ਪਾਠ 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ
ੳ) ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ। ਇਕ ਵਾਕ (1-15 ਸ਼ਬਦਾਂ) ਵਿੱਚ ਦਿਓ:-
ਪ੍ਰਸ਼ਨ 1.ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ ਕੌਣ ਬਣਿਆ?
ਉੱਤਰ: ਖੜਕ ਸਿੰਘ
ਪ੍ਰਸ਼ਨ 2. ਮੁਦਕੀ ਦੀ ਲੜਾਈ ਵਿੱਚ ਸਿੱਖਾਂ ਦੀ ਕਿਉਂ ਹਾਰ ਹੋਈ?
ਉੱਤਰ: ਸਿੱਖ ਸੈਨਾ ਦੀ ਘੱਟ ਗਿਣਤੀ ਹੋਣ ਕਾਰਨ ਅਤੇ ਲਾਲ ਸਿੰਘ ਦੀ ਗੱਦਾਰੀ ਕਾਰਨ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਨ 3.ਸਭਰਾਉਂ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ?
ਉੱਤਰ: ਸਭਰਾਉਂ ਦੀ ਲੜਾਈ 10 ਫਰਵਰੀ 1846 ਈ: ਨੂੰ ਹੋਈ। ਸਭਰਾਉਂ ਦੀ ਜਿੱਤ ਪਿੱਛੋਂ ਅੰਗਰੇਜ਼ ਸੈਨਾ ਨੇ ਸਤਲੁਜ ਨਦੀ ਨੂੰ ਬਿਨਾਂ ਵਿਰੋਧ ਦੇ ਪਾਰ ਕਰ ਲਿਆ।
ਪ੍ਰਸ਼ਨ 4.ਸੁਚੇਤ ਸਿੰਘ ਦੇ ਖਜ਼ਾਨੇ ਦਾ ਕੀ ਮਸਲਾ ਸੀ?
ਉੱਤਰ:ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿੱਚ ਸੀ। 1844 ਈ. ਵਿੱਚ ਉਸ ਦੀ ਮੌਤ ਹੋ ਗਈ । ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਛੱਡ ਗਿਆ। ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ। ਇਸ ਲਈ ਲਾਹੌਰ ਸਰਕਾਰ ਉਸ ਰਕਮ ਉੱਤੇ ਆਪਣਾ ਹੱਕ ਸਮਝਦੀ ਸੀ ਅਤੇ ਇਸ ਹੱਕ ਨੂੰ ਅੰਗਰੇਜ਼ ਅਦਾਲਤੀ ਰੂਪ ਦੇਣਾ ਚਾਹੁੰਦੇ ਸਨ।
ਪ੍ਰਸ਼ਨ 5.ਗਊਆਂ ਸਬੰਧੀ ਝਗੜੇ ਬਾਰੇ ਜਾਣਕਾਰੀ ਦਿਓ।
ਉੱਤਰ: 21 ਅਪ੍ਰੈਲ 1846 ਈ: ਨੂੰ ਇੱਕ ਯੂਰਪੀਅਨ ਤੋਪਚੀ ਦਾ ਰਸਤਾ ਗਊਆਂ ਦੇ ਵੱਗ ਨੇ ਰੋਕ ਲਿਆ ਅਤੇ ਉਸ ਤੋਪਚੀ ਨੇ ਗਊਆਂ ਉੱਤੇ ਤਲਵਾਰ ਚਲਾ ਦਿੱਤੀ। ਇਹ ਖ਼ਬਰ ਸੁਣ ਕੇ ਹਿੰਦੂ ਅਤੇ ਸਿੱਖ ਭੜਕ ਉੱਠੇ।
ਪ੍ਰਸ਼ਨ 6.ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?
ਉੱਤਰ: ਪੰਜਾਬ ਨੂੰ 1849 ਈ: ਵਿੱਚ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ। ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਸੀ।
ਪ੍ਰਸ਼ਨ 7.ਚਤਰ ਸਿੰਘ ਨੇ ਅੰਗਰੇਜ਼ਾਂ ਖ਼ਿਲਾਫ਼ ਕੀ ਕਦਮ ਚੁੱਕੇ?
