ਪਾਠ- 22 ਸੰਵਿਧਾਨ ਅਤੇ ਕਾਨੂੰਨ
ਖਾਲੀ ਥਾਵਾਂ ਭਰੋ:-
1. ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ
2. ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਾਜਿੰਦਰ ਪ੍ਰਸਾਦ ਸਨ।
3. ਦਾਜ ਰੋਕੂ ਕਾਨੂੰਨ 1961 ਈਸਵੀ ਵਿੱਚ ਬਣਿਆ ।
4. ਭਾਰਤੀ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ।
5. ਭਰੂਣ ਹੱਤਿਆ ਦਾ ਮੂਲ ਕਾਰਨ ਦਾਜ ਦੇਣ ਦੀ ਰੀਤ ਹੈ I
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਡਾਂਡੀ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ। (✓)
2. ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ। (X)
3. ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ। (✓)
4. ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ। (✓)
5. ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਹਨ।(X)
6. ਭਾਰਤ ਵਿੱਚ ਸੰਵਿਧਾਨ ਸਰਵਉੱਚ ਹੈ।(✓)
ਬਹੁਤੇ ਉੱਤਰਾਂ ਵਾਲੇ ਪ੍ਰਸ਼ਨ:-
1. ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ?
(ੳ) 26 ਨਵੰਬਰ 1949
(ਅ) 26 ਜਨਵਰੀ 1950 (✓)
(ੲ) 26 ਜਨਵਰੀ 1930
(ਸ) 26 ਜਨਵਰੀ 1949
2. ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ?
(ੳ) ਡਾ. ਰਾਜਿੰਦਰ ਪ੍ਰਸਾਦ
(ਅ) ਡਾ. ਬੀ. ਆਰ. ਅੰਬੇਦਕਰ (✓)
(ੲ) ਮਹਾਤਮਾ ਗਾਂਧੀ
(ਸ) ਪੰਡਿਤ ਜਵਾਹਰ ਲਾਲ ਨਹਿਰੂ
3. ਹੇਠ ਲਿਖਿਆਂ ਵਿੱਚੋਂ ਭਾਰਤ ਵਿੱਚ ਕੌਣ ਸਰਵਉੱਚ ਹੈ-
(ੳ) ਪ੍ਰਧਾਨ ਮੰਤਰੀ
(ਅ) ਰਾਸ਼ਟਰਪਤੀ
(ੲ) ਨਿਆਂਪਾਲਿਕਾ
(ਸ) ਸੰਵਿਧਾਨ (✓)
4. ਮਸੌਦਾ ਕਮੇਟੀ ਦੇ ਮੈਬਰਾ ਦੀ ਗਿਣਤੀ ਦੱਸੋ-
(ੳ) 11
(ਅ) 18
(ੲ) 7(✓)
(ਸ) 02
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਸੰਵਿਧਾਨ ਤੋਂ ਕੀ ਭਾਵ ਹੈ ?
ਉੱਤਰ- ਸੰਵਿਧਾਨ ਉਹ ਕਾਨੂੰਨੀ ਦਸਤਾਵੇਜ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ
ਪ੍ਰਸ਼ਨ 2. ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ ? ਉੱਤਰ- ਆਜ਼ਾਦੀ ਤੋਂ ਪਹਿਲਾਂ 26 ਜਨਵਰੀ 1930 ਦਾ ਦਿਨ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਸੀ । ਇਸ ਦਿਨ ਦੀ ਇਤਿਹਾਸਕ ਮਹੱਤਤਾ ਸਦਕਾ ਸੰਵਿਧਾਨ 26 ਜਨਵਰੀ ਕੀਤਾ ਗਿਆ। 1950 ਨੂੰ ਲਾਗੂ
ਪ੍ਰਸ਼ਨ 3. ਕਾਨੂੰਨ ਦੇ ਸ਼ਬਦੀ ਅਰਥ ਲਿਖੋ ।
ਉੱਤਰ- ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਲਾਅ’ ਦਾ ਪੰਜਾਬੀ ਅਨੁਵਾਦ ਹੈ। ਲਾਅ ਸ਼ਬਦ ਦੀ ਉਤਪਤੀ ਟਿਊਟੋਨਿਕ ਸ਼ਬਦ ਲੈਗ ਤੋਂ ਹੋਈ ਹੈ, ਜਿਸ ਦਾ ਅਰਥ ਹੈ ‘ਨਿਸ਼ਚਿਤ ’ । ਇਸ ਲਈ ਕਾਨੂੰਨ ਸ਼ਬਦ ਦਾ ਅਰਥ ਕਿਸੇ ਵੀ ਨਿਸ਼ਚਿਤ ਨਿਯਮ ਤੋਂ ਹੈ
ਪ੍ਰਸ਼ਨ 4, ਕਾਨੂੰਨ ਦੀ ਕੀ ਅਹਿਮੀਅਤ ਹੈ ?
