ਸਨ। ਕੱਪੜੇ ਵੀ ਉਹਨਾਂ ਵਿੱਚੋਂ ਘੱਟ-ਵੱਧ ਹੀ ਕਿਸੇ ਨੇ ਪਾਏ ਹੋਏ ਸਨ। ਉਹਨਾਂ ਦੇ ਤੇੜ ਲੰਗੋਟੇ ਸਨ।

ਸਾਕਾਈ ਲੋਕ ਇਕੱਠ ਵਿੱਚ ਹੀ ਰਹਿੰਦੇ ਹਨ ਅਤੇ ਇੱਕੋ ਜੰਗਲ਼ ਵਿੱਚ ਇੱਕੋ ਥਾਂ ’ਤੇ ਬਹੁਤਾ ਚਿਰ ਨਹੀਂ ਰਹਿੰਦੇ। ਇਹਨਾਂ ਕੋਲ਼ ਨਾ ਕੋਈ ਸਮਾਨ ਸੀ, ਨਾ ਮੰਜੇ, ਨਾ ਸੌਣ ਲਈ ਬਿਸਤਰੇ ਜਾਂ ਕੱਪੜੇ। ਉਹ ਘਰ ਵੀ ਨਹੀਂ ਬਣਾਉਂਦੇ। ਹੁਣ ਉਹਨਾਂ ਵਿੱਚੋਂ ਕਈਆਂ ਨੇ ਥੋੜ੍ਹਾ-ਬਹੁਤਾ ਸ਼ਹਿਰੀ ਜਾਂ ਪੇਂਡੂ ਜੀਵਨ ਸਿੱਖ ਲਿਆ ਹੈ ਪਰ ਅਜੇ ਵੀ ਬਹੁ’ਤੇ ਖ਼ਾਲੀ ਹੱਥੀਂ ਹੀ ਤੁਰੇ ਫਿਰਦੇ ਹਨ। ਖਾਣ ਲਈ ਇਹਨਾਂ ਦੀਆਂ ਔਰਤਾਂ ਧਰਤੀ ਪੁੱਟ-ਪੁੱਟ ਕੇ ਜੜ੍ਹਾਂ ਕੱਢ ਲੈਂਦੀਆਂ ਨੇ, ਸਾਗ ਲੈ ਆਉਂਦੀਆਂ ਨੇ, ਫਲ਼, ਪੀਲੂ ਆਦਿ ਇਕੱਠੇ ਕਰ ਲੈਂਦੀਆਂ ਨੇ, ਮਰਦ-ਸ਼ਿਕਾਰੀ ਕੋਈ ਪੰਛੀ ਫੜ ਲਿਆਉਂਦਾ ਏ, ਕੋਈ ਕੱਛੂਕੰਮੇ ’ਤੇ ਕੋਈ ਬਾਂਦਰ। ਇਹਨਾਂ ਨੂੰ ਕੱਚੇ-ਭੁੰਨੇ ਕਰਕੇ ਜਾਂ ਕੱਚਿਆਂ ਨੂੰ ਹੀ ਖਾ ਜਾਂਦੇ ਹਨ। ਕਈ ਮੱਛੀਆਂ ਫੜ ਲੈਂਦੇ ਨੇ। ਬਹੁਤ ਕਰਕੇ ਹੱਥਾਂ ਉੱਤੇ ਹੀ ਖਾ-ਪੀ ਲੈਂਦੇ ਨੇ। ਕੋਈ ਵਿਆਹ-ਸ਼ਾਦੀ ਜਾਂ ਵਿਸ਼ੇਸ਼ ਸਮਾਂ ਹੋਵੇ ਤਾਂ ਪੱਤਿਆਂ ਉੱਤੇ ਰੱਖ ਕੇ ਖਾ ਲੈਂਦੇ ਨੇ।

