PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 9. ਲਾਹੌਰ ਸ਼ਹਿਰ ਦੀ ਪਰਿਕਰਮਾ (ਬਲਦੇਵ ਸਿੰਘ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

9. ਲਾਹੌਰ ਸ਼ਹਿਰ ਦੀ ਪਰਿਕਰਮਾ (ਬਲਦੇਵ ਸਿੰਘ)

dkdrmn
15 Min Read
Share
15 Min Read
SHARE

9. ਲਾਹੌਰ ਸ਼ਹਿਰ ਦੀ ਪਰਿਕਰਮਾ (ਬਲਦੇਵ ਸਿੰਘ)

ਵਸਤੂਨਿਸ਼ਠ ਪ੍ਰਸ਼ਨ :

ਪ੍ਰਸ਼ਨ 1. ਲਾਹੌਰ ਵਿਖੇ ਲੇਖਕ ਕਿਸ ਵਿਅਕਤੀ ਦੇ ਘਰ ਵਿੱਚ ਠਹਿਰਦਾ ਹੈ?

ਉੱਤਰ: ਮਲਿਕ ਸਾਹਿਬ ਦੇ ਘਰ।

ਪ੍ਰਸ਼ਨ 2. ਲੇਖਕ ਦੇ ਨਾਲ਼ ਗਏ ਉਸ ਦੇ ਸਾਥੀ ਦਾ ਨਾਂ ਦੱਸੋ।

ਉੱਤਰ: ਤਲਵਿੰਦਰ।

ਪ੍ਰਸ਼ਨ 3. ਲਾਹੌਰ ਵਿਖੇ ਲੇਖਕ ਅਤੇ ਉਸ ਦਾ ਸਾਥੀ ਕਿਸ ਮਹਾਂਪੁਰਖ ਦੀ ਦਰਗਾਹ ਦੇ ਪਹਿਲਾਂ ਦਰਸ਼ਨ ਕਰਨ ਜਾਂਦੇ ਹਨ?

ਉੱਤਰ: ਸਾਂਈਂ ਮੀਆਂ ਮੀਰ ਦੀ ਦਰਗਾਹ ’ਤੇ।

ਪ੍ਰਸ਼ਨ 4. ਦੁੱਲਾ ਭੱਟੀ ਕੌਣ ਸੀ?

ਉੱਤਰ: ਮਹਾਨ ਲੋਕ-ਨਾਇੱਕ।

ਪ੍ਰਸ਼ਨ 5. ਮਕਸੂਦ ਸਾਹਿਬ ਦੇ ‘ਕਿਤਾਬ-ਘਰ‘ ਅਤੇ ਉਸ ਦੁਆਰਾ ਕੱਢੇ ਜਾ ਰਹੇ ਪੰਜਾਬੀ ਰਿਸਾਲੇ ਦਾ ਨਾਂ ਦੱਸੋ।

ਉੱਤਰ: ਕਿਤਾਬ ਘਰ ਦਾ ਨਾਂ ‘ਸੁਚੇਤ ਕਿਤਾਬ ਘਰ’ ਅਤੇ ਰਸਾਲੇ ਦਾ ਨਾਂ ‘ਪੰਚਮ’ ਹੈ।

ਪ੍ਰਸ਼ਨ 6. ਲੇਖਕ ਨੇ ਲਾਹੌਰ-ਨਿਵਾਸੀਆਂ ਅਤੇ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲਣ ਦਾ ਕੀ ਅੰਤਰ ਦੱਸਿਆ ਹੈ?

ਉੱਤਰ: ਲਾਹੌਰ ਨਿਵਾਸੀਆਂ ਦੇ ਬੋਲਣ ’’ਤੇ ਉਹਨਾਂ ਨੂੰ ਸੁਣਨ ਦਾ ਮਨ ਕਰਦਾ ਹੈ ਪਰ ਭਾਰਤੀ ਪੰਜਾਬੀ ਬੋਲਦੇ ਹਨ ਤਾਂ ਇਸ ਤਰ੍ਹਾਂ ਜਿਵੇਂ ਖਰਖਰਾ ਕਰਨਾ ਹੋਵੇ।

ਪ੍ਰਸ਼ਨ 7. ਮਲਿਕ ਸਾਹਿਬ ‘ਬੈੱਡ-ਟੀ‘ ਨੂੰ ਕੀ ਕਹਿੰਦੇ ਹਨ?

ਉੱਤਰ: ਬੈਡ-ਟੀ।

ਪ੍ਰਸ਼ਨ 8. ਮਲਿਕ ਸਾਹਿਬ ਚਾਹ ਦੀ ਥਾਂ ਕੀ ਪੀਂਦੇ ਹਨ?

ਉੱਤਰ: ਲੱਸੀ।

2. ਦੱਸੋ :

ਪ੍ਰਸ਼ਨ 1. “ਮੈਂ ਵੀ ਬਹੁਤ ਜਲਦੀ ਉੱਠ ਜਾਣਾਂ, ਤੁਹਾਡੀ ਭਰਜਾਈ ‘ਤੇ ਮੈਂ ਸੈਰ ਕਰਨ ਜਾਂਦੇ ਹਾਂ। ਨੇੜੇ ਹੀ ਪਾਰਕ ਹੈ। ਢਾਈ ਮੀਲ ਦਾ ਚੱਕਰ ਹੈ। ਮੈਂ ਚਾਹ ਨਹੀਂ ਪੀਂਦਾ, ਲੱਸੀ ਪੀਂਦਾ ਹਾਂ।” ਇਹ ਸ਼ਬਦ ਕਿਸ ਨੇ ਕਹੇ ਹਨ ਅਤੇ ਲੇਖਕ ਨੇ ਕਿੱਥੇ ਵਰ’ਤੇ ਹਨ?

