Lesson -7 The Punjab- A Glimpse (ਪੰਜਾਬ- ਇੱਕ ਝਲਕ)
My Vocabulary
- Energy – ਊਰਜਾ
- Self-respecting – ਸਵੈ-ਅਭਿਮਾਨੀ
- Battlefield- ਲੜਾਈ ਦਾ ਮੈਦਾਨ
- Struggle – ਸੰਘਰਸ਼
- Independence – ਸੁਤੰਤਰਤਾ
- Sacrificed – (ਸੈਕਰੇਫਾਈਜ਼ਡ)— ਬਲਿਦਾਨ
- Crowd- ਭੀੜ
- Benefit- ਲਾਭ
- Founded- ਸਥਾਪਨਾ ਕੀਤੀ
- Compiled -ਸੰਕਲਨ
Q-1. What is the special about Bhangra dance?
ਭੰਗੜਾ ਨਾਚ ਬਾਰੇ ਵਿਸ਼ੇਸ਼ ਕੀ ਹੈ ?
Ans- Bhangra is full of energy. It shows the joy (¹) and lively spirit of Punjabis.
ਭੰਗੜਾ ਨਾਚ ਜੋਸ਼ ਨਾਲ ਭਰਿਆ ਹੋਇਆ ਹੈ ਇਹ ਪੰਜਾਬੀਆਂ ਦੇ ਹੁਲਾਸ ਅਤੇ ਜੋਸ਼ ਨੂੰ ਦਰਸਾਉਂਦਾ ਹੈ ।
Q-2. Why do you think that the Punjabis are self-respecting people?
ਤੁਸੀਂ ਇਹ ਕਿਉਂ ਸੋਚਦੇ ਹੋਂ ਕਿ ਪੰਜਾਬੀ ਸਵੈ-ਅਭਿਮਾਨੀ ਲੋਕ ਹਨ ?
Ans-Because Punjabi would never beg or show their back in battlefield.
ਕਿਉਂਕਿ ਪੰਜਾਬੀ ਕਿਸੇ ਤੋਂ ਭੀਖ ਨਹੀਂ ਮੰਗਦੇ ਅਤੇ ਨਾ ਹੀ ਉਹ ਲੜਾਈ ਦੇ ਮੈਦਾਨ ਵਿੱਚ ਪਿੱਠ ਦਿਖਾਉਂਦੇ ਹਨ।
Q-3.What was Punjab’s role in the struggle for India’s Independence?
ਭਾਰਤ ਦੇ ਸੁਤੰਤਰਤਾ ਸੰਘਰਸ਼ ਵਿੱਚ ਪੰਜਾਬ ਦਾ ਕੀ ਯੋਗਦਾਨ ਸੀ ?
Ans- Lala Lajpat Rai, Sukhdev, Udham Singh, Kartar Singh Sarabha, Bhagat Singh and many other Punjabis sacrificed their lives for their country.
ਲਾਲਾ ਲਾਜਪਤ ਰਾਏ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਹੋਰ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਦੇਸ਼ ਲਈ ਆਪਣੀਆਂ ਜਿੰਦਗੀਆਂ ਦਾ ਬਲਿਦਾਨ ਦੇ ਦਿੱਤਾ ।
Q-4.What did General O’ Dwyer do at the Jalliawala Bagh in Amritsar?
ਜਨਰਲ ਓਡਵਾਇਰ ਨੇ ਅੰਮ੍ਰਿਤਸਰ ਦੇ ਜਿਲ੍ਹਿਆਵਾਲਾ ਬਾਗ ਵਿੱਚ ਕੀ ਕੀਤਾ ?
Ans- He ordered his riflemen to fire at the crowd of 20,000 people.
ਉਸ ਨੇ ਆਪਣੇ ਬੰਦੂਕ-ਧਾਰੀਆਂ ਨੂੰ 20,000 ਲੋਕਾਂ ਦੀ ਭੀੜ ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ।
Q-5. Which states have benefitted from the Bhakra -Nangal Project ?
ਭਾਖੜਾ-ਨੰਗਲ ਪਰਿਯੋਜਨਾ ਨਾਲ ਕਿਹੜੇ-ਕਿਹੜੇ ਰਾਜਾਂ ਨੂੰ ਲਾਭ ਹੋਇਆ ਹੈ?
Ans- Punjab, Haryana, Himachal Pradesh, Rajasthan and Gujarat.
ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ
Q-6. What is the religious (ਧਾਰਮਿਕ) importance (ਮਹੱਤਤਾ) of Anandpur Sahib?
ਆਨੰਦਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ ?
Ans- Guru Gobind Singh Ji founded (ਸਥਾਪਨਾ) Khalsa Panth here.
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।
Q-7. Where is Chandigarh situated? What is it known for?
ਚੰਡੀਗੜ੍ਹ ਕਿੱਥੇ ਸਥਿੱਤ ਹੈ ਅਤੇ ਇਹ ਕਿਸ ਵਾਸਤੇ ਪ੍ਰਸਿੱਧ ਹੈ ?
Ans- Chandigarh is situated at the foot of Shivalik hills. It is known for its rose gardens.
ਚੰਡੀਗੜ੍ਹ ਸ਼ਿਵਾਲਿਕ ਪਹਾੜੀਆਂ ਦੀ ਤਲਹੱਟੀ ਵਿੱਚ ਸਥਿੱਤ ਹੈ। ਇਹ ਅਪਣੇ ‘ਗੁਲਾਬ ਦੇ ਬਾਗਾਂ’ ਲਈ ਪ੍ਰਸਿੱਧ ਹੈ।
Q-8. What are Jalandhar and Ludhiana famous (ਪ੍ਰਸਿੱਧ) for ?
ਜਲੰਧਰ ਅਤੇ ਲੁਧਿਆਣਾ ਕਿਸ ਗੱਲ ਲਈ ਪ੍ਰਸਿੱਧ ਹਨ ?
Ans- Jalandhar Sports goods. ਜਲੰਧਰ- ਖੇਡਾਂ ਦੇ ਸਮਾਨ ਲਈ ।
Ludhiana Woolen hosiery industry. ਲੁਧਿਆਣਾ- ਊਨੀ ਹੌਜ਼ਰੀ ਦੇ ਸਮਾਨ ਲਈ ।
Q-9. Who compiled the holy Sri Guru Granth Sahib ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ ?
Ans- Guru Arjun Dev Ji.
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ।
Q-10. What do you know about the holiest shrine of Sikhs ?
ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਬਾਰੇ ਤੁਸੀਂ ਕੀ ਜਾਣਦੇ ਹੋਂ ?
Ans- The Golden Temple in Amritsar is the holiest shrine of Sikhs. It is built in the middle of a square tank. Its walls are covered with golden sheets. It has a golden dome on the top.
ਅੰਮ੍ਰਿਤਸਰ ਦਾ ਸਵਰਨ ਮੰਦਰ ਸਿੱਖਾਂ ਦਾ ਸਭ ਤੋਂ ਧਾਰਮਿਕ ਸਥਾਨ ਹੈ। ਇਹ ਵਰਗਾਕਾਰ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ। ਇਸਦੀਆਂ ਦੀਵਾਰਾਂ ਸੁਨਿਹਰੀ ਸ਼ੀਟਾਂ ਨਾਲ ਢੱਕੀਆਂ ਹੋਈਆਂ ਹਨ। ਇਸਦੇ ਉੱਪਰ ਇੱਕ ਸੁਨਿਹਰੀ ਗੁਬੰਦ ਹੈ।