ਇਹਨਾਂ ਲਈ ਚੌਲ਼ ਬੜੀ ਸੁਗਾਤ ਹੈ। ਇਹ ਆਪ ਤਾਂ ਕਦੇ ਬੀਜਦੇ ਹੀ ਨਹੀਂ। ਬੱਸ ਇਹ ਸਬਜ਼ੀਆਂ ਵੇਚ ਕੇ ਚਾਵਲ ਲੈ ਆਉਂਦੇ ਨੇ ਜਾਂ ਕਈ ਵਾਰੀ ਲੂਣ ’ਤੇ ਮਿਰਚਾਂ ਖ਼ਰੀਦ ਲਿਆਉਂਦੇ ਨੇ। ਨਾ ਇਹ ਰੁਪਇਆ ਰੱਖਦੇ ਨੇ, ਨਾ ਬਹੁਤਾ ਕਮਾਉਂਦੇ ਨੇ, ਨਾ ਇਹਨਾਂ ਨੂੰ ਲੋੜ ਹੈ। ਇਹ ਰੁੱਖ ਦੇ ਹੇਠਾਂ ਧਰਤੀ ਤੋਂ ਕੁਝ ਇੰਚ ਉੱਚਾ ਫੱਟਿਆਂ ਦਾ ਇੱਕ ਥੜ੍ਹਾ ਜਿਹਾ ਬਣਿਆ ਹੋਇਆ ਸੀ ਜਿਸ ਦੇ ਥੱਲੇ ਥੰਮ੍ਹੀਆਂ ਸਨ ਅਤੇ ਮਲਾਈ ਲੋਕਾਂ ਦੇ ਘਰਾਂ ਵਾਂਗ ਉੱਤੇ ਫੱਟਿਆਂ ਦੀ ਥਾਂ ਟਾਹਣੀਆਂ ’ਤੇ ਪੱਤੇ ਵਿਛਾਏ ਹੋਏ ਸਨ। ਉਸ ਦੇ ਉੱਤੇ ਪੱਤਿਆਂ ਦਾ ਇੱਕ ਢਾਲਵਾਂ ਜਿਹਾ ਛੱਪਰ ਸੀ ਤਾਂਜੋ ਮੀਂਹ ਵੇਲ਼ੇ ਉਹ ਸੁੱਕੇ ਰਹਿਣ। ਇਹ ਸੀ ਉਹਨਾਂ ਦਾ ਸਾਦਾ ਜਿਹਾ ਸੌਣ ਦਾ ਕਮਰਾ, ਜਿੱਥੇ ਉਹ ਮਰਦ ’ਤੇ ਇਸਤਰੀਆਂ, ਬੁੱਢੇ ’ਤੇ ਜਵਾਨ ਸਭ ਇੱਕੋ ਪੱਧਰ ਉੱਤੇ ਬਿਨਾਂ ਬਿਸਤਰਿਆਂ, ਬਿਨਾਂ ਸਿਰ੍ਹਾਣਿਓਂ ਸੌਂ ਰਹਿੰਦੇ

ਲੇਖਕ ਨੇ ਦੋ-ਤਿੰਨ ਸਾਕਾਈਆਂ ਦੇ ਹੱਥ ਵਿੱਚ ਇੱਕ ਲੰਮੀ ਜਿਹੀ ਬਾਂਸ ਦੀ ਨਾਲ਼ੀ ਵੇਖੀ। ਪੁੱਛਣ ’ਤੇ ਇੱਕ ਨੇ ਕਿਹਾ ਇਹ ਬੋਤਲ ਹੈ, ਦੂਜੇ ਨੇ ਕਿਹਾ ਇਹ ਤੌੜੀ ਹੈ ਚਾਵਲ ਰਿੰਨ੍ਹਣ ਲਈ ,ਤੀਜੇ ਨੇ ਕਿਹਾ ਇਹ ਤੀਰ ਕਮਾਨ ਹੈ। ਉਹਨਾਂ ਦਾ ਤੀਰ ਵੀ ਬਾਂਸ ਦੀ ਹੀ ਇੱਕ ਪਤਲੀ ਤੀਲ੍ਹ ਜਿਹੀ ਹੁੰਦੀ ਹੈ, ਜਿਸ ਨੂੰ ਉਸ ਲੰਮੀ ਨਾਲ਼ੀ ਵਿੱਚ ਰੱਖ ਕੇ ਉਹ ਫੂਕ ਮਾਰਦੇ ਹਨ ’ਤੇ ਇਸ ਤਰ੍ਹਾਂ ਜਾਨਵਰ ਦਾ ਨਿਸ਼ਾਨਾ ਫੁੰਡ ਲੈਂਦੇ ਹਨ। ਉਹਨਾਂ ਦਾ ਇਹ ਤੀਰ ਘੱਟੋ-ਘੱਟ ਛੇ ਇੰਚ ’ਤੇ ਵੱਧ ਤੋਂ ਵੱਧ ਡੇਢ ਫੁੱਟ ਲੰਮਾ ਹੁੰਦਾ ਹੈ ਅਤੇ ਇਹ ਸੂਈ ਜਿੰਨਾ ਪਤਲਾ ਹੁੰਦਾ ਹੈ। ਕਈ ਵਾਰੀ ਇਸ ਦੇ ਮੂੰਹ ਅੱਗੇ ਉਹ ਕੋਈ ਵਿਹੁਲੀ ਬੂਟੀ ਦਾ ਰਸ ਲਾ ਦੇਂਦੇ ਹਨ। ਉਹ ਇਸ ਫੂਕਨੀ ਨਾਲ਼ ਸ਼ਿਕਾਰ ਕਰਨ ਦੇ ਬੜੇ ਉਸਤਾਦ ਹੁੰਦੇ ਹਨ।

