ਦੂਰਦਰਸ਼ਨ ਦੇ ਡਾਇਰੈਕਟਰ ਨੂੰ ਪ੍ਰੋਗਰਾਮਾਂ ਨੂੰ ਚੰਗੇਰਾ ਬਣਾਉਣ ਸੰਬੰਧੀ ਪੱਤਰ।
ਪਰੀਖਿਆ ਭਵਨ,
ਪਿੰਡ/ਸ਼ਹਿਰ………….।
ਮਿਤੀ : 28 ਜੁਲਾਈ, 2021.
ਸੇਵਾ ਵਿਖੇ
ਡਾਇਰੈਕਟਰ ਸਾਹਿਬ,
ਦੂਰਦਰਸ਼ਨ,
ਜਲੰਧਰ।
ਵਿਸ਼ਾ : ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਚੰਗੇਰਾ ਬਣਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਆਪ ਜੀ ਦੁਆਰਾ ਹਫ਼ਤੇ ਵਿੱਚ ਦੋ ਵਾਰ ਦੂਰਦਰਸ਼ਨ ਤੋਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਜੋ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਉਹ ਬਹੁਤ ਹੀ ਸਿੱਖਿਆਦਾਇਕ, ਉਸਾਰੂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ਼ ਭਰਪੂਰ ਹੁੰਦਾ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਕਾਫ਼ੀ ਲਾਭਦਾਇਕ ਹੁੰਦਾ ਹੈ। ਮੈਂ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਪਰੀਖਿਆਵਾਂ ਦੇ ਨੇੜੇ ਇਸ ਪ੍ਰੋਗਰਾਮ ਵਿੱਚ ਪਰੀਖਿਆਵਾਂ ਦੇ ਦ੍ਰਿਸ਼ਟੀਕੋਣ ਤੋਂ ਜ਼ਰੂਰੀ ਪਾਠਾਂ ਤੇ ਵਿਸ਼ਿਆਂ ਸੰਬੰਧੀ ਵਧੇਰੇ ਚਰਚਾ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਪਰੀਖਿਆ ਦੀ ਤਿਆਰੀ ਸੰਬੰਧੀ ਤੇ ਪਰੀਖਿਆ ਵਿੱਚ ਬੈਠ ਕੇ ਪੇਪਰ ਨੂੰ ਸਹੀ ਤਰੀਕੇ ਨਾਲ਼ ਹੱਲ ਕਰਨ ਬਾਰੇ ਗਿਆਨ ਦੇਣਾ ਚਾਹੀਦਾ ਹੈ। ਆਸ ਹੈ ਕਿ ਆਪ ਮੇਰੇ ਸੁਝਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਲਈ ਹੋਰ ਵੀ ਲਾਭਦਾਇਕ ਬਣਾਉਣ ਦਾ ਯਤਨ ਕਰੋਗੇ ।
ਆਪ ਦਾ ਵਿਸ਼ਵਾਸਪਾਤਰ,
ਨਾਮ………………….।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037