ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ ।
ਸੇਵਾ ਵਿਖੇ
ਜ਼ਿਲ੍ਹਾ ਸਿਹਤ ਅਧਿਕਾਰੀ, ਸਿਹਤ ਵਿਭਾਗ,
ਸ੍ਰੀ ਮਾਨ ਜੀ,
ਮੈਂ ਆਪਣੇ ਇਸ ਪੱਤਰ ਦੁਆਰਾ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਵੱਧ ਰਹੀ ਮਿਲਾਵਟ ਵੱਲ ਆਪ ਜੀ ਦਾ ਧਿਆਨ ਦੁਆਉਣਾ ਚਾਹੁੰਦਾ ਹਾਂ। ਅੱਜਕਲ੍ਹ ਸਾਡੇ ਦੇਸ਼ ਵਿਚ ਕੁਝ ਵਪਾਰੀ ਅਤੇ ਦੁਕਾਨਦਾਰਾਂ ਨੇ ਵਧੇਰੇ ਮੁਨਾਫ਼ੇ ਲਈ ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ । ਦੇਸੀ ਘਿਓ ਦੀ ਕਹਿ ਕੇ ਵੇਚੀ ਜਾਂਦੀ ਮਠਿਆਈ ਅਕਸਰ ਬਨਾਉਟੀ ਘਿਓ ਦੀ ਹੀ ਤਿਆਰ ਕੀਤੀ ਹੁੰਦੀ ਹੈ । ਕੇਸਰ ਦੇ ਬਣੇ ਆਖੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਦੁੱਧ ਦੇ ਨਾਂ ਪਤਾ ਨਹੀਂ ਲੋਕਾਂ ਨੂੰ ਕੀ-ਕੀ ਵੇਚਿਆ ਜਾ ਰਿਹਾ ਹੈ ? ਦਾਲਾਂ ਵਿੱਚੋਂ ਬਰੀਕ ਕੰਕਰ ਪੱਥਰ ਮੇਰਾ ਤਾਂ ਆਮ ਜਿਹੀ ਗੱਲ ਹੋ ਗਈ ਹੈ । ਦੇਸੀ ਘਿਓ ਵਿਚ ਬਨਾਉਟੀ ਕਿਉਂ ਮਿਲਾਇਆ ਜਾਂਦਾ ਹੈ । ਚਾਹ ਪੱਤੀ ਵਿਚ ਲੋਹ ਚੂਰਨ ਮਿਲਾਇਆ ਪ੍ਰਤੀਤ ਹੁੰਦਾ ਹੈ ।
ਬਣਾਉਟੀ ਦੁੱਧ, ਪਨੀਰ, ਖੋਆ ਅਤੇ ਮਠਿਆਈ ਦੀਆਂ ਫੈਕਟਰੀਆਂ ਫੜੇ ਜਾਣ ਦੀਆਂ ਖ਼ਬਰਾਂ ਅਕਸਰ ਹੀ ਅਖ਼ਬਾਰਾਂ ਅਤੇ ਟੀ. ਵੀ. ਵਿੱਚ ਆਉਂਦੀਆਂ ਰਹਿੰਦੀਆਂ ਹਨ । ਪਰ ਇਨ੍ਹਾਂ ਦੋਸ਼ੀਆਂ ਤੇ ਅੱਜ ਤੱਕ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਮਨ ਨੂੰ ਬਹੁਤ ਦੁੱਖ ਹੁੰਦਾ ਹੈ ।
ਮੇਰਾ ਆਪ ਜੀ ਨੂੰ ਸੁਝਾਅ ਹੈ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਲੋਕਾਂ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕਰਕੇ ਉਨ੍ਹਾਂ ਦੀਆਂ ਚੀਜ਼ਾਂ ਦੇ ਨਮੂਨੇ ਭਰੇ ਜਾਣੇ ਚਾਹੀਦੇ ਹਨ । ਮਿਲਾਵਟ ਸਿੱਧ ਹੋਣ ਤੇ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਤਾਂ ਕਿਤੇ ਜਾ ਕੇ ਮਿਲਾਵਟਖੋਰਾਂ ਨੂੰ ਮਿਲਾਵਟ ਕਰਨ ਤੋਂ ਰੋਕਿਆ ਜਾ ਸਕਦਾ ਹੈ ।
ਆਸ ਹੈ ਕਿ ਆਪ ਜੀ ਵੱਲੋਂ ਜਲਦੀ ਤੋਂ ਜਲਦੀ ਇਸ ਘਿਨਾਉਣੇ ਅਪਰਾਧ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ ।
ਆਪ ਜੀ ਦਾ ਵਿਸ਼ਵਾਸਪਾਤਰ,
ਨਾਮ..
ਪਿੰਡ ਤੇ ਡਾਕ :..
ਮਿਤੀ: 15.05.2024