ਲੂੰਬੜੀ ਅਤੇ ਅੰਗੂਰ The Fox and the Grapes
ਇੱਕ ਵਾਰ ਦੀ ਗੱਲ ਹੈ, ਕਈ ਦਿਨਾਂ ਤੋਂ ਭੁੱਖੀ ਲੂੰਬੜੀ ਜੰਗਲ ਵਿੱਚ ਫਿਰ ਰਹੀ ਸੀ। ਉਸ ਨੂੰ ਕਿਤੇ ਵੀ ਖਾਣ ਨੂੰ ਕੁਝ ਨਹੀਂ ਮਿਲਿਆ। ਫਿਰ ਅਕਸਮਾਤ, ਉਸ ਦੀ ਨਜ਼ਰ ਇੱਕ ਅੰਗੂਰਾਂ ਦੀ ਬੇਲ ‘ਤੇ ਪਈ ਜਿਸ ਵਿੱਚ ਬਹੁਤ ਸੁੰਦਰ ਅਤੇ ਰਸੀਲੇ ਅੰਗੂਰ ਲਟਕ ਰਹੇ ਸਨ। ਲੂੰਬੜੀ ਨੇ ਸੋਚਿਆ, “ਇਹ ਅੰਗੂਰ ਖਾ ਕੇ ਮੇਰੀ ਭੁੱਖ ਮਿਟ ਜਾਵੇਗੀ।”
ਲੂੰਬੜੀ ਨੇ ਅੰਗੂਰ ਹਾਸਲ ਕਰਨ ਲਈ ਉੱਚੀ -ਉੱਚੀ ਛਾਲਾਂ ਮਾਰਣੀਆਂ ਸ਼ੁਰੂ ਕੀਤੀਆਂ, ਪਰ ਅੰਗੂਰ ਬਹੁਤ ਉੱਚੇ ਸਨ। ਉਹ ਕਈ ਵਾਰ ਛਾਲ ਮਾਰਦੀ, ਪਰ ਹਰ ਵਾਰ ਫੇਲ ਹੁੰਦੀ। ਕਈ ਵਾਰੀ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਉਸ ਨੂੰ ਅੰਗੂਰ ਨਹੀਂ ਮਿਲੇ, ਤਾਂ ਲੂੰਬੜੀ ਨੇ ਆਪਣੇ ਮਨ ਵਿੱਚ ਸੋਚਿਆ, “ਅਹਿ ਅੰਗੂਰ ਤਾਂ ਖੱਟੇ ਹੋਣੇ ਨੇ। ਇਨ੍ਹਾਂ ਨੂੰ ਖਾਣ ਦਾ ਕੋਈ ਫਾਇਦਾ ਨਹੀਂ।” ਅਤੇ ਇਸੇ ਬਹਾਨੇ ਨਾਲ ਉਹ ਅੰਗੂਰਾਂ ਨੂੰ ਛੱਡ ਕੇ ਆਹਿਸਤਾ-ਆਹਿਸਤਾ ਜੰਗਲ ਵਿੱਚ ਵਾਪਸ ਚੱਲੀ ਗਈ।
ਸਿੱਖਿਆ:- ਜਦੋਂ ਅਸੀਂ ਕਿਸੇ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਤਾਂ ਅਕਸਰ ਅਸੀਂ ਉਸ ਦੇ ਮੂਲ ਨੂੰ ਹੀ ਨਕਾਰਨਾ ਸ਼ੁਰੂ ਕਰ ਦਿੰਦੇ ਹਾਂ।