ਮਿੱਤਰ/ਸਹੇਲੀ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਨ ਲਈ ਪੱਤਰ ਲਿਖੋ।
ਪਰੀਖਿਆ ਭਵਨ,
ਸਰਕਾਰੀ …………………… ਸਕੂਲ,
………………………..।
…….. ਜੁਲਾਈ, 2024
ਪਿਆਰੇ
ਮਿੱਠੀਆਂ ਯਾਦਾਂ।
ਅੱਜ ਹੀ ਮਾਤਾ ਜੀ ਨਾਲ਼ ਫ਼ੋਨ ‘ਤੇ ਗੱਲ ਹੋਈ ਉਹਨਾਂ ਦੱਸਿਆ ਕਿ ਤੂੰ ਛੇਵੀਂ ਜਮਾਤ ਵਿੱਚੋਂ ਚੰਗੇ ਅੰਕਾਂ ਨਾਲ਼ ਪਾਸ ਹੋ ਗਿਆ ਹੈ। ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਸਕੂਲ ਪੜ੍ਹਾਈ ਪੱਖੋਂ ਇਲਾਕੇ ਦਾ ਮੰਨਿਆ ਹੋਇਆ ਸਕੂਲ ਹੈ। ਸਾਡੇ ਸਕੂਲ ਦਾ ਸਟਾਫ਼ ਬਹੁਤ ਮਿਹਨਤੀ ਅਤੇ ਤਜ਼ਰਬੇਕਾਰ ਹੈ। ਸਕੂਲ ਵਿੱਚ ਹਰ ਵਿਸ਼ੇ ਦਾ ਮਾਹਰ ਅਧਿਆਪਕ ਹੋਣ ਕਾਰਨ ਬੱਚਿਆਂ ਨੂੰ ਕਿਸੇ ਵਿਸ਼ੇ ਵਿੱਚ ਦਿੱਕਤ ਮਹਿਸੂਸ ਨਹੀਂ ਹੁੰਦੀ। ਸਕੂਲ ਦੀ ਇਮਾਰਤ ਆਧੁਨਿਕ ਤਰੀਕੇ ਨਾਲ਼ ਬਣੀ ਹੈ। ਸਕੂਲ ਵਿੱਚ ਖੇਡਾਂ ਦਾ ਸਮਾਨ ਤੇ ਮੈਦਾਨ, ਕੰਪਿਊਟਰ ਲੈਬ, ਸਾਇੰਸ ਲੈਬ ਤੇ ਪੜ੍ਹਨ ਲਈ ਸ਼ਾਨਦਾਰ ਲਾਇਬ੍ਰੇਰੀ ਦਾ ਪ੍ਰਬੰਧ ਹੈ। ਹਰ ਸਾਲ ਸਾਡੇ ਸਕੂਲ ਵਿੱਚੋਂ ਬੱਚੇ ਟੈਸਟ ਪਾਸ ਕਰ ਵਜ਼ੀਫੇ ਲਈ ਚੁਣੇ ਜਾਂਦੇ ਹਨ।
ਅੱਗੇ ਮੈਂ ਚਾਹੁੰਦਾ ਹਾਂ ਕਿ ਆਪਾਂ ਦੋਵੇਂ ਦੋਸਤ ਇੱਕ ਸਕੂਲ ਵਿੱਚ ਇਕੱਠੇ ਪੜ੍ਹੀਏ। ਇਸ ਕਰਕੇ ਤੂੰ ਸਾਡੇ ਸਕੂਲ ਵਿੱਚ ਦਾਖ਼ਲ ਹੋ ਜਾ। ਮੇਰਾ ਖ਼ਿਆਲ ਹੈ ਕਿ ਤੈਨੂੰ ਮੇਰੀ ਸਲਾਹ ਪਸੰਦ ਆਈ ਹੋਵੇਗੀ। ਤੂੰ ਆਪਣੇ ਘਰ ਸਲਾਹ ਬਣਾ ਕੇ ਮੈਨੂੰ ਇਸ ਸੰਬੰਧੀ ਜਲਦੀ ਦੱਸ ਦੇਵਾਂ। ਤੇਰਾ ਦਾਖ਼ਲਾ ਵੀ ਆਨਲਾਈਨ ਹੋ ਜਾਵੇਗਾ।
ਜਲਦੀ ਉੱਤਰ ਦੀ ਉਡੀਕ ਵਿੱਚ।
ਤੇਰਾ ਮਿੱਤਰ
………………………।
ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ, ਪੰਜਾਬੀ ਮਾਸਟਰ, 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com