ਲੇਖਕ ਨੇ ਅੰਗਰੇਜ਼ ਨੂੰ ਇਹਨਾਂ ਦੇ ਵਿਆਹਾਂ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਵਿਆਹ ਕਰਾਉਣ ਵਾਲ਼ੇ ਕੁੜੀਆਂ ’ਤੇ ਮੁੰਡੇ ਇੱਕ ਰੁੱਖ ਥੱਲੇ ਇਕੱਠੇ ਹੋ ਜਾਂਦੇ ਹਨ ਅਤੇ ਝੁੰਡ ਦੇ ਬਾਕੀ ਮਨੁੱਖ ਵੀ ਉੱਥੇ ਆ ਜਾਂਦੇ ਹਨ। ਅੱਗੇ-ਅੱਗੇ ਕੁੜੀਆਂ ਭੱਜ ਪੈਂਦੀਆਂ ਹਨ ’ਤੇ ਪਿੱਛੇ ਮੁੰਡੇ। ਜਿਹੜਾ ਮੁੰਡਾ ਜਿਸ ਕੁੜੀ ਨੂੰ ਛੂਹ ਲਵੇ ਉਹ ਉਸ ਨਾਲ਼ ਵਿਆਹੀ ਗਈ। ਜੇਕਰ ਬੜੀ ਖ਼ੁਸ਼ੀ ਕਰਨੀ ਹੋਵੇ, ਤਾਂ ਉਸ ਦਿਨ ਸਾਰੇ ਇਕੱਠੇ ਬੈਠ ਕੇ ਆਪਣੀ-ਆਪਣੀ ਰੋਟੀ ਉਸੇ ਰੁੱਖ ਥੱਲੇ ਖਾ ਲੈਂਦੇ ਹਨ।

ਲੇਖਕ ਜਾਣਦਾ ਸੀ ਕਿ ਕਾਲ-ਕਲ਼ੀਚੇ, ਗਾਂਢੇ ਜਿਹੇ ਮਨੁੱਖ ਜਿਨ੍ਹਾਂ ਨੂੰ ਨਗਰੀਟੋ ਆਖਦੇ ਹਨ, ਅਸਲ ਵਿੱਚ ਫਿਲੇਪਾਈਨਜ਼ ’ਤੇ ਕਾਲ਼ੇ-ਪਾਣੀਆਂ ਦੇ ਟਾਪੂਆਂ ਦੇ ਰਹਿਣ ਵਾਲ਼ੇ ਸਨ ਅਤੇ ਅੱਜ-ਕੱਲ੍ਹ ਕੇਵਲ ਤਿੰਨ-ਚਾਰ ਹਜ਼ਾਰ ਮਲਾਇਆ ਵਿੱਚ ਹਨ। ਇਹ ਲੋਕ ਜੇ ਕੋਈ ਗ਼ਲਤੀ ਕਰਦੇ ਵੀ ਹਨ ਤਾਂ ਲਾਲਚ-ਵੱਸ ਹੋ ਕੇ ਕਰਦੇ ਹਨ। ਇਹਨਾਂ ਵਿੱਚ ਕੋਈ ਹਾਕਮ ਨਹੀਂ ਹੁੰਦਾ ’ਤੇ ਨਾ ਹੀ ਇਹਨਾਂ ਦੀ ਕੋਈ ਸੰਸਥਾ ਹੈ। ਬੱਸ ਇਹ ਬਿਜਲੀ ਦੇ ਬੱਦਲ਼ਾਂ ਦੀ ਕੜਕ ਤੋਂ ਡਰਦੇ ਹਨ ਅਤੇ ਆਪਣੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਆਪਣੀਆਂ ਲੱਤਾਂ ਦੀਆਂ ਪਿੰਨੀਆਂ ਵਿੱਚੋਂ ਲਹੂ ਕੱਢ ਕੇ ਭੇਟਾ ਕਰਦੇ ਹਨ। ਇਹੀ ਉਹਨਾਂ ਦਾ ਸਾਦਾ ਜਿਹਾ ਧਰਮ ਹੈ।

