ਪਾਠ 21 ਸਰਵਜਨਕ ਸੰਪਤੀ ਦੀ ਸੰਭਾਲ
ਪ੍ਰਸ਼ਨ-1. ਅਸੀਂ ਆਪਣੀ ਨਿੱਜੀ ਜਾਇਦਾਦ ਨੂੰ ਪਿਆਰ ਕਿਉਂ ਕਰਦੇ ਹਾਂ ?
ਉੱਤਰ-ਕਿਉਂਕਿ ਨਿੱਜੀ ਜਾਇਦਾਦ ਤੇ ਸਾਡਾ ਆਪਣਾ ਧਨ ਲੱਗਿਆ ਹੁੰਦਾ ਹੈ ।
ਪ੍ਰਸ਼ਨ- 2. ਭਾਰਤ ਦੇ ਤਿੰਨ ਸਮਾਰਕਾਂ ਦੇ ਨਾਾਂ ਲਿਖੋ।
ਉੱਤਰ- 1. ਲਾਲ ਕਿਲ੍ਹਾ (ਨਵੀਂ ਦਿੱਲੀ) 2. ਤਾਜ ਮਹਿਲ (ਆਗਰਾ) 3. ਗੋਲ ਗੁਬੰਦ (ਬੀਜਾਪੁਰ, ਕਰਨਾਟਕ)
ਪ੍ਰਸ਼ਨ-3. ਦੋ ਤਰ੍ਹਾਂ ਦੀ ਸਰਵਜਨਕ ਸੰਪਤੀ ਦੇ ਨਾਮ ਦੱਸੋ।
ਉੱਤਰ-1. ਸਰਵਜਨਕ ਸੰਸਥਾਵਾਂ/ਸੇਵਾਵਾਂ
2.ਇਤਿਹਾਸਕ ਇਮਾਰਤਾਂ
ਪ੍ਰਸ਼ਨ-4. ਲੋਕ ਉਪਯੋਗੀ ਸੇਵਾਵਾਂ ਤੋਂ ਤੁਸੀਂ ਕੀ ਸਮਝਦੇ ਹੋਂ? ਕੋਈ ਦੋ ਉਦਾਹਰਨਾਂ ਦਿਓ।
ਉੱਤਰ- ਉਹ ਸੇਵਾਵਾਂ ਜੋ ਸਰਕਾਰ ਦੁਆਰਾ ਸਾਰੇ ਲੋਕਾਂ ਦੇ ਉਪਯੋਗ ਲਈ ਦਿੱਤੀਆਂ ਜਾਂਦੀਆਂ ਹਨ, ਲੋਕ ਉਪਯੋਗੀ ਸੇਵਾਵਾਂ ਕਹਾਉਂਦੀਆਂ ਹਨ। ਜਿਵੇਂ ਸਕੂਲ, ਹਸਪਤਾਲ, ਬੱਸਾਂ, ਗੱਡੀਆਂ, ਬਾਗ, ਪਾਰਕ ਆਦਿ।
ਪ੍ਰਸ਼ਨ-5. ਸਰਵਜਨਕ ਸੰਪਤੀ ਕੀ ਹੈ? ਇਸਨੂੰ ਸੰਭਾਲਣਾ ਕਿਸਦੀ ਜਿੰਮੇਵਾਰੀ ਹੈ ?
ਉੱਤਰ- ਸਰਵਜਨਕ ਸੰਪਤੀ ਸਾਡੀ ਸਭ ਦੀ ਸਾਂਝੀ ਹੁੰਦੀ ਹੈ। ਇਸਨੂੰ ਸੰਭਾਲਣਾ ਸਾਡੀ ਸਭ ਦੀ ਜਿੰਮੇਵਾਰੀ ਹੈ।
ਪ੍ਰਸ਼ਨ-6. ਲੋਕ ਸਾਂਝੀ ਸੰਪਤੀ ਦਾ ਦੁਰਉਪਯੋਗ ਕਿਵੇਂ ਕਰਦੇ ਹਨ?
ਉੱਤਰ- ਲੋਕ ਸਾਂਝੀਆਂ ਥਾਂਵਾਂ ਤੇ ਗੰਦਗੀ ਖਿਲਾਰ ਕੇ, ਬੱਸਾਂ ,ਗੱਡੀਆਂ ਨੂੰ ਨੁਕਸਾਨ ਪਹੁੰਚਾ ਕੇ, ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਤੋੜ ਕੇ ਸਾਂਝੀ ਸੰਪਤੀ ਦਾ ਦੁਰਉਪਯੋਗ ਕਰਦੇ ਹਨ।
ਪ੍ਰਸ਼ਨ-7. ਸਕੂਲ ਦੀ ਸੰਪਤੀ ਕਿਸਦੇ ਪੈਸੇ ਤੋਂ ਬਣਾਈ ਜਾਂਦੀ ਹੈ ?
