Lesson-12 Marco Polo (ਮਾਰਕੋ ਪੋਲੋ)
My Vocabulary
- Merchant – ਵਪਾਰੀ
- Adventurer – ਸਾਹਸੀ
- Culture ਸੱਭਿਆਚਾਰ
- Accompanied – ਨਾਲ ਹੋਣਾ
- Features – ਵਿਸ਼ੇਸ਼ਤਾਵਾਂ
- Impressed – ਪ੍ਰਭਾਵਿਤ ਕੀਤਾ
- Wide – ਚੌੜਾ
- Serve – ਸੇਵਾ
- Spy – ਜਾਸੂਸ
- Contain – ਸ਼ਾਮਿਲ
0 1. Who was Marco Polo? ਮਾਰਕੋ ਪੋਲੋ ਕੌਣ ਸੀ?
Ans. Marco Polo was a merchant and an adventurer.
ਮਾਰਕੋ ਪੋਲੋ ਇੱਕ ਵਪਾਰੀ ਅਤੇ ਸਾਹਸੀ ਵਿਅਕਤੀ ਸੀ।
Q2. When and where was Marco Polo born?
ਮਾਰਕੋ ਪੋਲੋ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
Ans. Marco Polo was born in Venice in 1254.
ਮਾਰਕੋ ਪੋਲੋ ਦਾ ਜਨਮ ਵੈਨਿਸ ਵਿੱਚ 1254 ਈ. ਵਿੱਚ ਹੋਇਆ।
Q3. Why did Marco Polo visit so many cities?
ਮਾਰਕੋ ਪੋਲੋ ਨੇ ਬਹੁਤ ਸਾਰੇ ਸ਼ਹਿਰਾਂ ਦੀ ਯਾਤਰਾ ਕਿਉਂ ਕੀਤੀ?
Ans. He visited many cities because he wanted to learn about the people, their food habits and their culture.
ਉਸਨੇ ਬਹੁਤ ਸਾਰੇ ਸ਼ਹਿਰਾਂ ਦੀ ਯਾਤਰਾ ਇਸ ਲਈ ਕੀਤੀ ਕਿਉਂਕਿ ਉਹ ਲੋਕਾਂ, ਉਨ੍ਹਾਂ ਦੀਆਂ ਭੋਜਣ ਆਦਤਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਬਾਰੇ ਜਾਨਣਾ ਚਾਹੁੰਦਾ ਸੀ।
Q4. Who accompanied Marco Polo during his visits?
ਮਾਰਕੋ ਪੋਲੋ ਦੀਆਂ ਯਾਤਰਾਵਾਂ ਦੌਰਾਨ ਉਸ ਨਾਲ ਕੌਣ ਸੀ?
Ans. His father and uncle accompanied him during his visits.
ਉਸਦੇ ਪਿਤਾ ਜੀ ਅਤੇ ਚਾਚਾ ਜੀ ਉਸਦੀਆਂ ਯਾਤਰਾਵਾਂ ਦੌਰਾਨ ਉਸਦੇ ਨਾਲ ਸਨ।
Q 5. Which features of Chinese cities impressed Marco Polo?
ਚੀਨੀ ਸ਼ਹਿਰਾਂ ਦੀਆਂ ਕਿਹੜੀਆਂ ਵਿਸ਼ੇਸਤਾਵਾਂ ਨੇ ਮਾਰਕੋ ਪੋਲੋ ਨੂੰ ਪ੍ਰਭਾਵਿਤ ਕੀਤਾ?
Ans. 1. The capital city was large but clean. ਰਾਜਧਾਨੀ ਨਗਰ ਵੱਡਾ ਪ੍ਰੰਤੂ ਸਾਫ-
2. The roads were wide. ਸੜਕਾਂ ਚੌੜੀਆਂ ਸਨ।
3. People, food items and animals were new and interesting. ਲੋਕ, ਭੋਜਣ ਦੀਆਂ ਵਸਤੂਆਂ ਅਤੇ ਜਾਨਵਰ ਨਵੇਂ ਅਤੇ ਰੋਚਕ ਸਨ।
Q 6. How did he serve the Chinese Emperor?
ਉਸਨੇ ਚੀਨੀ ਸ਼ਾਸਕ ਦੀ ਸੇਵਾ ਕਿਵੇਂ ਕੀਤੀ?
Ans. He served as a messenger and spy for the emperor.
ਉਸਨੇ ਇੱਕ ਸੰਦੇਸ਼ਵਾਹਕ ਅਤੇ ਜਾਸੂਸ ਵਜੋਂ ਚੀਨੀ ਸ਼ਾਸਕ ਦੀ ਸੇਵਾ ਕੀਤੀ।
Q7. After how many years did Marco Polo return to Venice?
ਮਾਰਕੋ ਪੋਲੋ ਵੈਨਿਸ ਕਿੰਨ੍ਹੇ ਸਾਲ ਬਾਅਦ ਵਾਪਸ ਮੁੜਿਆ?
Ans. Marco Polo returned to Venice after 24 years.
ਮਾਰਕੋ ਪੋਲੋ ਵੈਨਿਸ 24 ਸਾਲ ਬਾਅਦ ਮੁੜਿਆ
Q 8. What was the effect of the war between Venice and Genoa upon Marco Polo? ਵੈਨਿਸ ਅਤੇ ਜੈਨੋਆ ਦਰਮਿਆਨ ਯੁੱਧ ਦਾ ਮਾਰਕੋ ਪੋਲੋ ਤੇ ਕੀ ਅਸਰ ਹੋਇਆ?
Ans. He was captured and put in prison.
ਉਸ ਨੂੰ ਪਕੜ ਕੇ ਜੇਲ ਵਿੱਚ ਸੁੱਟ ਦਿੱਤਾ ਗਿਆ
Q 9. Name the book that contains the detailed stories about Marco’s Journeys.
ਉਸ ਕਿਤਾਬ ਦਾ ਨਾਮ ਦੱਸੋ ਜਿਸ ਵਿੱਚ ਮਾਰਕੋ ਪੋਲੋ ਦੀਆਂ ਯਾਤਰਾਵਾਂ ਬਾਰੇ ਵਿਸਤਾਰਤ ਕਹਾਣੀਆਂ ਸ਼ਾਮਲ ਹਨ।
Ans. The travels of Marco Polo’.
‘ਮਾਰਕੋ ਪੋਲੋ ਦੀਆਂ ਯਾਤਰਾਵਾਂ”।
Q 10. Who carried the book ‘The travels of Marco Polo’ along with him on his travels? Why?
‘ਮਾਰਕੋ ਪੋਲੋ ਦੀਆਂ ਯਾਤਰਾਵਾਂ’ ਕਿਤਾਬ ਆਪਣੇ ਨਾਲ ਆਪਣੀਆਂ ਯਾਤਰਾਵਾਂ ਦੌਰਾਨ ਕੌਣ ਰੱਖਦਾ ਸੀ? ਕਿਉਂ?
Ans. Christopher Columbus carried the book along with him on his travels. He wanted to get help from Marco’s experiences.
‘ਕ੍ਰਿਟੋਫਰ ਕੋਲੰਬਸ ਆਪਣੇ ਨਾਲ ਯਾਤਰਾਵਾਂ ਦੌਰਾਨ ਇਹ ਕਿਤਾਬ ਰੱਖਦਾ ਸੀ। ਉਹ ਮਾਰਕੋ ਦੇ ਤਜ਼ਰਬਿਆਂ ਤੋਂ ਮੱਦਦ ਲੈਣੀ ਚਾਹੁੰਦਾ ਸੀ।