4. ਰਿਸ਼ਤੇਦਾਰ ਮਿੱਤਰ ਦੇ ਘਰ ਕਿਸੇ ਵਿਅਕਤੀ ਦੀ ਮੌਤ ਤੇ ਅਫ਼ਸੋਸ ਪੱਤਰ।
ਪ੍ਰੀਖਿਆ ਭਵਨ,
ਸਕੂਲ……….।
ਮਿਤੀ 1 ਮਈ 2024
ਪਿਆਰੇ ਮਨਵੀਰ,
ਸਤਿ ਸ੍ਰੀ ਅਕਾਲ!
ਮੈਨੂੰ ਆਪ ਦੀ ਮਾਤਾ ਜੀ ਦੇ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਹੀ ਦੁੱਖ ਹੋਇਆ ਹੈ। ਕੁੱਝ ਸਮੇਂ ਲਈ ਤਾਂ ਮੈਨੂੰ ਆਪਣੇ ਆਪ ‘ਤੇ ਵਿਸ਼ਵਾਸ ਹੀ ਨਾ ਹੋਇਆ ਕਿ ਮੈਂ ਕੀ ਸੁਣ ਰਿਹਾ ਹਾਂ? ਮੇਰੀਆਂ ਅੱਖਾਂ ਨੇ ਅੱਥਰੂਆਂ ਦੀ ਝੜੀ ਲਾ ਦਿੱਤੀ ਪਿਛਲੇ ਹਫ਼ਤੇ ਜਦੋਂ ਪਿੰਡ ਆਇਆ ਸਾਂ, ਤਾਂ ਉਹ ਬਿਲਕੁਲ ਰਾਜ਼ੀ-ਖੁਸ਼ੀ ਸਨ ਅਤੇ ਉਹ ਮੇਰੇ ਨਾਲ਼ ਕਾਫ਼ੀ ਚਿਰ ਗੱਲਾਂ ਕਰਦੇ ਰਹੇ ਤੇ ਬਹੁਤ ਖ਼ੁਸ਼ ਦਿਖਾਈ ਦੇ ਰਹੇ ਸਨ। ਉਸ ਸਮੇਂ ਕਿਸੇ ਨੂੰ ਇਹ ਸੁਫਨਾ ਵੀ ਨਹੀਂ ਸੀ ਕਿ ਉਹ ਕੁੱਝ ਦਿਨਾਂ ਤਕ ਇਥੇ ਸੰਸਾਰ ਤੋਂ ਚਲੇ ਜਾਣ ਵਾਲ਼ੇ ਹਨ। ਇਹ ਤਾਂ ਇਕ ਬਹੁਤ ਹੀ ਦੁਖਦਾਇਕ ਗੱਲ ਹੋਈ ਹੈ। ਇਸ ਘਟਨਾ ਨੂੰ ਸੁਣ ਕੇ ਮੇਰਾ ਮਨ ਬਹੁਤ ਹੀ ਹੋਇਆ ਹੈ। ਤੁਹਾਨੂੰ ਅਜੇ ਮਾਤਾ ਜੀ ਦੀ ਬਹੁਤ ਜ਼ਰੂਰਤ ਸੀ। ਉਹ ਵੀ ਅੱਜ ਤਕ ਆਪਣੇ ਪੁੱਤਰ ਨੂੰ ਉੱਚੀ ਵਿੱਦਿਆ ਪ੍ਰਾਪਤ ਕਰ ਕੇ ਚੰਗੀ ਨੌਕਰੀ ‘ਤੇ ਲੱਗਾ ਅਤੇ ਫਿਰ ਵਿਆਹਿਆ ਦੇਖਣਾ ਚਾਹੁੰਦੇ ਸਨ। ਉਨ੍ਹਾਂ ਦਾ ਅਜੇ ਇਸ ਸੰਸਾਰ ਤੋਂ। ਦਾ ਵੇਲਾ ਨਹੀਂ ਸੀ। ਇਸ ਘਟਨਾ ਨਾਲ਼ ਮੈਂ ਆਪਣੇ ਜੀਵਨ ਵਿਚ ਇਕ ਬੜੇ ਹੀ ਪਿਆਰ ਭਰੇ ਦਿਲ ਦੀ ਕਮੀ ਆ ਗਈ ਮਹਿਸੂਸ ਕਰਦਾ ਹਾਂ। ਉਂਝ ਤਾਂ ਹਰ ਇਕ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ, ਪਰ ਜਿਹੜਾ ਕੁਵੇਲੇ ਵਿਛੋੜਾ ਦੇ ਜਾਵੇ, ਉਸ ਦੀ ਕਮੀ ਸਰੀਰ ਦੇ ਇਕ ਅੰਗ ਦੇ ਕੱਟੇ ਜਾਣ ਵਾਂਗ ਮਹਿਸੂਸ ਹੁੰਦੀ ਹੈ। ਫਿਰ ਮਾਂਵਾਂ ਵਰਗਾ ਪਿਆਰ ਭਰਿਆ ਦਿਲ ਤੇ ਮਿੱਠਾ ਸੁਭਾ ਕਿਸੇ ਹੋਰ ਕੋਲੋਂ ਨਹੀਂ ਮਿਲ ਸਕਦਾ। ਮੈਂ ਤੁਹਾਡੇ ਇਸ ਦੁੱਖ ਭਰੇ ਸਮੇਂ ਤੁਹਾਡੇ ਨਾਲ਼ ਦਿਲੋਂ ਹਮਦਰਦੀ ਕਰਦਾ ਹਾਂ। ਉਨ੍ਹਾਂ ਦੇ ਵਿਛੋੜੇ ਉੱਤੇ ਅਫ਼ਸੋਸ ਪ੍ਰਗਟ ਕਰਨ ਤੋਂ ਬਿਨਾਂ ਅਸੀਂ ਹੋਰ ਕਰ ਵੀ ਕੀ ਸਕਦੇ ਹਾਂ ! ਰੱਬ ਦੇ ਹੁਕਮ ਨੂੰ ਕੋਈ ਨਹੀਂ ਮੋੜ ਸਕਦਾ ਉਸ ਨੂੰ ਇਹੋ ਕੁੱਝ ਹੀ ਮਨਜੂਰ ਸੀ। ਇਸ ਲਈ ਸਾਡੇ ਕੋਲ ਵਾਹਿਗੁਰੂ ਦਾ ਭਾਣਾ ਮੰਨਣ ਤੇ ਸਬਰ ਕਰਨ ਤੋਂ ਸਿਵਾ ਹੋਰ ਕੋਈ ਰਾਹ ਨਹੀਂ। ਇਸ ਨਾਲ਼ ਹੀ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜ ਚੁੱਕੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਤੁਹਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਆਪ ਦਾ ਮਿੱਤਰ,
ਨਾਮ…………..।
ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037