ਮਿੱਤਰ/ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋ।
ਪ੍ਰੀਖਿਆ ਭਵਨ,
…………………… ਸਕੂਲ ,
………………… ਸ਼ਹਿਰ।
8 ਸਤੰਬਰ 2024,
ਪਿਆਰੇ/ਪਿਆਰੀ
ਸਤਿ ਸ੍ਰੀ ਅਕਾਲ।
ਪਿਛਲੇ ਦਿਨੀਂ 12 ਵਿਦਿਆਰਥੀਆਂ ਦਾ ਇੱਕ ਗਰੁੱਪ ਅਧਿਆਪਕ ਸਾਹਿਬ ਦੀ ਅਗਵਾਈ ਵਿੱਚ ਭਾਖੜਾ ਡੈਮ ਦੀ ਸੈਰ ਕਰਨ ਲਈ ਗਿਆ। ਅਸੀਂ ਕੁਝ ਘੰਟਿਆਂ ਦੇ ਸਫਰ ਨਾਲ ਨੰਗਲ ਪਾਰ ਕਰ ਭਾਖੜਾ ਡੈਮ ਦੇ ਨੇੜੇ ਪਹੁੰਚ ਗਏ। ਸਾਡੇ ਅਧਿਆਪਕ ਜੀ ਨੇ ਸਾਨੂੰ ਦੱਸਿਆ ਕਿ ਇਹ ਏਸ਼ੀਆ ਦਾ ਸਭ ਤੋਂ ਉੱਚਾ ਬੰਨ੍ਹ ਹੈ। ਇਸ ਉੱਪਰ ਭੂਚਾਲ, ਹੜ ਜਾਂ ਕਿਸੇ ਤੋੜ-ਫੋੜ ਦਾ ਅਸਰ ਨਹੀਂ ਹੋ ਸਕਦਾ। ਇਸ ਦੀ ਲੰਬਾਈ 518 ਮੀਟਰ ਹੈ। ਇਸ ਦੇ ਪਰਲੇ ਪਾਸੇ ਗੋਬਿੰਦ-ਸਾਗਰ ਝੀਲ ਬਣਾਈ ਗਈ ਹੈ, ਜਿਸ ਵਿੱਚ ਬਹੁਤ ਮਾਤਰਾ ਵਿੱਚ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ।
ਅਧਿਆਪਕ ਜੀ ਨੇ ਦੱਸਿਆ ਕਿ ਇਸ ਬੰਨ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ I ਕੀਤਾ ਸੀ। ਅਸੀਂ ਤੁਰ ਕੇ ਇਸ ਡੈਮ ਨੂੰ ਵੇਖਿਆ। ਬਹੁਤ ਸਾਰੇ ਹੋਰ ਯਾਤਰੀ ਉੱਥੇ ਪਿਕਨਿਕ ਮਨਾ ਰਹੇ ਸਨ। ਕੁਝ ਕਿਸ਼ਤੀਆਂ ਵਿੱਚ ਸੈਰ ਵੀ ਕਰ ਰਹੇ ਸਨ। ਅਧਿਆਪਕ ਜੀ ਨੇ ਦੱਸਿਆ ਕਿ ਇਸ ਬੰਨ ਨਾਲ ਦਰਿਆ ਦੇ ਪਾਣੀ ਨੂੰ ਰੋਕ ਕੇ ਸਿੰਜਾਈ ਲਈ ਬਹੁਤ ਸਾਰੀਆਂ ਨਹਿਰਾਂ ਕੱਢੀਆਂ ਹਨ ਤੇ ਟਰਬਾਈਨ ਚਲਾ ਕੇ ਬਿਜਲੀ ਪੈਦਾ ਕੀਤੀ ਗਈ ਹੈ। ਇਸ ਤਰ੍ਹਾਂ ਕੋਈ ਤਿੰਨ ਘੰਟੇ ਉੱਥੇ ਗੁਜਾਰਨ ਮਗਰੋਂ ਅਸੀਂ ਵਾਪਸ ਪਰਤ ਆਏ ।
ਤੇਰਾ ਦੋਸਤ/ਤੇਰੀ ਸਹੇਲੀ
………………… ।