ਪਾਠ-21 ਸੁਤੰਤਰਤਾ ਤੋਂ ਬਾਅਦ ਦਾ ਭਾਰਤ
ਪ੍ਰਸ਼ਨ 1. ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸ ਦੇ ਕਿੰਨੇ ਮੈਂਬਰ ਸਨ?
ਉੱਤਰ- ਸੰਵਿਧਾਨ ਸਭਾ ਦੀ ਸਥਾਪਨਾ 16 ਮਈ 1946 ਨੂੰ ਹੋਈ ਅਤੇ ਇਸ ਦੇ 389 ਮੈਂਬਰ ਸਨ ।
ਪ੍ਰਸ਼ਨ 2. ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ?
ਉੱਤਰ- ਸੰਵਿਧਾਨ 26 ਨਵੰਬਰ 1949 ਨੂੰ ਪਾਸ ਹੋਇਆ ਜਿਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ।
ਪ੍ਰਸ਼ਨ 3. ਦੇਸੀ ਰਿਆਸਤਾਂ ਦਾ ਏਕੀਕਰਨ ਕਰਨ ਦਾ ਸਿਹਰਾ ਕਿਸ ਦੇ ਸਿਰ ਹੈ?
ਉੱਤਰ- ਦੇਸੀ ਰਿਆਸਤਾਂ ਦਾ ਏਕੀਕਰਨ ਕਰਨ ਦਾ ਸਿਹਰਾ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਹੈ ।
ਪ੍ਰਸ਼ਨ 4. ਹੈਦਰਾਬਾਦ ਰਿਆਸਤ ਨੂੰ ਭਾਰਤ ਨਾਲ ਕਿਵੇਂ ਮਿਲਾਇਆ ਗਿਆ?
ਉੱਤਰ- ਹੈਦਰਾਬਾਦ ਰਿਆਸਤ ਦੇ ਨਿਜ਼ਾਮ ਉਸਮਾਨ ਅਲੀ ਖਾਨ ਨੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਹੈਦਰਾਬਾਦ ਵਿਚ ਭਾਰਤੀ ਪੁਲਿਸ ਭੇਜ ਕੇ ਇਸ ਰਿਆਸਤ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰ ਲਿਆ ਗਿਆ।
ਪ੍ਰਸ਼ਨ 5. ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਕਮਿਸ਼ਨ ਦੇ ਕਿੰਨੇ ਮੈਂਬਰ ਸਨ ?
ਉੱਤਰ- 3 ਮੈਂਬਰ ।
ਪ੍ਰਸ਼ਨ 6. ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ।
ਉੱਤਰ- 1.ਪਰਸਪਰ ਹਮਲਾ ਨਾ ਕਰਨਾ।
2. ਇੱਕ ਦੂਜੇ ਦੇ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਨਾ ਕਰਨਾ ।
ਪ੍ਰਸ਼ਨ 7. ਗੁੱਟ ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ ਕਦੋਂ ਅਤੇ ਕਿੱਥੇ ਹੋਈ?
ਉੱਤਰ- ਗੁੱਟ ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ 1961 ਈ. ਵਿੱਚ ਬਲਗ੍ਰੇਡ ਵਿੱਚ ਹੋਈ ।
ਪ੍ਰਸ਼ਨ 8. ਗੁੱਟ- ਨਿਰਲੇਪ ਤੇ ਨੋਟ ਲਿਖੋ।
ਉੱਤਰ- ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੇ ਦੇਸ਼ ਦੋ ਗੁੱਟਾਂ ਵਿੱਚ ਵੰਡੇ ਗਏ। ਭਾਰਤ ਕਿਸੇ ਦੀ ਸ਼ਕਤੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ। ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਯੋਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸੇਰ ਨੇ ਗੁੱਟ ਨਿਰਲੇਪ ਲਹਿਰ ਸ਼ੁਰੂ ਕੀਤੀ। ਇਹ ਪੰਚਸ਼ੀਲ ਦੇ ਸਿਧਾਂਤਾ ਤੇ ਅਧਾਰਿਤ ਸੀ। ਸ਼ੁਰੂ ਵਿੱਚ ਇਸ ਦੇ 25 ਦੇਸ਼ ਮੈਂਬਰ ਸਨ। ਹੁਣ ਇਸ ਦੇ 100 ਤੋਂ ਵੱਧ ਦੇਸ਼ ਮੈਂਬਰ ਹਨ। ਇਸ ਦੇ ਸਾਰੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਲ ਨਹੀਂ ਹਨ।
ਪ੍ਰਸ਼ਨ 9. ਵਿਦੇਸ਼ ਨੀਤੀ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ- ਭਾਰਤ ਨੇ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਸ਼ਾਂਤਮਈ ਸਹਿਹੋਂਦ ਸਿਧਾਂਤ ਤੇ ਅਧਾਰਿਤ ਵਿਦੇਸ਼ ਨੀਤੀ ਅਪਣਾਈ ਹੈ। ਭਾਰਤ ਸੰਸਾਰ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਤਿਕਾਰ ਕਰਦਾ ਹੈ। ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਾਰੇ ਧਰਮਾਂ, ਦੇਸ਼ਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ। ਭਾਰਤ ਸਾਰੇ ਅੰਤਰ- ਰਾਸ਼ਟਰੀ ਝਗੜਿਆਂ ਦਾ ਨਿਪਟਾਰਾ ਸ਼ਾਂਤਮਈ ਢੰਗ ਨਾਲ ਕਰਨ ਦੇ ਪੱਖ ਵਿਚ ਹੈ।