ਉੱਤਰ: ਇਹ ਸ਼ਬਦ ਮਲਿਕ ਸਾਹਿਬ ਨੇ ਲੇਖਕ ਅਤੇ ਉਸ ਦੇ ਦੋਸਤ ਨੂੰ ਕਹੇ ਅਤੇ ਲੇਖਕ ਨੇ ਇਹ ਸ਼ਬਦ ਉੱਥੇ ਵਰਤੇ ਹਨ, ਜਿੱਥੇ ਲੇਖਕ ਮਲਿਕ ਸਾਹਿਬ ਦਾ ਸੁਭਾਅ ਅਤੇ ਨੇਮ ਬਾਰੇ ਦੱਸਦਾ ਹੈ।

ਪ੍ਰਸ਼ਨ 2. ਸਾਂਈਂ ਮੀਆਂ ਮੀਰ ਦੀ ਦਰਗਾਹ ਦੇ ਅੰਦਰ ਮੁਸਲਮਾਨ ਬੈਠੇ ਕੀ ਕਰਦੇ ਸਨ?

ਉੱਤਰ: ਸਾਂਈਂ ਜੀ ਦੀ ਕਬਰ ਦੁਆਲ਼ੇ ਕੁਝ ਮੁਸਲਮਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਹੇ ਸਨ। ਕੁਝ ਹੱਥ ਉਠਾ ਕੇ ਦੁਆ ਮੰਗ ਰਹੇ ਸਨ।

ਪ੍ਰਸ਼ਨ 3. ਸਾਂਈਂ ਮੀਆਂ ਮੀਰ ਦੀ ਦਰਗਾਹ ਦੇ ਬਾਹਰ ਲੇਖਕ ਨੇ ਕੀ ਵੇਖਿਆ?

ਉੱਤਰ: ਸਾਂਈਂ ਜੀ ਦੀ ਦਰਗਾਹ ਦੇ ਬਾਹਰ ਫੁੱਲਾਂ ਦੀਆਂ ਦੁਕਾਨਾਂ ਸਨ। ਫੁੱਲੀਆਂ-ਪਤਾਸਿਆਂ ਦਾ ਪ੍ਰਸ਼ਾਦ ਸੀ। ਦਰਗਾਹ ਦੇ ਬਾਹਰ ਸਾਮ੍ਹਣੇ ਲੰਮੇ-ਚੌੜੇ ਅਹਾਤੇ ਵਿੱਚ ਸਾਂਈਂ ਜੀ ਦਾ ਮਜ਼ਾਰ ਸੀ। ਸੱਜੇ ਹੱਥ ਮਸਜਿਦ ਸੀ। ਖੱਬੇ ਪਾਸੇ ਕਬੂਤਰਾਂ ਦਾ ਵੱਡਾ ਝੁੰਡ ਅਨਾਜ ਦੇ ਦਾਣੇ ਚੁਗ ਰਿਹਾ ਸੀ। ਵੱਡੀ ਦਰਗਾਹ ਸਾਮ੍ਹਣੇ ਖੱਬੇ ਪਾਸੇ ਹੋਰ ਕਬਰਾਂ ਸਨ, ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਇਹ ਕਬਰਾਂ ਸਾਂਈਂ ਜੀ ਦੇ ਸਕੇ-ਸੰਬੰਧੀਆਂ ’ਤੇ ਰਿਸ਼ਤੇਦਾਰਾਂ ਦੀਆਂ ਹਨ।

ਪ੍ਰਸ਼ਨ 4.ਮਿਆਣੀ ਸਾਹਿਬ ਅੰਦਰ ਦੁੱਲੇ ਭੱਟੀ ਦੀ ਕਬਰ ਉੱਪਰ ਕਿਹੜੇ ਸ਼ਬਦ ਲਿਖੇ ਹਨ? ਲੇਖਕ ਨੂੰ ਇਹ ਅਧੂਰੇ ਕਿਉਂ ਲੱਗੇ?

