ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ

Listen to this article

ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ 

ਪਰਿਭਾਸ਼ਾ: ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਾਤ, ਗੁਣ, ਭਾਵ ਆਦਿ ਲਈ ਵਰਤੇ ਜਾਂਦੇ ਸ਼ਬਦਾ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇ- ਰਸੋਈ, ਇਲਾਚੀ, ਅੰਬਚੂਰ ਆਦਿ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :

1. ਆਮ ਨਾਂਵ ਜਾਂ ਜਾਤੀ ਵਾਚਕ ਨਾਂਵ

2. ਖ਼ਾਸ ਨਾਂਵ

3. ਇਕੱਠ-ਵਾਚਕ ਨਾਂਵ

4. ਭਾਵ-ਵਾਚਕ ਨਾਂਵ

5. ਪਦਾਰਥ-ਵਾਚਕ ਨਾਂਵ

1. ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ – ਜਿਹੜੇ ਸ਼ਬਦ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਲਈ ਸਾਂਝੇ ਤੌਰ `ਤੇ ਵਰਤੇ ਜਾਣ,

ਉਹਨਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ; ਜਿਵੇਂ- ਦੇਸ, ਮੁੰਡਾ, ਪਿੰਡ ਆਦਿ।

2. ਖਾਸ ਨਾਂਵ – ਜਿਹੜੇ ਸ਼ਬਦ ਕਿਸੇ ਖ਼ਾਸ ਵਿਅਕਤੀ, ਵਸਤੂ ਜਾਂ ਸਥਾਨ ਲਈ ਵਰਤੇ ਜਾਣ ਉਹਨਾਂ ਨੂੰ ਖ਼ਾਸ ਨਾਂਵ ਕਿਹਾ ਜਾਂਦਾ ਹੈ;

ਜਿਵੇਂ- ਭਾਰਤ, ਫ਼ਰੀਦਕੋਟ, ਹਰਿਮੰਦਿਰ ਸਾਹਿਬ ਆਦਿ।

3. ਇਕੱਠ-ਵਾਚਕ ਨਾਂਵ – ਜੋ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਇਕੱਠ-ਵਾਚਕ ਨਾਂਵ ਕਿਹਾ

ਜਾਂਦਾ ਹੈ; ਜਿਵੇ- ਫੌਜ਼, ਜਮਾਤ, ਸਭਾ ਆਦਿ।

4. ਵਸਤੂ-ਵਾਚਕ ਨਾਂਵ – ਜਿਹੜੇ ਸੁਬਦਾਂ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ, ਉਨ੍ਹਾਂ ਨੂੰ

ਵਸਤੂ-ਵਾਚਕ ਨਾਂਵ ਆਖਿਆ ਜਾਂਦਾ ਹੈ; ਜਿਵੇਂ- ਪਾਣੀ, ਤੇਲ, ਸੋਨਾ, ਚਾਂਦੀ, ਕੱਪੜਾ, ਮਿੱਟੀ ਆਦਿ।

5. ਭਾਵ-ਵਾਚਕ ਨਾਂਵ – ਜਿਹੜੇ ਸਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਆਦਿ ਦਾ ਗਿਆਨ ਹੋਵੇ, ਉਨ੍ਹਾਂ ਨੂੰ ਭਾਵ-ਵਾਚਕ ਨਾਂਵ

ਆਖਿਆ ਜਾਂਦਾ ਹੈ; ਜਿਵੇਂ- ਹਾਸਾ, ਰੋਣਾ, ਸ਼ਰਧਾ, ਸੱਚ, ਖ਼ੁਸ਼ੀ, ਗ਼ਮੀ, ਪਿਆਰ ਆਦਿ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *