2. ਧਨੀ ਰਾਮ ਚਾਤ੍ਰਿਕ

2. ਧਨੀ ਰਾਮ ਚਾਤ੍ਰਿਕ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਨਾਮ ਦੇ ਜਹਾਜ਼, ਪੰਥ ਖ਼ਾਲਸੇ ਦੀ ਜਿੰਦ-ਜਾਨ,

ਗੁਰੂ ਰੂਪ ਗ੍ਰੰਥ ਕਰਾਂ ਜਸ ਕੀ ਬਿਆਨ ਤੇਰਾ।

ਲੋਕ-ਪਰਲੋਕ ਦਾ ਸਹਾਈ ਤੂੰਏਂ ਜਾਪਨਾ ਏ,

ਧਰਤ ਉੱਤੇ ਅੰਗਿਆ ਏ ਗਿਆਨ ਅਸਮਾਨ ਤੇਰਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਧਨੀ ਰਾਮ ਚਾਤ੍ਰਿਕ’ ਦੀ ਕਵਿਤਾ ‘ਗੁਰੂ ਰੂਪ ਗ੍ਰੰਥ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਣੀ ਸ਼ਰਧਾ ਦਾ ਬਿਆਨ ਕੀਤਾ ਹੈ।

ਵਿਆਖਿਆ: ਧਨੀ ਰਾਮ ਚਾਤ੍ਰਿਕ ਜੀ ਦੇ ਕਹਿੰਦੇ ਹਨ ਕਿ ਪਰਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਖ਼ਾਲਸੇ ਦੀ ਜਿੰਦ-ਜਾਨ ਹੈ ਹੋ ਪਰਮਾਤਮਾ ਦੇ ਨਾਮ ਦਾ ਅਜਿਹਾ ਜਹਾਜ਼ ਹੈ ਜਿਸ ਦਾ ਸਵਾਰੀ ਬਣ ਕੇ ਮਨੁੱਖ ਕਰਨਾ ਵੱਸੋਂ ਬਾਹਰ ਹੈ। ਸਾਡੇ ਲਈ ਤੁਸੀਂ ਲੋਕ-ਪ੍ਰਲੋਕ ਵਿੱਚ ਸਹਾਰਾ ਲੱਗਦੇ ਹੋ। ਤੁਹਾਡੇ ਗਿਆਨ ਦਾ ਪ੍ਰਕਾਸ਼ ਅਸਮਾਨ ਦੇ ਵਾਂਗ ਪੂਰੀ ਧਰਤੀ ਉੱਤੇ ਪਸਰਿਆ ਹੋਇਆ ਹੈ।

2. ‘ਗੁਰੂ ਰੂਪ ਗ੍ਰੰਥ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਬੜੀ ਅਪਰੰਪਾਰ ਹੈ। ਇਸ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਅਤੇ ਹਰਿਮੰਦਿਰ ਸਾਹਿਬ ਵਿਖੇ ਸ਼ੁਸ਼ੋਭਿਤ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਪ੍ਰਕਾਸ਼ ਅਸਮਾਨ ਦੇ ਵਾਂਗ ਪੂਰੀ ਧਰਤੀ ਉੱਤੇ ਪਸਰਿਆ ਹੋਇਆ ਹੈ। ਅਸੀਂ ਇਸਦੇ ਸਦਾ ਨਿਮਾਣੇ ਦਾਸ ਬਣ ਕੇ ਰਹਿਣ ਨੂੰ ਦਿਲ ਕਰਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵਿਤਾ ‘ਗੁਰੂ ਰੂਪ ਗ੍ਰੰਥ‘ ਵਿੱਚ ਪ੍ਰਗਟ ਕੀਤੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ।

ਉੱਤਰ: ਨਾਮ ਰੂਪੀ ਜਹਾਜ਼, ਖ਼ਾਲਸੇ ਦੀ ਜਿੰਦ-ਜਾਨ ਅਤੇ ਲੋਕ-ਪ੍ਰਲੋਕ ਦਾ ਸਹਾਈ।

(ਅ) ਇਸ ਕਵਿਤਾ ਵਿੱਚ ਕਿਸ ਤਰ੍ਹਾਂ ਦੇ ਪ੍ਰੇਮ-ਰੰਗ ਦੀ ਵਡਿਆਈ ਕੀਤੀ ਗਈ ਹੈ?

ਉੱਤਰ: ਅਟੱਲ ਪ੍ਰੇਮ।

(ੲ) ਇਸ ਕਵਿਤਾ ਅਨੁਸਾਰ ਸੰਗਤਾਂ ‘ਗੁਰੂ ਰੂਪ ਗ੍ਰੰਥ‘ ਦਾ ਦਰਸ਼ਨ ਕਰਕੇ ਕੀ ਮਹਿਸੂਸ ਕਰਦੀਆਂ ਹਨ?

ਉੱਤਰ: ਸਰਸ਼ਾਰ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

TAGGED:
Share This Article
Leave a Comment

Leave a Reply

Your email address will not be published. Required fields are marked *