ਉੱਤਰ: ਲੇਖਕ ਉਸ ਦਾ ਦੋਸਤ ਤਲਵਿੰਦਰ ਅਤੇ ਉਮੈਰ ਅਹਿਮਦ ਵੱਡੇ ਕਬਰਸਤਾਨ ਨੇੜੇ ਗਏ, ਤਾਂ ਸੱਜੇ ਪਾਸੇ ਇੱਕ ਤਖ਼ਤੀ ਉੱਤੇ ਤੀਰ ਦਾ ਨਿਸ਼ਾਨ ਪਾ ਕੇ ਲਿਖਿਆ ਹੋਇਆ ਸੀ ‘ਸ਼ਹੀਦ ਦੁੱਲਾ ਭੱਟੀ ਦੀ ਕਬਰ’। ਥੋੜ੍ਹਾ ਅੱਗੇ ਦੁੱਲਾ ਭੱਟੀ ਦੀ ਕਬਰ ਸੀ, ਜਿਸ ਉੱਪਰ ਲਿਖਿਆ ਹੋਇਆ ਸੀ ‘ਮੈਂ ਭੰਨਾ ਦਿੱਲੀ ਦੇ ਕਿੰਗਰੇ’। ਹੇਠਾਂ ਉਸ ਦਾ ਨਾਂ ’ਤੇ ਹੋਰ ਵੇਰਵੇ ਸਨ। ਲੇਖਕ ਨੂੰ ਸਮਝ ਨਾ ਆਈ ਕਿ ਲਾਹੌਰ ਵਾਲ਼ਿਆਂ ਨੇ ਅਧੂਰੀ ਪੰਕਤੀ ਕਿਉਂ ਲਿਖੀ ’ਤੇ ਉਹਨਾਂ ਨੂੰ ਪੰਕਤੀ ਦੇ ਬਾਕੀ ਹਿੱਸੇ ‘ਮੈਂ ਲੁੱਟਾ ਤਖ਼ਤ ਲਾਹੌਰ’ ਵਿੱਚ ਕੀ ਖ਼ਰਾਬੀ ਨਜ਼ਰ ਆਈ ਜਾਂ ਉਹ ਤਖ਼ਤ ਲਾਹੌਰ ਨੂੰ ਲੁੱਟਣ ਦੇ ਸੰਕਲਪ ਤੋਂ ਹੀ ਭੈਅ ਖਾਂਦੇ ਸਨ।

ਪ੍ਰਸ਼ਨ 5. ‘ਲਾਹੌਰ ਸ਼ਹਿਰ ਦੀ ਪਰਿਕਰਮਾ’ ਸਫ਼ਰਨਾਮੇ ਵਿੱਚ ਲੇਖਕ ਨੇ ਲਾਹੌਰ ਦੇ ਅਮੀਰ ਲੋਕਾਂ ਦੇ ਰਹਿਣ-ਸਹਿਣ ਅਤੇ ਆਦਤਾਂ ਬਾਰੇ ਕੀ ਦੱਸਿਆ ਹੈ?

ਉੱਤਰ: ਲਾਹੌਰ ਵਿੱਚ ਅਮੀਰ ਘਰਾਂ ਦੇ ਲੋਕ ਸਵੇਰੇ ਨੌਂ-ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਉੱਠਦੇ ’ਤੇ ਰਾਤ ਨੂੰ ਇਹ ਬਾਰਾਂ–ਇੱਕ ਵਜੇ ਤੋਂ ਪਹਿਲਾਂ ਕਦੀ ਦੋ ਵਜੇ ਤੱਕ ਵੀ ਸੌਂਦੇ ਨਹੀਂ ਹਨ ਅਤੇ ਉਹ ਸਵੇਰੇ ਕਾਫ਼ੀ ਲੇਟ ਉੱਠਦੇ ਹਨ।

ਪ੍ਰਸ਼ਨ 6. ਮਲਿਕ ਸਾਹਿਬ ਕੌਣ ਸਨ ? ਉਹਨਾਂ ਦੇ ਸੁਭਾਅ ਬਾਰੇ ਜਾਣਕਾਰੀ ਦਿਓ।

ਉੱਤਰ: ਮਲਿਕ ਸਾਹਿਬ ਲਾਹੌਰ ਦੇ ਵਸਨੀਕ ਹਨ। ਲੇਖਕ ਅਤੇ ਉਸ ਦਾ ਦੋਸਤ ਤਲਵਿੰਦਰ ਮਲਿਕ ਸਾਹਿਬ ਦੇ ਘਰ ਹੀ ਠਹਿਰੇ ਹੋਏ ਸਨ। ਉਹ ਬਹੁਤ ਚੰਗੇ ਸੁਭਾਅ ਦੇ ਮਾਲਕ ਅਤੇ ਵਧੀਆ ਮਨਿਮਾਨ-ਨਿਵਾਜ਼ ਵੀ ਹਨ। ਤਲਵਿੰਦਰ ਮਲਿਕ ਸਾਹਿਬ ਦੇ ਕੋਲ਼ ਪਹਿਲਾਂ ਵੀ ਦੋ-ਤਿੰਨ ਵਾਰੀ ਰਹਿ ਗਿਆ ਸੀ। ਸਾਢੇ ਕੁ ਛੇ ਵਜੇ ਮਲਿਕ ਸਾਹਿਬ ਆਏ ’ਤੇ ‘ਗੁੱਡ ਮਾਰਨਿੰਗ’ ਕਿਹਾ ਅਤੇ ਪੁੱਛਿਆ ਕਿ ਉਹ ਰਾਤੀਂ ਵਧੀਆ ਨੀਂਦ ਸੁੱਤੇ ਹਨ ’ਤੇ ਉਹਨਾਂ ਕੋਈ ਤਕਲੀਫ਼ ਤਾਂ ਨਹੀਂ ਹੋਈ। ਬੈਡ-ਟੀ ਬਾਰੇ ਪੁੱਛਿਆ। ਮਲਿਕ ਸਾਹਿਬ ਬੈੱਡ-ਟੀ ਨੂੰ ਬੈਡ ਟੀ ਕਹਿੰਦੇ ਸਨ। ਆਪ ਉਹ ਚਾਹ ਦੀ ਥਾਂ ਲੱਸੀ ਪੀਂਦੇ ਹਨ। ਚਾਹ ਆਉਣ ਤੋਂ ਪਹਿਲਾਂ ਲੇਖਕ ਅਤੇ ਉਸ ਦਾ ਸਾਥੀ ਨਹਾ ਚੁੱਕੇ ਸਨ। ਮਲਿਕ ਸਾਹਿਬ ਦੇ ਪੁੱਛਣ ’ਤੇ ਲੇਖਕ ਨੇ ਦੱਸਿਆ ਕਿ ਉਹ ਸਵੇਰੇ ਸੈਰ ਨਹੀਂ ਕਰਦਾ ਬਲਕਿ ਕੁਝ ਸਮਾਂ ਯੋਗਾ ਕਰਦਾ ਹੈ, ਪਰ ਮਲਿਕ ਸਾਹਿਬ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਨਾਲ਼ ਪਾਰਕ ਵਿੱਚ ਸੈਰ ਕਰਦੇ ਹੋਏ ਢਾਈ ਮੀਲ ਦਾ ਚੱਕਰ ਲਾਉਂਦੇ ਹਨ।

