ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜੀ ਪਿੰਡ ਪੱਧਰ ਦੀਆਂ ਸਕੀਮਾਂ ਦੀ ਜਾਣਕਾਰੀ ਲੈਣ ਸੰਬੰਧੀ ਬਿਨੈ-ਪੱਤਰ।
ਸੇਵਾ ਵਿਖੇ
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ,
ਬਲਾਕ ……………………………,
ਜ਼ਿਲ੍ਹਾ …………………. ।
ਵਿਸ਼ਾ : ਪਿੰਡ ਪੱਧਰ ਦੀਆਂ ਸਕੀਮਾਂ ਦੀ ਜਾਣਕਾਰੀ ਲੈਣ ਸੰਬੰਧੀ ।
ਸ੍ਰੀਮਾਨ ਜੀ,
ਉਪਰੋਕਤ ਵਿਸ਼ੇ ਅਨੁਸਾਰ ਬੇਨਤੀ ਹੈ ਕਿ ਅਸੀਂ ਪਿੰਡ ਵਾਸੀ ਰਲ਼ ਕੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਾਂ। ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਜੋ ਵੱਖ-ਵੱਖ ਸਕੀਮਾਂ ਅਤੇ ਗ੍ਰਾਂਟਾਂ ਸ਼ੁਰੂ ਕੀਤੀਆਂ ਗਈਆਂ ਹਨ, ਅਸੀਂ ਉਹਨਾਂ ਸਕੀਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਆਪ ਜੀ ਪਾਸੋਂ ਲੈਣੀ ਚਾਹੁੰਦੇ ਹਾਂ। ਕਿਰਪਾ ਕਰ ਕੇ ਆਪ ਜੀ ਨਾਲ਼ ਮਿਲ਼ਣ ਦਾ ਸਮਾਂ ਦਿੱਤਾ ਜਾਵੇ। ਆਪ ਜੀ ਦੇ ਧੰਨਵਾਦੀ ਹੋਵਾਂਗੇ।
ਆਪ ਜੀ ਦੇ ਵਿਸ਼ਵਾਸ ਪਾਤਰ,
ਸਮੂਹ ਪਿੰਡ ਵਾਸੀ,
ਮਿਤੀ: ਜੁਲਾਈ, 2024 ਪਿੰਡ ………
ਪਿਆਰੇ ਵਿਦਿਆਰਥੀਓ! ਤੁਸੀਂ ਅਕਸਰ ਕੁਝ ਗ਼ਲਤੀਆਂ ਚਿੱਟੀ/ਪੱਤਰ ਲਿਖਣ ਸਮੇਂ ਕਰਦੇ ਹੋ ਜੋ ਧਿਆਨ ਦੇਣ ਯੋਗ ਹੈ।
ਕਰਕੇ
: ਤੋਂ ਭਾਵ ਹੁੰਦਾ ਹੈ ‘ਕਾਰਨ’
ਉਦਾਹਰਨ :- ਇਸ ਕਰਕੇ (ਕਾਰਨ) ਮੈਂ ਸਕੂਲ ਨਹੀਂ ਆ ਸਕਦਾ।
ਕਰ
ਕੇ :
ਤੋਂ ਭਾਵ ਹੈ ‘ਕਰਨਾ’
ਉਦਾਹਰਨ :- ਕਿਰਪਾ ਕਰ ਕੇ (ਕਰਨਾ) ਸਾਨੂੰ ਮਿਲ਼ਣ ਲਈ ਸਮਾਂ ਦਿੱਤਾ ਜਾਵੇ।
ਸ਼ਬਦ ਜੋੜ ਦੀ ਗ਼ਲਤੀ
ਕ੍ਰਿਪਾ (ਗ਼ਲਤ) ਕਿਰਪਾ (ਸਹੀ)
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ (ਪੰਜਾਣੀ ਮਾਸਟਰ), 9855800683
ਸ ਮਿ ਸ ਪੱਖੀ ਖੁਰਦ, ਫਰੀਦਕੋਟ roopra.gurpeet@gmail.com