ਮਿਸ਼ਨ ਸਮਰੱਥ 4.0 ਦੇ ਨਿਰਧਾਰਿਤ ਟੀਚੇ (Learning Goals) – ਜਮਾਤ 3ਜੀ ਤੋਂ 8ਵੀਂ
ਪੰਜਾਬ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2026-27 ਲਈ ਮਿਸ਼ਨ ਸਮਰੱਥ 4.0 ਦੇ ਤਹਿਤ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਟੀਚੇ (Targets) ਨਿਰਧਾਰਿਤ ਕੀਤੇ ਗਏ ਹਨ । ਇਹ ਟੀਚੇ ਪਿਛਲੇ ਸਾਲਾਂ ਦੇ ਫੀਡਬੈਕ ਅਤੇ ਮੁਲਾਂਕਣਾਂ ਦੇ ਵਿਸ਼ਲੇਸ਼ਣ ਦੇ ਅਧਾਰ ‘ਤੇ ਤਿਆਰ ਕੀਤੇ ਗਏ ਹਨ ।
ਹੇਠਾਂ ਵਿਸ਼ਾ-ਵਾਰ ਅਤੇ ਜਮਾਤ-ਵਾਰ ਨਿਰਧਾਰਿਤ ਕੀਤੇ ਗਏ ਟੀਚਿਆਂ ਦਾ ਵੇਰਵਾ ਦਿੱਤਾ ਗਿਆ ਹੈ:
1.ਪ੍ਰਾਇਮਰੀ ਜਮਾਤਾਂ (ਤੀਜੀ ਤੋਂ ਪੰਜਵੀਂ) ਲਈ ਟੀਚੇ
| ਵਿਸ਼ਾ | ਨਿਰਧਾਰਿਤ ਟੀਚਾ (Target) |
| ਪੰਜਾਬੀ |
ਪੜ੍ਹਨਾ: ਸਾਰੇ ਬੱਚੇ ਸਮਝ ਅਧਾਰਿਤ ਕਹਾਣੀ ਪੜ੍ਹ ਸਕਣ । ਲਿਖਣਾ: ਦਿੱਤੇ ਗਏ ਸ਼ਬਦਾਂ ਦੇ ਸਰਲ ਵਾਕ ਲਿਖ ਸਕਦੇ ਹੋਣ । |
| ਗਣਿਤ |
ਜਮਾਤ 3: ਬੇਸਿਕ ਸ਼ਾਬਦਿਕ ਸਵਾਲ (ਜੋੜ ਅਤੇ ਘਟਾਓ) ਹੱਲ ਕਰ ਸਕਣ । ਜਮਾਤ 4: ਮਿਸ਼ਰਤ ਸ਼ਾਬਦਿਕ ਸਵਾਲ (ਚਾਰੇ ਸੰਕਿਰਿਆਵਾਂ – +, -, x, ÷) ਹੱਲ ਕਰ ਸਕਣ । ਜਮਾਤ 5: ਮਿਸ਼ਰਤ ਸ਼ਾਬਦਿਕ ਸਵਾਲਾਂ ਦੇ ਨਾਲ-ਨਾਲ ਭਿੰਨਾਂ ਦੀ ਪਛਾਣ ਅਤੇ ਤੁਲਨਾ ਕਰ ਸਕਣ । |
| ਅੰਗਰੇਜ਼ੀ |
ਪੜ੍ਹਨਾ: ਜਮਾਤ 3 ਤੋਂ 5 ਦੇ ਸਾਰੇ ਬੱਚੇ ਸਮਝ ਅਧਾਰਿਤ ਕਹਾਣੀ ਪੜ੍ਹ ਸਕਣ । |
2.
ਅੱਪਰ-ਪ੍ਰਾਇਮਰੀ ਜਮਾਤਾਂ (ਛੇਵੀਂ ਤੋਂ ਅੱਠਵੀਂ) ਲਈ ਟੀਚੇ
| ਵਿਸ਼ਾ | ਨਿਰਧਾਰਿਤ ਟੀਚਾ (Target) |
| ਪੰਜਾਬੀ |
ਪੜ੍ਹਨਾ: ਸਾਰੇ ਬੱਚੇ ਸ਼ਬਦ ਅਧਾਰਿਤ ਕਹਾਣੀ ਪੜ੍ਹ ਸਕਣ । ਲਿਖਣਾ: ਦਿੱਤੇ ਗਏ ਵਿਸ਼ੇ ‘ਤੇ ਅਧਾਰਿਤ ਘੱਟੋ-ਘੱਟ ਚਾਰ ਵਾਕ ਆਪ ਬਣਾ ਕੇ ਲਿਖ ਸਕਦੇ ਹੋਣ । |
| ਗਣਿਤ |
ਸਾਰੇ ਬੱਚੇ ਮਿਸ਼ਰਤ ਸ਼ਾਬਦਿਕ ਸਵਾਲ ਅਤੇ ਭਿੰਨਾਂ ਦੀ ਪਛਾਣ ਅਤੇ ਤੁਲਨਾ ਕਰ ਸਕਣ । |
| ਅੰਗਰੇਜ਼ੀ |
ਪੜ੍ਹਨਾ: ਸਾਰੇ ਬੱਚੇ ਸਮਝ ਅਧਾਰਿਤ ਕਹਾਣੀ ਪੜ੍ਹ ਸਕਣ । |
ਮੁੱਖ ਨੁਕਤੇ:
-
ਇਹ ਟੀਚੇ ਅਪ੍ਰੈਲ ਅਤੇ ਮਈ ਮਹੀਨੇ ਦੇ ਅੰਤ ਤੱਕ ਹਾਸਲ ਕੀਤੇ ਜਾਣੇ ਹਨ ।
-
ਪੰਜਾਬੀ ਵਿਸ਼ੇ ਵਿੱਚ ਪੜ੍ਹਨ ਦੇ ਨਾਲ-ਨਾਲ ਲਿਖਣ ਕਲਾ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ।
-
ਗਣਿਤ ਵਿੱਚ ਕੇਵਲ ਗਣਨਾ ਹੀ ਨਹੀਂ, ਸਗੋਂ ਸ਼ਾਬਦਿਕ ਸਵਾਲਾਂ (Word Problems) ਨੂੰ ਸਮਝ ਕੇ ਹੱਲ ਕਰਨ ਦਾ ਟੀਚਾ ਰੱਖਿਆ ਗਿਆ ਹੈ ।