ਮੇਰਾ ਸਕੂਲ
ਮੈਂ ਸਰਕਾਰੀ ਸਕੂਲ ………… ਵਿਖੇ ਪੜ੍ਹਦਾ ਹਾਂ। ਇਹ ਪਿੰਡ ਤੋਂ ਬਾਹਰ ਖੁੱਲ੍ਹੀ ਥਾਂ ‘ਤੇ ਬਣਿਆ ਹੈ। ਮੇਰਾ ਸਕੂਲ ਇਲਾਕੇ ਦਾ ਮਸ਼ਹੂਰ ਸਕੂਲ ਹੈ। ਸਕੂਲ ਦੀ ਇਮਾਰਤ ਬਹੁਤ ਵੱਡੀ ਹੈ। ਇਸ ਵਿਚ ਕਮਰੇ ਹਨ ਤੇ ਇਕ ਵੱਡਾ ਹਾਲ ਹੈ। ਇਸ ਵਿਚ ਇੱਕ ਵਿਗਿਆਨ ਦੀ ਪ੍ਰਯੋਗਸ਼ਾਲਾ ਤੇ ਇੱਕ ਵੱਡੀ ਲਾਇਬ੍ਰੇਰੀ ਹੈ। ਮੇਰੇ ਸਕੂਲ ਵਿਚ ਇੱਕ ਕੰਪਿਊਟਰ ਲੈੱਬ ਵੀ ਹੈ। ਜਿਸ ਵਿਚ ਬਹੁਤ ਸਾਰੇ ਕੰਪਿਊਟਰ ਲੱਗੇ ਹਨ ਤੇ ਇੱਕ ਵੱਡਾ ਪ੍ਰੋਜੈਕਟਰ ਲੱਗਾ ਹੈ। ਸਕੂਲ ਵਿਚ ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਪਾਰਕ ਬਣੇ ਹਨ। ਸਕੂਲ ਵਿਚ ਫੁੱਲਾਂ ਨਾਲ਼ ਹਰਾ-ਭਰਿਆ ਇੱਕ ਬਗ਼ੀਚਾ ਵੀ ਹੈ। ਮੇਰੇ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ। ਕਮਰਿਆਂ ਤੇ ਵਰਾਂਡਿਆਂ ਵਿਚ ਵੱਖ-ਵੱਖ ਵਿਸ਼ਿਆਂ ਦਾ ਬਾਲਾ ਵਰਕ ਹਰ ਕਿਸੇ ਨੂੰ ਆਪਣੇ ਵੱਲ਼ ਖਿੱਚਦਾ ਹੈ। ਮੇਰੇ ਸਕੂਲ ਵਿਚ ਖੇਡਣ ਲਈ ਖੁੱਲ੍ਹੇ ਤੇ ਪੱਧਰੇ ਖੇਡ ਦੇ ਮੈਦਾਨ ਹਨ। ਸਕੂਲ ਵਿਚ ਬੱਚਿਆਂ ਦੇ ਖਾਣ ਲਈ ਬਹੁਤ ਵਧੀਆ ਮਿਡ-ਡੇ-ਮੀਲ ਬਣਦਾ ਹੈ।
ਮੇਰੇ ਸਕੂਲ ਵਿਚ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੂੰ ਪੜ੍ਹਾਉਣ ਲਈ … ਅਧਿਆਪਕ ਹਨ। ਸਕੂਲ ਦੇ ਮੁੱਖ ਅਧਿਆਪਕ ਸਾਹਿਬ ਬੜੇ ਲਾਇਕ ਤੇ ਤਜ਼ਰਬੇਕਾਰ ਹਨ। ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੋ ਦਾ ਅਨੁਸ਼ਾਸਨ ਹੈ। ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ। ਸਾਰੇ ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ। ਸਕੂਲ ਵਿਚ ਹਰ ਵਿਸ਼ੇ ਦੇ ਨਿਪੁੰਨ ਅਧਿਆਪਕ ਹਨ। ਇਹ ਉਨ੍ਹਾਂ ਦੀ ਮਿਹਨਤ ਦਾ ਹੀ ਸਿੱਟਾ ਹੈ ਕਿ ਮੇਰੇ ਸਕੂਲ ਦੇ ਨਤੀਜੇ ਹਰ ਸਾਲ ਚੰਗੇ ਰਹਿੰਦੇ ਹਨ। ਮੈਂਨੂੰ ਆਪਣੇ ਸਕੂਲ ’ਤੇ ਮਾਣ ਹੈ। ਮੇਰੀ ਅਰਦਾਸ ਹੈ ਕਿ ਮੇਰਾ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ, ਪੰਜਾਬੀ ਮਾਸਟਰ, 9855800683 ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com