ਪਾਠ-11 ਭਾਰਤ 600 ਈ:ਪੂਰਵ ਤੋਂ 400 ਈ: ਪੂਰਵ ਤੱਕ
ਪ੍ਰਸ਼ਨ-1. ਮਹਾਜਨਪਦ ਤੋਂ ਕੀ ਭਾਵ ਹੈ?
ਉੱਤਰ- 600 ਈ: ਪੂਰਵ ਵਿੱਚ ਬਹੁਤ ਜਿਆਦਾ ਸ਼ਕਤੀਸ਼ਾਲੀ ਰਾਜਾਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ। ਪ੍ਰਾਚੀਨ ਭਾਰਤ ਵਿੱਚ 16 ਮਹਾਜਨਪਦ ਸਨ।
ਪ੍ਰਸ਼ਨ-2. ਕਿਸੇ ਚਾਰ ਮਹੱਤਵਪੂਰਨ ਜਨਪਦਾਂ ਦੇ ਨਾਮ ਲਿਖੋ।
ਉੱਤਰ-ਮਗਧ, ਕਸ਼ਿਲ, ਵਤਨ ਅਤੇ ਅਵੰਤੀ ।
ਪ੍ਰਸ਼ਨ- 3. ਇਸ ਕਾਲ ਵਿੱਚ ਜਾਤ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਇਸ ਕਾਲ ਵਿੱਚ ਸਮਾਜ ਮੁੱਖ ਤੌਰ ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ- ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ। ਜਾਤੀ ਜਨਮ ਤੇ ਅਧਾਰਿਤ ਹੁੰਦੀ ਸੀ॥ ਇਸ ਕਾਲ ਵਿੱਚ ਸ਼ੂਦਰਾਂ ਦੀ ਦਸ਼ਾ ਬਹੁਤ ਖਰਾਬ ਹੋ ਗਈ ਸੀ। ਮਹਾਤਮਾਂ ਬੁੱਧ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ।
ਪ੍ਰਸ਼ਨ- 4. ਠੱਪੇ ਵਾਲੇ ਸਿੱਕਿਆਂ ਤੇ ਇੱਕ ਨੋਟ ਲਿਖੋ।
ਉੱਤਰ- ਇਸ ਕਾਲ ਵਿੱਚ ਵਸਤੂਆਂ ਦੀ ਖਰੀਦ ਵੇਚ ਲਈ ਤਾਂਬੇ ਅਤੇ ਚਾਂਦੀ ਦੇ ਸਿੱਕੇ ਵਰਤੇ ਜਾਂਦੇ ਸਨ।ਇਹਨਾਂ ਦਾ ਕੋਈ ਇੱਕ ਆਕਾਰ ਨਹੀਂ ਹੁੰਦਾ ਸੀ। ਇਹਨਾਂ ਸਿੱਕਿਆਂ ਉੱਤੇ ਭਾਂਤ-ਭਾਂਤ ਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ।
ਪ੍ਰਸ਼ਨ- 5. ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਜੈਨ ਧਰਮ ਭਾਰਤ ਦਾ ਇੱਕ ਪ੍ਰਾਚੀਨ ਧਰਮ ਹੈ। ਭਗਵਾਨ ਮਹਾਂਵੀਰ ਸਵਾਮੀਂ ਇਸ ਧਰਮ ਦੇ 24 ਵੇਂ ਤੀਰਥੰਕਰ ਸਨ।ਇਸ ਧਰਮ ਦਾ ਵਿਸ਼ਵਾਸ ਹੈ ਕਿ ਹਰੇਕ ਆਤਮਾ ਆਪਣੇ ਚੰਗੇ ਕੰਮਾਂ ਨਾਲ ਈਸ਼ਵਰ ਨੂੰ ਪ੍ਰਾਪਤ ਕਰ ਸਕਦੀ ਹੈ। ਸੱਚੀ ਸ਼ਰਧਾ, ਸੱਚਾ ਗਿਆਨ ਅਤੇ ਸੱਚਾ ਆਚਰਣ ਇਸ ਧਰਮ ਦੇ ਤ੍ਰਿਰਤਨ ਹਨ।
ਪ੍ਰਸ਼ਨ- 6. ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ?
