ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ ਲਿਖੋ।
ਪਰੀਖਿਆ ਭਵਨ,
……………….ਸ਼ਹਿਰ ।
……… ਜੁਲਾਈ, 2024
ਸਤਿਕਾਰਯੋਗ ਮਾਤਾ ਜੀ,
ਸਤਿ ਸ਼੍ਰੀ ਅਕਾਲ।
ਪਿਛਲੇ ਦਿਨੀਂ ਸਾਡੇ ਸਕੂਲ ਵਿੱਚ ਸਲਾਨਾ ਇਨਾਮ-ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਉਸ ਦਿਨ ਸਾਰਾ ਸਕੂਲ ਸਜਿਆ ਹੋਇਆ ਸੀ। ਇਸ ਸਮਾਰੋਹ ਦੀ ਪ੍ਰਧਾਨਗੀ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕੀਤੀ। ਉਹ 11 ਵਜੇ ਸਕੂਲ ਪਹੁੰਚ ਗਏ। ਸਕੂਲ ਬੈਂਡ ਦੀ ਟੀਮ ਨੇ ਉਹਨਾਂ ਦੇ ਸਨਮਾਨ ਵਿੱਚ ਸਵਾਗਤੀ ਧੁਨ ਵਜਾਈ।
ਉਨ੍ਹਾਂ ਡੀ.ਈ.ਓ. (ਸੈ.ਸਿੱ) ਅਤੇ ਮੁੱਖ ਅਧਿਆਪਕ ਜੀ ਨਾਲ਼ ਸਾਡੇ ਸਕੂਲ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਸਾਡੇ ਮੁੱਖ ਅਧਿਆਪਕ ਜੀ ਨੇ ਸਮਾਰੋਹ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਅਤੇ ਆਏ ਹੋਰ ਮਹਿਮਾਨਾਂ ਨੇ ਸਾਡੇ ਸਕੂਲ ਦੀ ਬਹੁਤ ਪ੍ਰਸੰਸਾ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਅੰਤ ਵਿੱਚ ਸਕੂਲ ਸਟਾਫ਼ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਲਾਨਾ ਸਮਾਰੋਹ ਦਾ ਇਹ ਦਿਨ
ਮੇਰੇ ਲਈ ਉਤਸ਼ਾਹ ਭਰਿਆ ਸੀ।
ਧੰਨਵਾਦ ਸਹਿਤ।
ਆਪ ਦਾ ਸਪੁੱਤਰ
………………………..,
ਪਿੰਡ…………….
ਜ਼ਿਲ੍ਹਾ ……………… |
ਤਿਆਰ ਕਰਤਾ:- ਗੁਰਪ੍ਰੀਤ ਸਿੰਘ ਰੂਪਰਾ, 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com
Question paper 2025 february