ਉੱਤਰ- ਸਕੂਲ ਦੀ ਸੰਪਤੀ ਸਰਕਾਰ ਦੇ ਪੈਸੇ ਤੋਂ ਬਣਾਈ ਜਾਂਦੀ ਹੈ। ਸਰਕਾਰ ਇਹ ਪੈਸਾ ਸਾਡੇ ਤੋਂ ਇਕੱਠਾ ਕਰਦੀ ਹੈ ।ਇਸ ਤਰਾਂ ਸਕੂਲ ਦੀ ਸੰਪਤੀ ਸਾਡੇ ਆਪਣੇ ਪੈਸੇ ਤੌਂ ਬਣਦੀ ਹੈ ।
ਪ੍ਰਸ਼ਨ-8. ਨਿੱਜੀ ਅਤੇ ਸਰਵਜਨਕ ਸੰਪਤੀ ਵਿੱਚ ਵਿੱਚ ਮੁੱਖ ਅੰਤਰ ਦੱਸੋ ।
ਉੱਤਰ- ਨਿੱਜੀ ਸੰਪਤੀ ਤੇ ਸਿਰਫ ਸਾਡਾ ਆਪਣਾ ਅਧਿਕਾਰ ਹੁੰਦਾ ਹੈ, ਜਦਕਿ ਸਰਵਜਨਕ ਸੰਪਤੀ ਸਭ ਦੀ ਸਾਂਝੀ ਹੁੰਦੀ ਹੈ ।
ਪ੍ਰਸ਼ਨ-9. ਸਕੂਲ ਦੀ ਸੰਪਤੀ ਪ੍ਰਤੀ ਸਾਡੀ ਕੀ ਜਿੰਮੇਵਾਰੀ ਹੈ ?
ਉੱਤਰ- 1. ਸਾਨੂੰ ਸਕੂਲ ਦੀ ਇਮਾਰਤ, ਫਰਨੀਚਰ ਆਦਿ ਖਰਾਬ ਨਹੀਂ ਕਰਨਾ ਚਾਹੀਦਾ।
2.ਸਾਨੂੰ ਸਕੂਲ ਵਿੱਚ ਸਫਾਈ ਰੱਖਣੀ ਚਾਹੀਦੀ ਹੈ।
3.ਸਾਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ, ਖੇਡਾਂ ਦਾ ਸਮਾਨ ਅਤੇ ਪੀਣ ਦੇ ਪਾਣੀ ਨੂੰ ਸਹੀ ਢੰਗ ਨਾਲ ਵਰਤਨਾ ਚਾਹੀਂਦਾ ਹੈ।
ਪ੍ਰਸ਼ਨ- 10. ਤੁਸੀਂ ਇਤਿਹਾਸਕ ਸਮਾਰਕਾਂ ਦੀ ਸੁਰੱਖਿਆ ਲਈ ਕੀ ਮਦਦ ਕਰ ਸਕਦੇ ਹੋਂ?
ਉੱਤਰ- 1. ਸਾਨੂੰ ਇਤਿਹਾਸਕ ਇਮਾਰਤਾਂ ਤੇ ਲਾਈਨਾਂ ਮਾਰ ਕੇ ਜਾਂ ਆਪਣਾ ਨਾਮ ਲਿਖ ਕੇ ਖਰਾਬ ਨਹੀਂ ਕਰਨੀਆਂ ਚਾਹੀਂਦੀਆਂ।
2.ਸਾਨੂੰ ਇਹਨਾਂ ਦੇ ਆਸ-ਪਾਸ ਗੰਦਗੀ ਨਹੀਂ ਖਿਲਾਰਨੀ ਚਾਹੀਦੀ।
3.ਸਾਨੂੰ ਇਹਨਾਂ ਸਥਾਨਾਂ ਤੇ ਹੁੰਦੀ ਚੋਰੀ ਨੂੰ ਰੋਕਣਾ ਚਾਹੀਦਾ ਹੈ ।
ਖਾਲੀ ਥਾਵਾਂ ਭਰੋ:-
- ਸਾਰੀਆਂ ਨਿੱਜੀ ਚੀਜਾਂ ਸਾਡੀ ਨਿੱਜੀ ਸੰਪਤੀ ਹਨ।
- ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸਮਾਰਕ ਕਿਹਾ ਜਾਂਦਾ ਹੈ।
- ਸਾਨੂੰ ਸਰਵਸਾਂਝੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਂਦਾ।
- ਸਾਰਿਆਂ ਦੀਆਂ ਸਾਂਝੀਆਂ ਚੀਜਾਂ ਨੂੰ ਸਰਵਜਨਕ ਸੰਪਤੀ ਕਿਹਾ ਜਾਂਦਾ ਹੈ।
- ਪਰਿਵਾਰ ਦੀਆਂ ਸਾਰੀਆਂ ਚੀਜਾਂ ਪਰਿਵਾਰਕ ਸੰਪਤੀ ਹਨ।
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
- ਪਾਰਕ ਅਤੇ ਹਸਪਤਾਲ ਸਾਡੀ ਨਿੱਜੀ ਜਾਇਦਾਦ ਹਨ। (x)
- ਸਾਨੂੰ ਰਾਸ਼ਟਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਂਦਾ ਕਿਉਂਕਿ ਇਹ ਸਾਡੀ ਆਪਣੀ ਹੈ (√)
- ਇਤਿਹਾਸਕ ਸਮਾਰਕਾਂ ਦੀ ਰੱਖਿਆ 1958 ਵਿੱਚ ਪਾਸ ਕੀਤੇ ਕਾਨੂੰਨ ਰਾਹੀਂ ਕੀਤੀ ਗਈ ਹੈ। (√)
- ਲੋਕ ਉਪਯੋਗੀ ਸੇਵਾਵਾਂ, ਸਰਕਾਰ ਦੁਆਰਾ ਲੋਕਾਂ ਦੀਆਂ ਸਹੂਲਤਾਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਹਨ। (√)
Harbans Lal Garg, GMS Gorkhnath (Mansa) 9872975941
https://t.me/smartnotessseng