ਉੱਤਰ: ਚਤਰ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ।ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 30-50 ਸ਼ਬਦਾਂ ਵਿੱਚ ਲਿਖੋ-
ਪ੍ਰਸ਼ਨ 1.ਭੈਰੋਵਾਲ ਸੰਧੀ ਦੇ ਕਾਰਨ ਦਿਉ।
ਉੱਤਰ:ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਸ਼ਹਿਰੀਆਂ ਦੀ ਰੱਖਿਆ ਲਈ ਲਾਹੌਰ ਵਿੱਚ ਇੱਕ ਸਾਲ ਲਈ ਅੰਗਰੇਜ਼ੀ ਸੈਨਾ ਰਹਿਣੀ
ਸੀ। ਜਦੋਂ ਸਾਲ ਖਤਮ ਹੋਣ ਲੱਗਾ ਤਾਂ ਲਾਰਡ ਹਾਰਡਿੰਗ ਨੇ ਸੋਚਿਆ ਕਿ ਅੱਗੋਂ ਲਈ ਵੀ ਅੰਗਰੇਜ਼ ਸੈਨਾ ਲਾਹੌਰ ਵਿੱਚ ਰੱਖੀ ਜਾਏ ਪਰ ਮਹਾਰਾਣੀ ਜਿੰਦਾਂ ਨੂੰ ਇਹ ਗੱਲ ਮਨਜ਼ੂਰ ਨਹੀਂ ‘ ਇਸ ਲਈ ਉਸ ਨੇ 15 ਦਸੰਬਰ 1846 ਨੂੰ ਲਾਹੌਰ ਦੇ ਦਰਬਾਰ ਵਿੱਚ ਇੱਕ ਵਿਸ਼ੇਸ਼ ਸਭਾ ਬੁਲਾਈ। ਇਸ ਸਭਾ ਵਿਚ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ਤੇ ਲਾਹੌਰ ਵਿਚ ਅੰਗਰੇਜ਼ੀ ਸੈਨਾ ਰੱਖੀ ਜਾਈ ਸੀ।16 ਦਸੰਬਰ ਨੂੰ ਪ੍ਰਮੁੱਖ ਸਰਦਾਰਾਂ ਦੁਆਰਾ ਇਸ ਸੰਧੀ-ਪੱਤਰ ਉੱਪਰ ਦਸਤਖ਼ਤ ਕਰ ਦਿੱਤੇ ਗਏ।
ਪ੍ਰਸ਼ਨ 2. ਭੈਰੋਵਾਲ ਸੰਧੀ ਦੀਆਂ ਕੋਈ ਚਾਰ ਧਾਰਾਵਾਂ ਦਿਓ।
ਉੱਤਰ:1.ਲਾਹੌਰ ਵਿਖੇ ਗਵਰਨਰ ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ|
2.ਮਹਾਰਾਜਾ ਦਲੀਪ ਸਿੰਘ ਦੇ ਨਾਬਾਲਿਗ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਵੇਗਾ, ਉਨ੍ਹਾਂ ਸਰਦਾਰਾਂ ਦੇ ਨਾਂ ਸੰਧੀ ਵਿੱਚ ਦਿੱਤੇ ਗਏ।
3.ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਲਈ ਅਤੇ ਸ਼ਾਂਤੀ ਕਾਇਮ ਰੱਖਣੀ ਬ੍ਰਿਟਿਸ਼ ਸੈਨਾ ਲਾਹੌਰ ਵਿੱਚ ਰਹੇਗੀ।
4.ਬ੍ਰਿਟਿਸ਼ ਸੈਨਾ ਦੇ ਖਰਚ ਲਈ ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗਾ।
ਪ੍ਰਸ਼ਨ 3.ਭੈਰੋਵਾਲ ਸੰਧੀ ਦੀ ਮਹੱਤਤਾ ਦੱਸੋ?
ਉੱਤਰ:1.ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਿਕ ਬਣ ਗਏ। ਹੈਨਰੀ ਲਾਰੈਂਸ ਨੂੰ ਪੰਜਾਬ ਵਿੱਚ ਪਹਿਲਾਂ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ।
2.ਭੈਰੋਵਾਲ ਦੀ ਸੰਧੀ ਰਾਹੀਂ ਮਹਾਰਾਣੀ ਜਿੰਦਾ ਨੂੰ ਰਾਜ ਪ੍ਰਬੰਧ ਤੋਂ ਅੱਡ ਕਰ ਦਿੱਤਾ ਗਿਆ ਅਤੇ ਉਸ ਨੂੰ ਸ਼ੇਖੂਪੁਰਾ ਭੇਜ ਦਿੱਤਾ ਗਿਆ।ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ।
ਪ੍ਰਸ਼ਨ 4. ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਿਉਂ ਨਾ ਕੀਤਾ? ਕੋਈ ਦੋ ਕਾਰਨ ਲਿਖੋ?
ਉੱਤਰ:1.ਪੰਜਾਬ ਵਿੱਚ ਸ਼ਾਂਤੀ ਦੀ ਵਿਵਸਥਾ ਸਥਾਪਿਤ ਕਰਨ ਲਈ ਆਮਦਨ ਤੋਂ ਵੱਧ ਖ਼ਰਚ ਕਰਨਾ ਪੈਣਾ ਸੀ। ਇਸ ਲਈ ਹਾਰਡਿੰਗ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਕੇ ਖਰਚਾ ਨਹੀਂ ਵਧਾਉਣਾ ਚਾਹੁੰਦਾ ਸੀ।
2.ਅਫ਼ਗਾਨਿਸਤਾਨ ਅਤੇ ਬ੍ਰਿਟਿਸ਼ ਰਾਜ ਵਿਚਕਾਰ ਸਿੱਖ ਰਾਜ ਦਾ ਇੱਕ ਰੋਕ ਵਜੋਂ ਹੋਣਾ ਬਹੁਤ ਜ਼ਰੂਰੀ ਸੀ। ਇਸ ਲਈ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਨਹੀਂ ਕੀਤਾ।
ਪ੍ਰਸ਼ਨ 5. ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ?
