ਸ੍ਰੀ ਗੁਰੂ ਨਾਨਕ ਦੇਵ ਜੀ
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ॥
ਭੂਮਿਕਾ : ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਦੇ ਜਨਮ ਸਮੇਂ ਪਾਸੇ ਜ਼ਬਰ-ਜ਼ੁਲਮ ਹੋ ਰਿਹਾ ਸੀ। ਲੋਕ ਵਹਿਮਾਂ-ਭਰਮਾਂ, ਅੰਧ ਵਿਸ਼ਵਾਸਾਂ ਅਤੇ ਕਰਮ- ਕਾਂਡਾਂ ਵਿੱਚ ਫਸੇ ਹੋਏ ਸਨ। ਆਪ ਨੇ ਹੀ ਪਹਿਲੀ ਵਾਰ ਔਰਤ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ।
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਜਨਮ ਤੇ ਮਾਤਾ-ਪਿਤਾ : ਆਪ ਦਾ ਜਨਮ 1469 ਈਸਵੀ ਨੂੰ ਮਹਿਤਾ ਕਾਲੂ ਦੇ ਘਰ, ਪਿੰਡ ਰਾਏ ਭੋਇੰ ਦੀ ਤਲਵੰਡੀ ਜ਼ਿਲ੍ਹਾ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਵਿਚ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਸਨ।
ਕਰਮ-ਕਾਂਡ ਮੰਨਣ ਦਾ ਵਿਰੋਧ : ਬਚਪਨ ਵਿਚ ਆਪ ਨੇ ਜਨੇਊ ਪਾਉਣ ਦੀ ਰਸਮ ਤੋਂ ਇਨਕਾਰ ਕਰਦਿਆਂ ਸੱਚ ਅਤੇ ਸੰਤੋਖ ਦਾ ਜਨੇਊ ਪਹਿਨਣ ਦੀ ਗੱਲ ਕੀਤੀ।
ਸੱਚਾ ਸੌਦਾ : ਆਪ ਜੀ ਦੇ ਪਿਤਾ ਨੇ ਇੱਕ ਵਾਰ ਆਪ ਨੂੰ 20 ਰੁਪਏ ਦੇ ਕੇ ਵਪਾਰ । ਕਰਨ ਲਈ ਭੇਜਿਆ। ਰਸਤੇ ਵਿੱਚ ਆਪ ਨੂੰ ਭੁੱਖੇ ਸਾਧੂ ਮਿਲ਼ ਗਏ। ਆਪ ਉਹਨਾਂ ਨੂੰ ਭੋਜਨ ਛਕਾ ਕੇ ਖ਼ਾਲੀ ਹੱਥ ਘਰ ਮੁੜ ਗਏ। ਆਪ ਦੇ ਪਿਤਾ ਇਸ ਸੌਦੇ ਤੋਂ ਬਹੁਤ ਨਰਾਜ਼ ਹੋਏ।
ਸੁਲਤਾਨਪੁਰ ਲਧੀ ਨੌਕਰੀ ਕਰਨਾ : ਆਪ ਦੇ ਪਿਤਾ ਨੇ ਨੌਕਰੀ ਕਰਨ ਲਈ ਆਪ ਨੂੰ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਕੋਲ਼ ਭੇਜ ਦਿੱਤਾ। ਆਪ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ। ਪਰ ਆਪ ਉੱਥੇ ਵੀ ਤੇਰਾ-ਤੇਰਾ ਕਰ ਸੌਦਾ ਤੋਲਦੇ ਰਹੇ ਅਤੇ ਆਪਣੀ ਤਨਖ਼ਾਹ `ਚੋਂ ਲੋੜਵੰਦਾਂ ਦੀ ਮਦਦ ਕਰਦੇ ਰਹੇ।
ਵਿਆਹ : ਦੁਨਿਆਵੀ ਕੰਮਾਂ ਵਿਚ ਧਿਆਨ ਨਾ ਲੱਗਦਾ ਦੇਖ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ਼ ਕਰ ਦਿੱਤਾ ਗਿਆ। ਆਪ ਦੇ ਘਰ ਦੇ ਪੁੱਤਰਾਂ ਸੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ।
ਉਦਾਸੀਆਂ : ਗ੍ਰਹਿਸਥ ਜੀਵਨ ਵਿਚ ਆਪ ਦਾ ਮਨ ਜ਼ਿਆਦਾ ਸਮਾਂ ਨਾ ਲੱਗਾ। ਆਪ ਦੁਨੀਆ ਦਾ ਸੁਧਾਰ ਕਰਨ ਲਈ ਯਾਤਰਾ ਤੇ ਨਿਕਲ਼ ਪਏ। ਆਪ ਨੇ ਮਰਦਾਨੇ ਨਾਲ਼ ਚਾਰੋ ਦਿਸ਼ਾਵਾਂ ਵਿੱਚ ਉਦਾਸੀ ਕੀਤੀ।
ਸਿੱਖਿਆ : ਆਪ ਨੇ ਦੇਸ-ਵਿਦੇਸ਼ ਵਿਚ ਘੁੰਮ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਚੋਂ ਬਾਹਰ ਕੱਢਿਆ ਤੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਆਪ ਨੇ ਸਿੱਖਿਆ ਦਿੱਤੀ ਕਿ ਪਰਮਾਤਮਾ ਇੱਕ ਹੈ ਤੇ ਅਸੀਂ ਸਭ ਉਸ ਦੀ ਔਲਾਦ ਹਾਂ। ਸਾਰੇ ਇੱਕ ਸਮਾਨ ਹਨ।
ਅੰਤਿਮ ਸਮਾਂ : ਆਪ ਦਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਗੁਹਿਸਥ ਜੀਵਨ ਜਿਊਂਦਿਆਂ ਬਤੀਤ ਹੋਇਆ। ਅੰਤ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਪ ਕੇ 70 ਸਾਲ ਦੀ ਉਮਰ ਵਿਚ 1539 ਈਸਵੀ ਨੂੰ ਆਪ ਜੋਤੀ ਜੋਤਿ ਸਮਾ ਗਏ।
ਤਿਆਰ ਕਰਤਾ
ਗੁਰਪ੍ਰੀਤ ਸਿੰਘ ਰੂਪਰਾ (ਡੀ.ਐੱਮ. ਪੰਜਾਬੀ, ਫ਼ਰੀਦਕੋਟ) 9855800683, roopra.gurpreet@gmail.com