ਪ੍ਰਸ਼ਨ 7. ਸਾਂਈਂ ਮੀਆਂ ਮੀਰ ਜੀ ਕੌਣ ਸਨ ਅਤੇ ਉਹਨਾਂ ਨੇ ਕਿਹੜਾ ਇਤਿਹਾਸਿਕ ਕਾਰਜ ਕੀਤਾ ਸੀ?

ਉੱਤਰ: ਸਾਂਈਂ ਮੀਆਂ ਮੀਰ ਜੀ ਮਹਾਨ ਸੂਫ਼ੀ ਫ਼ਕੀਰ ਹੋਏ ਹਨ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ।

3. ਸਾਰ

ਪ੍ਰਸ਼ਨ: ‘ਲਾਹੌਰ ਸ਼ਹਿਰ ਦੀ ਪਰਿਕਰਮਾ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ ਅਤੇ ਉਸ ਦੇ ਸਾਥੀ ਤਲਵਿੰਦਰ ਨੂੰ ਲਾਹੌਰ ਪੁੱਜਿਆਂ ਨੂੰ ਦੋ ਦਿਨ ਹੋ ਗਏ ਸਨ। ਲਾਹੌਰ ਵਿੱਚ ਅਮੀਰ ਘਰਾਂ ਦੇ ਲੋਕ ਸਵੇਰੇ ਨੌਂ-ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਉੱਠਦੇ ’ਤੇ ਰਾਤ ਨੂੰ ਇਹ ਬਾਰਾਂ–ਇੱਕ ਵਜੇ ਤੋਂ ਪਹਿਲਾਂ ਸੌਂਦੇ ਵੀ ਨਹੀਂ ਹਨ। ਜਿਹੜੇ ਮਲਿਕ ਸਾਹਿਬ ਦੇ ਘਰ ਉਹ ਰੁਕੇ ਹੋਏ ਸਨ, ਉਹ ਅਤੇ ਉਹਨਾਂ ਦੀ ਬੇਗ਼ਮ ਤੋਂ ਬਿਨਾਂ ਬਾਕੀ ਸਾਰੇ ਨੌਂ ਵਜੇ ਤੋਂ ਪਹਿਲਾਂ ਨਹੀਂ ਉੱਠਦੇ।

