ਪਾਠ- 1 ਪ੍ਰਿਥਵੀ: ਸੂਰਜ ਪਰਿਵਾਰ ਦਾ ਅੰਗ
ਪ੍ਰਸ਼ਨ-1 ਬ੍ਰਹਿਮੰਡ ਤੋਂ ਕੀ ਭਾਵ ਹੈ ? ਬ੍ਰਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ।
ਉੱਤਰ-ਆਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ , ਗ੍ਰਹਿਆਂ , ਉਪਗ੍ਰਹਿਆਂ , ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਬ੍ਰਹਿਮੰਡ ਆਖਦੇ ਹਨ ।
ਪ੍ਰਸ਼ਨ-2 ਉਪਗ੍ਰਹਿ ਕੀ ਹੈ ? ਕੀ ਸਾਡੀ ਧਰਤੀ ਇੱਕ ਉਪਗ੍ਰਹਿ ਹੈ ?
ਉੱਤਰ –ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ-ਆਪਣੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਗ੍ਰਹਿ ਹੈ । ਧਰਤੀ ਉਪਗ੍ਰਹਿ ਨਹੀਂ ਹੈ, ਇਹ ਇੱਕ ਗ੍ਰਹਿ ਹੈ ।
ਪ੍ਰਸ਼ਨ-3 ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋਂ ?
ਉੱਤਰ – ਸੂਰਜ , ਇਸਦੇ ਗ੍ਰਹਿ , ਉਪਗ੍ਰਹਿ ਸਾਰੇ ਮਿਲ ਕੇ ਸੂਰਜੀ ਪਰਿਵਾਰ ਬਣਾਉਂਦੇ ਹਨ । ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ ।
ਪ੍ਰਸ਼ਨ-4 ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਕਿਹੜਾ ਸਭ ਤੋਂ ਦੂਰ ਹੈ ?
ਉੱਤਰ- ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਨੇਪਚੂਨ ਗ੍ਰਹਿ ਸੂਰਜ ਤੋਂ ਸਭ ਤੋਂ ਦੂਰ ਹੈ ।
ਪ੍ਰਸ਼ਨ-5 ਗ੍ਰਹਿਆਂ ਦੇ ਅਕਾਰ ਅਨੁਸਾਰ ਕਿਹੜਾ ਗ੍ਰਹਿ ਸਭ ਤੋਂ ਵੱਡਾ ਅਤੇ ਕਿਹੜਾ ਸਭ ਤੋਂ ਛੋਟਾ ਹੈ ?
ਉੱਤਰ- ਬ੍ਰਹਿਸਪਤੀ ਗ੍ਰਹਿ ਸਭ ਤੋਂ ਵੱਡਾ ਅਤੇ ਬੁੱਧ ਗ੍ਰਹਿ ਸਭ ਤੋਂ ਛੋਟਾ ਹੈ। ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ ।
ਪ੍ਰਸ਼ਨ-6 ਹੇਠ ਲਿਖਿਆਂ ਤੇ ਨੋਟ ਲਿਖੋ-
1.ਉਪਗ੍ਰਹਿ– ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ, ਜੋ ਆਪਣੇ ਆਪਣੇ ਗ੍ਰਹਿਾਂ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਗ੍ਰਹਿ ਹੈ।
2. ਉਲਕਾ – ਸੂਰਜ ਮੰਡਲ ਵਿੱਚ ਕੁਝ ਛੋਟ- ਛੋਟੇ ਪਦਾਰਥ ਬਿਖਰੇ ਪਏ ਹਨ। ਇਹ ਪਦਾਰਥ ਕਈ ਵਾਰ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ । ਇਹਨਾਂ ਨੂੰ ਉਲਕਾ ਜਾਂ ਟੁੱਟਿਆ ਹੋਇਆ ਤਾਰਾ ਕਹਿੰਦੇ ਹਨ ।
3. ਗੋਲਾ– ਸਾਡੀ ਧਰਤੀੌ ਇੱਕ ਚਪਟਾ ਗੋਲਾ ਹੈ ।ਇਸਨੂੰ ਧਰਤ ਗੋਲਾ ਆਖਦੇ ਹਨ।
4. ਭੂ ਮੱਧ ਰੇਖਾ– ਇਹ ਧਰਤੀ ਦੇ ਵਿਚਕਾਰੋਂ ਗੁਜ਼ਰਦੀ ਹੈ ਅਤੇ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ।
5. ਪੂਛਲ ਤਾਰਾ– ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ । ਸੂਰਜ ਦੇ ਸਾਹਮਣੇ ਆਉਣ ਤੇ ਇਹ ਚਮਕ ਪੈਂਦਾ ਹੈ ਅਤੇ ਇਸਦੀ ਪੂੰਛ ਵਿਕਸਿਤ ਹੋ ਜਾਂਦੀ ਹੈ ।
6. ਧੁਰਾ – ਧਰਤੀ ਆਪਣੇ ਧੁਰੇ ਤੇ ਸੂਰਜ ਦੁਆਲੇ ਘੁੰਮਦੀ ਹੈ ।ਇਹ ਮੱਧ ਵਿੱਚੋਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਮਿਲਾਉਂਦਾ ਹੈ ।
7. ਚੰਨ ਗ੍ਰਹਿਣ– ਜਦੋਂ ਧਰਤੀ ਘੁੰਮਦੀ ਘੁੰਮਦੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਨ ਤੇ ਪੈਂਦਾ ਹੈ ਜਿਸ ਨੂੰ ਚੰਨ ਗ੍ਰਹਿਣ ਕਹਿੰਦੇ ਹਨ।
ਖਾਲੀ ਥਾਵਾਂ ਭਰੋ:-
1. ਸਾਡੀ ਧਰਤੀ ਇੱਕ ਚਪਟਾ ਗੋਲਾ ਹੈ, ਇਸਨੂੰ ਧਰਤ ਗੋਲਾ ਆਖਦੇ ਹਨ।
2. ਧਰਤੀ ਦਾ ਘੇਰਾ ਲੱਗਪਗ 40,000 ਕਿਲੋਮੀਟਰ ਹੈ।
3. ਧਰਤੀ ਦਾ ਭੂ-ਮੱਧ ਰੇਖਾ ਤੇ ਵਿਆਸ 12756 ਕਿਲੋਮੀਟਰ ਹੈ ਅਤੇ ਧਰੁਵਾਂ ਵੱਲੋਂ ਧਰਤੀ ਦਾ ਵਿਆਸ 12712 ਕਿਲੋਮੀਟਰ ਹੈ।
Harbans Lal Garg, GMS Gorkhnath (Mansa) 9872975941
https://t.me/smartnotessseng