ਮਿਸ਼ਨ ਸਮਰੱਥ 4.0: ਵਿਦਿਆਰਥੀਆਂ ਦੇ ਸਿੱਖਣ-ਪੱਧਰ (Levels) ਅਤੇ ਗਰੁੱਪਿੰਗ ਦੀ ਮੁਕੰਮਲ ਜਾਣਕਾਰੀ
ਮਿਸ਼ਨ ਸਮਰੱਥ 4.0 ਦੇ ਤਹਿਤ ਜਮਾਤ ਤੀਜੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਬੇਸਲਾਈਨ ਮੁਲਾਂਕਣ ਦੇ ਅਧਾਰ ‘ਤੇ ਵੱਖ-ਵੱਖ ਲੈਵਲਾਂ ਵਿੱਚ ਵੰਡਿਆ ਜਾਣਾ ਹੈ। ਹੇਠਾਂ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਗਏ ਲੈਵਲਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ:
1. ਪ੍ਰਾਇਮਰੀ ਜਮਾਤਾਂ (3ਜੀ ਤੋਂ 5ਵੀਂ) ਲਈ ਲੈਵਲ
| ਵਿਸ਼ਾ | ਲੈਵਲ-1 | ਲੈਵਲ-2 | ਲੈਵਲ-3 |
|---|---|---|---|
| ਪੰਜਾਬੀ (ਪੜ੍ਹਨ ਦੇ) | ਆਰੰਭਕ, ਅੱਖਰ, ਸ਼ਬਦ | ਪੈਰਾ ਅਤੇ ਕਹਾਣੀ | ਐਂਡਵਾਸ ਕਹਾਣੀ, ਸਮਝ ਅਧਾਰਿਤ ਕਹਾਣੀ |
| ਗਣਿਤ | ਆਰੰਭਕ, ਅੰਕ ਪਛਾਣ (1-9) ਅਤੇ ਸੰਖਿਆ ਪਛਾਣ (10-99) | ਘਟਾਓ ਅਤੇ ਭਾਗ (ਜਮਾਤ 4-5 ਲਈ) | ਮਿਸ਼ਰਿਤ ਸ਼ਾਬਦਿਕ ਸਵਾਲ, ਭਿੰਨਾਂ ਦੀ ਪਛਾਣ (ਜਮਾਤ 5) |
| ਅੰਗਰੇਜ਼ੀ (ਪੜ੍ਹਨ ਦੇ) | ਆਰੰਭਕ ਵੱਡੇ ਅੱਖਰ, ਛੋਟੇ ਅੱਖਰ, ਸ਼ਬਦ | ਪੈਰਾ, ਕਹਾਣੀ ਅਤੇ ਸਮਝ ਅਧਾਰਿਤ ਕਹਾਣੀ | — |
2. ਅੱਪਰ-ਪ੍ਰਾਇਮਰੀ ਜਮਾਤਾਂ (6ਵੀਂ ਤੋਂ 8ਵੀਂ) ਲਈ ਲੈਵਲ
| ਵਿਸ਼ਾ | ਲੈਵਲ-1 | ਲੈਵਲ-2 | ਲੈਵਲ-3 |
|---|---|---|---|
| ਪੰਜਾਬੀ | ਆਰੰਭਕ, ਅੱਖਰ, ਸ਼ਬਦ | ਪੈਰਾ ਅਤੇ ਕਹਾਣੀ | ਸਮਝ ਅਧਾਰਿਤ ਕਹਾਣੀ |
| ਗਣਿਤ | ਆਰੰਭਕ, ਅੰਕ/ਸੰਖਿਆ ਪਛਾਣ (1-99) | ਘਟਾਓ ਅਤੇ ਭਾਗ | ਮਿਸ਼ਰਿਤ ਸ਼ਾਬਦਿਕ ਸਵਾਲ, ਭਿੰਨਾਂ ਦੀ ਪਛਾਣ ਤੇ ਤੁਲਨਾ |
| ਅੰਗਰੇਜ਼ੀ | ਆਰੰਭਕ, ਵੱਡੇ/ਛੋਟੇ ਅੱਖਰ, ਸ਼ਬਦ | ਪੈਰਾ, ਕਹਾਣੀ ਅਤੇ ਸਮਝ ਅਧਾਰਿਤ ਕਹਾਣੀ | — |
3. ਪੰਜਾਬੀ ਲਿਖਣ ਦੇ ਪੱਧਰ (Writing Levels)
ਪੰਜਾਬੀ ਵਿਸ਼ੇ ਵਿੱਚ ਪੜ੍ਹਨ ਦੇ ਨਾਲ-ਨਾਲ ਲਿਖਣ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਲਈ ਹੇਠ ਲਿਖੇ ਪੱਧਰ ਨਿਰਧਾਰਿਤ ਹਨ:
- ਪੱਧਰ: ਆਰੰਭਕ, ਅੱਖਰ, ਸ਼ਬਦ ਅਤੇ ਵਾਕ।
- ਨੋਟ: ਲਿਖਣ ਦੀ ਜਾਂਚ ਕਰਨ ਲਈ ਵੱਧ ਤੋਂ ਵੱਧ 10 ਵਿਦਿਆਰਥੀਆਂ ਦੇ ਗਰੁੱਪ ਬਣਾਏ ਜਾਣ।
4. ਗਰੁੱਪਿੰਗ ਸਬੰਧੀ ਮਹੱਤਵਪੂਰਨ ਨੁਕਤੇ
- ਸਾਂਝੀ ਗਰੁੱਪਿੰਗ: ਪੰਜਾਬੀ ਅਤੇ ਗਣਿਤ ਪੜ੍ਹਾਉਣ ਲਈ ਗਰੁੱਪਿੰਗ ਕੇਵਲ ਪੰਜਾਬੀ ਦੇ ਪੜ੍ਹਨ ਪੱਧਰ ਅਨੁਸਾਰ ਹੀ ਕੀਤੀ ਜਾਵੇਗੀ, ਕਿਉਂਕਿ ਅਕਸਰ ਪੰਜਾਬੀ ਵਿੱਚ ਲੈਵਲ-1 ਵਾਲੇ ਬੱਚੇ ਗਣਿਤ ਵਿੱਚ ਵੀ ਲੈਵਲ-1 ‘ਤੇ ਹੁੰਦੇ ਹਨ।
- ਅੰਗਰੇਜ਼ੀ ਗਰੁੱਪਿੰਗ: ਅੰਗਰੇਜ਼ੀ ਲਈ ਗਰੁੱਪਿੰਗ ਬੱਚੇ ਦੇ ਅੰਗਰੇਜ਼ੀ ਦੇ ਆਪਣੇ ਸਿੱਖਣ ਪੱਧਰ ‘ਤੇ ਅਧਾਰਿਤ ਹੋਵੇਗੀ।
- ਗਿਣਤੀ: ਕਿਸੇ ਵੀ ਗਰੁੱਪ ਵਿੱਚ ਬੱਚਿਆਂ ਦੀ ਗਿਣਤੀ 30-35 ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਵਿਸ਼ੇਸ਼ ਛੋਟ: ਜੇਕਰ ਅਧਿਆਪਕਾਂ ਦੀ ਘਾਟ ਹੈ, ਤਾਂ ਸਕੂਲ ਮੁਖੀ DEO ਦੀ ਸਹਿਮਤੀ ਨਾਲ ਜਮਾਤ ਲੈਵਲ ‘ਤੇ ਗਰੁੱਪਿੰਗ ਕਰ ਸਕਦੇ ਹਨ।