ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਇੱਕ ਪ੍ਰਾਰਥਨਾ-ਪੱਤਰ ਰਾਹੀਂ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲਈ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਹਾਈ ਸਕੂਲ,
ਸ਼ਹਿਰ।
ਸ਼੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਬਹੁਤ ਜ਼ਰੂਰੀ ਕੰਮ ਹੈ। ਇਸ ਲਈ ਮੈਂ ਅੱਜ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ। ਕਿਰਪਾ ਕਰਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ।
ਆਪ ਦੀ ਆਗਿਆਕਾਰੀ,
ਮਿਤੀ : ਨਾਮ
ਜਮਾਤ