ਉੱਤਰ- 1. ਸਾਨੂੰ ਆਪਣੀਆਂ ਇੱਛਾਵਾਂ ਤੇ ਕਾਬੂ ਰੱਖਣਾ ਚਾਹੀਂਦਾ ਹੈ।
2.ਸਾਨੂੰ ਸੱਚੇ ਕਰਮ ਕਰਨੇ ਚਾਹੀਂਦੇ ਹਨ।
3.ਸਾਡਾ ਰਹਿਣ-ਸਹਿਣ ਸੱਚਾ ਹੋਣਾ ਚਾਹੀਂਦਾ ਹੈ।
4.ਸਾਨੂੰ ਸੱਚੇ ਧਿਆਨ ਨਾਲ ਪ੍ਰਮਾਤਮਾਂ ਦੇ ਨਾਮ ਦਾ ਜਾਪ ਕਰਨਾ ਚਾਹੀਂਦਾ ਹੈ।
ਖਾਲੀ ਥਾਵਾਂ ਭਰੋ:-
1.ਬਿੰਬੀਸਾਰ ਨੇ 543 ਈ:ਪੂਰਵ ਤੋਂ 492 ਈ: ਪੂਰਵ ਤੱਕ ਰਾਜ ਕੀਤਾ।
2.ਮੰਤਰੀਆਂ ਨੂੰ ਅਮਾਤਯ ਵੀ ਕਿਹਾ ਜਾਂਦਾ ਹੈ।
3.ਖੇਤੀਬਾੜੀ ਅਤੇ ਪਸ਼ੂਪਾਲਣ ਲੋਕਾਂ ਦਾ ਮੁੱਖ ਕਿੱਤਾ ਸੀ।
4.ਜੈਨ ਧਰਮ ਦੇ ਕੁੱਲ 24 ਤੀਰਥੰਕਰ ਹੋਏ ਹਨ।
5.ਗੌਤਮ ਬੁੱਧ ਦਾ ਅਸਲ ਨਾਂ ਸਿਧਾਰਥ ਸੀ।
6.ਭਗਵਾਨ ਮਹਾਂਵੀਰ ਜੀ ਨੇ ਲਗਭਗ 30 ਸਾਲਾਂ ਤੱਕ ਗ੍ਰਹਿਸਥੀ ਜੀਵਨ ਬਤੀਤ ਕੀਤਾ।
ਵਾਕਾਂ ਦੇ ਸਹੀ ਜੋੜੇ ਬਣਾਓ:-
ਉੱਤਰ:- 1) ਮਗਧ ਅ) ਮਹਾਜਨਪਦ
2) ਅਜਾਤਸ਼ਤਰੂ ਸ) ਰਾਜਾ
3) ਵੰਜੀ ੳ) ਗਣਤੰਤਰ
4) ਸ਼੍ਰੇਣੀ ੲ) ਨਿਗਮ (ਸ਼ਿਲਪ ਗੁਟ)
5) ਪਾਰਸ਼ਵਨਾਥ ਕ) ਤੀਰਥੰਕਰ
6) ਬੁੱਧ ਹ) ਅਸ਼ਟਮਾਰਗ
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1.ਸ਼ੋਡਸ਼ ਜਨਪਦਾਂ ਦਾ ਉਲੇਖ ਬੋਧ ਸਾਹਿਤ ਵਿੱਚ ਹੈ। (√)
2.ਬਿੰਬੀਸਾਰ ਨੇ 543 ਤੋਂ 492 ਈ.ਪੂ. ਤੱਕ ਰਾਜ ਕੀਤਾ। (√)
3.ਮੰਤਰੀਆਂ ਨੂੰ ਚੇਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। (X)
4.ਖੇਤੀਬਾੜੀ ਉੱਤੇ ਕਰ ਫਸਲ ਦਾ ¼ ਹਿੱਸਾ ਹੁੰਦਾ ਸੀ। (X)
5.ਸਾਰਥਵਾਹ ਵਪਾਰੀਆਂ ਦਾ ਨੇਤਾ ਸੀ। (√)
6.ਗੌਤਮ ਬੁੱਧ ਸਿਧਾਰਥ ਦਾ ਪੁੱਤਰ ਨਹੀਂ ਸੀ। (√)
Harbans Lal Garg, GMS Gorkhnath (Mansa) 9872975941
https://t.me/smartnotessseng