ਲੇਖਕ ’ਤੇ ਉਸ ਦਾ ਸਾਥੀ ਨੇਮ ਅਨੁਸਾਰ ਸਾਢੇ ਕੁ ਪੰਜ ਵਜੇ ਜਾਗ ਪਏ। ਤਲਵਿੰਦਰ ਲੇਖਕ ਨੂੰ ਮਲਿਕ ਸਾਹਿਬ ਦੇ ਪਰਿਵਾਰ ਬਾਰੇ ਜਾਣਕਾਰੀ ਦੇ ਰਿਹਾ ਸੀ। ਕਿਉਂਕ ਉਹਨਾਂ ਕੋਲ਼ ਪਹਿਲਾਂ ਵੀ ਦੋ-ਤਿੰਨ ਵਾਰੀ ਰਹਿ ਗਿਆ ਸੀ। ਸਾਢੇ ਕੁ ਛੇ ਵਜੇ ਮਲਿਕ ਸਾਹਿਬ ਆਏ ’ਤੇ ‘ਗੁੱਡ ਮਾਰਨਿੰਗ’ ਕਿਹਾ ਅਤੇ ਪੁੱਛਿਆ ਕਿ ਉਹ ਰਾਤੀਂ ਵਧੀਆ ਨੀਂਦ ਸੁੱਤੇ ਹਨ ’ਤੇ ਉਹਨਾਂ ਕੋਈ ਤਕਲੀਫ਼ ਤਾਂ ਨਹੀਂ ਹੋਈ। ਬੈਡ-ਟੀ ਬਾਰੇ ਪੁੱਛਿਆ। ਮਲਿਕ ਸਾਹਿਬ ਬੈੱਡ-ਟੀ ਨੂੰ ਬੈਡ ਟੀ ਕਹਿੰਦੇ ਸਨ। ਆਪ ਚਾਹ ਦੀ ਥਾਂ ਲੱਸੀ ਪੀਂਦੇ ਹਨ। ਚਾਹ ਆਉਣ ਤੋਂ ਪਹਿਲਾਂ ਲੇਖਕ ਅਤੇ ਉਸਦਾ ਸਾਥੀ ਨਹਾ ਚੁੱਕੇ ਸਨ। ਮਲਿਕ ਸਾਹਿਬ ਦੇ ਪੁੱਛਣ ’ਤੇ ਲੇਖਕ ਨੇ ਦੱਸਿਆ ਕਿ ਉਹ ਸਵੇਰੇ ਸੈਰ ਨਹੀਂ ਕਰਦਾ ਬਲਕਿ ਕੁਝ ਸਮਾਂ ਯੋਗਾ ਕਰਦਾ ਹੈ, ਪਰ ਮਲਿਕ ਸਾਹਿਬ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਨਾਲ਼ ਪਾਰਕ ਵਿੱਚ ਸੈਰ ਕਰਦੇ ਹੋਏ ਢਾਈ ਮੀਲ ਦਾ ਚੱਕਰ ਲਾਉਂਦੇ ਹਨ। ਸਵੇਰੇ ਗਿਆਰਾਂ ਵਜੇ ਉਹ ਲਾਹੌਰ ਦੇਖਣ ਲਈ ਘਰੋਂ ਬਾਹਰ ਨਿਕਲ਼ੇ। ਮਲਿਕ ਸਾਹਿਬ ਦਾ ਵਿੱਚਕਾਰਲਾ ਲੜਕਾ ਉਮੈਰ ਅਹਿਮਦ ਆਪਣੀ ਕਾਰ ਸਮੇਤ ਉਹਨਾਂ ਨੂੰ ਲਾਹੌਰ ਦੀਆਂ ਸਾਰੀਆਂ ਮਹੱਤਵਪੂਰਨ ਥਾਂਵਾਂ ਵਿਖਾਉਣ ਲਈ ਤੁਰ ਪਿਆ। ਉਹਨਾਂ ਸਭ ਤੋਂ ਪਹਿਲਾਂ ਸਾਂਈਂ ਮੀਆਂ ਮੀਰ ਦੀ ਕਬਰ ਉੱਤੇ ਸਿਜਦਾ ਕਰਨ ਦਾ ਪ੍ਰੋਗਰਾਮ ਬਣਾਇਆ। ਲਾਹੌਰ ਦੇ ਬਜ਼ਾਰਾਂ ਦੀਆਂ ਰੌਣਕਾਂ ਦੇਖ ਕੇ ਉਹ ਸਾਂਈਂ ਜੀ ਦੀ ਦਰਗਾਹ ਉੱਤੇ ਪੁੱਜੇ। ਇੱਕ ਥਾਂ ਕਾਰ ਰੁਕੀ। ਲੇਖਕ ਨੇ ਉਮੈਰ ਅਹਿਮਦ ਨੂੰ ਦੱਸਿਆ ਕਿ ਸਾਂਈਂ ਮੀਆਂ ਮੀਰ ਨੇ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਇਹ ਜਾਣ ਕੇ ਉਹ ਬਹੁਤ ਖ਼ੁਸ਼ ਹੋਇਆ। ਸਾਂਈਂ ਜੀ ਦੀ ਦਰਗਾਹ ਦੇ ਬਾਹਰ ਫੁੱਲਾਂ ਦੀਆਂ ਦੁਕਾਨਾਂ ਸਨ। ਫੁੱਲੀਆਂ-ਪਤਾਸਿਆਂ ਦਾ ਪ੍ਰਸ਼ਾਦ ਸੀ। ਦਰਗਾਹ ਦੇ ਬਾਹਰ ਉਹਨਾਂ ਜੁੱਤੀਆਂ ਉਤਾਰੀਆਂ ’ਤੇ ਸੇਵਾਦਾਰ ਨੂੰ ਟੋਕਨ ਬਾਰੇ ਪੁੱਛਿਆ। ਉਸ ਨੇ ਕਿਹਾ ਕਿ ਜੇਕਰ ਜੁੱਤੀ ਗੁੰਮ ਹੋ ਜਾਵੇ, ਤਾਂ ਉਸ ਤੋਂ ਪੂਰੇ ਪੈਸੇ ਲੈ ਲੈਣ। ਲੇਖਕ ਨੂੰ ਬੜੀ ਸ਼ਰਮ ਆਈ।

ਸਾਮ੍ਹਣੇ ਲੰਮੇ-ਚੌੜੇ ਅਹਾਤੇ ਵਿੱਚ ਸਾਂਈਂ ਜੀ ਦਾ ਮਜ਼ਾਰ ਸੀ। ਸੱਜੇ ਹੱਥ ਮਸਜਿਦ ਸੀ। ਖੱਬੇ ਪਾਸੇ ਕਬੂਤਰਾਂ ਦਾ ਵੱਡਾ ਝੁੰਡ ਅਨਾਜ ਦੇ ਦਾਣੇ ਚੁਗ ਰਿਹਾ ਸੀ। ਵੱਡੀ ਦਰਗਾਹ ਸਾਮ੍ਹਣੇ ਖੱਬੇ ਪਾਸੇ ਹੋਰ ਕਬਰਾਂ ਸਨ, ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਇਹ ਕਬਰਾਂ ਸਾਂਈਂ ਜੀ ਦੇ ਸਕੇ-ਸੰਬੰਧੀਆਂ ’ਤੇ ਰਿਸ਼ਤੇਦਾਰਾਂ ਦੀਆਂ ਹਨ।