ਉੱਤਰ:ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਨੂੰ ਰਾਜਨੀਤਿਕ ਅਧਿਕਾਰਾਂ ਤੋਂ ਵੰਚਿਤ ਕਰ ਦਿੱਤਾ ਗਿਆ। ਉਸ ਨੂੰ ਕੈਦ ਕਰ ਲਿਆ ਗਿਆ। 20 ਅਗਸਤ 1846 ਈ: ਨੂੰ ਉਸ ਨੂੰ ਸ਼ੇਖੂਪੁਰਾ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ। ਉਸ ਦੀ ਪੈਨਸ਼ਨ ਘਟਾ ਕੇ 48,000 ਰੁਪਏ ਕਰ ਦਿੱਤੀ ਗਈ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ।
ਪ੍ਰਸ਼ਨ 6. ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ:ਬ੍ਰਿਟਿਸ਼ ਸਰਕਾਰ ਨੇ ਲਾਹੌਰ ਦੀ ਸੰਧੀ ਅਨੁਸਾਰ ਦਲੀਪ ਸਿੰਘ ਨੂੰ ਮਹਾਰਾਜਾ ਸਵੀਕਾਰ ਕਰ ਲਿਆ।ਮਹਾਰਾਜਾ ਦਲੀਪ ਸਿੰਘ ਤੇ ਨਾਬਾਲਿਗ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਣਾ ਸੀ।ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਹੋਈ ਅਤੇ ਲਾਰਡ ਡਲਹੌਜ਼ੀ ਵੱਲੋਂ ਪੰਜਾਬ ਦੇ ਰਾਜ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ।ਮਹਾਰਾਜਾ ਦਲੀਪ ਸਿੰਘ ਦੀ ਚਾਰ ਤੋਂ ਪੰਜ ਲੱਖ ਤੱਕ ਪੈਨਸ਼ਨ ਮੁਕੱਰਰ ਕਰ ਦਿੱਤੀ ਗਈ।ਪੰਜਾਬ ਦੀ ਸਾਰੀ ਸੰਪਤੀ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 100-120 ਸ਼ਬਦਾਂ ਵਿੱਚ ਲਿਖੋ-
ਪ੍ਰਸ਼ਨ 1. ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕਾਰਨ ਲਿਖੋ।
ਉੱਤਰ:1. ਅੰਗਰੇਜ਼ਾਂ ਨੇ ਲਾਹੌਰ ਰਾਜ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ।ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਦੇ ਸਰਦਾਰਾਂ ਨੇ ਉਨ੍ਹਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ |
2. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ। ਇਸ ਹਾਲਾਤ ਦਾ ਲਾਭ ਅੰਗਰੇਜ਼ ਲੈਣਾ ਚਾਹੁੰਦੇ ਸੀ।
3. ਪਹਿਲੇ- ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਅਸਫ਼ਲਤਾ ਕਰਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਕਰਨ ਦਾ ਹੌਸਲਾ ਵੱਧ ਗਿਆ।
4.ਸਿੰਧ ਅਤੇ ਕੈਂਥਲ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਅਤੇ ਗਵਾਲੀਅਰ ਰਾਜ ਦੀ ਤਾਕਤ ਨੂੰ ਕਮਜ਼ੋਰ ਕਰਨ ਪਿੱਛੋਂ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਹ ਪਤਾ ਲੱਗਣ ਤੇ ਸਿੱਖਾਂ ਨੇ ਵੀ ਯੁੱਧ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ
5. ਜੁਲਾਈ 1844 ਈ:ਨੂੰ ਲਾਰਡ ਐਲਨਬਰਾ ਦੀ ਥਾਂ ਲਾਰਡ ਹਾਰਡਿੰਗ ਨੂੰ, ਜੋ ਕਿ ਇਕ ਪ੍ਰਸਿੱਧ ਸੈਨਾ ਨਾਇਕ ਸੀ, ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰ ਦਿੱਤਾ ਗਿਆ ਤਾਂ ਜੋ ਉਹ ਸਿੱਖਾਂ ਨਾਲ ਸਫਲਤਾ ਪੂਰਵਕ ਯੁੱਧ ਕਰ ਸਕੇ।