ਪ੍ਰਸ਼ਨ 10. ਸੰਪਰਦਾਇਕਤਾ ਤੇ ਨੋਟ ਲਿਖੋ।
ਉੱਤਰ- ਸੰਪਰਦਾਇਕਤਾ ਤੋਂ ਭਾਵ ਹੈ ਧਰਮ ਦੇ ਅਧਾਰ ਤੇ ਫਿਰਕੂ ਦੰਗੇ ਫਸਾਦ ਉਤਪੰਨ ਹੋਏ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਪ੍ਰੰਤੂ ਕਈ ਵਾਰ ਕੁਝ ਲੋਕ ਵੱਖਵੱਖ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਧਾਰਮਿਕ ਦੰਗੇ ਕਰਵਾ ਦਿੰਦੇ ਹਨ। ਦੇਸ਼ ਦੇ ਨਾਗਰਿਕਾਂ ਅਤੇ ਸਰਕਾਰਾਂ ਨੂੰ ਧਾਰਮਿਕ ਆਧਾਰ ਤੇ ਸਹਿਣਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ।
ਪ੍ਰਸ਼ਨ 11. ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ
ਉੱਤਰ- ਪਾਕਿਸਤਾਨ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚੋਂ ਇੱਕ ਹੈ । ਪਾਕਿਸਤਾਨ ਦੁਆਰਾ ਕਸ਼ਮੀਰ ਦੇ ਭਾਰਤ ਨਾਲ ਏਕੀਕਰਨ ਨੂੰ ਮਾਨਤਾ ਨਹੀਂ ਦਿੱਤੀ ਗਈ । ਕਸ਼ਮੀਰ ਮਸਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਪ੍ਰਮੁੱਖ ਯੁੱਧ ਹੋ ਚੁੱਕੇ ਹਨ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ ਸਮੇਂ ਸਮੇਂ ਤੇ ਬੱਸ ਸੇਵਾ, ਰੇਲ ਸੇਵਾ ਆਦਿ ਰਾਹੀਂ ਦੋਸਤਾਨਾ ਸਬੰਧ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਗਈਆਂ ਹਨ।
ਖਾਲੀ ਥਾਵਾਂ ਭਰੋ:-
1. ਡਾ. ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਖਰੜਾ/ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ I
2. ਡਾ ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ।
3. 1954 ਈਸਵੀ ਵਿੱਚ ਫਰਾਂਸ ਨੇ ਪਾਂਡੀਚਰੀ ਚੰਦਰ ਨਗਰ ਅਤੇ ਮਾਹੀ ਆਦਿ ਇਲਾਕੇ ਭਾਰਤ ਦੇ ਹਵਾਲੇ ਕਰ ਦਿੱਤੇ।
ਸਹੀ (✓) ਜਾਂ ਦਾ ਗਲਤ (X) ਨਿਸ਼ਾਨ ਲਗਾਓ:-
1. ਸੁਤੰਤਰਤਾ ਪਿੱਛੋਂ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ। (✓)
2. 1948 ਈ: ਦੇ ਅੰਤ ਵਿੱਚ ਭਾਰਤ ਨੇ ਫਰਾਂਸੀਸੀ ਅਤੇ ਪੁਰਤਗਾਲੀ ਬਸਤੀਆਂ ਜੋ ਭਾਰਤ ਵਿੱਚ ਸਨ, ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ। (X)
3. ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। (X)
ਸਹੀ ਮਿਲਾਣ ਕਰੋ:-
1. ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਸਨ।
2. ਭਾਰਤੀ ਸੰਵਿਧਾਨ ਕਮੇਟੀ ਦੇ ਮੈਂਬਰ ਸੱਤ ਸਨ।
3. ਕਾਰਗਿਲ ਦਾ ਯੁੱਧ 1999 ਵਿੱਚ ਹੋਇਆ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ ਤੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕਦੋਂ ਕੀਤਾ ਗਿਆ1956 ਈਸਵੀ ਵਿੱਚ।
# ਭਾਰਤ ਦੇ ਪਹਿਲੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਕੌਣ ਸਨ?
ਰਾਸ਼ਟਰਪਤੀ- ਡਾ ਰਜਿੰਦਰ ਪ੍ਰਸਾਦ ; ਪ੍ਰਧਾਨ ਮੰਤਰੀ- ਪੰਡਿਤ ਜਵਾਹਰ ਲਾਲ ਨਹਿਰੂ ।
# ਭਾਰਤ ਦੀ ਆਜ਼ਾਦੀ ਸਮੇਂ ਭਾਰਤ ਦੀਆਂ ਕਿੰਨੀਆਂ ਰਿਆਸਤਾਂ ਸਨ- 562