ਉੱਤਰ- ਸਮਾਜ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਾਨੂੰਨ ਦੀ ਲੋੜ ਹੁੰਦੀ ਹੈ । ਸੰਸਥਾਵਾਂ ਨੂੰ ਨਿਯਮਿਤ ਕਰਨ ਲਈ ਵੀ ਕਾਨੂੰਨ ਦੀ ਲੋੜ ਪੈਂਦੀ ਹੈ I
ਪ੍ਰਸ਼ਨ 5. ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ ?
ਉੱਤਰ- ਨਿਆਂਪਾਲਿਕਾ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਪੱਖ ਨਹੀਂ ਲੈਂਦੀਆਂ, ਸਾਰੇ ਵਿਅਕਤੀ ਕਾਨੂੰਨ ਸਾਹਮਣੇ ਬਰਾਬਰ ਹਨ।
ਪ੍ਰਸ਼ਨ 6. ਮਹਾਤਮਾਂ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ- ਕਦੋਂ ਕੀਤੇ ਗਏ?
ਉੱਤਰ-1. ਨਾ ਮਿਲਵਰਤਨ ਅੰਦੋਲਨ 1920 ਵਿੱਚ, 2. ਸਿਵਲ ਨਾ ਫੁਰਮਾਨੀ ਅੰਦੋਲਨ 1930 ਵਿੱਚ 3. ਭਾਰਤ ਛੱਡੋ ਅੰਦੋਲਨ 1942 ਵਿੱਚ ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:ਪ੍ਰਸ਼ਨ 7. ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ?
ਉੱਤਰ – ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ । ਸਾਡੀ ਸਰਕਾਰ ਵਿਚ ਅਹਿਮ ਅਹੁਦਿਆਂ ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵ-ਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ ਇਸੇ ਤਰ੍ਹਾਂ ਸੰਵਿਧਾਨ ਅਨੁਸਾਰ ਹੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਕੰਮ ਕਰਦੀਆਂ ਹਨ।
ਪ੍ਰਸ਼ਨ 8. ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇ ਹੋਇਆ?
ਉੱਤਰ ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ ਡਾ. ਬੀ ਆਰ ਅੰਬੇਦਕਰ ਦੀ ਪ੍ਰਧਾਨਗੀ ਹੇਠ ਇੱਕ 7 ਮੈਂਬਰੀ ਮਸੌਦਾ ਕਮੇਟੀ ਬਣਾਈ ਗਈ। ਇਸ ਮਸੌਦਾ ਕਮੇਟੀ ਨੇ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ। ਬਹੁਤ ਸਾਰੇ ਸਿਧਾਂਤ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ। ਇਸ ਸੰਵਿਧਾਨ ਸਭਾ ਦੇ ਕੁਲ ਗਿਆਰਾਂ ਸਮਾਗਮ ਹੋਏ। ਸੰਵਿਧਾਨ 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ।
ਪ੍ਰਸ਼ਨ 9. ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ?
ਉੱਤਰ- ਨਿਆਂ ਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਲਈ ਸੰਵਿਧਾਨ ਰਾਹੀਂ ਕਈ ਕਦਮ ਚੁੱਕੇ ਗਏ ਹਨ। ਮਿਸਾਲ ਵਜੋਂ ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਆਦਿ ਬਾਕੀ ਕਰਮਚਾਰੀਆਂ ਤੋਂ ਵੱਖ ਕੀਤੇ ਗਏ ਹਨ।
ਪ੍ਰਸ਼ਨ 10. ਗਾਂਧੀ ਜੀ ਨੇ ਅੰਗਰੇਜ਼ਾਂ ਖ਼ਿਲਾਫ ਕਿਹੜੇ- ਕਿਹੜੇ ਅੰਦੋਲਨ ਚਲਾਏ?
ਉੱਤਰ-1. ਨਾ ਮਿਲਵਰਤਨ ਅੰਦੋਲਨ 1920 ਵਿੱਚ, 2. ਸਿਵਲ ਨਾ-ਫਰਮਾਨੀ ਅੰਦੋਲਨ 1930 ਵਿੱਚ 3. ਭਾਰਤ ਛੱਡੋ ਅੰਦੋਲਨ 1942 ਵਿੱਚ ।
ਪ੍ਰਸ਼ਨ 11. ਸ਼ਰਾਬਬੰਦੀ ਤੋਂ ਕੀ ਭਾਵ ਹੈ ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ?
ਉੱਤਰ- ਸ਼ਰਾਬਬੰਦੀ ਤੋਂ ਭਾਵ ਸ਼ਰਾਬ ਵੇਚਣ ਅਤੇ ਪੀਣ ਤੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਤੋਂ ਹੈ। ਸ਼ਰਾਬਬੰਦੀ ਨੂੰ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ-ਗਿਆਰਾਂ
# ਸੰਵਿਧਾਨ ਦੀ ਰੱਖਿਆ ਕਰਨ ਲਈ ਕਿਸ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ- ਨਿਆਂਪਾਲਿਕਾ ਨੂੰ
# ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪਨ, ਲੋਕਤੰਤਰੀ, ਗਣਰਾਜ ਬਣਿਆ 1950 – 26 ਜਨਵਰੀ
# ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ- 31 ਦਸੰਬਰ 1930
Nice