6.ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿੱਚ ਸੀ। ਆਪਣੀ ਮੌਤ ਪਿੱਛੋਂ ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਛੱਡ ਗਿਆ। ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ। ਇਸ ਲਈ ਲਾਹੌਰ ਸਰਕਾਰ ਉਸ ਰਕਮ ਉੱਤੇ ਆਪਣਾ ਹੱਕ ਸਮਝਦੀ ਸੀ ਅਤੇ ਇਸ ਹੱਕ ਨੂੰ ਅੰਗਰੇਜ਼ ਅਦਾਲਤੀ ਰੂਪ ਦੇਣਾ ਚਾਹੁੰਦੇ ਸਨ।ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੇ ਇਰਾਦਿਆਂ ਤੇ7. ਮੇਜਰ ਬਰਾਡਫੁੱਟ ਨੇ ਸਿੱਖਾਂ ਦੇ ਵਿਰੁੱਧ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਨਾਲ ਸਿੱਖ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ।
8.13 ਦਸੰਬਰ 1845 ਈ: ਨੂੰ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ।
ਪ੍ਰਸ਼ਨ 2.ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਲਿਖੋ।
ਉੱਤਰ:1. ਮੁਦਕੀ ਦੀ ਲੜਾਈ,18 ਦਸੰਬਰ 1845ਈ: ਸਰ ਹਿਊਗਫ਼ ਦੀ ਅਗਵਾਈ ਹੇਠ ਅੰਗਰੇਜ਼ ਸੈਨਾ ਮੁਦਕੀ ਨਾਂ ਦੇ ਸਥਾਨ ‘ਤੇ ਜਾ ਪੁੱਜੀ। ਲਾਲ ਸਿੰਘ ਛੋਟੀ ਜਿਹੀ ਸੈਨਾ ਨੂੰ ਲੈ ਕੇ ਮੁਦਕੀ ਪਹੁੰਚਿਆ। 18 ਦਸੰਬਰ 1845 ਈ: ਨੂੰ ਲੜਾਈ ਸ਼ੁਰੂ ਹੋ ਗਈ ਪਰ ਲੜਾਈ ਸ਼ੁਰੂ ਹੁੰਦਿਆਂ ਹੀ ਲਾਲ ਸਿੰਘ ਉੱਥੋਂ ਭੱਜ ਨਿਕਲਿਆ। ਨੇਤਾ ਦੀ ਗ਼ੱਦਾਰੀ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
2.ਫਿਰੋਜ਼ਸ਼ਾਹ ਜਾਂ ਫਿਰੋਜ਼ਸ਼ਹਿਰ ਦੀ ਲੜਾਈ, 21 ਦਸੰਬਰ 1845 ਈ: -ਬ੍ਰਿਟਿਸ਼ ਸੈਨਾ ਨੇ ਫ਼ਿਰੋਜ਼ਸ਼ਾਹ ਜਾਂ ਰੋਜ਼ ਸ਼ਹਿਰ ਵਿਖੇ ਸਿੱਖ ਸੈਨਾ ਉੱਤੇ ਹਮਲਾ ਕਰ ਦਿੱਤਾ।ਇਸ ਯੁੱਧ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਦੀ ਅਗਵਾਈ ਕਰ ਰਹੇ ਸਨ।ਸਿੱਖ ਸੈਨਿਕਾਂ ਨੇ ਬੜੀ ਬਹਾਦਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਪਰ ਲਾਲ ਸਿੰਘ ਅਤੇ ਤੇਜ ਸਿੰਘ ਯੁੱਧ ਦੇ ਮੈਦਾਨ ਵਿੱਚੋਂ ਭੱਜ ਗਏ। ਫਲਸਰੂਪ ਅੰਗਰੇਜ਼ ਹਾਰਦੇ-ਹਾਰਦੇ ਜਿੱਤ ਗਏ।
3. ਬੱਦੋਵਾਲ ਦੀ ਲੜਾਈ, 21 ਜਨਵਰੀ 1846 ਈ: -ਸਰਦਾਰ ਰਣਜੋਧ ਸਿੰਘ ਨੇ ਸਰਦਾਰ ਅਜੀਤ ਸਿੰਘ ਨਾਲ ਮਿਲ ਕੇ ਆਪਣੀ ਸੈਨਾ ਸਹਿਤ ਸਤਲੁਜ ਦਰਿਆ ਨੂੰ ਪਾਰ ਕੀਤਾ।ਬੱਦੋਵਾਲ ਪਿੰਡ ਵਿਖੇ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜਾਈ ਹੋਈ।ਇਸ ਲੜਾਈ ਵਿੱਚ ਸਰਦਾਰ ਰਣਜੋਧ ਸਿੰਘ ਦੀ ਜਿੱਤ ਹੋਈ।
4.ਅਲੀਵਾਲ ਦੀ ਲੜਾਈ, 28 ਦਸੰਬਰ 1846 ਈ:-ਫਿਰੋਜ਼ਪੁਰ ਤੋਂ ਸਹਾਇਕ ਸੈਨਾ ਆਉਣ ਤੇ ਸਰ ਹੈਨਰੀ ਸਮਿੱਥ ਨੇ ਅਚਾਨਕ ਹੀ ਅਲੀਵਾਲ ਵਿਖੇ ਸਰਦਾਰ ਰਣਜੋਧ ਸਿੰਘ ਦੀ ਅਗਵਾਈ ਵਿੱਚ ਡੇਰਾ ਲਾਈ ਬੈਠੇ ਸੈਨਾ ਉੱਤੇ ਹਮਲਾ ਕਰ ਦਿੱਤਾ। ਇਸ ਲਈ ਸਿੱਖ ਸੈਨਾ ਭੱਜ ਕੇ ਸਤਲੁਜ ਪਾਰ ਕਰ ਗਈ ਤੇ ਅੰਗਰੇਜ਼ਾਂ ਦੀ ਜਿੱਤ ਹੋਈ।
5.ਸਭਰਾਉਂ ਦੀ ਲੜਾਈ, 10 ਫਰਵਰੀ 1846 ਈ:-ਸਿੱਖ ਸੈਨਾ ਨੇ ਤੇਜ ਸਿੰਘ ਅਤੇ ਲਾਲ ਸਿੰਘ ਅਧੀਨ ਸਭਰਾਉਂ ਵਿਖੇ ਡੇਰੇ ਲਾ ਰੱਖੇ ਸਨ।10 ਫਰਵਰੀ 1846 ਈ: ਨੂੰ ਜਦੋਂ ਸਿੱਖਾਂ ਅਤੇ ਅੰਗਰੇਜ਼ਾਂ ਵਿੱਚ ਯੁੱਧ ਸ਼ੁਰੂ ਹੋਇਆ ਤਾਂ ਤੇਜ ਸਿੰਘ ਅਤੇ ਲਾਲ ਸਿੰਘ ਯੁੱਧ ਸ਼ੁਰੂ ਹੁੰਦਿਆਂ ਹੀ ਲੜਾਈ ਦੇ ਮੈਦਾਨ ਵਿੱਚੋਂ ਨੱਸ ਗਏ। ਸ਼ਾਮ ਸਿੰਘ ਅਟਾਰੀਵਾਲਾ ਮਰਦੇ ਦਮ ਤਕ ਵੈਰੀ ਨਾਲ ਲੜਦਾ ਰਿਹਾ। ਉਸ ਦੀ ਮੌਤ ਹੋ ਜਾਣ ਤੇ ਸਿੱਖ ਸੈਨਾ ਦੀ ਹਾਰ ਹੋ ਗਈ।
ਪ੍ਰਸ਼ਨ 3.ਲਾਹੌਰ ਦੀ ਪਹਿਲੀ ਸੰਧੀ ਦੀਆਂ ਧਾਰਾਵਾਂ ਲਿਖੋ।
ਉੱਤਰ:1. ਬ੍ਰਿਟਿਸ਼ ਸਰਕਾਰ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਉਤਰਾਧਿਕਾਰੀਆਂ ਵਿਚਕਾਰ ਸਦਾ ਮਿੱਤਰਤਾ ਬਣੀ ਰਹੇਗੀ।
2. ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਾਰੇ ਪ੍ਰਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਹਟਾ ਲੈਣਾ ਮੰਨ ਲਿਆ।
3.ਅੰਗਰੇਜ਼ਾਂ ਨੇ ਯੁੱਧ ਦੇ ਹਰਜ਼ਾਨੇ ਵਜੋਂ ਲਾਹੌਰ ਸਰਕਾਰ ਤੋਂ ਡੇਢ ਕਰੋੜ ਰੁਪਏ ਦੀ ਧਨ ਰਾਸ਼ੀ ਦੀ ਮੰਗ ਕੀਤੀ। ਸ਼ੱਕ ਹੋਣ ਲੱਗਾ।
4.ਮਹਾਰਾਜੇ ਨੇ ਲਾਹੌਰ ਸੈਨਾ ਦੇ ਵਿਦਰੋਹੀ ਦਸਤਿਆਂ ਨੂੰ ਤੋੜ ਦੇਣ ਅਤੇ ਉਨ੍ਹਾਂ ਤੋਂ ਹਥਿਆਰ ਖੋਹ ਲੈਣ ਦਾ ਵਚਨ ਦਿੱਤਾ।
5.ਮਹਾਰਾਜਾ ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਅੰਗਰੇਜ਼ ਯੂਰਪੀਅਨ ਜਾਂ ਅਮਰੀਕਨ ਨੂੰ ਆਪਣੀ ਸੇਵਾ ਵਿੱਚ ਨਹੀਂ ਲਏਗਾ।
6. ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਉਸਦੀ ਸਰਪ੍ਰਸਤ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ।
7. ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਬਿਨਾਂ ਲਾਹੌਰ ਰਾਜ ਦੀਆਂ ਹੱਦਾਂ ਨਹੀਂ ਬਦਲੀਆਂ ਜਾਣਗੀਆਂ ਅਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗੀ;
ਪ੍ਰਸ਼ਨ 4.ਭੈਰੋਵਾਲ ਦੀ ਸੰਧੀ ਬਾਰੇ ਜਾਣਕਾਰੀ ਦਿਓ।
ਉੱਤਰ: ਕਾਰਨ
1.ਲਾਹੌਰ ਦੀ ਸੰਧੀ ਅਨੁਸਾਰ ਲਾਹੌਰ ਵਿੱਚ ਇੱਕ ਸਾਲ ਲਈ ਵਿਦੇਸ਼ੀ ਸੈਨਾ ਰਹਿਣੀ ਸੀ।
2.ਲਾਰਡ ਹਾਰਡਿੰਗ ਅੱਗੋਂ ਤੋਂ ਵੀ ਅੰਗਰੇਜ਼ ਸੈਨਾ ਨੂੰ ਸ਼ਹਿਰ ਲਾਹੌਰ ਵਿਚ ਰੱਖਣਾ ਚਾਹੁੰਦਾ ਸੀ। ਇਸ ਲਈ ਉਹਨੇ ਉੱਥੇ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰਨ ਦੀ ਸੋਚੀ।
3.ਮਹਾਰਾਣੀ ਜਿੰਦਾਂ ਇਹ ਗੱਲ ਨਹੀਂ ਸੀ ਚਾਹੁੰਦੀ। ਇਸਦੇ ਲਾਹੌਰ ਦਰਬਾਰ ਦੇ ਮੰਤਰੀਆਂ ਤੇ ਸਰਦਾਰਾਂ ਦੀ ਇਕ ਵਿਸ਼ੇਸ਼ ਸਭਾ ਬੁਲਾਈ ਗਈ।
4.ਇਸ ਸਭਾ ਵਿੱਚ ਕੇਵਲ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਕਿ ਜਿਨ੍ਹਾਂ ਦੇ ਅਧਾਰ ਤੇ ਉਹ 1846 ਈ: ਵਿੱਚ ਲਾਹੌਰ ਵਿੱਚ ਅੰਗਰੇਜ਼ੀ ਸੈਨਾ ਰੱਖਣ ਲਈ ਤਿਆਰ ਸਨ।
5.ਮਹਾਰਾਈ ਜਿੰਦਾਂ ਨੂੰ ਛੱਡ ਕੇ ਪ੍ਰਮੁੱਖ ਸਰਦਾਰਾਂ ਨੇ 16 ਦਸੰਬਰ ਨੂੰ ਸੰਧੀ ਪੱਤਰ ਉੱਤੇ ਦਸਤਖਤ ਕਰ ਦਿੱਤੇ।
ਧਾਰਾਵਾਂ
1.ਲਾਹੌਰ ਵਿਖੇ ਗਵਰਨਰ ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ।
2.ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਏਗਾ|
3. ਕੌਂਸਲ ਆਫ਼ ਰੀਜੈਂਸੀ ਬ੍ਰਿਟਿਸ਼ ਰੈਜੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ।
4.ਮਹਾਰਾਣੀ ਜਿੰਦਾਂ ਨੂੰ ਰਾਜ ਤੋਂ ਵੱਖ ਕਰ ਦਿੱਤਾ ਗਿਆ।
5.ਬ੍ਰਿਟਿਸ਼ ਸੈਨਾ ਦੇ ਖਰਚ ਲਈ ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗਾ।
6. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤਕ ਲਾਗੂ ਰਹਿਣਗੀਆਂ।
ਮਹੱਤਵ
1.ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ। ਹੈਨਰੀ ਲਾਰੈਂਸ ਨੂੰ ਪੰਜਾਬ ਵਿੱਚ ਪਹਿਲਾਂ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ।
2. ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਅੱਡ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦੇ ਕੇ
ਬਨਾਰਸ ਭੇਜ ਦਿੱਤਾ ਗਿਆ।
ਪ੍ਰਸ਼ਨ 5.ਦੂਜੇ ਐਂਗਲੋ ਸਿੱਖ ਯੁੱਧ ਦੇ ਕਾਰਨ ਲਿਖੋ।
ਉੱਤਰ:1.ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਵਿਸਵਾਸ਼ਪਾਤੀ ਆਗੂਆਂ ਕਾਰਨ ਸਿੱਖ ਹਾਰ ਗਏ ਸਨ। ਯੁੱਧ ਪਿੱਛੋਂ ਅੰਗਰੇਜ਼ਾਂ ਨੇ ਲਾਹੌਰ ਰਾਜ ਤੋਂ ਪਹਾੜੀ ਇਲਾਕਿਆਂ ਨੂੰ ਵੱਖ ਕਰ ਦਿੱਤਾ। ਸਿੱਖ ਸੈਨਾ ਦੀ ਗਿਣਤੀ ਘਟਾ ਦਿੱਤੀ ਤੇ ਇੱਕ ਬ੍ਰਿਟਿਸ਼ ਸੈਨਾ ਲਾਹੌਰ ਵਿੱਚ ਰੱਖੀ ਗਈ।ਅੰਗਰੇਜ਼ਾਂ ਨੂੰ ਉੱਚ ਪਦਵੀਆਂ ਤੇ ਲਾਉਣਾ ਸ਼ੁਰੂ ਕਰ ਦਿੱਤਾ। ਦੇਸ਼ ਭਗਤ ਸਿੱਖ ਇਨ੍ਹਾਂ ਅਪਮਾਨਜਨਕ ਪਾਬੰਦੀਆਂ ਨੂੰ ਸਹਾਰ ਨਾ ਸਕੇ।
2. 21 ਅਪ੍ਰੈਲ 1846 ਈ: ਨੂੰ ਇੱਕ ਯੂਰਪੀਅਨ ਤੋਪਚੀ ਦਾ ਰਸਤਾ ਗਊਆਂ ਦੇ ਵੱਗ ਤਲਵਾਰ ਚਲਾ ਦਿੱਤੀ। ਇਹ ਖ਼ਬਰ ਸੁਣ ਕੇ ਹਿੰਦੂ ਅਤੇ ਸਿੱਖ ਭੜਕ ਉੱਠੇ। ਰੋਕ ਲਿਆ ਅਤੇ ਉਸ ਤੋਪਚੀ ਨੇ ਗਊਆਂ ਉੱਤੇ
3. ਭੈਰੋਵਾਲ ਦੀ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਅੱਡ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ। ਸਿੱਟੇ ਵਜੋਂ ਦੇਸ਼ ਭਗਤ ਸਰਦਾਰ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ।
4.ਬ੍ਰਿਟਿਸ਼ ਰੈਜ਼ੀਡੈਂਟ ਨੇ ਮੂਲਰਾਜ ਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕੀਤਾ। ਉਸ ਨੇ ਉਸ ਦੀ ਵਾਰਸ਼ਿਕ ਧਨ ਰਾਸ਼ੀ 20 ਲੱਖ ਤੋਂ ਵਧਾ ਕੇ 30 ਲੱਖ ਕਰ ਦਿੱਤੀ। ਜਦ ਮੂਲਰਾਜ ਨੇ ਬ੍ਰਿਟਿਸ਼ ਰੈਜ਼ੀਡੈਂਟ ਨੂੰ ਰਾਸ਼ੀ ਘੱਟ ਕਰਨ ਦੀ ਬੇਨਤੀ ਕੀਤੀ ਤਾਂ ਉਸ ਦੀ ਪ੍ਰਾਰਥਨਾ ਅਸਵੀਕਾਰ ਕਰ ਦਿੱਤੀ ਗਈ ਤਾਂ ਮੂਲ ਰਾਜ ਨੇ ਅਸਤੀਫਾ ਦੇ ਦਿੱਤਾ ਤੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕੀਤੀ ਤੇ ਇਸ ਬਗ਼ਾਵਤ ਨੇ ਅੰਗਰੇਜ਼ਾਂ ਨੂੰ ਸਿੱਖਾਂ ਨਾਲ ਲੜਾਈ ਕਰਨ ਦਾ ਮੌਕਾ ਦੇ ਦਿੱਤਾ।
5.ਚਤਰ ਸਿੰਘ ਅਟਾਰੀਵਾਲਾ ਨੂੰ ਹਜ਼ਾਰਾਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਉਸ ਦੀ ਸਹਾਇਤਾ ਲਈ ਕੈਪਟਨ ਐਬਟ ਨੂੰ ਨਿਯੁਕਤ ਕੀਤਾ ਗਿਆ ਸੀ। ਐਬਟ ਦੇ ਅਭਿਮਾਨ ਭਰੇ ਵਤੀਰੇ ਕਾਰਨ ਚਤਰ ਸਿੰਘ ਅੰਗਰੇਜ਼ਾਂ ਪ੍ਰਤੀ ਸ਼ੱਕ ਪੈਦਾ ਹੋ ਗਿਆ। ਇਸ ਤੇ ਚਤਰ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ।