ਸਾਂਈਂ ਜੀ ਦੀ ਕਬਰ ਦੁਆਲ਼ੇ ਕੁਝ ਮੁਸਲਮਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਹੇ ਸਨ। ਕੁਝ ਹੱਥ ਉਠਾ ਕੇ ਦੁਆ ਮੰਗ ਰਹੇ ਸਨ। ਉੱਥੇ ਇੱਕ ਲਾਇਬਰੇਰੀ ਵੀ ਸੀ, ਜਿੱਥੇ ਮੁਕੱਦਸ ਕੁਰਾਨ ਦੀਆਂ ਪੁਰਾਤਨ ਹੱਥ-ਲਿਖਤਾਂ ’ਤੇ ਇਸਲਾਮ ਧਰਮ ਨਾਲ਼ ਸੰਬੰਧਿਤ ਹੋਰ ਪੁਸਤਕਾਂ ਦਾ ਸੰਗ੍ਰਹਿ ਸੀ। ਇੱਥੇ ਇਹਨਾਂ ਕਿਤਾਬਾਂ ਦਾ ਮੁਤਾਲਿਆ ਕਰਨ ਲਈ ਪੁਰਾਣੇ ਜ਼ਮਾਨੇ ਵਾਂਗ ਚੌਂਕੀਆਂ ਰੱਖੀਆਂ ਹੋਈਆਂ ਸਨ ਜਿਵੇਂ ਭਾਰਤ ਵਿੱਚ ਮੁਨਸ਼ੀ ਆਪਣੇ ਅੱਗੇ ਬਕਸੇ ਵਾਂਗ ਰੱਖਦੇ ਹੁੰਦੇ ਹਨ। ਬਾਹਰ ਆਏ ਤਾਂ ਪਤਾ ਲੱਗਾ ਕਿ ਉੱਥੇ ਜੁੱਤੀਆਂ ਦੀ ਰਾਖੀ ਕਰਨ ਦੇ ਪੈਸੇ ਲਏ ਜਾਂਦੇ ਹਨ। ਜਦੋਂ ਉਮੈਰ ਪੈਸੇ ਦੇਣ ਲੱਗਾ, ਤਾਂ ਮੀਆਂ ਜੀ ਨੇ ਕਿਹਾ ਕਿ ਇਹ ਤਾਂ ਮਹਿਮਾਨ ਹਨ, ਉਹ ਪੈਸੇ ਨਹੀਂ ਲਵੇਗਾ। ਇਸ ਨਾਲ਼ ਲੇਖਕ ਹੋਰ ਵੀ ਸ਼ਰਮਿੰਦਾ ਹੋ ਗਿਆ।

ਇਸ ਤੋਂ ਪਿੱਛੋਂ ਲੇਖਕ ਨੇ ਮਹਾਨ ਲੋਕ-ਨਾਇੱਕ ਦੁੱਲੇ ਭੱਟੀ ਦੀ ਕਬਰ ਦੇਖਣੀ ਚਾਹੀ, ਪਰ ਉਮੈਰ ਨੂੰ ਪਤਾ ਨਹੀਂ ਸੀ ਕਿ ਦੁੱਲੇ ਭੱਟੀ ਦੀ ਕਬਰ ਕਿੱਥੇ ਹੈ। ਤਲਵਿੰਦਰ ਦੀ ਸਲਾਹ ’ਤੇ ਉਮੈਰ ਨੇ ਜੁੱਤੀਆਂ ਸੰਭਾਲ਼ਨ ਵਾਲ਼ੇ ਮੀਆਂ ਜੀ ਤੋਂ ਪੁੱਛਿਆ, ਤਾਂ ਪਤਾ ਲੱਗਾ ਕਿ ਉਹ ਕਬਰ ਮਿਆਣੀ ਸਾਹਿਬ ਲਾਗੇ ਹੈ। ਉਮੈਰ ਨੇ ਕਿਹਾ ਕਿ ਉੱਥੇ ਤਾਂ ਸਾਰੇ ਲਾਹੌਰ ਸ਼ਹਿਰ ਨੂੰ ਹੀ ਦਫ਼ਨਾਇਆ ਗਿਆ ਹੈ। ਫਿਰ ਉਹ ਇੱਕ ਵੱਡੇ ਕਬਰਸਤਾਨ ਨੇੜੇ ਗਏ, ਤਾਂ ਸੱਜੇ ਪਾਸੇ ਇੱਕ ਤਖ਼ਤੀ ਉੱਤੇ ਤੀਰ ਦਾ ਨਿਸ਼ਾਨ ਪਾ ਕੇ ਲਿਖਿਆ ਹੋਇਆ ਸੀ ‘ਸ਼ਹੀਦ ਦੁੱਲਾ ਭੱਟੀ ਦੀ ਕਬਰ’। ਥੋੜ੍ਹਾ ਅੱਗੇ ਦੁੱਲਾ ਭੱਟੀ ਦੀ ਕਬਰ ਸੀ, ਜਿਸ ਉੱਪਰ ਲਿਖਿਆ ਹੋਇਆ ਸੀ ‘ਮੈਂ ਭੰਨਾ ਦਿੱਲੀ ਦੇ ਕਿੰਗਰੇ। ਹੇਠਾਂ ਉਸ ਦਾ ਨਾਂ ‘ਤੇ ਹੋਰ ਵੇਰਵੇ ਸਨ। ਲੇਖਕ ਨੂੰ ਸਮਝ ਨਾ ਆਈ ਕਿ ਲਾਹੌਰ ਵਾਲ਼ਿਆਂ ਨੇ ਅਧੂਰੀ ਪੰਕਤੀ ਕਿਉਂ ਲਿਖੀ ‘ਤੇ ਉਹਨਾਂ ਨੂੰ ਪੰਕਤੀ ਦੇ ਬਾਕੀ ਹਿੱਸੇ ‘ਮੈਂ ਲੁੱਟਾ ਤਖ਼ਤ ਲਾਹੌਰ, ਵਿੱਚ ਕੀ ਖ਼ਰਾਬੀ ਨਜ਼ਰ ਆਈ ਜਾਂ ਉਹ ਤਖ਼ਤ ਲਾਹੌਰ ਨੂੰ ਲੁੱਟਣ ਦੇ ਸੰਕਲਪ ਤੋਂ ਹੀ ਭੈਅ ਖਾਂਦੇ ਸਨ। ਇਸ ਮਹਾਨ ਲੋਕ-ਨਾਇਕ ਦੀ ਕਬਰ ਉੱਤੇ ਸਿਰ ਝੁਕਾ ਕੇ ਉਹ ਕਬਰਾਂ ਦੇ ਉਸ ਪਿੰਡ ਤੋਂ ਬਾਹਰ ਆ ਗਏ।

ਉੱਥੇ ਇਧਰ-ਉਧਰ ਦੂਰ-ਦੂਰ ਤਕ ਕਬਰਾਂ ਹੀ ਕਬਰਾਂ ਸਨ। ਛੋਟੀਆਂ ਕਬਰਾਂ, ਵੱਡੀਆਂ ਕਬਰਾਂ, ਸ਼ਾਹੀ ਕਬਰਾਂ ’ਤੇ ਕੀਮਤੀ ਪੱਥਰ-ਲੱਗੀਆਂ ਕਬਰਾਂ।

ਮਕਸੂਦ ਸਾਕਿਬ-ਗੰਗਾ ਰਾਮ ਚੌਂਕ ਵਿੱਚ ਪਹੁੰਚੇ ਤਾਂ ਤਲਵਿੰਦਰ ਨੂੰ ਇੱਕ ਦਮ ਯਾਦ ਆਇਆ ਕਿ ਉੱਥੇ ਹੀ ‘ਸੁਚੇਤ ਕਿਤਾਬ-ਘਰ’ ਹੈ। ਮਕਸੂਦ ਸਾਕਿਬ ਉੱਥੋਂ ਪੰਜਾਬੀ ਮਾਸਿਕ ‘ਪੰਚਮ’ ਕੱਢਦੇ ਹਨ। ਉਸ ਨੇ ਉਸ ਨੂੰ ਮਿਲ਼ਨ ਦੀ ਇੱਛਾ ਪ੍ਰਗਟ ਕੀਤੀ ਤਾਂ ਉਮੈਰ ਨੇ ਘੜੀ ਦੇਖਦਿਆਂ ਕਿਹਾ ਕਿ ਲੰਚ ਦਾ ਵਕਤ ਹੋ ਗਿਆ ਹੈ। ਮਕਸੂਦ ਸਾਹਿਬ ਦਾ ਇਹ ਅਦਾਰਾ 11 ਸ਼ਰਾਫ਼ ਮੈਨਸ਼ਨ ਦੀ ਦੂਸਰੀ ਮੰਜ਼ਿਲ ਉੱ’ਤੇ ਹੈ। ਸਾਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋਇਆ। ਉਹ ਲੇਖਕ ਨੂੰ ਪਹਿਲਾਂ ਹੀ ਪਟਿਆਲ਼ੇ ਮਿਲ਼ ਚੁੱਕਾ ਸੀ। ਉਸ ਨੇ ਦੱਸਿਆ ਕਿ ਉਸ ਕੋਲ਼ ਲੋਕ-ਗੀਤ ਪ੍ਰਕਾਸ਼ਨ ਦੀਆਂ ਸਾਰੀਆਂ ਕਿਤਾਬਾਂ ਹਨ ’ਤੇ ਉਸ ਨੇ ‘ਅੰਨਦਾਤਾ’ ਨਾਵਲ ਉਚੇਚਾ ਮੰਗਵਾਇਆ ਹੈ।

