4. ਫੀਰੋਜ਼ਦੀਨ ਸ਼ਰਫ਼

4. ਫੀਰੋਜ਼ਦੀਨ ਸ਼ਰਫ਼

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,

ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।

ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ,

ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਫ਼ੀਰੋਜ਼ਦੀਨ ਸ਼ਰਫ਼’ ਦੀ ਕਵਿਤਾ ‘ਮਿਲੇ ਮਾਣ ਪੰਜਾਬੀ ਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਆਪਣੇ ਦੇਸ ਪੰਜਾਬ ਅਤੇ ਪੰਜਾਬੀ ਭਾਸ਼ਾ ਨੂੰ ਦੁਨੀਆ ਵਿੱਚ ਸਤਿਕਾਰੇ ਜਾਣ ਦੀ ਇੱਛਾ ਨੂੰ ਜ਼ਾਹਿਰ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਇਹ ਚਾਹੁੰਦਾ ਆ ਰਿਹਾ ਹਾਂ ਕਿ ਪੰਜਾਬ ਦੇ ਜੰਮਪਲ਼ ਪੰਜਾਬੀ ਅਤੇ ਇੱਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ-ਸਤਿਕਾਰ ਮਿਲੇ। ਕਿਉਂਕਿ ਕਵੀ ਆਪ ਪੰਜਾਬੀ ਦੇ ਉੱਘੇ ਸ਼ਾਇਰ ਵਾਰਿਸ ਸ਼ਾਹ ਅਤੇ ਬੁੱਲ੍ਹੇ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਉਸੇ ਰੰਗਣ ਵਿੱਚ ਰੰਗਿਆ ਹੋਇਆ ਹੈ।

2. ‘ਮਿਲੇ ਮਾਣ ਪੰਜਾਬੀ ਨੂੰ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਕਵੀ ਆਪਣੇ ਦੇਸ ਪੰਜਾਬ ਅਤੇ ਇੱਥੋਂ ਦੀ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ। ਉਹ ਇਹੀ ਚਾਹੁੰਦਾ ਹੈ ਕਿ ਪੰਜਾਬ ਦੇ ਜੰਮਪਲ਼ ਪੰਜਾਬੀ ਅਤੇ ਇੱਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ-ਸਤਿਕਾਰ ਮਿਲੇ। ਉਹ ਆਪ ਹਮੇਸ਼ਾ ਪੰਜਾਬ ਦਾ ਸੱਚਾ ਸੇਵਕ ਬਣ ਕੇ ਉਸ ਲਈ ਇਹ ਕਾਮਨਾ ਕਰਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਮਿਲੇ ਮਾਣ ਪੰਜਾਬੀ ਨੂੰ’ ਕਵਿਤਾ ਵਿੱਚ ਕਵੀ ਕਿਸ ਭਾਸ਼ਾ ਨੂੰ ਮਾਣ ਦਿਵਾਉਣ ਦੀ ਗੱਲ ਕਰਦਾ ਹੈ?

ਉੱਤਰ: ਪੰਜਾਬੀ ਭਾਸ਼ਾ ਨੂੰ।

(ਅ) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਕਵੀਆਂ ਦਾ ਜ਼ਿਕਰ ਆਇਆ ਹੈ?

ਉੱਤਰ: ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ।

(ੲ) ਕਵੀ ਪੰਜਾਬੀ ਤੋਂ ਇਲਾਵਾ ਹੋਰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ?

ਉੱਤਰ: ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

TAGGED:
Share This Article
Leave a Comment

Leave a Reply

Your email address will not be published. Required fields are marked *