6.ਮੂਲ ਰਾਜ ਚਤਰ ਸਿੰਘ ਤੇ ਸ਼ੇਰ ਸਿੰਘ ਦੀਆਂ ਬਗਾਵਤਾਂ ਨੇ ਲਾਰਡ ਡਲਹੌਜ਼ੀ ਨੂੰ ਆਪਣੀ ਯੋਜਨਾ ਨੂੰ ਅਮਲੀ ਰੂਪ ਦੇਣ ਦਾ ਮੌਕਾ ਦਿੱਤਾ। ਡਲਹੌਜ਼ੀ ਦੇ ਹੁਕਮ ਉੱਤੇ ਅੰਗਰੇਜ਼ ਸੈਨਾ ਸਤਲੁਜ ਦਰਿਆ ਨੂੰ ਪਾਰ ਕਰ ਕੇ ਲਾਹੌਰ ਪਹੁੰਚ ਗਈ ਅਤੇ ਨਾਲ ਹੀ ਨਾਲ ਉਹ ਸੈਨਾ
ਵਿਦਰੋਹੀਆਂ ਨਾਲ ਉਲਝ ਗਈ।
ਪ੍ਰਸ਼ਨ 6.ਦੂਜੇ ਐਂਗਲੋ ਸਿੱਖ ਯੁੱਧ ਦੀਆਂ ਘਟਨਾਵਾਂ ਬਿਆਨ ਕਰੋ।
ਉੱਤਰ:1.ਰਾਮਨਗਰ ਦੀ ਲੜਾਈ, 22 ਨਵੰਬਰ 1848ਈ::- 22 ਨਵੰਬਰ ਨੂੰ ਸ਼ੇਰ ਸਿੰਘ ਅਟਾਰੀਵਾਲਾ ਦੀ ਸੈਨਾ ਅਤੇ ਲਾਰਡ ਹਿਊਗ- ਗਫ਼ ਦੀ ਅਗਵਾਈ ਵਾਲੀ ਸੈਨਾ ਵਿਚਕਾਰ ਰਾਮਨਗਰ ਦੇ ਸਥਾਨ ‘ਤੇ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਹਾਰ ਹੋਈ ਅਤੇ ਉਨ੍ਹਾਂ ਦੇ ਦੋ ਪ੍ਰਸਿੱਧ ਸੈਨਾਨਾਇਕ ਵੀ ਮਾਰੇ ਗਏ।
2.ਚਿੱਲੀਆਂਵਾਲਾ ਦੀ ਲੜਾਈ,13 ਜਨਵਰੀ 1849ਈ: :- 14 ਜਨਵਰੀ ਨੂੰ ਹਿਊਗ ਗਫ਼ ਦੇ ਹੁਕਮ ਨਾਲ ਅੰਗਰੇਜ਼ਾਂ ਨੇ ਸਿੱਖ ਸੈਨਾ ਉੱਤੇ ਹਮਲਾ ਕਰ ਦਿੱਤਾ। ਸ਼ਾਮ ਵੇਲੇ ਚਿੱਲੀਆਂਵਾਲਾ ਦੇ ਸਥਾਨ ‘ਤੇ ਤਿੰਨ ਘੰਟਿਆਂ ਦਾ ਘਮਸਾਨ ਦਾ ਯੁੱਧ ਹੋਇਆ।ਸਿੱਖਾਂ ਨੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਸਿੱਟੇ ਵਜੋਂ ਪ੍ਰਧਾਨ ਸੈਨਾਪਤੀ ਹਿਊਗ ਗਫ਼ ਦੀ ਥਾਂ ਸਰ ਚਾਰਲਸ ਨੇਪੀਅਰ ਨੂੰ ਪ੍ਰਧਾਨ ਸੈਨਾਪਤੀ ਨਿਯੁਕਤ ਕਰ ਦਿੱਤਾ ਗਿਆ।
3.ਅੰਗਰੇਜ਼ਾਂ ਦਾ ਭੁਗਤਾਨ ਉੱਤੇ ਹਮਲਾ 22 ਜਨਵਰੀ 1849ਈ::- ਮੂਲ ਰਾਜ ਦੀ ਅਗਵਾਈ ਵਿੱਚ ਮੁਲਤਾਨ ਦੇ ਵਿਦਰੋਹੀਆਂ ਨੇ ਅੰਗਰੇਜ਼ ਸੈਨਾ ਦਾ ਮੁਕਾਬਲਾ ਕੀਤਾ। 30 ਦਸੰਬਰ ਨੂੰ ਅੰਗਰੇਜ਼ੀ ਸੈਨਾ ਦੁਆਰਾ ਕਿਲ੍ਹੇ ਵਿਚ ਇਕ ਸੁੱਟੇ ਹੋਏ ਗੋਲੇ ਰਾਹੀਂ ਮੂਲ ਰਾਜ ਦਾ ਸਾਰਾ ਬਾਰੂਦ ਫਟ ਕੇ ਨਸ਼ਟ ਹੋ ਗਿਆ ਅਤੇ ਉਸ ਦੇ 500 ਤੋਂ ਵੱਧ ਸੈਨਿਕ ਵੀ ਮਾਰੇ ਗਏ।ਇਸ ਲਈ ਮਜਬੂਰ ਹੋ ਕੇ ਮੂਲ ਰਾਜ ਨੇ 22 ਜਨਵਰੀ ਨੂੰ ਜਨਰਲ ਵਿਸ਼ ਦੇ ਅੱਗੇ ਹਥਿਆਰ ਸੁੱਟ ਦਿੱਤੇ।
4. ਗੁਜਰਾਤ ਦੀ ਲੜਾਈ, 21 ਫਰਵਰੀ 1849ਈ: :- ਇਹ ਲੜਾਈ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਗੁਜਰਾਤ ਵਿਚ ਲੜੀ ਗਈ। 21 ਫਰਵਰੀ 1849ਈ: ਨੂੰ ਸਵੇਰੇ ਸਾਢੇ ਸੱਤ ਵਜੇ ਚਨਾਬ ਦਰਿਆ ਦੇ ਕੰਢੇ ਗੁਜਰਾਤ ਵਿਖੇ ਦੋਹਾਂ ਧਿਰਾਂ ਵਿਚਕਾਰ ਲੜਾਈ ਸ਼ੁਰੂ ਹੋਈ। ਇਕ ਘੰਟੇ ਦੀ ਗੋਲਾਬਾਰੀ ਪਿੱਛੋਂ ਸਿੱਖਾਂ ਦਾ ਗੋਲਾ ਬਾਰੂਦ ਖ਼ਤਮ ਹੋ ਗਿਆ। ਸਿੱਖਾਂ ਨੇ ਫੇਰ ਵੀ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ। ਵੈਰੀ ਦੀ ਭਾਰੀ ਸੰਖਿਆ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਪ੍ਰਸ਼ਨ 7.ਦੂਜੇ ਐਂਗਲੋ ਸਿੱਖ ਯੁੱਧ ਦੇ ਸਿੱਟੇ ਲਿਖੋ।
ਉੱਤਰ:1.ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਉਪਰੰਤ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ।
2 ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਕੈਦ ਕਰ ਲਿਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ।