ਗੱਲਾਂ-ਬਾਤਾਂ-ਕਾਫ਼ੀ ਦੇਰ ਉਹਨਾਂ ਦੀਆਂ ਮਕਸੂਦ ਸਾਹਿਬ ਨਾਲ਼ ਦੋਹਾਂ ਪੰਜਾਬਾਂ ਦੇ ਪੰਜਾਬੀ ਸਾਹਿਤ ਬਾਰੇ ਗੱਲਾਂ ਹੁੰਦੀਆਂ ਰਹੀਆਂ। ਗੁਰਮੁਖੀ ’ਤੇ ਸ਼ਾਹਮੁਖੀ ਨੂੰ ਦੋਹੀਂ-ਪਾਸੀਂ ਪੜ੍ਹਨ ’ਤੇ ਪੜ੍ਹਾਏ ਜਾਣ ਦੀਆਂ ਸਮੱਸਿਆਵਾਂ ਉ’ਤੇ ਵਿਚਾਰ-ਚਰਚਾ ਕੀਤੀ ਗਈ।

ਘਰ ਪਹੁੰਚੇ ਤਾਂ ਮਲਿਕ ਸਾਹਿਬ ਨੇ ਦੱਸਿਆ ਕਿ ਏਜਾਜ਼ ਉੱਲਾ ਨੇ ਫੋਨ ਉੱਤੇ ਕਿਹਾ ਹੈ ਕਿ ਨਾਸਰ ਬਾਗ਼ ਵਿੱਚ ਚੌਪਾਲ ਸੰਸਥਾ ਵੱਲ਼ੋਂ ਸ਼ਾਮੀ ਸਾਢੇ ਸੱਤ ਵਜੇ ਦੇ ਰੂ-ਬਰੂ ਰੱਖਿਆ ਹੈ। ਤਲਵਿੰਦਰ ਨੇ ਕਿਹਾ ਕਿ ਚੰਗੀ ਖ਼ਬਰ ਹੈ। ਇਸ ਨਾਲ਼ ਲਾਹੌਰ ਦੇ ਬਹੁਤ ਸਾਰੇ ਅਦੀਬ ਇਕੱਠੇ ਹੋਣਗੇ। ਇੱਕ-ਇੱਕ ਨੂੰ ਮਿਲ਼ਨ ਜਾਣਾ ਔਖਾ ਹੈ। ਉੱਥੇ ਸਾਰਿਆਂ ਨਾਲ਼ ਮੁਲਾਕਾਤ ਹੋ ਜਾਵੇਗੀ।

ਖਾਣਾ ਖਾ ਕੇ ਸ਼ਾਮ ਦੀ ਮਹਿਫਲ਼ ਬਾਰੇ ਸੋਚਦੇ ਉਹ ਸੌਂ ਗਏ। ਮਲਿਕ ਸਾਹਿਬ ਨੇ ਆ ਕੇ ਜਗਾਇਆ ’ਤੇ ਆਖਿਆ ਕਿ ਚਾਹ ਆ ਰਹੀ ਹੈ। ਉਹਨਾਂ ਦੇ ਪੁੱਛਣ ’ਤੇ ਤਲਵਿੰਦਰ ਨੇ ਕਿਹਾ ਕਿ ਉਹ ਰਾਤੀਂ ਨਾਸਰ ਬਾਗ਼ ਜਾਣਗੇ, ਜੇਕਰ ਉਹਨਾਂ ਦਾ ਦੋਸਤ ਲੈਣ ਆਇਆ ਤਾਂ ਮਲਿਕ ਸਾਹਿਬ ਨੇ ਕਿਹਾ ਕਿ ਅਜੇ ਤਾਂ ਉਹਨਾਂ ਲਾਹੌਰ ਦਾ ਇੱਕ ਕੋਨਾ ਹੀ ਦੇਖਿਆ ਹੈ। ਇੱਕ ਦਿਨ ਉਹ ਨਾਲ਼ ਜਾਵੇਗਾ ’ਤੇ ਲਾਹੌਰ ਦੀਆਂ ਗਲ਼ੀਆਂ ’ਤੇ ਪੁਰਾਣਾ ਲਾਹੌਰ ਦਿਖਾਵੇਗਾ। ਉਹਨਾਂ ਦੇ ਜਾਣ ਮਗਰੋਂ ਲੇਖਕ ਨੇ ਕਿਹਾ ਕਿ ਆਪਣੇ ਵੱਲ ਤਾਂ ਪੰਜਾਬੀ ਇਸ ਤਰ੍ਹਾਂ ਬੋਲਦੇ ਹਨ, ਜਿਵੇਂ ਕਿਸੇ ਨੇ ਖ਼ਰਖ਼ਰਾ ਕਰਨਾ ਹੋਵੇ, ਪਰ ਜਦੋਂ ਇਹ ਬੋਲਦੇ ਹਨ, ਤਾਂ ਜੀ ਕਰਦਾ ਹੈ ਕਿ ਸੁਣੀਂ ਜਾਈਏ। ਇੰਨੇ ਨੂੰ ਮਲਿਕ ਸਾਹਿਬ ਚਾਹ ਦੀ ਟ੍ਰੇਅ ਲੈ ਕੇ ਆ ਗਏ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (11) 12th Physics (14) Ajay Khatkar (Punjabi Master) (11) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

April 2026
M T W T F S S
 12345
6789101112
13141516171819
20212223242526
27282930  
« Feb    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (276) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

2.ਗਲੀ ਵਿੱਚ 9th Punjabi

April 28, 2026

ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ ।

August 20, 2024

6th Punjabi lesson 14

August 13, 2022

6th Punjabi lesson 23

August 13, 2022
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?