ਸਾਕਾਈ ਜਾਤੀ ਅਸਲ ਵਿੱਚ ਇੰਡੋਨੇਸ਼ੀਆ ਦੀ ਉਪਜ ਹਨ। ਇਹਨਾਂ ਦੀ ਬੋਲੀ ਦਾ ਅਸਲ ਨਾਂ, ‘ਮੋਨ ਅਨਾਮ‘ ਹੈ । ਉਹਨਾਂ ਦੇ ਵਿੱਚ ਜੋ ਵੱਡਾ ਆਗੂ ਹੁੰਦਾ ਹੈ ਉਸ ਦਾ ਹੁਕਮ ਸਾਰੇ ਮੰਨਦੇ ਹਨ। ਇਹ ਬਿਮਾਰੀਆਂ ਦਾ ਕਾਰਨ ਰੂਹਾਂ ਨੂੰ ਮੰਨਦੇ ਹਨ ਅਤੇ ‘ਸ਼ਾਮਾਂ‘ ਨਾਂ ਦੇ ਕਿਸੇ ਦੇਵ’ਤੇ ਦੀ ਪੂਜਾ ਕਰਦੇ ਹਨ ਜਿਸ ਨੂੰ ਪ੍ਰਸੰਨ ਕਰਨ ਲਈ ਇਹ ਕਈ ਇੱਕ ਸਾਦੀਆਂ ਰੀਤਾਂ ਕਰਦੇ ਹਨ, ਜਿਹਾ ਕਿ ਸ਼ੇਰ ਨੂੰ ਮਾਰ ਕੇ ਦੱਬਣਾ ਆਦਿ।

ਇਸ ਤਰ੍ਹਾਂ ਸੱਤ ਕੁ ਹਜ਼ਾਰ ਦੇ ਲਗ-ਪਗ ਜਾਕੁੰਨ ਮਲਾਇਆ ਵਿੱਚ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਬੜੇ ਕੱਦਾਵਰ ਹੁੰਦੇ ਹਨ ਅਤੇ ਲੰਮੀਆਂ ਦਾਹੜੀਆਂ ਰੱਖਦੇ ਹਨ। ਇਹਨਾਂ ਦਾ ਰੰਗ ਵੀ ਕਾਲ਼ਾ ਹੁੰਦਾ ਹੈ। ਇਹ ਵੀ ਫਲ਼, ਸ਼ਿਕਾਰ ’ਤੇ ਮੱਛੀ ਦੇ ਸਹਾਰੇ ਜਿਊਂਦੇ ਹਨ, ਬੇੜੀਆਂ ’ਤੇ ਝੌਂਪੜੀਆਂ ਵਿੱਚ ਰਹਿੰਦੇ ਹਨ। ਇਹ ਇਉਂ ਮੰਨਦੇ ਹਨ ਕਿ ਕੁਝ ਅਜਿਹੀਆਂ ਰੂਹਾਂ ਹੁੰਦੀਆਂ ਹਨ ਜੋ ਪੱਥਰਾਂ ’ਤੇ ਹੋਰ ਚੀਜ਼ਾਂ ਵਿੱਚ ਜਾਨ ਭਰ ਦੇਂਦੀਆਂ ਹਨ। ਇਹ ਕਈ ਇੱਕ ਹਿੰਦੂ ਦੇਵਤਿਆਂ ਦੀ ਪੂਜਾ ਵੀ ਕਰਨ ਲੱਗ ਪਏ ਹਨ। ਜਾਕੁੰਨਾਂ ਦੀ ਬੋਲੀ ਮਲਾਈ ਬੋਲੀ ਹੈ, ਅੰਤਰ ਇਹ ਹੈ ਕਿ ਇਸ ਵਿੱਚ ਅੰਗਰੇਜ਼ੀ ਜਾਂ ਹੋਰ ਬਾਹਰਲੇ ਸ਼ਬਦ ਸ਼ਹਿਰੀ ਬੋਲੀ ਵਾਂਗ ਨਹੀਂ ਰਲ਼ੇ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (28) Ajay Khatkar (Punjabi Master) (67) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (331) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ : 22 ਵਿਰਾਸਤ-ਏ-ਖ਼ਾਲਸਾ (ਲੇਖਕ : ਤਰਸੇਮ ਸਿੰਘ ਬੁੱਟਰ) 7th Punjabi lesson 22

December 30, 2023

10th ਵਾਰਤਕ-ਭਾਗ 3. ਬੋਲੀ ਸ. ਗੁਰਬਖ਼ਸ਼ ਸਿੰਘ

April 28, 2026

1. ਭਾਈ ਵੀਰ ਸਿੰਘ (ਆਧੁਨਿਕ ਕਾਵਿ) 9th Pbi

April 28, 2026

ਗੁਰਮਤਿ-ਕਾਵਿ 10th ਗੁਰੂ ਨਾਨਕ ਦੇਵ ਜੀ

April 28, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?