3.ਮੂਲ ਰਾਜ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ।
4.ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਪਿੱਛੋਂ ਖ਼ਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ ਅਤੇ ਸਿੱਖ ਸੈਨਿਕਾਂ ਨੂੰ ਬੇ-ਹਥਿਆਰ ਕਰ ਦਿੱਤਾ।
5.ਪੰਜਾਬ ਰਾਜ ਦੀ ਸਮਾਪਤੀ ਬਾਅਦ ਲਾਰਡ ਡਲਹੌਜ਼ੀ ਦੇ ਹੁਕਮ ਨਾਲ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਕਈ
ਕਾਰਵਾਈਆਂ ਕੀਤੀਆਂ ਗਈਆਂ।
6.ਰਾਜ ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਗਿਆ।
7.ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰੀ ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ।
8.ਦੂਜੇ ਐਂਗਲੋ ਸਿੱਖ ਯੁੱਧ ਵਿੱਚ ਜਿਨ੍ਹਾਂ ਦੇਸੀ ਰਿਆਸਤਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ। ਉਨ੍ਹਾਂ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਸ਼ਾਮਲ ਨਾ ਕਰਨ ਦਾ ਵੀ ਫੈਸਲਾ ਕੀਤਾ।
ਪ੍ਰਸ਼ਨ 8.ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ।
ਉੱਤਰ:1.ਪਹਿਲੇ ਐਂਗਲੋ ਸਿੱਖ ਯੁੱਧ ਪਿੱਛੋਂ ਲਾਰਡ ਹਾਰਡਿੰਗ ਨੇ ਜਾਣ ਬੁੱਝ ਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਨਾ ਕੀਤਾ।
2. ਲਾਹੌਰ ਦੀਆਂ ਸੰਧੀਆਂ ਰਾਹੀਂ ਅੰਗਰੇਜ਼ਾਂ ਨੇ ਲਾਹੌਰ ਰਾਜ ਕੋਲੋਂ ਦੁਆਬਾ ਬਿਸਤ ਜਲੰਧਰ ਉਪਜਾਊ ਇਲਾਕੇ ਖੋਹ ਲਏ। ਖ਼ਾਲਸਾ ਸੈਨਾ ਦੀ ਸੰਖਿਆ ਘਟਾ ਦਿੱਤੀ।
3.ਲਾਰਡ ਹਾਰਡਿੰਗ ਨੇ ਲਾਹੌਰ ਰਾਜ ਨਾਲ ਭੈਰੋਵਾਲ ਦੀ ਸੰਧੀ ਕੀਤੀ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਦੇ ਨਾ-ਬਾਲਗ ਹੋਣ ਕਰਕੇ ਰਾਜ ਪ੍ਰਬੰਧ ਦਾ ਕੰਮ ਕੌਂਸਲ ਆਫ਼ ਰੀਜੈਂਸੀ ਨੂੰ ਸੌਂਪ ਦਿੱਤਾ ਗਿਆ।
4.ਲਾਰਡ ਹਾਰਡਿੰਗ ਤੋਂ ਬਾਅਦ ਲਾਰਡ ਡਲਹੌਜ਼ੀ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ। ਸਭ ਤੋਂ ਪਹਿਲਾਂ ਉਸ ਨੇ ਹੀਂ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਵਿੱਚ ਮਿਲਾਉਣ ਦਾ ਫ਼ੈਸਲਾ ਕੀਤਾ।
5. 29 ਮਾਰਚ 1849ਈ: ਨੂੰ ਇਕ ਅੰਗਰੇਜ਼ ਅਧਿਕਾਰੀ ਇਲੀਅਟ ਦੁਆਰਾ ਮਹਾਰਾਜਾ ਦਲੀਪ ਸਿੰਘ ਅਤੇ ਕੌਂਸਲ ਆਫ਼ ਰੀਜੈਂਸੀ ਦੇ ਮੈਂਬਰਾਂ ਨੂੰ ਇੱਕ ਸੰਧੀ ਪੱਤਰ ਉੱਤੇ ਹਸਤਾਖਰ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ।
6.ਉਹ ਸੰਧੀ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਪੰਜਾਬ ਦੀ ਸਾਰੀ ਸੰਪਤੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
7.ਉਸੇ ਦਿਨ ਹੀ ਹੈਨਰੀ ਈਲੀਅਟ ਨੇ ਲਾਹੌਰ ਦਰਬਾਰ ਵਿੱਚ ਲਾਰਡ ਡਲਹੌਜ਼ੀ ਵੱਲੋਂ ਐਲਾਨ ਪੜ੍ਹ ਕੇ ਸੁਣਾਇਆ।ਇਸ ਐਲਾਨ ਅਨੁਸਾਰ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ।